PG&E ਗਾਹਕਾਂ ਨੂੰ ਗਰਮ ਮੌਸਮ ਲਈ ਘਰਾਂ ਨੂੰ ਤਿਆਰ ਕਰਨ, ਬਿਜਲੀ ਦੇ ਬਿੱਲਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਸਰੋਤਾਂ ਦਾ ਪਤਾ ਲਗਾਉਣ ਲਈ ਉਤਸ਼ਾਹਿਤ ਕਰਦਾ ਹੈ।

ਅੱਜ ਕਾਰਵਾਈ ਕਰਨਾ ਗਾਹਕਾਂ ਨੂੰ ਬਿਜਲੀ ਦੀ ਵਰਤੋਂ ਘਟਾਉਣ ਅਤੇ ਬਿਜਲੀ ਦੇ ਬਿੱਲਾਂ ‘ਤੇ ਬੱਚਤ ਕਰਨ ਵਿੱਚ ਮਦਦ ਕਰ ਸਕਦਾ ਹੈ

ਓਕਲੈਂਡ, ਕੈਲੀਫ਼—ਮੁੱਖ ਤੌਰ ‘ਤੇ ਉਨ੍ਹਾਂ ਦੇ ਘਰਾਂ ਅਤੇ ਕਾਰੋਬਾਰੀ ਸਥਾਨਾਂ ਨੂੰ ਠੰਡਾ ਕਰਨ ਲਈ। ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਗਾਹਕਾਂ ਨੂੰ ਬਿਜਲੀ ਦੀ ਲਾਗਤ ਨੂੰ ਘੱਟ ਕਰਨ ਲਈ ਘਰ ਅਤੇ ਕੰਮ ‘ਤੇ ਬਿਜਲੀ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਬਿਨਾਂ ਅਤੇ ਘੱਟ ਲਾਗਤ ਵਾਲੀਆਂ ਕਾਰਵਾਈਆਂ ‘ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

PG&E ਉਹਨਾਂ ਸਰੋਤਾਂ ਦੀ ਪੇਸ਼ਕਸ਼ ਕਰਦੀ ਹੈ, ਜਿਨਾਂ ਦਾ ਇਸਤੇਮਾਲ ਸਾਰੇ ਗਾਹਕ ਬਿਜਲੀ ਦੇ ਬਿੱਲਾਂ ਦੇ ਪ੍ਰਬੰਧਨ ਵਿੱਚ ਮਦਦ ਕਰਨ ਲਈ ਕਰ ਸਕਦੇ ਹਨ, ਅਤੇ ਨਾਲ ਹੀ ਆਮਦਨ-ਯੋਗ ਗਾਹਕਾਂ ਲਈ ਸਹਾਇਤਾ ਪ੍ਰੋਗਰਾਮਾਂ ਦੀ ਵੀ ਵਰਤੋਂ ਕਰ ਸਕਦੇ ਹਨ।

“ਗਰਮੀਆਂ ਇਤਿਹਾਸਕ ਤੌਰ ‘ਤੇ ਇੱਕ ਅਜਿਹਾ ਸਮਾਂ ਹੈ ਜਦੋਂ ਗਾਹਕ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜਿਆਦਾ ਬਿਜਲੀ ਦੇ ਬਿੱਲਾਂ ਦਾ ਅਨੁਭਵ ਕਰਦੇ ਹਨ, ਖਾਸ ਤੌਰ ‘ਤੇ ਗਰਮ ਜਲਵਾਯੂ ਖੇਤਰਾਂ ਵਿੱਚ ਜਿੱਥੇ ਏਅਰ ਕੰਡੀਸ਼ਨਰ (AC) ਯੂਨਿਟ ਬਹੁਤ ਜ਼ਿਆਦਾ ਗਰਮੀ ਤੋਂ ਰਾਹਤ ਪ੍ਰਦਾਨ ਕਰਦੇ ਹਨ। ਅਸੀਂ ਇੱਥੇ ਆਪਣੇ ਗਾਹਕਾਂ ਨੂੰ ਤਿਆਰ ਕਰਨ ਅਤੇ ਉਹਨਾਂ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਨ ਲਈ ਹਾਂ ਜਿਨ੍ਹਾਂ ਨਾਲ ਅਸੀਂ ਸਾਰੇ ਬਿਜਲੀ ਦੀ ਵਰਤੋਂ ਜ਼ਿਆਦਾ ਕੁਸ਼ਲਤਾ ਨਾਲ ਕਰ ਸਕਦੇ ਹਾਂ ਅਤੇ ਲਾਗਤਾਂ ਨੂੰ ਘਟਾ ਸਕਦੇ ਹਾਂ।” ਵਿਨਸੈਂਟ ਡੇਵਿਸ, PG&E ਦੇ ਗਾਹਕ ਸੰਚਾਲਨ ਅਤੇ ਸਮਰੱਥਤਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ।

ਏਅਰ ਕੰਡੀਸ਼ਨਰ ਚੈੱਕਲਿਸਟ

ਏਅਰ ਕੰਡੀਸ਼ਨਰ ਦਾ ਗਰਮੀਆਂ ਵਿੱਚ ਬਿਜਲੀ ਦੀ ਵਰਤੋਂ ਦਾ 40% ਤੋਂ ਵੱਧ ਯੋਗਦਾਨ ਹੁੰਦਾ ਹੈ। ਤਿੰਨ ਸਧਾਰਨ ਕਦਮ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਸਿਸਟਮ ਬਹੁਤ ਜ਼ਿਆਦਾ ਤਾਪਮਾਨਾਂ ਤੋਂ ਪਹਿਲਾਂ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ ਅਤੇ ਬਿਜਲੀ ਦੀ ਲਾਗਤ ਨੂੰ ਘਟਾਉਂਦਾ ਹੈ:

  1. ਕਿਸੇ ਲਾਇਸੰਸਸ਼ੁਦਾ ਟੈਕਨੀਸ਼ੀਅਨ ਦੁਆਰਾ ਸਾਲਾਨਾ ਸੁਰੱਖਿਆ ਅਤੇ ਰੱਖ-ਰਖਾਅ ਦੀ ਜਾਂਚ ਦਾ ਸਮਾਂ ਨਿਰਧਾਰਤ ਕਰੋ, ਅਤੇ AC ਯੂਨਿਟ ਦੇ ਨੇੜੇ ਘਾਸ-ਫੂਸ ਅਤੇ ਮਿੱਟੀ ਨੂੰ ਸਾਫ਼ ਕਰੋ, ਤਾਂ ਜੋ ਇਹ ਸਹੀ ਹਵਾ ਦਾ ਪ੍ਰਵਾਹ ਪ੍ਰਾਪਤ ਕਰ ਸਕੇ। AC ਯੂਨਿਟ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼ ਕਰਨ ਨਾਲ $15/ਸਾਲ ਤੱਕ ਦੀ ਬੱਚਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
  1. ਏਅਰ ਫਿਲਟਰ ਨੂੰ ਬਦਲੋ, ਅਤੇ ਯਕੀਨੀ ਬਣਾਓ ਕਿ ਏਅਰ ਵੈਂਟਸ ਅਤੇ ਰਜਿਸਟਰ ਕਿਸੇ ਫਰਨੀਚਰ, ਪਰਦਿਆਂ ਜਾਂ ਗਲੀਚਿਆਂ ਦੇ ਨਾਲ ਬਲੌਕ ਨਾ ਹੋਏ ਹੋਣ। ਗੰਦੇ ਏਅਰ ਫਿਲਟਰ ਨੂੰ ਹਰ ਮਹੀਨੇ ਸਾਫ਼ ਕਰਨਾ ਜਾਂ ਬਦਲਣਾ AC ਯੂਨਿਟ ਲਈ ਹਵਾ ਦਾ ਸੰਚਾਰ ਕਰਨਾ ਆਸਾਨ ਬਣਾ ਦੇਵੇਗਾ, ਜੋ $15/ਸਾਲ ਤੱਕ ਦੀ ਬੱਚਤ ਕਰ ਸਕਦਾ ਹੈ।
  1. ਘਰ ਵਿੱਚ ਥਰਮੋਸਟੈਟ ਨੂੰ 78 F ਡਿਗਰੀ ਜਾਂ ਵੱਧ ‘ਤੇ ਸੈੱਟ ਕਰੋ, ਜੇਕਰ ਸਿਹਤ ਇਜਾਜ਼ਤ ਦਿੰਦੀ ਹੋਵੇ। 78 F ਤੋਂ ਉੱਪਰ ਦੀ ਹਰ ਡਿਗਰੀ 2% ਬੱਚਤ ਕਰ ਸਕਦੀ ਹੈ।

ਘਰ/ਕਾਰੋਬਾਰ ਦੇ ਅੰਦਰ ਗਰਮੀਆਂ ਦੀ ਤਿਆਰੀ

  1. ਯਕੀਨੀ ਬਣਾਓ ਕਿ ਛੱਤ ਦੇ ਪੱਖੇ ਘੜੀ ਦੀ ਉਲਟ ਦਿਸ਼ਾ ਵਿੱਚ ਘੁੰਮ ਰਹੇ ਹਨ, ਤਾਂ ਜੋ ਰਹਿਣ ਵਾਲੀਆਂ ਥਾਵਾਂ ‘ਤੇ ਠੰਡੀ ਹਵਾ ਆ ਸਕੇ। ਹਵਾ ਨੂੰ ਫੈਲਾਉਣ ਵਿੱਚ ਮਦਦ ਲਈ ਪੱਖਿਆਂ ਦੀ ਵਰਤੋਂ $15/ਸਾਲ ਤੱਕ ਦੀ ਬੱਚਤ ਵਿੱਚ ਮਦਦ ਕਰ ਸਕਦੀ ਹੈ।
  • ਇਹ ਸੁਨਿਸ਼ਚਿਤ ਕਰੋ ਕਿ ਸਵੇਰੇ ਅਤੇ ਰਾਤ ਨੂੰ ਘਰ ਵਿੱਚ ਠੰਡੀ ਹਵਾ ਦਾ ਪ੍ਰਵਾਹ ਕਰਨ ਲਈ ਖਿੜਕੀਆਂ ਚੰਗੀ ਤਰ੍ਹਾਂ ਖੁੱਲ੍ਹੀਆਂ ਹੋਣ। ਨਾਲ ਹੀ, ਧੁੱਪ ਤੋਂ ਬਚਣ ਵਾਲੀਆਂ ਥਾਵਾਂ ਨੂੰ ਛਾਂ ਦੇਣ ਅਤੇ ਘਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਨ ਲਈ ਬਲਾਇੰਡਸ, ਡਰੈਪਸ ਅਤੇ ਪਰਦੇ ਲਗਾ ਕੇ ਰੱਖੋ। ਧੁੱਪ ਵਾਲੇ ਦਿਨਾਂ ‘ਤੇ ਬਲਾਇੰਡਸ ਜਾਂ ਪਰਦਿਆਂ ਨੂੰ ਬੰਦ ਰੱਖਣ ਨਾਲ ਗਰਮੀ ਨੂੰ ਰੋਕਣ ਅਤੇ $30/ਸਾਲ ਤੱਕ ਦੀ ਬੱਚਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
  • ਫਰਿੱਜ ਦੀਆਂ ਕੋਇਲ ਤੋਂ ਕਿਸੇ ਵੀ ਤਰਾਂ ਦੀ ਮਿੱਟੀ ਨੂੰ ਹਟਾਓ ਜਾਂ 2001 ਤੋਂ ਪਹਿਲਾਂ ਦੇ ਨਿਰਮਤ ਪੁਰਾਣੇ ਫਰਿੱਜ ਨੂੰ ਨਵੇਂ, ਊਰਜਾ-ਕੁਸ਼ਲ ਮਾਡਲ ਨਾਲ ਬਦਲਣ ਬਾਰੇ ਵਿਚਾਰ ਕਰੋ। ਊਰਜਾ-ਕੁਸ਼ਲ ਫਰਿੱਜ ਨੂੰ ਅੱਪਗ੍ਰੇਡ ਕਰਨ ਨਾਲ $40/ਸਾਲ ਤੱਕ ਦੀ ਬੱਚਤ ਹੋ ਸਕਦੀ ਹੈ।
  • ਯਕੀਨੀ ਬਣਾਓ ਕਿ LED ਬਲਬ ਲੱਗੇ ਹੋਏ ਹਨ, ਜੋ ਘੱਟ ਗਰਮੀ ਛੱਡਦੇ ਹਨ, ਘੱਟ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ $260/ਸਾਲ ਤੱਕ ਦੀ ਬੱਚਤ ਕਰਨ ਵਿੱਚ ਮਦਦ ਕਰ ਸਕਦੇ ਹਨ।
  • ਦਰਵਾਜ਼ਿਆਂ ‘ਤੇ ਵੈਦਰਸਟ੍ਰਿਪਿੰਗ ਲਗਾਓ, ਖਿੜਕੀਆਂ ਅਤੇ ਦਰਵਾਜ਼ਿਆਂ ਦੇ ਦੁਆਲੇ ਘੇਰਾਬੰਦੀ ਕਰੋ, ਅਤੇ ਗੈਰੇਜ ਦੇ ਦਰਵਾਜ਼ੇ ‘ਤੇ ਡੋਰ ਸਵੀਪ ਲਗਾਓ। ਅਜਿਹੇ ਗੈਪ ਨੂੰ ਸੀਲ ਕਰਨ ਨਾਲ ਘਰ ਦੇ ਅੰਦਰ ਗਰਮ ਹਵਾ ਦੇ ਪ੍ਰਵਾਹ ਨੂੰ ਸੀਮਤ ਕਰਨ, ਅੰਦਰ ਠੰਢੀ ਹਵਾ ਰੱਖਣ, ਅਤੇ $120/ਸਾਲ ਤੱਕ ਦੀ ਬੱਚਤ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਬਾਹਰੀ ਪੂਲ ਲਈ ਗਰਮੀਆਂ ਦੀ ਤਿਆਰੀ

  1. ਪੂਲ ਪੰਪ ਦੇ ਚੱਲਣ ਦੀ ਸਮੇਂ ਨੂੰ ਸੀਮਤ ਕਰੋ, ਅਤੇ ਇੱਕ ਵੇਰੀਏਬਲ ਸਪੀਡ ਪੂਲ ਪੰਪ ਖਰੀਦਣ ਬਾਰੇ ਵਿਚਾਰ ਕਰੋ, ਜੋ $625/ਸਾਲ ਤੱਕ ਦੀ ਬੱਚਤ ਕਰਨ ਵਿੱਚ ਮਦਦ ਕਰ ਸਕਦਾ ਹੈ।
  • ਆਪਣੇ ਗਰਮ ਕੀਤੇ ਪੂਲ ਨੂੰ ਗਰਮ ਰੱਖਣ ਅਤੇ ਗਰਮ ਕਰਨ ਲਈ ਲੋੜੀਂਦੀ ਬਿਜਲੀ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਪੂਲ ਕਵਰ ਦੀ ਵਰਤੋਂ ਕਰੋ। ਇਹ $1,300/ਸਾਲ ਤੱਕ ਦੀ ਬੱਚਤ ਕਰਨ ਵਿੱਚ ਮਦਦ ਕਰ ਸਕਦਾ ਹੈ। 

ਬਿਜਲੀ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਤਰੀਕਿਆਂ ਬਾਰੇ ਹੋਰ ਜਾਣਕਾਰੀ ਲਈ, pge.com/summer ‘ਤੇ ਜਾਓ।

ਗਾਹਕ ਨੂੰ ਗਰਮੀਆਂ ਦੇ ਬਿਜਲੀ ਦੇ ਬਿੱਲਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਸਰੋਤ

PG&E ਗਾਹਕ ਗਰਮੀਆਂ ਦੀਆਂ ਜਿਆਦਾ ਬਿਜਲੀ ਦੀਆਂ ਲਾਗਤਾਂ ਲਈ ਤਿਆਰੀ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਲਾਭ ਲੈ ਸਕਦੇ ਹਨ:

  • ਵਿਅਕਤੀਗਤ ਦਰਾਂ ਦੀ ਤੁਲਨਾ ਗਾਹਕਾਂ ਨੂੰ ਉਹਨਾਂ ਦੇ ਪਰਿਵਾਰ ਲਈ ਸਭ ਤੋਂ ਵਧੀਆ ਰੇਟ ਯੋਜਨਾ ਵਿਕਲਪ ਪ੍ਰਦਾਨ ਕਰਕੇ ਸਮਰਥਨ ਕਰਦੀ ਹੈ, ਜੋ ਬਿਜਲੀ ਦੇ ਬਿੱਲਾਂ ‘ਤੇ ਪੈਸੇ ਬਚਾਉਣ ਵਿੱਚ ਮਦਦ ਕਰ ਸਕਦੀ ਹੈ।
  • ਬਜਟ ਬਿਲਿੰਗ ਵਧੇਰੇ ਅਨੁਮਾਨਿਤ ਮਾਸਿਕ ਭੁਗਤਾਨਾਂ ਲਈ ਔਸਤ ਬਿਜਲੀ ਦੀਆਂ ਲਾਗਤਾਂ ਦਾ ਪਤਾ ਲਗਾਉਂਦੀ ਹੈ ਅਤੇ ਗਾਹਕਾਂ ਨੂੰ ਮੌਸਮੀ ਬਿੱਲ ਜ਼ਿਆਦਾ ਆਉਣ ਤੋਂ ਬਚਣ ਵਿੱਚ ਮਦਦ ਕਰਦੀ ਹੈ।
  • ਬਿੱਲ ਪੂਰਵ-ਅਨੁਮਾਨ ਅਲਰਟਸ ਈਮੇਲ, ਟੈਕਸਟ ਜਾਂ ਫੋਨ ਦੁਆਰਾ ਭੇਜੀਆਂ ਗਈਆਂ ਸੂਚਨਾਵਾਂ ਹਨ, ਜੋ ਕਿ ਗਾਹਕ ਨੂੰ ਇਸ ਬਾਰੇ ਸੂਚਿਤ ਕਰਦੀਆਂ ਹਨ ਕਿ ਉਹਨਾਂ ਦਾ ਮਹੀਨਾਵਾਰ ਬਿੱਲ ਗਾਹਕ ਦੁਆਰਾ ਨਿਰਧਾਰਿਤ ਇੱਕ ਵਿਸ਼ੇਸ਼ ਰਾਸ਼ੀ ਤੋਂ ਵੱਧ ਹੋਣ ਦੀ ਉਮੀਦ ਹੈ, ਜੋੋ ਕਿ ਇਸ ‘ਤੇ ਆਧਾਰਿਤ ਹੈ ਕਿ ਉਹ ਬਿਜਲੀ ਦੀ ਵਰਤੋਂ ਕਿਵੇਂ ਕਰ ਰਹੇ ਹਨ।
  • ਘਰੇਲੂ ਬਿਜਲੀ ਦੀ ਜਾਂਚ ਗਾਹਕਾਂ ਨੂੰ ਉਹਨਾਂ ਦੀ ਬਿਜਲੀ ਦੀ ਵਰਤੋਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ ਅਤੇ ਪਸੰਦੀਦਾ ਬੱਚਤ ਦੇ ਸੁਝਾਅ ਦਿੰਦੀ ਹੈ।
  • HomeIntel ਇੱਕ ਮੁਫਤ ਬਿਜਲੀ ਬੱਚਤ ਪ੍ਰੋਗਰਾਮ ਹੈ, ਜਿਸ ਵਿੱਚ ਇੱਕ ਸਮਾਰਟ ਆਡਿਟ ਅਤੇ ਇੱਕ ਨਿੱਜੀ ਊਰਜਾ ਕੋਚ ਸ਼ਾਮਲ ਹੈ। ਉਹ ਗਾਹਕ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੋ ਆਪਣੇ ਘਰ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਕੋਲ ਸਮਾਰਟ ਮੀਟਰ ਲਗਾਇਆ ਹੋਇਆ ਹੈ, ਉਹ ਭਾਗ ਲੈਣ ਦੇ ਯੋਗ ਹਨ।
  • ਪਾਵਰ ਸੇਵਰ ਰਿਵਾਰਡਸ ਪ੍ਰੋਗਰਾਮ ਰਿਹਾਇਸ਼ੀ ਭਾਗੀਦਾਰਾਂ ਨੂੰ ਗਰਮ ਦਿਨਾਂਂ ‘ਤੇ ਬਿਜਲੀ ਦੀ ਮੰਗ ਵੱਧ ਹੋਣ ‘ਤੇ ਅਸਥਾਈ ਤੌਰ ‘ਤੇ ਬਿਜਲੀ ਦੀ ਵਰਤੋਂ ਨੂੰ ਘਟਾਉਣ ਲਈ ਇਨਾਮ ਦਿੰਦਾ ਹੈ।
  • ਸਮਾਰਟ AC ਇੱਕ ਸਵੈ-ਇੱਛਤ ਪ੍ਰੋਗਰਾਮ ਹੈ ਜੋ ਭਾਗੀਦਾਰਾਂ ਨੂੰ $25 ਸਾਲਾਨਾ ਲਾਭ ਤੋਂ ਇਲਾਵਾ ਇੱਕ ਨਵੇੇਂ ਥਰਮੋਸਟੈਟ ‘ਤੇ $120 ਜਾਂ ਪ੍ਰੋਗਰਾਮ ਵਿੱਚ ਨਾਮ ਦਰਜ਼ ਕਰਵਾਉਣ ਲਈ $75 ਦੀ ਛੋਟ ਦੀ ਪੇਸ਼ਕਸ਼ ਕਰਦਾ ਹੈ।

ਯੋਗ ਗਾਹਕਾਂ ਨੂੰ ਆਮਦਨ-ਯੋਗ ਸਹਾਇਤਾ ਪ੍ਰੋਗਰਾਮਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਵਿੱਚ ਇਹ ਸ਼ਾਮਲ ਹਨ:

  • Medical Baseline ਖ਼ਾਸ ਡਾਕਟਰੀ ਸਥਿਤੀਆਂ ਦੇ ਕਾਰਨ ਵਿਸ਼ੇਸ਼ ਊਰਜਾ ਜ਼ਰੂਰਤਾਂ ਵਾਲੇ ਗਾਹਕਾਂ ਲਈ ਘੱਟ ਮਹੀਨਾਵਾਰ ਦਰ ਪ੍ਰਦਾਨ ਕਰਦਾ ਹੈ।

PG&E ਬਾਰੇ

ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company), PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/ ‘ਤੇ ਜਾਓ।

Translate »