ਨਵੇਂ ਅਤੇ ਵਿਸਤ੍ਰਿਤ ਸਰੋਤ ਗਾਹਕਾਂ ਨੂੰ ਹਵਾ ਦੇ ਮੌਸਮ ਦੇ ਤੌਰ ਤੇ ਸੰਭਾਵਿਤ Public Safety Power Shutoffs ਲਈ ਤਿਆਰ ਕਰਨ ਵਿੱਚ ਮਦਦ ਕਰ ਸਕਦੇ ਹਨ

ਅਕਤੂਬਰ ਅਤੇ ਨਵੰਬਰ ਦੇ ਮੌਸਮ ਦੀਆਂ ਸਥਿਤੀਆਂ ਜੰਗਲਾਂ ਦੀ ਅੱਗ ਨੂੰ ਰੋਕਣ ਲਈ ਇੱਕ ਆਖਰੀ ਰਿਜੋਰਟ ਵਜੋਂ Public Safety Power Shutoffs ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ

ਓਕਲੈਂਡ, ਕਲਿੱਫ – ਇਹ ਯਕੀਨੀ ਬਣਾਉਣ ਲਈ ਕਿ ਯੋਜਨਾਬੱਧ ਜੰਗਲੀ ਅੱਗ ਦੀ ਸੁਰੱਖਿਆ ਲਈ ਆਊਟੇਜ ਦੇ ਦੌਰਾਨ ਗਾਹਕ ਸੁਰੱਖਿਅਤ ਰਹਿਣ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ Pacific Gas and Electric Company ) (PG&E) ਇਸ ਪਤਝੜ ਵਿੱਚ Public Safety Power Shutoffs (PSPS) ਦੀ ਜ਼ਰੂਰਤ ਵੇਲੇ ਨਵੇਂ ਅਤੇ ਵਿਸਤ੍ਰਿਤ ਗਾਹਕ ਸਰੋਤਾਂ ਦੀ ਪੇਸ਼ਕਸ਼ ਕਰਦੀ ਹੈ। ਕਿਉਂਕਿ ਤੇਜ਼ ਹਵਾਵਾਂ, ਦਰਖ਼ਤਾਂ ਅਤੇ ਮਲਬੇ ਨੂੰ ਊਰਜਾਵਾਣ ਲਾਈਨਾਂ ਨਾਲ ਸੰਪਰਕ ਕਰਨ ਦਾ ਕਾਰਨ ਬਣ ਸਕਦਿਆਂ ਹਨ ਅਤੇ ਸੰਭਾਵਤ ਤੌਰ ਤੇ ਜੰਗਲਾਂ ਨੂੰ ਅੱਗ ਲੱਗ ਸਕਦੀ ਹੈ, PG&E ਨੂੰ ਖੁਸ਼ਕ, ਹਨੇਰੀ ਵਾਲੇ ਮੌਸਮ ਦੌਰਾਨ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ।

ਹਰ ਸਾਲ, PG&E ਵਿਨਾਸ਼ਕਾਰੀ ਜੰਗਲੀ ਅੱਗ ਦੇ ਜੋਖ਼ਮ ਨੂੰ ਪਛਾਣਨ ਅਤੇ ਘੱਟ ਕਰਨ ਦੀ ਯੋਗਤਾ ਨੂੰ ਹੋਰ ਸੁਧਾਰ ਕੇ PSPS ਪ੍ਰੋਗਰਾਮ ਨੂੰ ਵਧਾਉਂਦਾ ਹੈ। 2020 ਦੇ ਮੁਕਾਬਲੇ 2021 ਵਿੱਚ PSPS ਦੁਆਰਾ ਪ੍ਰਭਾਵਿਤ ਗਾਹਕਾਂ ਵਿੱਚ 88% ਦੀ ਕਮੀ ਆਈ ਹੈ, ਅਤੇ 2019 ਦੇ ਮੁਕਾਬਲੇ 2021 ਵਿੱਚ ਇੱਕ PSP ਦੌਰਾਨ ਆਊਟੇਜ ਦੀ ਮਿਆਦ ਵਿੱਚ 43% ਦੀ ਕਮੀ ਆਈ ਹੈ।

“ਸਿਸਟਮ ਵਿੱਚ ਸੁਧਾਰ ਅਤੇ ਅਨੁਕੂਲ ਮੌਸਮ ਦਾ ਮਤਲਬ ਹੈ ਕਿ PSPS ਨੇ ਪਿਛਲੇ ਸਾਲ 2020 ਅਤੇ 2019 ਦੇ ਮੁਕਾਬਲੇ ਘੱਟ ਗਾਹਕਾਂ ਨੂੰ ਪ੍ਰਭਾਵਿਤ ਕੀਤਾ,” PG&E ਵਿਖੇ ਇਲੈਕਟ੍ਰਿਕ ਸਿਸਟਮ ਓਪਰੇਸ਼ਨਾਂ ਦੇ ਉਪ ਪ੍ਰਧਾਨ ਮਾਰਕ ਕੁਇਨਲਨ ਨੇ ਕਿਹਾ। “PG&E ਭਿਆਨਕ ਜੰਗਲੀ ਅੱਗ ਨੂੰ ਰੋਕਣ ਲਈ ਇੱਕ ਆਖਰੀ ਉਪਾਅ ਵਜੋਂ PSPS ਦੀ ਵਰਤੋਂ ਕਰਨਾ ਜਾਰੀ ਰੱਖਦਾ ਹੈ। ਹਰ ਰੋਜ਼, PG&E ਰਾਜ ਦੇ ਬਦਲਦੇ ਜਲਵਾਯੂ ਦਾ ਜਵਾਬ ਦੇਣ, ਸੇਵਾ ਖੇਤਰ ਦੇ ਹਰ ਹਿੱਸੇ ਵਿੱਚ ਜੰਗਲ ਦੀ ਅੱਗ ਦੇ ਜੋਖ਼ਮ ਨੂੰ ਘੱਟ ਕਰਨ ਅਤੇ ਸਿਸਟਮ ਨੂੰ ਸੁਰੱਖਿਅਤ ਬਣਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ।”

ਇਸ ਸਾਲ, PG&E ਗਾਹਕਾਂ ਨੂੰ ਯੋਜਨਾਬੱਧ ਪਾਵਰ ਆਊਟੇਜ ਦੌਰਾਨ ਤਿਆਰ ਕਰਨ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਕਈ ਉਪਕਰਣ ਪ੍ਰਦਾਨ ਕਰ ਰਿਹਾ ਹੈ:

  • ਜਨਰੇਟਰ ਅਤੇ ਬੈਟਰੀ ਰਿਬੇਟ ਪ੍ਰੋਗਰਾਮ ਨੇ ਟੀਅਰ 2 ਜਾਂ 3 ਹਾਈ ਅੱਗ ਦੇ ਉੱਚ ਜੋਖ਼ਮ ਵਾਲੇ ਜ਼ਿਲ੍ਹੇ (HFTD) ਅਤੇ/ਜਾਂ ਐਨਹਾਂਸਡ ਪਾਵਰਲਾਈਨ ਸੇਫ਼ਟੀ ਸੈਟਿੰਗਜ਼ (Enhanced Powerline Safety Settings, EPSS)-ਸੁਰੱਖਿਅਤ ਸਰਕਟ ਵਿੱਚ ਸਥਿਤ ਗਾਹਕਾਂ ਨੂੰ $300 ਦੀ ਛੋਟ ਪ੍ਰਦਾਨ ਕਰਨ ਲਈ ਵਿਸਤਾਰ ਕੀਤਾ ਹੈ। ਜੇਕਰ ਗਾਹਕ ਇੱਕ HFTD ਤੋਂ ਬਾਹਰ ਸਥਿੱਤ ਹੈ, ਪਰ ਇੱਕ EPSS-ਸਮਰਥਿਤ ਸਰਕਟ ਦੁਆਰਾ ਸੇਵਾ ਕੀਤੀ ਜਾਂਦੀ ਹੈ, ਤਾਂ ਉਹਨਾਂ ਨੂੰ ਯੋਗਤਾ ਪੂਰੀ ਕਰਨ ਲਈ ਦੋ ਜਾਂ ਵੱਧ ਹਾਲੀਆ PSPS ਦਾ ਅਨੁਭਵ ਹੋਣਾ ਚਾਹੀਦਾ ਹੈ।
  • PSPS ਦਾ ਅਨੁਭਵ ਕਰ ਰਹੇ ਗਾਹਕਾਂ ਲਈ ਹੋਟਲ ਸੰਬੰਧੀ ਛੋਟਾਂ ਹੁਣ ਇੱਕ ਨਵੇਂ ਸਰੋਤ ਵਜੋਂ ਉਪਲਬਧ ਹਨ। PG&E, IHG ਹੋਟਲ ਅਤੇ ਰਿਜ਼ੋਰਟ, ਹਯਾਤ, ਚੁਆਇਸ, ਅਤੇ ਵਿੰਡਹੈਮ ਹੋਟਲਾਂ ਨਾਲ ਮਿਲ ਕੇ ਗਾਹਕਾਂ ਨੂੰ ਬਿਜਲੀ ਬੰਦ ਹੋਣ ਦੇ ਦੌਰਾਨ ਇੱਕ ਸੁਰੱਖਿਅਤ ਥਾਂ ਵਜੋਂ ਛੋਟ ਵਾਲੇ ਕਮਰੇ ਪ੍ਰਦਾਨ ਕਰ ਰਿਹਾ ਹੈ।
  • ਕਮਿਊਨਿਟੀ ਸਰੋਤ ਸੈਂਟਰਾਂ ਲਈ ਆਵਾਜਾਈ (CRCs) ਨੂੰ PSPS ਦੌਰਾਨ ਸ਼ਾਸਟਾ, ਐਲ ਡੋਰਾਡੋ, ਫ੍ਰੇਸਨੋ, ਮਾਰਿਨ, ਸੋਨੋਮਾ, ਸੋਲਾਨੋ, ਸਟੈਨਿਸਲੌਸ, ਸੈਨ ਜੋਕਿਨ, ਟੂਓਲੁਮਨੇ, ਅਮਾਡੋਰ, ਕੈਲਾਵੇਰਾਸ ਅਤੇ ਸੈਨ ਫਰਾਂਸਿਸਕੋ ਕਾਉਂਟੀਜ਼ ਵਿੱਚ CRCs ਤੱਕ ਪਹੁੰਚਯੋਗ ਆਵਾਜਾਈ ਪ੍ਰਦਾਨ ਕਰਨ ਲਈ ਫੈਲਾਇਆ ਗਿਆ ਹੈ।
  • ਉਹ ਗਾਹਕ, ਜੋ ਮੈਡੀਕਲ ਉਪਕਰਣ ਜਾਂ ਸਹਾਇਕ ਤਕਨੀਕਾਂ ਲਈ ਪਾਵਰ ਤੇ ਨਿਰਭਰ ਕਰਦੇ ਹਨ, PG&E ਅਤੇ ਕੈਲੀਫੋਰਨੀਆ ਫਾਊਂਡੇਸ਼ਨ ਫਾਰ ਇੰਡੀਪੈਂਡੈਂਟ ਲਿਵਿੰਗ ਸੈਂਟਰਾਂ (California Foundation for Independent Living Centers) ਵਿੱਚਕਾਰ ਸਹਿਯੋਗ, ਅਪਾਹਜਤਾ ਸੰਬੰਧੀ ਆਫ਼ਤ ਤੱਕ ਪਹੁੰਚ ਅਤੇ ਸਰੋਤ (DDAR) ਪ੍ਰੋਗਰਾਮ, ਲਈ ਯੋਗ ਹੋ ਸਕਦੇ ਹਨ। ਇਹ ਪ੍ਰੋਗਰਾਮ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ, ਜਿਨ੍ਹਾਂ ਨੂੰ ਹੇਠ ਲਿਖਿਆਂ ਚੀਜ਼ਾਂ ਨੂੰ ਕਰਨ ਲਈ ਮੈਡੀਕਲ ਅਤੇ ਸੁਤੰਤਰ ਜੀਵਨ ਜ਼ਰੂਰਤਾਂ ਹਨ:
    • ਇੱਕ ਐਮਰਜੈਂਸੀ ਯੋਜਨਾ ਬਣਾਉਣਾ
    • ਮੈਡੀਕਲ ਬੇਸਲਾਈਨ ਪ੍ਰੋਗਰਾਮ (Medical Baseline Program) ਲਈ ਸਾਈਨ ਅੱਪ ਕਰਨਾ
    • ਪੋਰਟੇਬਲ ਬੈਕਅੱਪ ਬੈਟਰੀ ਲਈ ਅਪਲਾਈ ਕਰਨਾ
    • PSPS ਦੌਰਾਨ ADA-ਪਹੁੰਚਯੋਗ ਕਾਰ ਦੀ ਸਵਾਰੀ ਅਤੇ/ਜਾਂ ਹੋਟਲ ਵਿੱਚ ਠਹਿਰਨ ਦੀ ਸਹੂਲਤ ਪ੍ਰਾਪਤ ਕਰਨਾ
    • PSPS ਦੇ ਦੌਰਾਨ ਅਤੇ ਬਾਅਦ ਵਿੱਚ ਭੋਜਨ ਬਦਲਣ ਦੀ ਸਹੂਲਤ ਪ੍ਰਾਪਤ ਕਰਨਾ

ਗਾਹਕ ਸੂਚਨਾਵਾਂ

PG&E ਜਲਦੀ ਤੋਂ ਜਲਦੀ PSPS ਬੰਦ ਹੋਣ ਤੋਂ ਪਹਿਲਾਂ ਅਤੇ ਇਸ ਦੌਰਾਨ ਜਾਣਕਾਰੀ ਸਾਂਝੀ ਕਰਦਾ ਹੈ। ਇਸ ਸਾਲ ਤੋਂ ਨਵਾਂ ਸ਼ੁਰੂ ਕਰਦੇ ਹੋਏ, ਸੂਚਨਾਵਾਂ ਦਿਨ ਅਤੇ ਰਾਤ ਦੋਵੇਂ ਸਮੇਂ ਤੇ ਭੇਜੀਆਂ ਜਾਣਗੀਆਂ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਦੋਂ ਖੁਸ਼ਕ, ਹਵਾ ਵਾਲਾ ਮੌਸਮ ਹੁੰਦਾ ਹੈ ਅਤੇ ਕਦੋਂ ਬਿਜਲੀ ਬੰਦ ਹੋਵੇਗੀ। PG&E ਇਹ ਸਮਝਦਾ ਹੈ ਕਿ ਇਸਦਾ ਮਤਲਬ ਹੋ ਸਕਦਾ ਹੈ ਕਿ ਗਾਹਕਾਂ ਨੂੰ ਰਾਤ ਨੂੰ ਕਾਲ ਕੀਤਾ ਜਾਂਦਾ ਹੈ ਅਤੇ ਇਸ ਨਾਲ ਪੈਦਾ ਹੋਣ ਵਾਲੀ ਅਸੁਵਿਧਾ ਨੂੰ ਪਛਾਣਦਾ ਹੈ। ਪਿਛਲੇ ਸਾਲਾਂ ਵਿੱਚ, PG&E ਨੇ ਰਾਤ 9 ਵਜੇ ਅਤੇ ਸਵੇਰੇ 8 ਵਜੇ ਦੇ ਵਿੱਚਕਾਰ ਸੂਚਨਾਵਾਂ ਨਹੀਂ ਭੇਜੀਆਂ ਹਨ। ਹਾਲਾਂਕਿ, California Public Utilities Commission (CPUC) ਦੀਆਂ ਜ਼ਰਰੂਤਾਂ ਦੇ ਕਾਰਨ, ਪਾਲਿਸੀ ਨੂੰ ਅੱਪਡੇਟ ਕੀਤਾ ਗਿਆ ਹੈ। ਹਾਲਾਂਕਿ ਮੌਸਮ ਦੀਆਂ ਸਥਿਤੀਆਂ ਅਨਿਸ਼ਚਿਤ ਹੋ ਸਕਦੀਆਂ ਹਨ, PG&E ਦਾ ਉਦੇਸ਼ PSPS ਤੋਂ ਦੋ ਦਿਨ ਪਹਿਲਾਂ, ਇੱਕ ਦਿਨ ਪਹਿਲਾਂ, ਬਿਜਲੀ ਬੰਦ ਕਰਨ ਤੋਂ ਠੀਕ ਪਹਿਲਾਂ, ਇੱਕ ਵਾਰ ਬਿਜਲੀ ਬੰਦ ਹੋਣ ਤੋਂ ਪਹਿਲਾਂ ਅਤੇ ਬਿਜਲੀ ਦੇ ਮੁੜ-ਬਹਾਲ ਹੋਣ ਤੱਕ ਰੋਜ਼ਾਨਾ ਕਾਲ, ਟੈਕਸਟ ਅਤੇ ਈਮੇਲਾਂ ਰਾਹੀਂ ਸੂਚਨਾਵਾਂ ਭੇਜਣਾ ਹੈ। ਜੇਕਰ PSPS ਆਊਟੇਜ ਦੀ ਹੁਣ ਉਮੀਦ ਨਹੀਂ ਹੈ, ਤਾਂ ਵੀ PG&E ਸੂਚਨਾਵਾਂ ਭੇਜੇਗਾ। ਗਾਹਕ pge.com/myalerts ਤੇ ਵਿਜ਼ਿਟ ਕਰਕੇ ਇਹ ਯਕੀਨੀ ਬਣਾ ਸਕਦੇ ਹਨ ਕਿ ਉਨ੍ਹਾਂ ਦੀ ਸੰਪਰਕ ਜਾਣਕਾਰੀ ਮੌਜੂਦਾ ਹੈ।

ਪਤਾ ਅਲਰਟਸ

ਗਾਹਕ 16 ਭਾਸ਼ਾਵਾਂ ਵਿੱਚ ਟੈਕਸਟ ਜਾਂ ਫ਼ੋਨ ਕਾਲ ਰਾਹੀਂ ਕਿਸੇ ਵੀ ਮਹੱਤਵਪੂਰਨ ਪਤੇ ਜਿਵੇਂ ਕਿ ਉਹਨਾਂ ਦੇ ਮਾਤਾ-ਪਿਤਾ ਦੇ ਘਰ, ਉਹਨਾਂ ਦੇ ਬੱਚਿਆਂ ਦੇ ਸਕੂਲ ਜਾਂ ਉਹਨਾਂ ਦੇ ਵਪਾਰ ਲਈ PSPS ਸੂਚਨਾਵਾਂ ਪ੍ਰਾਪਤ ਕਰ ਸਕਦੇ ਹਨ। ਗਾਹਕ ਅਤੇ ਗੈਰ-ਖਾਤਾ ਧਾਰਕ pge.com/addressalerts ਤੇ ਪਤਾ ਅਲਰਟਸ ਲਈ ਸਾਈਨ ਅੱਪ ਕਰ ਸਕਦੇ ਹਨ।

ਜੰਗਲੀ ਅੱਗ ਦੀ ਸੁਰੱਖਿਆ ਸੰਬੰਧੀ ਵੀਡੀਓ ਹੱਬ

ਜੰਗਲੀ ਅੱਗ ਦੇ ਵਧ ਰਹੇ ਜੋਖ਼ਮ ਕਾਰਨ ਸੰਭਾਵਿਤ ਸੰਕਟਕਾਲਾਂ ਲਈ ਤਿਆਰੀ ਕਰਨ ਵਿੱਚ ਗਾਹਕਾਂ ਦੀ ਮਦਦ ਕਰਨ ਲਈ, PG&E ਆਪਣੀ ਜੰਗਲੀ ਅੱਗ ਦੀ ਸੁਰੱਖਿਆ ਅਤੇ ਤਿਆਰੀ ਔਨਲਾਈਨ ਟੂਲਕਿੱਟ ਦਾ ਵਿਸਤਾਰ ਕਰ ਰਿਹਾ ਹੈ। ਇੱਕ ਨਵਾਂ ਔਨਲਾਈਨ ਜੰਗਲੀ ਅੱਗ ਦੀ ਸੁਰੱਖਿਆ ਸੰਬੰਧੀ ਵੀਡੀਓ ਹੱਬ ਗਾਹਕ ਦੀ ਸਹਾਇਤਾ ਅਤੇ ਜੰਗਲੀ ਅੱਗ ਸੁਰੱਖਿਆ ਪਹਿਲਕਦਮੀਆਂ ਬਾਰੇ ਆਸਾਨ-ਨੈਵੀਗੇਟ ਵੀਡੀਓ ਦੇ ਨਾਲ ਵਨ-ਸਟਾਪ ਦੁਕਾਨ ਵਜੋਂ ਕੰਮ ਕਰਦਾ ਹੈ। 

PSPS ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਗਾਹਕ ਸਰੋਤਾਂ ਤੇ ਇੱਕ ਡੂੰਘਾਈ ਨਾਲ ਝਾਤ pge.com/pspsresources ਤੇ ਉਪਲਬਧ ਹੈ। ਜੰਗਲੀ ਅੱਗ ਦੇ ਜੋਖ਼ਮ ਨੂੰ ਘੱਟ ਕਰਨ ਲਈ PG&E ਵੱਲੋ ਹਰ ਰੋਜ਼ ਕੀਤੇ ਜਾ ਰਹੇ ਕੰਮ ਬਾਰੇ ਜਾਣਕਾਰੀ pge.com/cwsp ਤੇ ਮਿਲ ਸਕਦੀ ਹੈ।

PG&E ਬਾਰੇ

Pacific Gas and Electric Company, PG&E Corporation (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ਤੇ ਜਾਓ।

Translate »