ਜਦੋਂ ਗਰਿੱਡ ਦੀ ਮੰਗ ਸਿਖਰ ‘ਤੇ ਹੁੰਦੀ ਹੈ, ਤਾਂ ਘੰਟਿਆਂ ਦੌਰਾਨ ਊਰਜਾ ਦੀ ਵਰਤੋਂ ਨੂੰ ਘਟਾਉਣ ਦੇ ਸਧਾਰਨ ਤਰੀਕੇ
ਓਕਲੈਂਡ, ਕੈਲੀਫੋਰਨੀਆ— ਸਾਡੇ ਚੱਲ ਰਹੇ ਕ੍ਰਮ ਦੇ ਹਿੱਸੇ ਵਜੋਂ, ਊਰਜਾ ਬਚਾਉਣ ਦੇ ਸਧਾਰਨ ਤਰੀਕੇ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਊਰਜਾ ਦੇ ਬਿੱਲਾਂ ਨੂੰ ਘਟਾਉਣ ਅਤੇ ਸੁਰੱਖਿਅਤ ਰਹਿਣ ਦੇ ਤਰੀਕਿਆਂ ਨੂੰ ਸਾਂਝਾ ਕਰਕੇ ਗਾਹਕਾਂ ਨੂੰ ਆਉਣ ਵਾਲੀ ਬਹੁਤ ਜ਼ਿਆਦਾ ਗਰਮੀ ਦੀ ਲਹਿਰ ਤੋਂ ਤਿਆਰੀ ਕਰਨ ਵਿੱਚ ਮਦਦ ਕਰ ਰਹੀ ਹੈ।
ਗਰਮੀਆਂ ਦੇ ਦੌਰਾਨ ਖਾਸ ਤੌਰ ‘ਤੇ ਲੰਬੇ ਸਮੇਂ ਦੀ ਹੱਦੋਂ ਵੱਧ ਗਰਮੀ ਦੇ ਸਮੇਂ ਦੌਰਾਨ, ਏਅਰ ਕੰਡੀਸ਼ਨਰ ਰਿਹਾਇਸ਼ੀ ਊਰਜਾ ਦੀ ਵਰਤੋਂ ਦੇ ਅੱਧੇ ਹਿੱਸੇ ਲਈ ਜ਼ਿੰਮੇਵਾਰ ਹੋ ਸਕਦਾ ਹੈ। ਇਹ ਕਾਰਜ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਸਧਾਰਨ ਕਦਮ ਚੁੱਕਣ ਦਾ ਸਮਾਂ ਹੈ, ਜਦੋਂ ਊਰਜਾ ਨੂੰ ਘਟਾਉਣ ਅਤੇ ਮਹੱਤਵਪੂਰਨ ਘੰਟਿਆਂ ਦੌਰਾਨ ਗਰਿੱਡ ‘ਤੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰਨ ਦੀ ਗੱਲ ਆਉਂਦੀ ਹੈ, ਤਾਂ ਹਰ ਛੋਟੀ ਜਿਹੀ ਕਾਰਵਾਈ ਵਾਧਾ ਪਾ ਸਕਦੀ ਹੈ।
ਊਰਜਾ ਬੱਚਤ ਸੁਝਾਅ
ਏਸੀ ਦੀਆਂ ਲਾਗਤਾਂ ਨੂੰ ਘੱਟ ਕਰਨ ਅਤੇ ਲੰਮੇ ਸਮੇਂ ਤੱਕ ਗਰਮੀ ਦੇ ਦੌਰਾਨ ਘਰ ਦੇ ਅੰਦਰ ਠੰਢੇ ਰਹਿਣ ਦੇ ਇਹ ਕੁਝ ਆਸਾਨ ਤਰੀਕੇ ਹਨ।
- ਸਵੇਰੇ ਘਰ ਨੂੰ ਆਮ ਤੋਂ ਘੱਟ ਪੱਧਰਾਂ ਤੇ ਠੰਡਾ ਕਰਨ ਤੋਂ ਬਾਅਦ, ਥਰਮੋਸਟੈਟ ਨੂੰ 78 ਡਿਗਰੀ ਜਾਂ ਇਸ ਤੋਂ ਵੱਧ ‘ਤੇ ਅਨੁਕੂਲ ਕਰੋ। ਘਰ ਤੋਂ ਬਾਹਰ ਹੋਣ ‘ਤੇ ਇਸਨੂੰ ਬੰਦ ਕਰ ਦਿਓ।
- ਜ਼ਰੂਰਤ ਅਨੁਸਾਰ ਫਿਲਟਰ ਬਦਲੋ
ਗੰਦੇ ਏਅਰ ਫਿਲਟਰ ਏਅਰ ਕੰਡੀਸ਼ਨਰ ਦੇ ਲਈ ਹਵਾ ਨੂੰ ਸਰਕੁਲੇਟ ਕਰਨ ਲਈ ਮੁਸ਼ਕਲ ਪੈਦਾ ਕਰਦੇ ਹਨ। ਬਿਜਲੀ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਣ ਅਤੇ ਖ਼ਰਚਿਆਂ ਨੂੰ ਘੱਟ ਕਰਨ ਲਈ ਹਰ ਮਹੀਨੇ ਏਅਰ ਫਿਲਟਰਾਂ ਨੂੰ ਸਾਫ਼ ਕਰੋ ਅਤੇ/ਜਾਂ ਬਦਲੋ। - ਗਰਮੀਆਂ ਵਿੱਚ ਆਪਣੇ ਸ਼ੇਡਸ ਬੰਦ ਕਰੋ
ਖਿੜਕੀਆਂ ਵਿੱਚੋਂ ਲੰਘਣ ਵਾਲੀ ਸੂਰਜ ਦੀ ਰੌਸ਼ਨੀ ਘਰ ਨੂੰ ਗਰਮ ਕਰਦੀ ਹੈ ਅਤੇ ਏਅਰ ਕੰਡੀਸ਼ਨਰ ਦਾ ਕੰਮ ਔਖਾ ਕਰਦੀ ਹੈ। ਗਾਹਕ ਧੁੱਪ ਵਾਲੇ ਦਿਨਾਂ ‘ਤੇ ਬਲਾਈਂਡਸ ਜਾਂ ਪਰਦੇ ਪਾ ਕੇ ਇਸ ਗਰਮੀ ਨੂੰ ਰੋਕ ਸਕਦੇ ਹਨ। - ਓਵਨ ਦੀ ਵਰਤੋਂ ਕਰਨ ਤੋਂ ਬਚੋ।ਸਟੋਵ ‘ਤੇ ਪਕਾਓਣ ਦੀ ਬਜਾਏ, ਬਾਹਰ ਮਾਈਕ੍ਰੋਵੇਵ ਜਾਂ ਗਰਿੱਲ ਦੀ ਵਰਤੋਂ ਕਰੋ।
- PG&E ਦੇ ਨਵੇਂ ਪ੍ਰੋਗਰਾਮ, ਪਾਵਰ ਸੇਵਰ ਰਿਵਾਰਡਸਵਿੱਚ ਨਾਮਾਂਕਣ ਕਰਵਾਓ।ਜਦੋਂ ਮੰਗ ਜ਼ਿਆਦਾ ਹੁੰਦੀ ਹੈ, ਤਾਂ ਮੁਫ਼ਤ, ਸਵੈ-ਇੱਛਤ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਊਰਜਾ ਦੀ ਵਰਤੋਂ ਨੂੰ ਅਸਥਾਈ ਤੌਰ ‘ਤੇ ਘਟਾਉਣ ਲਈ ਇਨਾਮ ਦਿੰਦਾ ਹੈ। ਪਾਵਰ ਸੇਵਰ ਰਿਵਾਰਡਸ ਪ੍ਰੋਗਰਾਮ ਦੇ ਦੌਰਾਨ ਊਰਜਾ ਦੀ ਬੱਚਤ ਕਰਕੇ ਫਲੈਕਸ ਅਲਰਟ ਦੇ ਗਾਹਕ ਹਰ ਕਿਲੋਵਾਟ-ਘੰਟੇ (kWh) ਊਰਜਾ ਲਈ $2 ਕਮਾਉਂਦੇ ਹਨ। ਊਰਜਾ ਦੀ ਵਰਤੋਂ ਨੂੰ ਘੱਟ ਕਰਨ ਲਈ ਨਾਮਾਂਕਣ ਕਰਵਾਉਣਾ ਅਤੇ ਇਨਾਮ ਪ੍ਰਾਪਤ ਕਰਨਾ ਆਸਾਨ ਹੈ।
PG&E ਰਾਜ ਭਰ ਵਿੱਚ ਮੌਜੂਦਾ ਕਾਉਂਟੀ- ਜਾਂ ਸ਼ਹਿਰ ਵੱਲੋਂ ਚਲਾਏ ਜਾਣ ਵਾਲੇ ਕੂਲਿੰਗ ਕੇਂਦਰਾਂ ਦੇ ਸੰਚਾਲਨ ਲਈ ਫੰਡ ਦਿੰਦਾ ਹੈ। ਇਹ ਕੇਂਦਰ ਉਹਨਾਂ ਲੋਕਾਂ ਲਈ ਇੱਕ ਮਹੱਤਵਪੂਰਣ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ, ਜਿਨ੍ਹਾਂ ਕੋਲ ਬਹੁਤ ਗਰਮ ਅਤੇ ਲੰਮੇ ਤਾਪਮਾਨ ਤੋਂ ਆਪਣੇ-ਆਪ ਨੂੰ ਠੰਡਾ ਕਰਨ ਅਤੇ ਸੁਰੱਖਿਅਤ ਹੋਣ ਲਈ ਵਿੱਤੀ ਸਾਧਨ ਨਹੀਂ ਹਨ।
ਆਪਣੇ ਨੇੜੇ ਇੱਕ ਕੂਲਿੰਗ ਸੈਂਟਰ ਲੱਭਣ ਲਈ, ਕਿਰਪਾ ਕਰਕੇ ਆਪਣੇ ਸਥਾਨਕ ਸ਼ਹਿਰ ਜਾਂ ਕਾਊਂਟੀ ਸਰਕਾਰ ਨੂੰ ਫੋਨ ਕਰੋ, ਜਾਂ PG&E ਦੀ ਟੋਲ-ਫ੍ਰੀ ਕੂਲਿੰਗ ਸੈਂਟਰ ਲੋਕੇਟਰ ਲਾਈਨ ਨੂੰ 1-877-474-3266 ‘ਤੇ ਫੋਨ ਕਰੋ ਜਾਂ pge.com/coolingcenters ‘ਤੇ ਜਾਓ।
ਗਾਹਕ ਮੁਫ਼ਤ ਪ੍ਰੋਗਰਾਮਾਂ ਵਿੱਚ ਵੀ ਨਾਮਾਂਕਣ ਕਰਵਾ ਸਕਦੇ ਹਨ, ਜਿਸ ਵਿੱਚ ਬਿੱਲ ਸੰਬੰਧੀ ਪੂਰਵ-ਅਨੁਮਾਨ ਚੇਤਾਵਨੀਆਂ,ਅਤੇਬਜਟ ਬਿਲਿੰਗ ਸ਼ਾਮਲ ਹਨ, ਤਾਂ ਜੋ ਪੂਰੇ ਸਾਲ ਵਿੱਚ ਬਿਜਲੀ ਦੀਆਂ ਕੀਮਤਾਂ ਬਰਾਬਰ ਹੋ ਸਕਣ।
ਇਸ ਤੋਂ ਇਲਾਵਾ, ਯੋਗ ਗਾਹਕ California Alternative Rates for Energy (CARE) ਅਤੇ Family Electric Rate Assistance (FERA) ਪ੍ਰੋਗਰਾਮਾਂ ਸਮੇਤ ਮਹੀਨਾਵਾਰ ਛੋਟ ਦੀ ਪੇਸ਼ਕਸ਼ ਕਰਨ ਵਾਲੇ ਆਮਦਨ-ਯੋਗ ਪ੍ਰੋਗਰਾਮਾਂ ਲਈ ਸਾਈਨ ਅੱਪ ਕਰਨ ਦੇ ਯੋਗ ਹੋ ਸਕਦੇ ਹਨ। ਕੁਝ ਘਰ ਨੂੰ ਵਧੇਰੇ ਕੁਸ਼ਲ, ਸੁਰੱਖਿਅਤ ਅਤੇ ਆਰਾਮਦਾਇਕ ਬਣਾਉਣ ਲਈ ਮੁਫ਼ਤ ਸੁਧਾਰਾਂ ਦੀ ਪੇਸ਼ਕਸ਼ ਕਰਨ ਵਾਲੇ Energy Saving Assistance Programਲਈ ਵੀ ਯੋਗ ਹੋ ਸਕਦੇ ਹਨ।
ਜੇਕਰ ਜਿਆਦਾ ਗਰਮੀ ਕਾਰਨ ਬਿਜਲੀ ਚਲੀ ਜਾੰਦੀ ਹੈ ਹੈ, ਤਾਂ PG&E ਕੋਲ ਉੱਚ ਤਾਪਮਾਨ ਤੋਂ ਆਉਣ ਵਾਲੇ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦੀ ਯੋਜਨਾ ਹੈ ਅਤੇ ਸਥਿਤੀ ਦੀ ਨਿਗਰਾਨੀ ਕਰਨ ਵਾਲੇ ਕਰਮਚਾਰੀ ਜਵਾਬ ਦੇਣ ਲਈ ਤਿਆਰ ਹਨ।
PG&E’s ਦੀ ਯੋਜਨਾ ਵਿੱਚ ਗਰਿੱਡ ਦੀਆਂ ਸਥਿਤੀਆਂ ਦੀ ਨੇੜਿਓਂ ਨਿਗਰਾਨੀ ਕਰਨਾ ਬਹਾਲੀ ਕਰਨਾ ਅਤੇ ਸੰਭਾਵੀ ਗਰਮੀ-ਸਬੰਧਤ ਰੁਕਾਵਟਾਂ ਦਾ ਤੁਰੰਤ ਜਵਾਬ ਦੇਣ ਅਤੇ ਮੁਰੰਮਤ ਕਰਮੀ ਨੂੰ ਸੰਭਾਵੀ ਗਰਮੀ-ਸਬੰਧਤ ਬਿਜਲੀ ਜਾਣ ‘ਤੇ ਤੁਰੰਤ ਜਵਾਬ ਦੇਣ ਲਈ ਤਿਆਰ ਕਰਨਾ ਸ਼ਾਮਲ ਹੈ। ਅਸੀਂ ਗਾਹਕਾਂ ਨੂੰ ਤਿਆਰ ਰਹਿਣ, ਠੰਢੇ ਅਤੇ ਹਾਈਡਰੇਟਿਡ ਰਹਿਣ ਅਤੇ ਐਮਰਜੈਂਸੀ ਯੋਜਨਾ ਬਣਾ ਕੇ ਅਤੇ ਗੁਆਂਢੀਆਂ ਦੀ ਜਾਂਚ ਕਰਕੇ ਸੁਰੱਖਿਆ ਦਾ ਅਭਿਆਸ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਬਿਜਲੀ ਜਾਣ ਦੇ ਸੁਰੱਖਿਆ ਸੁਝਾਅ
ਅਤੇ ਜੇਕਰ ਬਿਜਲੀ ਜਾਂਦੀ ਹੈ, ਤਾਂ ਗਾਹਕਾਂ ਲਈ ਸੁਰੱਖਿਅਤ ਰਹਿਣ ਦੇ ਤਰੀਕੇ ਹੇਠ ਦਿੱਤੇ ਹਨ:
- ਫਲੈਸ਼ਲਾਈਟਾਂ, ਰੇਡੀਓ ਅਤੇ ਨਵਿਆਂ ਬੈਟਰੀਆਂ ਕੋਲ ਰੱਖੋ। ਅੱਗ ਦਾ ਖਤਰਾ ਬਣਣ ਵਾਲਿਆਂ ਮੋਮਬੱਤੀਆਂ ਦੀ ਥਾਂ, ਬੈਟਰੀ ਨਾਲ ਚੱਲਣ ਵਾਲੀਆਂ ਫਲੈਸ਼ਲਾਈਟਾਂ ਦੀ ਵਰਤੋਂ ਕਰੋ।
- ਓਵਰਲੋਡਿੰਗ ਸਰਕਟ ਤੋਂ ਬਚਣ ਲਈ ਸਾਰੇ ਇਲੈਕਟ੍ਰਿਕ ਅਤੇ ਗਰਮੀ ਪੈਦਾ ਕਰਨ ਵਾਲੇ ਉਪਕਰਨਾਂ (ਜਿਵੇਂ ਕਿ ਏਅਰ ਕੰਡੀਸ਼ਨਰ, ਵਾਸ਼ਰ ਅਤੇ ਡਰਾਇਰ, ਓਵਨ, ਸਟੋਵ, ਪ੍ਰੈਸ) ਦੇ ਪਲੱਗ ਉਤਾਰ ਦਿਓ ਜਾਂ ਬੰਦ ਕਰੋ। ਬਿਜਲੀ ਦੇ ਬਹਾਲ ਹੋਣ ‘ਤੇ ਓਵਰਲੋਡ ਸਰਕਟ ਨੂੰ ਅੱਗ ਲੱਗਣ ਦਾ ਖਤਰਾ ਹੋ ਸਕਦਾ ਹੈ।
- ਬਿਜਲੀ ਵਾਪਸ ਆਉਣ ‘ਤੇ ਤੁਹਾਨੂੰ ਸੁਚੇਤ ਕਰਨ ਲਈ ਇੱਕ ਲੈਂਪ ਚਾਲੂ ਰੱਖੋ।
- ਫਰਿੱਜ ਅਤੇ ਫ੍ਰੀਜ਼ਰ ਦੇ ਦਰਵਾਜ਼ੇ ਬੰਦ ਰੱਖੋ, ਅਤੇ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਬਰਫ਼ ਦੇ ਵਾਧੂ ਡੱਬੇ ਅੰਦਰ ਰੱਖੋ। ਇੱਕ ਪੂਰਾ ਫ੍ਰੀਜ਼ਰ ਜ਼ਿਆਦਾ ਦੇਰ ਠੰਡਾ ਰਹੇਗਾ।
- ਮਹੱਤਵਪੂਰਨ ਨੰਬਰ (ਉਦਾਹਰਨ ਲਈ, ਹਸਪਤਾਲ, ਅੱਗ ਵਿਭਾਗ, ਪੁਲਿਸ, ਦੋਸਤ, ਰਿਸ਼ਤੇਦਾਰ) ਫੋਨ ਦੇ ਨੇੜੇ ਰੱਖੋ।
ਹਾਲਾਂਕਿ ਅਸੀਂ ਅਗਲੇ ਸੱਤ ਦਿਨਾਂ ਵਿੱਚਕਿਸੇ ਵੀ ਜਨਤਕ ਸੁਰੱਖਿਆ ਲਈ ਬਿਜਲਈ ਦੇ ਬੰਦ ਕਰਨ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੀ ਉਮੀਦ ਨਹੀਂ ਕਰਦੇ ਹਾਂ, ਤਿਆਰ ਰਹਿਣਾ ਮਹੱਤਵਪੂਰਨ ਹੈ। ਇਸ ਗਰਮੀ ਦੌਰਾਨ ਸੁਰੱਖਿਅਤ ਰਹਿਣ ਅਤੇ ਊਰਜਾ ਬਚਾਉਣ ਦੇ ਤਰੀਕੇ ਬਾਰੇ ਹੋਰ ਸੁਝਾਵਾਂ ਲਈ www.pge.com/summer ‘ਤੇ ਜਾਓ।
PG&E ਬਾਰੇ
ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈੱਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਮੁਹੱਈਆ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।