ਸਟੈਮ (STEM) ਸਿੱਖਿਆ ਪ੍ਰਾਪਤ ਕਰਨ ਵਾਲੇ ਸਥਾਨਕ ਵਿਦਿਆਰਥੀਆਂ ਨੂੰ $10,000 ਤੱਕ ਦੀ ਕਾਲਜ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਸੱਦਾ ਦਿੱਤਾ ਗਿਆ ਹੈ

ਨਵਾਂ: PG&E ਨੇ ਇਤਿਹਾਸਕ ਤੌਰ ‘ਤੇ ਕਾਲੇ ਕਾਲਜਾਂ ਅਤੇ ਯੂਨੀਵਰਸਿਟੀਆਂ (Historically Black Colleges and Universities, HBCU) ਨੂੰ ਸ਼ਾਮਲ ਕਰਨ ਲਈ ਸਟੈਮ (STEM) ਸਕਾਲਰਸ਼ਿਪ ਪ੍ਰੋਗਰਾਮ ਦੇ ਵਿਸਥਾਰ ਦਾ ਐਲਾਨ ਕੀਤਾ ਹੈ

ਓਕਲੈਂਡ, ਕੈਲੀਫ. — PG&E ਕਾਰਪੋਰੇਸ਼ਨ ਫਾਊਂਡੇਸ਼ਨ (ਫਾਊਂਡੇਸ਼ਨ) ਸਾਲਾਨਾ ਬੈਟਰ ਟੂਗੈਦਰ ਸਟੇਮ ਸਕਾਲਰਸ਼ਿਪ ਪ੍ਰੋਗਰਾਮ (Better Together STEM Scholarship Program) ਲਈ ਅਰਜ਼ੀਆਂ ਨੂੰ ਸੱਦਾ ਦੇ ਰਹੀ ਹੈ। ਇਸ ਸਾਲ, ਇਤਿਹਾਸਕ ਤੌਰ ‘ਤੇ ਕਾਲੇ ਕਾਲਜਾਂ ਅਤੇ ਯੂਨੀਵਰਸਿਟੀਆਂ (Historically Black Colleges and Universities, HBCU) ਵਿੱਚ ਦਾਖ਼ਲ ਹੋਏ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਰੁਝਾਨ ਦਾ ਜਵਾਬ ਦਿੰਦੇ ਹੋਏ, ਸੰਯੁਕਤ ਰਾਜ, ਅਤੇ ਨਾਲ ਹੀ ਕੈਲੀਫੋਰਨੀਆ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਿਤੇ ਵੀ HBCUs ਵਿੱਚ ਜਾਣ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਯੋਗਤਾ ਵਧ ਰਹੀ ਹੈ।

ਫਾਊਂਡੇਸ਼ਨ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਜਾਂ ਗਣਿਤ (Science, Technology, Engineering or Math, STEM)) ਵਿਸ਼ਿਆਂ ਵਿੱਚ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੁੱਲ $250,000 ਲਈ ਫੰਡ ਮੁਹੱਈਆ ਕਰਵਾਏਗੀ। ਪ੍ਰੋਗਰਾਮ ਹਰ ਇੱਕ ਨੂੰ $10,000 ਦੇ 20 ਸਕਾਲਰਸ਼ਿਪ ਅਤੇ $2,500 ਦੇ 20 ਪੁਰਸਕਾਰ ਪ੍ਰਦਾਨ ਕਰੇਗਾ।

ਬੈਟਰ ਟੂਗੈਦਰ ਸਟੈਮ ਸਕਾਲਰਸ਼ਿਪਸ (Better Together STEM Scholarships) ਨੂੰ ਕੈਲੀਫੋਰਨੀਆ ਦੀ ਅਗਲੀ ਪੀੜ੍ਹੀ ਨੂੰ ਉੱਚ ਸਿੱਖਿਆ ਵਿੱਚ ਸਿੱਖਣ ਅਤੇ ਕਾਮਯਾਬ ਹੋਣ ਦਾ ਮੌਕਾ ਦੇਣ ਅਤੇ ਉਹਨਾਂ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੇ ਆਪਣੇ ਭਾਈਚਾਰੇ ਵਿੱਚ ਪ੍ਰਭਾਵ ਪਾਇਆ ਹੈ ਜਾਂ ਜਿਨ੍ਹਾਂ ਨੇ ਨਿੱਜੀ ਚੁਣੌਤੀਆਂ ਨੂੰ ਪਾਰ ਕੀਤਾ ਹੈ।

“PG&E ਕਾਰਪੋਰੇਸ਼ਨ ਫਾਊਂਡੇਸ਼ਨ ਨੂੰ ਸਥਾਨਕ ਵਿਦਿਆਰਥੀਆਂ ਦਾ ਸਮਰਥਨ ਕਰਨ ਤੇ ਮਾਣ ਹੈ ਕਿਉਂਕਿ ਉਹ ਸਾਡੇ ਰਾਜ ਦੇ ਭਵਿੱਖ ਦੇ ਵਿਗਿਆਨੀ, ਖੋਜਕਰਤਾ ਅਤੇ ਇੰਜੀਨੀਅਰ ਬਣਨ ਦੇ ਆਪਣੇ ਸੁਪਨਿਆਂ ਦਾ ਪਾਲਣ ਕਰਦੇ ਹਨ ਜੋ ਸਾਡੇ ਸਾਫ਼ ਊਰਜਾ ਭਵਿੱਖ ਨੂੰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਅਸੀਂ HBCUs ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਯੋਗਤਾ ਦਾ ਵਿਸਤਾਰ ਕਰਨ ਲਈ ਵੀ ਉਤਸ਼ਾਹਿਤ ਹਾਂ। ਹਾਵਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵਜੋਂ, ਮੈਂ ਆਪਣੀ ਸਿੱਖਿਆ ਲਈ ਸ਼ੁਕਰਗੁਜ਼ਾਰ ਹਾਂ, ਜਿਸਨੇ ਮੇਰੇ ਪਿਛੋਕੜ ਵਿੱਚ ਮੇਰੇ ਮਾਣ ਨੂੰ ਹੋਰ ਵੀ ਮਜ਼ਬੂਤ ਕੀਤਾ ਅਤੇ ਮੇਰਾ ਪੂਰਾ, ਪ੍ਰਮਾਣਿਕ ਸਵੈ ਹੋਣ ਦਾ ਮੇਰਾ ਆਤਮ ਵਿਸ਼ਵਾਸ ਵਧਾਇਆ,” ਕਾਰਲਾ ਪੀਟਰਮੈਨ, PG&E ਕਾਰਪੋਰੇਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ, ਕਾਰਪੋਰੇਟ ਮਾਮਲੇ ਅਤੇ ਮੁੱਖ ਸਥਿਰਤਾ ਅਧਿਕਾਰੀ, ਅਤੇ ਫਾਊਂਡੇਸ਼ਨ ਬੋਰਡ ਮੈਂਬਰ ਨੇ ਕਿਹਾ।

2012 ਤੋਂ, ਬੈਟਰ ਟੂਗੇਦਰ ਸਟੈਮ ਸਕਾਲਰਸ਼ਿਪ ਪ੍ਰੋਗਰਾਮ (Better Together STEM Scholarship Program) ਨੇ ਕਮਿਊਨਿਟੀ ਲੀਡਰਸ਼ਿਪ, ਨਿੱਜੀ ਜਿੱਤ, ਵਿੱਤੀ ਲੋੜ ਅਤੇ ਅਕਾਦਮਿਕ ਪ੍ਰਾਪਤੀ ਦੇ ਸੰਯੁਕਤ ਪ੍ਰਦਰਸ਼ਨ ਦੇ ਆਧਾਰ ਤੇ ਨਿਪੁੰਨ ਵਿਦਿਆਰਥੀਆਂ ਨੂੰ $6.5 ਮਿਲੀਅਨ ਤੋਂ ਵੱਧ ਦਾ ਇਨਾਮ ਦਿੱਤਾ ਹੈ।

ਅੰਤਮ ਤਾਰੀਖ ਅਤੇ ਮਾਪਦੰਡ

ਦਿਲਚਸਪੀ ਰੱਖਣ ਵਾਲੇ ਬਿਨੈਕਾਰ ਹੋਰ ਸਿੱਖ ਸਕਦੇ ਹਨ ਅਤੇ ਇੱਥੇਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਮਿਤੀ ਜੂਨ 3, 2022 ਹੈ। ਪੁਰਸਕਾਰਾਂ ਦਾ ਐਲਾਨ ਅਗਸਤ ਵਿੱਚ ਕੀਤਾ ਜਾਵੇਗਾ।

ਸਕਾਲਰਸ਼ਿਪਾਂ ਨੂੰ ਅਕਾਦਮਿਕ ਪ੍ਰਾਪਤੀ, ਸਕੂਲ ਅਤੇ ਕਮਿਊਨਿਟੀ ਗਤੀਵਿਧੀਆਂ ਵਿੱਚ ਪ੍ਰਦਰਸ਼ਿਤ ਭਾਗੀਦਾਰੀ ਅਤੇ ਅਗਵਾਈ, ਅਤੇ ਵਿੱਤੀ ਲੋੜ ਦੇ ਆਧਾਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਸਟੈਮ (STEM) ਵਿਸ਼ਿਆਂ ਵਿੱਚ ਯੋਗਤਾ ਪ੍ਰਾਪਤ ਡਿਗਰੀਆਂ ਵਿੱਚ ਇੰਜੀਨੀਅਰਿੰਗ, ਕੰਪਿਊਟਰ ਵਿਗਿਆਨ/ਜਾਣਕਾਰੀ ਪ੍ਰਣਾਲੀਆਂ, ਸਾਈਬਰ ਸੁਰੱਖਿਆ, ਅਤੇ ਵਾਤਾਵਰਣ ਵਿਗਿਆਨ ਸ਼ਾਮਲ ਹਨ।

ਅਰਜ਼ੀਆਂ ਹੇਠ ਦਿੱਤੇ ਲਈ ਖੁੱਲ੍ਹੀਆਂ ਹਨ:

  • ਹਾਈ ਸਕੂਲ ਦੇ ਸੀਨੀਅਰ ਜਾਂ ਗ੍ਰੈਜੂਏਟ
  • ਉਹ ਵਿਦਿਆਰਥੀ, ਜਿਨ੍ਹਾਂ ਨੇ ਜੀ.ਈ.ਡੀ. (GED) ਸਰਟੀਫਿਕੇਟ ਪ੍ਰਾਪਤ ਕੀਤਾ ਹੈ
  • ਮੌਜੂਦਾ ਅੰਡਰਗਰੈਜੂਏਟ ਵਿਦਿਆਰਥੀ
  • ਗੈਰ-ਰਵਾਇਤੀ ਵਿਦਿਆਰਥੀ ਜਾਂ ਫੌਜੀ ਸਾਬਕਾ ਫੌਜੀ ਸਕੂਲ ਵਾਪਸ ਆ ਰਹੇ ਹਨ ਜਾਂ ਆਪਣੀ ਪਹਿਲੀ ਅੰਡਰਗਰੈਜੂਏਟ ਡਿਗਰੀ ਕਰ ਰਹੇ ਹਨ

ਯੋਗਤਾ ਪੂਰੀ ਕਰਨ ਲਈ, ਬਿਨੈਕਾਰਾਂ ਨੂੰ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ PG&E ਦੇ ਸੇਵਾ ਖੇਤਰ ਵਿੱਚ ਇੱਕ ਨਿਵਾਸੀ ਦਾ ਰਹਿਣਾ ਜਾਂ ਨਿਰਭਰ ਹੋਣਾ ਚਾਹੀਦਾ ਹੈ; ਪੂਰੇ 2022-2023 ਅਕਾਦਮਿਕ ਸਾਲ ਲਈ ਫੁੱਲ-ਟਾਈਮ ਅੰਡਗਰੈਜੂਏਟ ਅਧਿਐਨ ਵਿੱਚ ਦਾਖਲਾ ਲੈਣ ਦੀ ਯੋਜਨਾ; ਅਤੇ ਕੈਲੀਫੋਰਨੀਆ ਵਿੱਚ ਇੱਕ ਮਾਨਤਾ ਪ੍ਰਾਪਤ ਚਾਰ-ਸਾਲਾ ਸੰਸਥਾ ਵਿੱਚ ਆਪਣੀ ਪਹਿਲੀ ਅੰਡਰਗਰੈਜੂਏਟ ਡਿਗਰੀ ਦੀ ਮੰਗ ਕਰੋ।

PG&E ਕਰਮਚਾਰੀ ਸਰੋਤ ਗਰੁੱਪ ਸਕਾਲਰਸ਼ਿਪਸ

ਬੈਟਰ ਟੂਗੇਦਰ ਸਟੇਮ ਸਕਾਲਰਸ਼ਿਪ ਪ੍ਰੋਗਰਾਮ (Better Together STEM Scholarship Program) ਤੋਂ ਇਲਾਵਾ, PG&E ਦੇ 10 ਕਰਮਚਾਰੀ ਸਰੋਤ ਗਰੁੱਪ (ERGs) ਅਤੇ ਦੋ ਇੰਜੀਨੀਅਰਿੰਗ ਨੈੱਟਵਰਕਿੰਗ ਗਰੁੱਪ (ERGs) ਉੱਚ ਸਿੱਖਿਆ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਸਕਾਲਰਸ਼ਿਪ ਪ੍ਰਦਾਨ ਕਰਦੇ ਹਨ। ਫੰਡ ਪੂਰੀ ਤਰ੍ਹਾਂ ਕਰਮਚਾਰੀ ਦਾਨ, ਕਰਮਚਾਰੀ ਫੰਡ ਇਕੱਠਾ ਕਰਨ ਦੇ ਸਮਾਗਮਾਂ ਅਤੇ ਕਮਿਊਨਿਟੀ ਲਈ ਮੁਹਿੰਮ, ਕੰਪਨੀ ਦੇ ਕਰਮਚਾਰੀ ਦੇਣ ਦੇ ਪ੍ਰੋਗਰਾਮ ਦੁਆਰਾ ਇਕੱਠੇ ਕੀਤੇ ਜਾਂਦੇ ਹਨ। 1989 ਤੋਂ, ਹਜ਼ਾਰਾਂ ਪ੍ਰਾਪਤਕਰਤਾਵਾਂ ਦੁਆਰਾ $5 ਮਿਲੀਅਨ ਤੋਂ ਵੱਧ ERG ਸਕਾਲਰਸ਼ਿਪ ਪ੍ਰਾਪਤ ਕੀਤੀ ਗਈ ਹੈ। ਅਰਜ਼ੀਆਂ ਦਸੰਬਰ ਵਿੱਚ ਲਈਆਂ ਜਾਂਦੀਆਂ ਹਨ।

PG&E ਬਾਰੇ

ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/‘ਤੇ ਜਾਓ।

Translate »