ਘੁਟਾਲੇਬਾਜ਼ਾਂ ਨੇ 2023 ਵਿੱਚ PG&E ਗਾਹਕਾਂ ਤੋਂ ਲਗਭਗ $900,000 ਦੀ ਧੋਖਾਧੜੀ ਕੀਤੀ। ਇੱਥੇ ਇੱਕ ਸ਼ਿਕਾਰ ਨਾ ਬਣਨ ਦਾ ਤਰੀਕਾ ਦੱਸਿਆ ਗਿਆ ਹੈ।

ਘੁਟਾਲੇਬਾਜ਼ਾਂ ਨੇ 2023 ਵਿੱਚ PG&E ਗਾਹਕਾਂ ਦੇ ਨਾਲ ਲਗਭਗ $900,000 ਦੀ ਧੋਖਾਧੜੀ ਕੀਤੀ।
ਇੱਥੇ ਦੱਸਿਆ ਗਿਆ ਹੈ ਕਿ ਪੀੜਤ ਕਿਵੇਂ ਨਹੀਂ ਬਣਨਾ ਹੈ।

ਰਾਸ਼ਟਰੀ ਖਪਤਕਾਰ ਸੁਰੱਖਿਆ ਹਫ਼ਤਾ ਸੰਭਾਵੀ ਘੋਟਾਲਿਆਂ ਨੂੰ ਪਛਾਣਨ ਅਤੇ ਉਸ ਤੋਂ ਬਚਣ ਬਾਰੇ ਇੱਕ ਵਧੀਆ ਰੀਮਾਈਂਡਰ ਵਜੋਂ ਕੰਮ ਕਰਦਾ ਹੈ

ਓਕਲੈਂਡ, ਕੈਲੀ. — ਘੁਟਾਲੇ ਕਰਨ ਵਾਲੇ Pacific Gas and Electric Company (PG&E) ਦੇ ਗਾਹਕਾਂ ਦਾ ਫਾਇਦਾ ਚੁੱਕਣਾ ਜਾਰੀ ਰੱਖਦੇ ਹਨ। ਅਸਲ ਵਿੱਚ, 2023 ਦੌਰਾਨ PG&E ਨੂੰ ਉਨ੍ਹਾਂ ਗਾਹਕਾਂ ਤੋਂ 43,000 ਤੋਂ ਵੱਧ ਰਿਪੋਰਟਾਂ ਪ੍ਰਾਪਤ ਹੋਈਆਂ ਜਿਨ੍ਹਾਂ ਨੂੰ ਕੰਪਨੀ ਦੀ ਨਕਲ ਕਰਨ ਵਾਲੇ ਘੁਟਾਲੇਬਾਜ਼ਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, ਅਤੇ ਗ੍ਰਾਹਕਾਂ ਨੇ ਧੋਖਾਧੜੀ ਦੇ ਭੁਗਤਾਨਾਂ ਵਿੱਚ ਲਗਭਗ $875,000 ਗੁਆਏ ਸਨ, ਔਸਤ ਗਾਹਕ ਨੂੰ $785 ਦਾ ਨੁਕਸਾਨ ਹੋਇਆ। 

ਇਸਲਈ PG&E 3-9 ਮਾਰਚ, 2024 ਤੱਕ ਰਾਸ਼ਟਰੀ ਉਪਭੋਗਤਾ ਸੁਰੱਖਿਆ ਹਫ਼ਤੇ (National Consumer Protection Week) ਦੌਰਾਨ ਗਾਹਕਾਂ ਨੂੰ ਸੰਭਾਵੀ ਘੁਟਾਲਿਆਂ ਨੂੰ ਪਛਾਣਨ ਅਤੇ ਬਚਣ ਵਿੱਚ ਮਦਦ ਕਰਨ ਲਈ ਸੰਘੀ ਵਪਾਰ ਕਮਿਸ਼ਨ (Federal Trade Commission , FTC) ਵਿੱਚ ਸ਼ਾਮਲ ਹੋ ਰਹੀ ਹੈ। 

2023 ਦੇ ਦੌਰਾਨ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਉਪਯੋਗਤਾ ਘੁਟਾਲਿਆਂ ਦੀਆਂ ਰਿਪੋਰਟਾਂ ਸਭ ਤੋਂ ਉੱਚੇ ਪੱਧਰ ਤੇ ਸਨ। ਬਦਕਿਸਮਤੀ ਨਾਲ, ਇਹ ਗਿਣਤੀ ਸੰਭਾਵੀ ਸਮੁੱਚੇ ਘੁਟਾਲੇ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦਾ ਸਿਰਫ ਛੋਟਾ ਜਿਹਾ ਹਿੱਸਾ ਹੈ, ਕਿਉਂਕਿ ਬਹੁਤ ਸਾਰੇ ਮਾਮਲੇ ਰਿਪੋਰਟ ਹੀ ਨਹੀਂ ਕੀਤੇ ਜਾਂਦੇ ਹਨ। ਰਿਪੋਰਟਾਂ ਦੀ ਸੰਖਿਆ ਹੁਣ ਤੱਕ 2024 ਵਿੱਚ ਉੱਚ ਪੱਧਰ ਤੇ ਹੈ ਅਤੇ ਜਾਰੀ ਹੈ, ਕਿਉਂਕਿ PG&E ਨੂੰ ਸਿਰਫ਼ ਜਨਵਰੀ ਵਿੱਚ ਹੀ ਘੁਟਾਲੇ ਦੀਆਂ ਕੋਸ਼ਿਸ਼ਾਂ ਦੀਆਂ 2,500 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚ ਗ੍ਰਾਹਕਾਂ ਨੇ ਉਸੇ ਮਹੀਨੇ ਦੌਰਾਨ ਘੁਟਾਲੇਬਾਜ਼ਾਂ ਨੂੰ $67,000 ਤੋਂ ਵੱਧ ਦਾ ਭੁਗਤਾਨ ਕੀਤਾ ਹੈ। 

“ਜੇਕਰ ਤੁਸੀਂ ਤੁਰੰਤ ਭੁਗਤਾਨ ਨਹੀਂ ਕਰਦੇ ਹੋ, ਤਾਂ ਘੁਟਾਲੇ ਕਰਨ ਵਾਲੇ ਤੁਹਾਡੀਆਂ ਉਪਯੋਗਤਾ ਸੇਵਾਵਾਂ ਦੇ ਤੁਰੰਤ ਬੰਦ ਕਰਨ ਦੀ ਧਮਕੀ ਦੇ ਕੇ ਇੱਕ ਤੁਰੰਤ ਲੋੜ ਪੈਣ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਯਾਦ ਰੱਖੋ, PG&E ਕਦੇ ਵੀ ਫ਼ੋਨ ਤੇ ਜਾਂ ਈਮੇਲ ਰਾਹੀਂ ਤੁਹਾਡੀ ਵਿੱਤੀ ਜਾਣਕਾਰੀ ਨਹੀਂ ਮੰਗੇਗਾ, ਨਾ ਹੀ ਅਸੀਂ ਪ੍ਰੀ-ਪੇਡ ਡੈਬਿਟ ਕਾਰਡ ਜਾਂ Zelle ਵਰਗੀਆਂ ਹੋਰ ਪੈਸੇ ਟ੍ਰਾਂਸਫ਼ਰ ਕਰਨ ਦੀ ਸੇਵਾਵਾਂ ਰਾਹੀਂ ਭੁਗਤਾਨ ਬਾਰੇ ਕਹਾਂਗੇ। ਜੇ ਤੁਹਾਨੂੰ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ, ਤਾਂ ਫ਼ੋਨ ਕੱਟ ਦਿਓ, ਅਤੇ ਫਿਰ ਜਾਂ ਤਾਂ ਆਪਣੇ ਖਾਤੇ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ PGE.com ਤੇ ਲੌਗ ਇਨ ਕਰੋ, ਜਾਂ ਤੁਸੀਂ ਸਾਡੇ ਗਾਹਕ ਸੇਵਾ ਨੰਬਰ ਤੇ ਕਾਲ ਕਰ ਸਕਦੇ ਹੋ,” ਮੈਟ ਫੋਲੀ, PG&E ਲਈ ਮੁੱਖ ਗਾਹਕ ਘੁਟਾਲੇ ਦੇ ਜਾਂਚਕਰਤਾ, ਨੇ ਕਿਹਾ।

ਘੁਟਾਲੇ ਕਰਨ ਵਾਲੇ ਮੌਕਾਪ੍ਰਸਤ ਹੁੰਦੇ ਹਨ ਅਤੇ ਅਜਿਹੇ ਸਮੇਂ ਦੀ ਭਾਲ ਕਰਦੇ ਹਨ ਜਦੋਂ ਗਾਹਕ ਭਟਕ ਸਕਦੇ ਹਨ ਜਾਂ ਤਣਾਅ ਗ੍ਰਸਤ ਹੋ ਸਕਦੇ ਹਨ ਅਤੇ ਸੇਵਾ ਕੱਟਣ ਤੋਂ ਬਚਣ ਲਈ ਤੁਰੰਤ ਭੁਗਤਾਨ ਦੀ ਮੰਗ ਕਰਨ ਵਾਲੇ ਉਪਯੋਗਤਾ ਗਾਹਕਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਯਾਦ ਰੱਖੋ, PG&E ਕਦੇ ਵੀ ਕਿਸੇ ਗ੍ਰਾਹਕ ਨੂੰ ਸੇਵਾ ਵਿੱਚ ਰੁਕਾਵਟ ਦੇ ਇੱਕ ਘੰਟੇ ਦੇ ਅੰਦਰ ਇੱਕ ਵੀ ਸੂਚਨਾ ਨਹੀਂ ਭੇਜੇਗਾ, ਅਤੇ ਅਸੀਂ ਕਦੇ ਵੀ ਗ੍ਰਾਹਕਾਂ ਨੂੰ ਪ੍ਰੀ-ਪੇਡ ਡੈਬਿਟ ਕਾਰਡ, ਗਿਫਟ ਕਾਰਡ, ਕਿਸੇ ਵੀ ਕਿਸਮ ਦੀ ਕ੍ਰਿਪਟੋਕਰੰਸੀ, ਜਾਂ ਤੀਜੀ ਧਿਰ ਡਿਜੀਟਲ ਭੁਗਤਾਨ ਮੋਬਾਈਲ ਐਪਲੀਕੇਸ਼ਨ, ਜਿਵੇਂ ਕਿ Zelle ਜਾਂ Venmo ਰਾਹੀਂ ਭੁਗਤਾਨ ਕਰਨ ਲਈ ਨਹੀਂ ਕਹਾਂਗੇ।

ਘੁਟਾਲੇਬਾਜ਼ ਗੱਲਾਂ ਵਿੱਚ ਲਾਉਣ ਵਾਲੇ ਹੋ ਸਕਦੇ ਹਨ ਅਤੇ ਅਕਸਰ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਸਭ ਤੋਂ ਕਮਜ਼ੋਰ ਹੁੰਦੇ ਹਨ, ਬਜ਼ੁਰਗ ਨਾਗਰਿਕ ਅਤੇ ਘੱਟ ਆਮਦਨੀ ਵਾਲੇ ਭਾਈਚਾਰਿਆਂ ਸਮੇਤ। ਉਹ ਰੁਝੇਵੇਂ ਭਰੇ ਗਾਹਕ ਸੇਵਾ ਘੰਟਿਆਂ ਦੌਰਾਨ ਛੋਟੇ ਕਾਰੋਬਾਰੀ ਮਾਲਕਾਂ ‘ਤੇ ਆਪਣੇ ਘੁਟਾਲੇ ਦਾ ਟੀਚਾ ਰੱਖਦੇ ਹਨ। ਹਾਲਾਂਕਿ, ਸਹੀ ਜਾਣਕਾਰੀ ਦੇ ਨਾਲ, ਗਾਹਕ ਇਹਨਾਂ ਸ਼ਿਕਾਰੀ ਘੁਟਾਲਿਆਂ ਦਾ ਪਤਾ ਲਗਾਉਣਾ ਅਤੇ ਇਹਨਾਂ ਨੂੰ ਰਿਪੋਰਟ ਕਰਨਾ ਸਿੱਖ ਸਕਦੇ ਹਨ।

ਸੰਭਾਵੀ ਘੁਟਾਲੇ ਦੇ ਸੰਕੇਤ

  • ਬਿਜਲੀ ਕੱਟਣ ਦੀ ਧਮਕੀ: ਘੁਟਾਲੇਬਾਜ਼ ਆਕ੍ਰਾਮਕ ਤਰੀਕੇ ਨਾਲ ਪਿਛਲੇ ਬਕਾਇਆ ਬਿੱਲ ਲਈ ਤੁਰੰਤ ਭੁਗਤਾਨ ਦੀ ਮੰਗ ਕਰ ਸਕਦੇ ਹਨ।
  • ਤੁਰੰਤ ਭੁਗਤਾਨ ਲਈ ਬੇਨਤੀ: ਘੁਟਾਲੇਬਾਜ਼ ਗ੍ਰਾਹਕ ਨੂੰ ਪ੍ਰੀਪੇਡ ਕਾਰਡ ਖਰੀਦਣ ਲਈ ਨਿਰਦੇਸ਼ ਦੇ ਸਕਦੇ ਹਨ ਅਤੇ ਫਿਰ ਬਿੱਲ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਵਾਪਸ ਕਾਲ ਕਰ ਸਕਦੇ ਹਨ।
  • ਪ੍ਰੀਪੇਡ ਕਾਰਡ ਲਈ ਬੇਨਤੀ: ਜਦੋਂ ਗਾਹਕ ਵਾਪਸ ਕਾਲ ਕਰਦਾ ਹੈ, ਤਾਂ ਕਾਲ ਕਰਨ ਵਾਲਾ ਗਾਹਕ ਤੋਂ ਪ੍ਰੀਪੇਡ ਕਾਰਡ ਦਾ ਨੰਬਰ ਮੰਗਦਾ ਹੈ, ਜੋ ਸਕੈਮਰ ਨੂੰ ਕਾਰਡ ਦੇ ਫੰਡਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕਰਦਾ ਹੈ।
  • ਰਿਫੰਡ ਜਾਂ ਛੋਟ ਦੀਆਂ ਪੇਸ਼ਕਸ਼ਾਂ: ਘੁਟਾਲੇਬਾਜ਼ ਇਹ ਕਹਿ ਸਕਦੇ ਹਨ ਕਿ ਤੁਹਾਡੀ ਉਪਯੋਗਤਾ ਕੰਪਨੀ ਨੇ ਤੁਹਾਡੇ ਤੋਂ ਜਿਆਦਾ ਬਿੱਲ ਵਸੂਲਿਆ ਸੀ ਅਤੇ ਤੁਹਾਨੂੰ ਰਿਫੰਡ ਦੇਣਾ ਹੈ, ਜਾਂ ਇਹ ਕਿ ਤੁਹਾਨੂੰ ਛੋਟ ਮਿਲਣੀ ਹੈ।

ਗਾਹਕ ਆਪਣੇ ਆਪ ਨੂੰ ਕਿਵੇਂ ਬਚਾਉਣ

ਸੇਵਾ ਕੱਟਣ ਜਾਂ ਬੰਦ ਹੋਣ ਤੋਂ ਬਚਣ ਲਈ ਗਾਹਕਾਂ ਨੂੰ ਕਦੇ ਵੀ ਪ੍ਰੀਪੇਡ ਕਾਰਡ ਨਹੀਂ ਖਰੀਦਣਾ ਚਾਹੀਦਾ। PG&E ਇਹ ਨਹੀਂ ਦੱਸਦਾ ਹੈ ਕਿ ਗਾਹਕਾਂ ਨੂੰ ਬਿੱਲ ਦਾ ਭੁਗਤਾਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਬਿੱਲ ਦਾ ਭੁਗਤਾਨ ਕਰਨ ਦੇ ਕਈ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਆਨਲਾਈਨ, ਫ਼ੋਨ ਰਾਹੀਂ, ਆਟੋਮੈਟਿਕ ਬੈਂਕ ਡ੍ਰਾਫਟ, ਮੇਲ ਰਾਹੀਂ ਜਾਂ ਵਿਅਕਤੀਗਤ ਤੌਰ ‘ਤੇ ਭੁਗਤਾਨ ਸਵੀਕਾਰ ਕਰਨਾ ਸ਼ਾਮਲ ਹੈ।

ਜੇਕਰ ਕੋਈ ਘੋਟਾਲਾ ਕਰਨ ਵਾਲਾ ਅਗਾਊਂ ਸੂਚਨਾ ਤੋਂ ਬਿਨਾਂ ਸੇਵਾ ਨੂੰ ਤੁਰੰਤ ਡਿਸਕਨੈਕਟ ਜਾਂ ਬੰਦ ਕਰਨ ਦੀ ਧਮਕੀ ਦਿੰਦਾ ਹੈ, ਤਾਂ ਗਾਹਕਾਂ ਨੂੰ ਫ਼ੋਨ ਕੱਟ ਦੇਣਾ ਚਾਹੀਦਾ ਹੈ, ਈਮੇਲ ਨੂੰ ਮਿਟਾਉਣਾ ਚਾਹੀਦਾ ਹੈ, ਜਾਂ ਦਰਵਾਜ਼ਾ ਬੰਦ ਕਰਨਾ ਚਾਹੀਦਾ ਹੈ। ਬਕਾਇਆ ਖਾਤਿਆਂ ਵਾਲੇ ਗਾਹਕਾਂ ਨੂੰ ਇੱਕ ਅਗਾਊਂ ਡਿਸਕਨੈਕਸ਼ਨ ਨੋਟੀਫਿਕੇਸ਼ਨ ਪ੍ਰਾਪਤ ਹੁੰਦਾ ਹੈ, ਖਾਸ ਤੌਰ ‘ਤੇ ਮੇਲ ਰਾਹੀਂ ਅਤੇ ਉਹਨਾਂ ਦੇ ਨਿਯਮਤ ਮਹੀਨਾਵਰ ਬਿੱਲ ਵਿੱਚ ਸ਼ਾਮਲ ਹੁੰਦਾ ਹੈ।

pge.com ‘ਤੇ ਔਨਲਾਈਨ ਖਾਤੇ ਲਈ ਸਾਈਨ ਅੱਪ ਕਰਨਾ ਇਕ ਹੋਰ ਸੁਰੱਖਿਆ ਉਪਾਅ ਹੈ। ਗਾਹਕ ਨਾ ਸਿਰਫ਼ ਆਪਣੇ ਬਕਾਏ ਅਤੇ ਭੁਗਤਾਨ ਇਤਿਹਾਸ ਦੀ ਜਾਂਚ ਕਰਨ ਲਈ ਲੌਗਇਨ ਕਰ ਸਕਦੇ ਹਨ, ਉਹ ਆਵਰਤੀ ਭੁਗਤਾਨਾਂ, ਕਾਗਜ਼ ਰਹਿਤ ਬਿਲਿੰਗ ਅਤੇ ਮਦਦਗਾਰ ਚੇਤਾਵਨੀਆਂ ਲਈ ਸਾਈਨ ਅੱਪ ਕਰ ਸਕਦੇ ਹਨ।

ਘੁਟਾਲੇਬਾਜ਼ ਭਰੋਸੇਮੰਦ ਨੰਬਰਾਂ ਦੀ ਨਕਲ ਕਰ ਰਹੇ ਹਨ: ਘੁਟਾਲੇਬਾਜ਼ ਹੁਣ ਪ੍ਰਮਾਣਿਕ ​​ਦਿੱਖ ਵਾਲੇ 800 ਨੰਬਰ ਬਣਾਉਣ ਦੇ ਯੋਗ ਹਨ ਜੋ ਤੁਹਾਡੇ ਫ਼ੋਨ ਡਿਸਪਲੇ ‘ਤੇ ਦਿਖਾਈ ਦਿੰਦੇ ਹਨ। ਦੋਬਾਰਾ ਕਾੱਲ ਕੀਤੇ ਜਾਣ ‘ਤੇ ਨੰਬਰ PG&E ਨੂੰ ਨਹੀਂ ਲੱਗਦੇ, ਹਾਲਾਂਕਿ, ਇਸ ਲਈ ਜੇਕਰ ਤੁਹਾਨੂੰ ਕੋਈ ਸ਼ੱਕ ਹੈ, ਤਾਂ ਰੁਕੋ ਅਤੇ PG&E ਨੂੰ 1-833-500-SCAM ‘ਤੇ ਕਾਲ ਕਰੋ। ਜੇਕਰ ਗ੍ਰਾਹਕ ਕਦੇ ਵੀ ਮਹਿਸੂਸ ਕਰਨ ਕਿ ਉਹ ਸਰੀਰਕ ਖਤਰੇ ਵਿੱਚ ਹਨ, ਤਾਂ ਉਹ 911 ‘ਤੇ ਕਾੱਲ ਕਰ ਸਕਦੇ ਹਨ।

ਜਿਨ੍ਹਾਂ ਗਾਹਕਾਂ ਨੂੰ ਸ਼ੱਕ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਜਾਂ ਜਿਨ੍ਹਾਂ ਨੂੰ ਇਹਨਾਂ ਘੁਟਾਲੇਬਾਜ਼ਾਂ ਵਿੱਚੋਂ ਕਿਸੇ ਇੱਕ ਦੇ ਸੰਪਰਕ ਦੌਰਾਨ ਖ਼ਤਰਾ

ਮਹਿਸੂਸ ਹੋਇਆ ਹੈ, ਉਹਨਾਂ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਫੈਡਰਲ ਟਰੇਡ ਕਮਿਸ਼ਨ ਦੀ ਵੈੱਬਸਾਈਟ ਵੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਬਾਰੇ ਜਾਣਕਾਰੀ ਦਾ ਇੱਕ ਚੰਗਾ ਸਰੋਤ ਹੈ।

ਘੋਟਾਲਿਆਂ ਬਾਰੇ ਹੋਰ ਜਾਣਕਾਰੀ ਲਈ, pge.com/scams ਜਾਂ consumer.ftc.gov ‘ਤੇ ਜਾਓ।   

PG&E ਬਾਰੇ

ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company), PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।

Translate »