ਜਿਵੇਂ ਹੀ ਕੈਲੀਫੋਰਨੀਆ ਦਾ ਪਰੰਪਰਾਗਤ ਫਾਇਰ ਸੀਜ਼ਨ ਸ਼ੁਰੂ ਹੁੰਦਾ ਹੈ, PG&E ਸਾਰੇ ਅੱਗ ਦੇ ਉੱਚ ਜੋਖ਼ਮ ਵਾਲੇ ਖੇਤਰਾਂ ਵਿੱਚ ਵਿਸਤ੍ਰਿਤ ਪਾਵਰਲਾਈਨ ਸੁਰੱਖਿਆ ਸੈਟਿੰਗਾਂ ਨੂੰ ਚਾਲੂ ਕਰਦਾ ਹੈ

EPSS ਟੈਕਨਾਲੋਜੀ, 2021 ਵਿੱਚ ਰੋਲ ਆਊਟ, ਇਗਨੀਸ਼ਨਾਂ ਨੂੰ ਮਹੱਤਵਪੂਰਨ ਤੌਰ ‘ਤੇ ਘੱਟ ਕਰਨਾ ਜਾਰੀ ਰੱਖਦੀ ਹੈ, ਜੋ ਜੰਗਲ ਦੀ ਵਿਨਾਸ਼ਕਾਰੀ ਅੱਗ ਦਾ ਕਾਰਨ ਬਣ ਸਕਦੀ ਹੈ

OAKLAND, Calif. – ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਨੇ ਅੱਜ ਕਿਹਾ ਕਿ ਇਸਦੀਆਂ ਇਨਹੈਂਸਡ ਪਾਵਰਲਾਈਨ ਸੇਫ਼ਟੀ ਸੈਟਿੰਗਜ਼ (Enhanced Powerline Safety Settings, EPSS) ਹੁਣ ਲਗਭਗ  3 ਮਿਲੀਅਨ ਲੋਕਾਂ, ਜਾਂ 1 ਮਿਲੀਅਨ ਤੋਂ ਵੱਧ ਗਾਹਕਾਂ ਦੀ ਰੱਖਿਆ ਕਰਦੀਆਂ ਹਨ, ਜੋ ਕੰਪਨੀ ਦੇ ਸੇਵਾ ਖੇਤਰ ਦੇ ਅੰਦਰ ਅੱਗ ਦੇ ਉੱਚ-ਜੋਖ਼ਮ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ।

ਜਦੋਂ ਕਿਸੇ ਨੁਕਸ ਦਾ ਪਤਾ ਲੱਗ ਜਾਂਦਾ ਹੈ, ਜਿਵੇਂ ਕਿ ਇੱਕ ਰੁੱਖ ਦੀ ਟਾਹਣੀ ਪਾਵਰਲਾਈਨ ਦੇ ਸੰਪਰਕ ਵਿੱਚ ਆਉਂਦੀ ਹੈ, ਤਾਂ ਸੁਰੱਖਿਆ ਸੈਟਿੰਗਾਂ ਇੱਕ ਸਕਿੰਟ ਦੇ ਦਸਵੇਂ ਹਿੱਸੇ ਵਿੱਚ ਬਿਜਲੀ ਬੰਦ ਕਰ ਦਿੰਦੀਆਂ ਹਨ। ਪਿਛਲੇ ਸਾਲ, ਸੁਰੱਖਿਆ ਸੈਟਿੰਗਾਂ ਸਮਰਥਿਤ 170 ਸਰਕਟਾਂ ‘ਤੇ, ਪਿਛਲੇ ਤਿੰਨ-ਸਾਲ ਦੀ ਔਸਤ ਦੇ ਮੁਕਾਬਲੇ, ਅੱਗ ਦੇ ਉੱਚ-ਜੋਖ਼ਮ ਵਾਲੇ ਜ਼ਿਲ੍ਹਿਆਂ ਵਿੱਚ CPUC-ਰਿਪੋਰਟੇਬਲ ਇਗਨੀਸ਼ਨਾਂ ਵਿੱਚ 80% ਦੀ ਕਮੀ ਆਈ ਸੀ, ਜਿਸ ਦੇ ਨਤੀਜੇ ਵਜੋਂ ਜੰਗਲ ਵਿੱਚ ਅੱਗ ਲੱਗ ਸਕਦੀ ਸੀ।

ਇੱਕ ਸਾਬਤ ਹੋਈ ਜੰਗਲੀ ਅੱਗ ਦੀ ਰੋਕਥਾਮ ਤਕਨਾਲੋਜੀ ਦੇ ਰੂਪ ਵਿੱਚ 2021 ਵਿੱਚ EPSS ਦੀ ਸਫ਼ਲਤਾ ਦੇ ਆਧਾਰ ‘ਤੇ, PG&E ਨੇ ਇਸ ਸਾਲ ਅੱਗ ਦੇ ਉੱਚ-ਜੋਖ਼ਮ ਵਾਲੇ ਖੇਤਰਾਂ ਵਿੱਚ 25,000 ਤੋਂ ਵੱਧ ਡਿਸਟ੍ਰੀਬਿਊਸ਼ਨ ਲਾਈਨ ਮੀਲਾਂ ਦੇ ਨਾਲ-ਨਾਲ ਸਿਸਟਮ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਲਗਭਗ  18,000 ਲਾਈਨ ਮੀਲਾਂ ਨੂੰ ਸ਼ਾਮਲ ਕਰਨ ਵਾਲੇ 1,000 ਸਰਕਟਾਂ ਤੋਂ ਵੱਧ ਪ੍ਰੋਗਰਾਮ ਦਾ ਵਿਸਤਾਰ ਕੀਤਾ ਹੈ।

1 ਜੂਨ, 2022 ਤੱਕ ਪੌਜ਼ਿਟਿਵ ਨਤੀਜੇ 2021 ਵਿੱਚ ਪ੍ਰਤੀਬਿੰਬਤ ਹੁੰਦੇ ਹਨ , ਕਿਉਂਕਿ CPUC-ਰਿਪੋਰਟੇਬਲ ਇਗਨੀਸ਼ਨਾਂ ਵਿੱਚ 82% ਦੀ ਕਮੀ ਆਈ ਹੈ, ਜਿਸਦੇ ਨਤੀਜੇ ਵਜੋਂ ਤਿੰਨ ਸਾਲਾਂ ਦੀ ਔਸਤ  (2018-2020) ਦੇ ਮੁਕਾਬਲੇ ਜੰਗਲ ਦੀ ਅੱਗ ਲੱਗ ਸਕਦੀ ਹੈ।

PG&E ਇਹ ਉਮੀਦ ਕਰਦਾ ਹੈ ਕਿ ਹੁਣ ਤੋਂ ਲੈ ਕੇ ਜੰਗਲੀ ਅੱਗ ਦੇ ਸੀਜ਼ਨ ਦੇ ਅੰਤ ਤੱਕ ਇਹਨਾਂ ਸਰਕਟਾਂ ਵਿੱਚੋਂ 700 ਤੋਂ 800 ‘ਤੇ ਸੁਰੱਖਿਆ ਸੈਟਿੰਗਾਂ ਚਾਲੂ ਰਹਿਣਗੀਆਂ। ਹੋਰ  ਲਗਭਗ  200 ਸਰਕਟਾਂ ‘ਤੇ ਗਾਹਕਾਂ ਲਈ , ਤਕਨਾਲੋਜੀ ਨੂੰ ਉਹਨਾਂ ਦਿਨਾਂ ਵਿੱਚ ਸਮਰੱਥ ਕੀਤਾ ਜਾਵੇਗਾ, ਜਦੋਂ ਲਾਲ ਝੰਡੇ ਦੀ ਚਿਤਾਵਨੀ ਹੋਵੇਗੀ ਅਤੇ ਅਸਮਰੱਥ ਕੀਤਾ ਜਾਵੇਗਾ, ਜਦੋਂ ਮੌਸਮ ਦੀਆਂ ਸਥਿਤੀਆਂ, ਜਿਵੇਂ ਕਿ ਭਾਰੀ ਤੱਟਵਰਤੀ ਧੁੰਦ, ਅਨੁਕੂਲ ਹੋਵੇਗੀ।

ਹਾਲਾਂਕਿ ਇਹ ਵਿਸਤ੍ਰਿਤ ਸੁਰੱਖਿਆ ਸੈਟਿੰਗਾਂ ਸਾਡੇ ਗਾਹਕਾਂ ਨੂੰ ਸੁਰੱਖਿਅਤ ਰੱਖਣ ਅਤੇ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਕਰਦੀਆਂ ਹਨ, ਇਹਨਾਂ ਦੇ ਨਤੀਜੇ ਵਜੋਂ ਇਹ  ਆਊਟੇਜ ਵੀ ਹੋ ਸਕਦੇ ਹਨ। ਇਹ ਸਮਝਦੇ ਹੋਏ ਕਿ ਬਿਜਲੀ ਤੋਂ ਬਿਨਾਂ ਰਹਿਣਾ ਕਿੰਨਾ ਔਖਾ ਹੈ, PG&E ਗਾਹਕਾਂ ਅਤੇ ਸਮੁਦਾਇ ‘ਤੇ ਆਊਟੇਜ ਦੇ ਬੋਝ ਨੂੰ ਘੱਟ ਕਰਨ ਲਈ ਕਦਮ ਚੁੱਕ ਰਿਹਾ ਹੈ।

“ਜਦੋਂ ਅਸੀਂ ਇਗਨੀਸ਼ਨ ਬੰਦ ਕਰਦੇ ਹਾਂ, ਤਾਂ ਅਸੀਂ ਜੰਗਲ ਦੀ ਅੱਗ ਨੂੰ ਰੋਕਦੇ ਹਾਂ,” ਮਾਰਕ ਕੁਇਨਲਨ, ਕੰਪਨੀ ਦੇ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਕਾਰਜਾਂ ਦੇ ਉਪ ਪ੍ਰਧਾਨ ਨੇ ਕਿਹਾ। ਅਸੀਂ ਹਰ ਰੋਜ਼ ਆਊਟੇਜ ਨੂੰ ਰੋਕਣ ਲਈ ਬਾਕੀ ਕੰਮ ਕਰਨਾ ਯਕੀਨੀ ਬਣਾਉਂਦੇ ਹਾਂ ਅਤੇ ਜੇਕਰ ਅਜਿਹਾ ਹੁੰਦਾ ਹੈ, ਤਾਂ ਮੁੜ-ਬਹਾਲੀ ਨੂੰ ਤੇਜ਼ ਕਰਨ ਲਈ ਕੰਮ ਕਰਦੇ ਹਾਂ।”

PG&E ਆਊਟੇਜ ਨੂੰ ਘੱਟ ਕਰਨ ਲਈ ਚੁੱਕੇ ਜਾਣ ਵਾਲੇ  ਕੁੱਝ ਕਦਮਾਂ ਵਿੱਚ ਇਹ ਸ਼ਾਮਲ ਹਨ:

  • ਸੁਰੱਖਿਆ ਸੈਟਿੰਗ-ਸਮਰਥਿਤ ਲਾਈਨਾਂ ‘ਤੇ ਆਊਟੇਜ ਤੋਂ ਗਾਹਕਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਭਰੋਸੇਯੋਗਤਾ ਅਤੇ ਸੰਚਾਲਨ ਸੁਧਾਰਾਂ ਦਾ ਸੰਚਾਲਨ ਕਰਨਾ
  • ਭਰੋਸੇਯੋਗਤਾ ਵਿੱਚ ਸੁਧਾਰ ਕਰਨ ਲਈ ਟਾਰਗੇਟਿਡ ਲੋਕੇਸ਼ਨਾਂ ਵਿੱਚ ਬਨਸਪਤੀ ਨੂੰ ਛਾਂਟਣਾ ਅਤੇ ਹਟਾਉਣਾ

PG&E ਆਪਣੀ ਵੈੱਬਸਾਈਟ ‘ਤੇ ਇੱਕ ਨਵਾਂ ਟੂਲ ਪੇਸ਼ ਕਰਦਾ ਹੈ, ਜਿੱਥੇ ਗਾਹਕ ਆਪਣਾ ਪਤਾ ਦਾਖ਼ਲ ਕਰ ਸਕਦੇ ਹਨ ਅਤੇ ਇਹ ਦੇਖ ਸਕਦੇ ਹਨ ਕਿ ਕੀ ਸੁਰੱਖਿਆ ਸੈਟਿੰਗਾਂ ਵਰਤਮਾਨ ਵਿੱਚ ਉਹਨਾਂ ਦੇ ਘਰ ਜਾਂ ਵਪਾਰ ਦੀ ਸੇਵਾ ਕਰਨ ਵਾਲੇ ਸਰਕਟ ‘ਤੇ ਯੋਗ ਹਨ। ਇਹ www.pge.com/outages ‘ਤੇ ਉਪਲਬਧ ਹੈ।

ਜਦੋਂ EPSS-ਸਮਰਥਿਤ ਸਰਕਟ ‘ਤੇ ਕੋਈ ਆਊਟੇਜ ਹੁੰਦਾ ਹੈ, ਤਾਂ PG&E ਕ੍ਰੂ ਨੁਕਸਾਨ ਜਾਂ ਖ਼ਤਰਿਆਂ ਦੀ ਜਾਂਚ ਕਰਨ ਲਈ ਲਾਈਨਾਂ ‘ਤੇ ਗਸ਼ਤ ਕਰਦੇ ਹਨ। ਦਿਨ ਦੇ ਸਮੇਂ ਦੌਰਾਨ ਹੈਲੀਕਾਪਟਰ, ਟਰੱਕ ਜਾਂ ਪੈਦਲ ਚੱਲ ਕੇ ਗਸ਼ਤ ਕੀਤੀ ਜਾਂਦੀ ਹੈ। ਕੁੱਝ ਮਾਮਲਿਆਂ ਵਿੱਚ, ਰਾਤ ਦੇ ਸਮੇਂ ਗਸ਼ਤ ਸੰਭਵ ਹੁੰਦੀ ਹੈ। ਇਸ ਸਾਲ ਹੁਣ ਤੱਕ, EPSS ਨਾਲ ਸਮਰਥਿਤ ਸਰਕਟਾਂ ਨੇ 205 ਆਊਟੇਜ ਦਾ ਅਨੁਭਵ ਕੀਤਾ ਹੈ, ਅਨੁਮਾਨਿ ਮੁੜ-ਬਹਾਲੀ ਦਾ ਸਮਾਂ ਲਗਭਗ  3.5 ਘੰਟੇ ਦਾ ਹੈ, ਪਿਛਲੇ ਸਾਲ ਦੇ ਮੁਕਾਬਲੇ ਆਊਟੇਜ ਦੀ ਮਿਆਦ ਵਿੱਚ ਲਗਭਗ  50% ਸੁਧਾਰ ਹੋਇਆ ਹੈ।

ਜਿਨ੍ਹਾਂ ਗਾਹਕਾਂ ਨੂੰ EPSS-ਸਮਰਥਿਤ ਸਰਕਟਾਂ ਦੁਆਰਾ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ, PG&E ਕੋਲ ਆਊਟੇਜ ਦੀ ਤਿਆਰੀ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਲਈ ਸਰੋਤ ਉਪਲਬਧ ਹਨ, ਜਿਸ ਵਿੱਚ ਇਹ ਸ਼ਾਮਲ ਹਨ:

  • ਜਨਰੇਟਰ ਛੋਟ ਪ੍ਰੋਗਰਾਮ ਅਜਿਹੇ ਗਾਹਕਾਂ ਲਈ, ਜੋ ਖੂਹ ਦੇ ਪਾਣੀ ‘ਤੇ ਨਿਰਭਰ ਕਰਦੇ ਹਨ, ਸਾਡੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਦੇ ਗਾਹਕਾਂ ਲਈ ਅਤੇ ਕੁਝ ਛੋਟੇ ਵਪਾਰਾਂ ਲਈ। 2022 ਲਈ, ਅਸੀਂ ਫੰਡਿੰਗ ਅਤੇ ਯੋਗਤਾ ਦਾ ਵਿਸਤਾਰ ਕੀਤਾ ਹੈ।
  • ਪੋਰਟੇਬਲ ਬੈਟਰੀ ਪ੍ਰੋਗਰਾਮ ਸਾਡੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਵਿੱਚ ਯੋਗ ਗਾਹਕਾਂ ਲਈ, ਜੋ ਅੱਗ ਦੇ ਉੱਚ ਖ਼ਤਰੇ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ ਜਾਂ ਜਿਨ੍ਹਾਂ ਨੇ 2020 ਤੋਂ ਦੋ ਜਾਂ ਦੋ ਤੋਂ ਵੱਧ ਪਬਲਿਕ ਸੇਫ਼ਟੀ ਪਾਵਰ ਸ਼ਟੌਫ (Public Safety Power Shutoff, PSPS) ਆਊਟੇਜ ਦਾ ਅਨੁਭਵ ਕੀਤਾ ਹੈ। 2022 ਲਈ, ਅਸੀਂ ਘੱਟ-ਆਮਦਨੀ ਦੀ ਜ਼ਰੂਰਤ ਨੂੰ ਹਟਾ ਦਿੱਤਾ ਹੈ।
  • ਬੈਕਅੱਪ ਪਾਵਰ ਟ੍ਰਾਂਸਫਰ ਮੀਟਰ ਦਾ ਵਿਸਤਾਰ, ਗਾਹਕਾਂ ਲਈ ਜਨਰੇਟਰ ਨਾਲ ਕਨੈਕਟ ਕਰਨਾ ਆਸਾਨ ਅਤੇ ਸੁਰੱਖਿਅਤ ਬਣਾਉਂਦਾ ਹੈ।

ਵਿਸਤ੍ਰਿਤ ਸੁਰੱਖਿਆ ਸੈਟਿੰਗਾਂ PG&E ਦੇ ਵਿਆਪਕ ਕਮਿਊਨਿਟੀ ਵਾਈਲਡਫਾਇਰ ਸੇਫ਼ਟੀ ਪ੍ਰੋਗਰਾਮ ਦਾ ਸਿਰਫ਼ ਇੱਕ ਹਿੱਸਾ ਹਨ, ਜਿਸ ਵਿੱਚ 10,000 ਮੀਲ ਪਾਵਰਲਾਈਨਾਂ ਨੂੰ ਭੂਮੀਗਤ ਕਰਨਾ, ਆਊਟੇਜ ਦੌਰਾਨ ਮੁੱਖ ਸਮੁਦਾਇਕ ਸਹੂਲਤਾਂ ਨੂੰ ਊਰਜਾਵਾਨ ਬਣਾਉਣਾ ਅਤੇ ਮੌਸਮੀ ਸਟੇਸ਼ਨਾਂ ਅਤੇ ਉੱਚ-ਪਰਿਭਾਸ਼ਾ ਕੈਮਰੇ ਵਰਗੇ ਸਥਿਤੀ ਸੰਬੰਧੀ ਜਾਗਰੂਕਤਾ ਸਾਧਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਸ਼ਾਮਲ ਹੈ। ਜਾਣਕਾਰੀ www.pge.com/wildfiresafet ‘ਤੇ ਮਿਲ ਸਕਦੀ ਹੈ

PG&E ਬਾਰੇ

ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ।  ਵਧੇਰੇ ਜਾਣਕਾਰੀ ਲਈ,  pge.com ਅਤੇ pge.com/news‘ਤੇ ਜਾਓ।

Translate »