60 Local Students Across Northern and Central California to Receive Annual PG&E Better Together STEM Scholarships

ਉੱਤਰੀ ਅਤੇ ਕੇਂਦਰੀ California ਦੇ 60 ਸਥਾਨਕ ਵਿਦਿਆਰਥੀ ਸਾਲਾਨਾ PG&E ਬੈਟਰ ਟੂਗੈਦਰ STEM ਸਕੋਲਰਸ਼ੀਪ ਪ੍ਰਾਪਤ ਕਰਨਗੇ

California ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ PG&E ਕਾਰਪੋਰੇਸ਼ਨ ਫਾਊਂਡੇਸ਼ਨ ਕੁੱਲ $350,000 ਦੀ ਸਕਾਲਰਸ਼ਿਪਸ ਦੇਵੇਗੀ

ਓਕਲੈਂਡ, ਕੈਲੀ. —PG&E ਕਾਰਪੋਰੇਸ਼ਨ ਫਾਊਂਡੇਸ਼ਨ ਨੇ ਅੱਜ ਇਹ ਐਲਾਨ ਕੀਤਾ ਹੈ ਕਿ Pacific Gas and Electric Company [PG&E] ਸੇਵਾ ਖੇਤਰ ਦੇ ਘਰੇਲੂ ਸ਼ਹਿਰਾਂ ਦੇ 60 ਵਿਦਿਆਰਥੀ — ਪਿਛਲੇ ਸਾਲ ਦੇ ਮੁਕਾਬਲੇ 20 ਜ਼ਿਆਦਾ — 2023 ਬੈਟਰ ਟੂਗੈਦਰ STEM ਸਕਾਲਰਸ਼ਿਪ ਪ੍ਰੋਗਰਾਮ ਤੋਂ ਵਜ਼ੀਫ਼ੇ ਪ੍ਰਾਪਤ ਕਰਨਗੇ।

PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E ਫਾਊਂਡੇਸ਼ਨ) ਨੇ ਇਸ ਸਾਲ ਕੁੱਲ $350,000 ਦੇ ਵਜ਼ੀਫ਼ੇ ਵੰਡੇ ਹਨ, ਜੋ ਕਿ 2022 ਤੋਂ $100,000 ਜਿਆਦਾ ਹੈ। PG&E ਫਾਊਂਡੇਸ਼ਨ ਹਰੇਕ $10,000 ਦੇ 20 ਵਜ਼ੀਫ਼ਿਆਂ, $5,000 ਦੇ 20 ਵਜ਼ੀਫ਼ਿਆਂ, ਅਤੇ $2,500 ਦੇ 20 ਵਜ਼ੀਫ਼ਿਆਂ ਨੂੰ ਸਪਾਂਸਰ ਕਰ ਰਿਹਾ ਹੈ। $5,000 ਦੇ ਵਜ਼ੀਫ਼ੇ ਇਸ ਸਾਲ ਤੋਂ ਹੀ ਸ਼ੁਰੂ ਹੋਏ ਹਨ।

ਇਹ ਵਜ਼ੀਫ਼ੇ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਮੈਥ (STEM) ਵਿਸ਼ਿਆਂ ਵਿੱਚ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। STEM ਸਿੱਖਿਆ ਸਰਲਤਾ, ਸਿਰਜਣਾਤਮਕਤਾ ਅਤੇ ਪ੍ਰਯੋਗ ਨੂੰ ਵਧਾਵਾ ਦਿੰਦੀ ਹੈ, ਜਿਸ ਨਾਲ ਨਵੇਂ ਵਿਚਾਰਾਂ, ਨਵੀਨਤਾਵਾਂ, ਅਤੇ ਤਕਨੀਕੀ ਤਰੱਕੀਆਂ ਨੂੰ ਵਧਾਵਾ ਮਿਲਦਾ ਹੈ ਜਿਸ ਦਾ ਪ੍ਰਭਾਵ ਵਿਸ਼ਵ ਪੱਧਰ ‘ਤੇ ਪੈ ਸਕਦਾ ਹੈ।

ਰਾਇਲ ਓਕਸ (ਮੋਂਟੇਰੀ ਕਾਉਂਟੀ) ਦੇ ਫੈਬੀਅਨ ਰੇਈਸ, ਨੂੰ $10,000 ਦਾ ਵਜ਼ੀਫ਼ਾ ਪ੍ਰਾਪਤ ਹੋਈਆ ਹੈ ਜੋ ਕਿ ਇਸ ਵੇਲੇ California ਸਟੇਟ ਯੂਨੀਵਰਸਿਟੀ, ਲਾਸ ਏਂਜਲਸ ਵਿੱਚ ਸਿਵਲ ਇੰਜੀਨੀਅਰਿੰਗ ਦੀ ਪੜਾਈ ਕਰ ਰਹੇ ਹਨ।

“ਇੱਕ ਭਵਿੱਖੀ ਇੰਜੀਨੀਅਰ ਵਜੋਂ ਮੈਂ ਅਤੇ ਮੇਰਾ ਪਰਿਵਾਰ PG&E ਦੇ ਪ੍ਰਤੀ ਮੇਰੀਆਂ ਵਿਦਿਅਕ ਇੱਛਾਵਾਂ ਦਾ ਸਮਰਥਨ ਕਰਨ ਵਿੱਚ ਉਨ੍ਹਾਂ ਦੀ ਉਦਾਰਤਾ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਇਹ ਮੈਨੂੰ ਇਸ ਸੰਸਾਰ ਵਿੱਚ ਇੱਕ ਸਕਾਰਾਤਮਕ ਪ੍ਰਭਾਵ ਬਣਾਉਣ ਦੇ ਆਪਣੇ ਨਿੱਜੀ ਟੀਚਿਆਂ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਵਜ਼ੀਫ਼ੇ ਨਾਲ ਮੈਨੂੰ ਅਤੇ ਉਨ੍ਹਾਂ ਲੋਕਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਦੀ ਮੈਂ ਇਸ ਦੌਰਾਨ ਮਦਦ ਕਰਾਂਗਾ, ”ਰੇਈਸ ਨੇ ਕਿਹਾ।

ਐਲ ਸੇਰੀਟੋ ਦੀ ਸਕਾਲਰ ਅਮੇਲੀਆ ਸਟੇਸੀ, California ਯੂਨੀਵਰਸਿਟੀ, ਬਰਕਲੇ ਵਿੱਚ ਭਾਗ ਲੈਣਗੇ ਅਤੇ ਉਹ ਵਾਤਾਵਰਣ ਨਾਲ ਸਬੰਧਤ ਗੱਲ ਕਰਣਗੇ। ਉਹਨਾਂ ਨੂੰ $2,500 ਦਾ ਵਜੀਫ਼ਾ ਪ੍ਰਾਪਤ ਹੋਇਆ ਹੈ।

“ਮੈਂ ਸਾਡੇ ਮੌਜੂਦਾ ਵਾਤਾਵਰਨ ਸੰਕਟ ਦੇ ਸੰਦਰਭ ਵਿੱਚ ਮਕੈਨੀਕਲ ਇੰਜੀਨੀਅਰਿੰਗ ਦਾ ਅਧਿਐਨ ਕਰਨ ਅਤੇ ਹੱਲ ਲੱਭਣ ਅਤੇ ਲਾਗੂ ਕਰਨ ਲਈ ਕੰਮ ਕਰਨ ਲਈ ਉਤਸ਼ਾਹਿਤ ਹਾਂ,” ਸਟੈਸੀ ਨੇ ਕਿਹਾ।

ਵਜ਼ੀਫ਼ਿਆਂ ਨੂੰ ਅਕਾਦਮਿਕ ਪ੍ਰਾਪਤੀ, ਸਕੂਲ ਅਤੇ ਕਮਿਊਨਿਟੀ ਗਤੀਵਿਧੀਆਂ ਵਿੱਚ ਪ੍ਰਦਰਸ਼ਿਤ ਭਾਗੀਦਾਰੀ ਅਤੇ ਅਗਵਾਈ, ਅਤੇ ਵਿੱਤੀ ਲੋੜ ਦੇ ਆਧਾਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਤੁਸੀਂ ਇਸ ਸਾਲ ਦੇ ਵਜੀਫ਼ੇ ਪ੍ਰਾਪਤ ਕਰਨ ਵਾਲਿਆਂ ਦੀ ਪੂਰੀ ਸੂਚੀ ਇੱਥੇ ਦੇਖ ਸਕਦੇ ਹੋ ਅਤੇ ਇੱਕ ਪੁਰਾਣੇ ਸਕਾਲਰ, ਜੋਨਾਥਨ ਟੈਰਬੁਸ਼ ਦੀ ਇੱਕ ਵੀਡੀਓ ਦੇਖ ਸਕਦੇ ਹੋ, ਜਿਨ੍ਹਾਂ ਦੇ ਲੇਗੋ ਅਤੇ ਕੰਪਿਊਟਰ ਦੇ ਪ੍ਰਤੀ ਪਿਆਰ ਦੇ ਕਾਰਨ, ਉਹਨਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਆਪਣੀ ਪੜਾਈ ਪੂਰੀ ਕੀਤੀ।

“ਇੱਕ ਦਹਾਕੇ ਤੋਂ ਵੀ ਵੱਧ ਸਮੇਂ ਲਈ, PG&E ਕਾਰਪੋਰੇਸ਼ਨ ਨੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਜਿਨ੍ਹਾਂ ਨੇ ਆਪਣੇ ਕਾਲਜ ਦੇ STEM-ਅਧਾਰਿਤ ਸਿੱਖਿਆ ਟੀਚਿਆਂ ਨੂੰ ਪੂਰਾ ਕੀਤਾ ਹੈ। ਸਾਨੂੰ ਇਸ ਪਰੰਪਰਾ ਨੂੰ ਜਾਰੀ ਰੱਖਣ ਅਤੇ ਆਪਣੇ ਸ਼ਹਿਰਾਂ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਕਾਲਜ ਦੇ ਵਿੱਤੀ ਬੋਝ ਨੂੰ ਘੱਟ ਕਰਨ ਵਿੱਚ ਮਦਦ ਕਰਨ ‘ਤੇ ਮਾਣ ਹੈ — ਅਸੀਂ ਇਸ ਸਾਲ ਦਿੱਤੇ ਜਾਣ ਵਾਲੇ ਵਜ਼ੀਫ਼ਿਆਂ ਦੀ ਗਿਣਤੀ ਵਧਾਉਣ ਬਾਰੇ ਹੋਰ ਵੀ ਉਤਸ਼ਾਹਿਤ ਹਾਂ ਤਾਂ ਜੋ ਅਸੀਂ ਹੋਰ ਵੀ ਵਿਦਿਆਰਥੀਆਂ ਦੀ ਉਹਨਾਂ ਦੇ ਅਕਾਦਮਿਕ ਅਤੇ ਪੇਸ਼ੇਵਰ ਸੁਪਨਿਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕੀਏ,” PG&E ਕਾਰਪੋਰੇਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ, ਕਾਰਪੋਰੇਟ ਮਾਮਲੇ ਅਤੇ ਮੁੱਖ ਸਥਿਰਤਾ ਅਧਿਕਾਰੀ,ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ ਦੇ ਬੋਰਡ ਦੇ ਚੇਅਰਮੈਨ, ਕਾਰਲਾ ਪੀਟਰਮੈਨ ਨੇ ਕਿਹਾ। 

ਇਸਦੇ ਨਾਲ ਹੀ ਪੀਟਰਮੈਨ ਨੇ ਕਿਹਾ: “ਅਸੀਂ ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਕਿ ਨਵੀਨਤਾਕਾਰੀ, ਕੁਝ ਕਰਨ ਅਤੇ ਸੋਚਣ ਵਾਲੀਆਂ ਦੀ ਇਹ ਅਗਲੀ ਪੀੜ੍ਹੀ ਕਿਵੇਂ ਵਧੇਗੀ ਅਤੇ ਸਾਡੇ ਰਾਜ ਅਤੇ ਭਾਈਚਾਰਿਆਂ ਵਿੱਚ ਕਿਵੇਂ ਯੋਗਦਾਨ ਦੇਵੇਗੀ।”

ਵਜ਼ੀਫ਼ੇ ਪ੍ਰਾਪਤਕਰਤਾਵਾਂ ਨੂੰ ਪੂਰੇ 2023-2024 ਅਕਾਦਮਿਕ ਸਾਲ ਲਈ ਫੁੱਲ-ਟਾਈਮ ਅੰਡਰਗਰੈਜੂਏਟ ਅਧਿਐਨ ਵਿੱਚ ਦਾਖਲਾ ਲੈਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ California ਵਿੱਚ ਕਿਸੇ ਮਾਨਤਾ ਪ੍ਰਾਪਤ ਚਾਰ-ਸਾਲ ਦੀ ਸੰਸਥਾ ਵਿੱਚ, ਜਾਂ ਸੰਯੁਕਤ ਰਾਜ ਵਿੱਚ ਕਿਤੇ ਵੀ ਇੱਕ ਹਿਸਟੋਰਿਕਲੀ ਬਲੈਕ ਕਾਲਜ ਐਂਡ ਯੂਨੀਵਰਸਿਟੀ (Historically Black College and University, HBCU) ਵਿੱਚ ਆਪਣੀ ਪਹਿਲੀ ਅੰਡਰਗਰੈਜੂਏਟ ਡਿਗਰੀ ਕਰਨੀ ਚਾਹੀਦੀ ਹੈ। HBCU ਯੋਗਤਾ ਨੂੰ ਪਿਛਲੇ ਸਾਲ HBCU ਵਿੱਚ ਦਾਖਲ ਕੀਤੇ ਗਏ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਰੁਝਾਨ ਦੇ ਜਵਾਬ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਕੋਈ ਵੀ California ਵਿੱਚ ਨਹੀਂ ਹੈ।

ਸਥਾਨਕ ਸਕਾਲਰਾਂ ਦਾ ਸਮਰਥਨ ਕਰਨਾ

2012 ਤੋਂ, ਬੈਟਰ ਟੂਗੈਦਰ STEM ਸਕਾਲਰਸ਼ਿਪ ਪ੍ਰੋਗਰਾਮ ਨੇ ਗੁਣਵੰਤ ਵਿਦਿਆਰਥੀਆਂ ਨੂੰ $7 ਮਿਲੀਅਨ ਤੋਂ ਵੱਧ ਦੇ ਇਨਾਮ ਦਿੱਤੇ ਹਨ। ਇਹ ਚੈਰੀਟੇਬਲ ਦਾਨ PG&E ਸ਼ੇਅਰਧਾਰਕਾਂ ਅਤੇ ਹੋਰ ਸਰੋਤਾਂ ਤੋਂ ਆਉਂਦੇ ਹਨ, ਨਾ ਕਿ PG&E ਗਾਹਕਾਂ ਤੋਂ।

ਬੈਟਰ ਟੂਗੇਦਰ STEM ਸਕਾਲਰਸ਼ਿਪ ਪ੍ਰੋਗਰਾਮ ਤੋਂ ਇਲਾਵਾ, PG&E ਦੇ 11 ਕਰਮਚਾਰੀ ਸਰੋਤ ਸਮੂਹ (Employee Resource Group, ERG) ਅਤੇ ਦੋ ਇੰਜੀਨੀਅਰਿੰਗ ਨੈੱਟਵਰਕਿੰਗ ਸਮੂਹ (engineering networking groups, ERG) ਉੱਚ ਸਿੱਖਿਆ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਸਕਾਲਰਸ਼ਿਪ ਪ੍ਰਦਾਨ ਕਰਦੇ ਹਨ। ਫੰਡ ਪੂਰੀ ਤਰ੍ਹਾਂ ਕਰਮਚਾਰੀ ਦਾਨ, ਕਰਮਚਾਰੀ ਫੰਡ ਇਕੱਠਾ ਕਰਨ ਦੇ ਸਮਾਗਮਾਂ ਅਤੇ PG&E ਦੇ ਕਰਮਚਾਰੀ ਦੁਆਰਾ ਦੇਣ ਦੇ ਪ੍ਰੋਗਰਾਮ, ਭਾਈਚਾਰੇ ਲਈ ਮੁਹਿੰਮ ਦੇ ਮਾਧਿਅਮ ਰਾਹੀਂ ਇਕੱਠੇ ਕੀਤੇ ਜਾਂਦੇ ਹਨ। 1989 ਤੋਂ, ਹਜ਼ਾਰਾਂ ਪ੍ਰਾਪਤਕਰਤਾਵਾਂ ਦੁਆਰਾ $6 ਮਿਲੀਅਨ ਤੋਂ ਵੱਧ ERG ਵਜ਼ੀਫ਼ੇ ਪ੍ਰਾਪਤ ਕੀਤੇ ਗਏ ਹਨ।

PG&E ਬਾਰੇ

Pacific Gas and Electric Company, PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/ ‘ਤੇ ਜਾਓ।

PG&E ਕਾਰਪੋਰੇਸ਼ਨ ਫਾਊਂਡੇਸ਼ਨ ਬਾਰੇ

PG&E ਕਾਰਪੋਰੇਸ਼ਨ ਫਾਊਂਡੇਸ਼ਨ ਇੱਕ ਸੁਤੰਤਰ 501(c)(3) ਗੈਰ-ਲਾਭਕਾਰੀ ਸੰਸਥਾ ਹੈ, ਜੋ PG&E ਤੋਂ ਵੱਖ ਹੈ ਅਤੇ PG&E ਕਾਰਪੋਰੇਸ਼ਨ ਦੁਆਰਾ ਸਪਾਂਸਰ ਕੀਤੀ ਗਈ ਹੈ।

ਮਾਰਕੀਟਿੰਗ ਅਤੇ ਸੰਚਾਰ | 415.973.5930 | www.pge.com

Translate »