Sink your Teeth into Savings, Bite Back at Vampire Appliances

ਬੱਚਤ ਕਰੋ, ਊਰਜਾ ਦੀ ਖਪਤ ਕਰਨ ਵਾਲੇ ਉਪਕਰਣਾਂ ਤੋਂ ਪਿੱਛਾ ਛੁਡਾਓ

ਊਰਜਾ ਦੀ ਖਪਤ ਵਾਲੇ ਉਪਕਰਣਾਂ ਤੋਂ ਬਚੋ ਅਤੇ ਆਪਣੇ ਉਪਯੋਗਤਾ ਬਿੱਲ ਨੂੰ ਠੀਕ ਕਰੋ – ਕੋਈ ਚਾਲ ਸ਼ਾਮਲ ਨਹੀਂ ਹੈ!

ਓਕਲੈਂਡ, ਕੈਲੀਫੋਰਨੀਆ — ਊਰਜਾ ਦੀ ਖਪਤ ਕਰਨ ਵਾਲੇ ਉਪਕਰਣ ਬਹੁਤ ਸਾਰੇ ਘਰਾਂ ਅਤੇ ਕਾਰੋਬਾਰਾਂ ਵਿੱਚ ਲੱਗੇ ਹੋਏ ਨਜ਼ਰ ਨਾ ਆਉਣ ਵਾਲੇ ਖ਼ਤਰੇ ਹਨ। ਇਹ ਲੁਕਵੇਂ ਦੋਸ਼ੀ ਚੁੱਪਚਾਪ ਲੁਕੇ ਰਹਿੰਦੇ ਹਨ, ਬਿਜਲੀ ਚੂਸਦੇ ਹਨ ਅਤੇ ਬਿਜਲੀ ਦੇ ਬਿੱਲਾਂ ਦਾ ਸ਼ਿਕਾਰ ਕਰਦੇ ਹਨ, ਭਾਵੇਂ ਉਪਕਰਣ ਬੰਦ ਹੋਣ। ਇਸ ਪਤਝੜ ਦੇ ਮੌਸਮ ਵਿੱਚ, Pacific Gas and Electric Company (PG&E) ਇਹਨਾਂ ਭਿਆਨਕ ਅਪਰਾਧੀਆਂ ਨੂੰ ਬੇਨਕਾਬ ਕਰਨ ਵਿੱਚ ਮਦਦ ਕਰ ਰਹੀ ਹੈ ਅਤੇ ਗਾਹਕਾਂ ਨੂੰ ਊਰਜਾ ਅਤੇ ਪੈਸੇ ਦੀ ਬੱਚਤ ਕਰਨ ਵਾਲੇ ਹੀਰੋ ਬਣਨ ਲਈ ਸ਼ਕਤੀ ਪ੍ਰਦਾਨ ਕਰ ਰਹੀ ਹੈ।

ਊਰਜਾ ਦੀ ਖਪਤ ਕਰਨ ਵਾਲੇ ਉਪਕਰਣ, ਜਿਨ੍ਹਾਂ ਨੂੰ ਫੈਂਟਮ ਲੋਡ ਵੀ ਕਿਹਾ ਜਾਂਦਾ ਹੈ, ਉਹ ਉਪਕਰਣ ਹਨ ਜੋ ਸਟੈਂਡਬਾਏ ਮੋਡ ਵਿੱਚ ਬਿਜਲੀ ਖਿੱਚਣਾ ਜਾਰੀ ਰੱਖਦੇ ਹਨ ਅਤੇ ਉਦੋਂ ਵੀ ਜਦੋਂ ਉਹ ਬੰਦ ਦਿਖਾਈ ਦਿੰਦੇ ਹਨ। ਇਹ ਗੁਪਤ ਊਰਜਾ ਨਿਕਾਸ ਕਰਨ ਵਾਲੇ ਚੁੱਪਚਾਪ ਊਰਜਾ ਦੀ ਖਪਤ ਅਤੇ ਉੱਚ ਉਪਯੋਗਤਾ ਬਿੱਲਾਂ ਵਿੱਚ ਯੋਗਦਾਨ ਪਾਉਂਦੇ ਹਨ।

ਨਿਸ਼ਕਿਰਿਆ ਉਪਕਰਣ ਅਤੇ ਇਲੈਕਟ੍ਰੋਨਿਕਸ ਰਿਹਾਇਸ਼ੀ ਊਰਜਾ ਦੀ ਖਪਤ ਦਾ 10% ਤੱਕ ਦਾ ਯੋਗਦਾਨ ਪਾ ਸਕਦੇ ਹਨ ਅਤੇ ਖਪਤਕਾਰਾਂ ਨੂੰ ਉਹਨਾਂ ਦੇ ਬਿੱਲ ‘ਤੇ ਇੱਕ ਸਾਲ ਵਿੱਚ $200 ਤੱਕ ਦਾ ਵਾਧੂ ਖਰਚਾ ਚੁੱਕਣਾ ਪੈ ਸਕਦਾ ਹੈ। ਰਾਸ਼ਟਰੀ ਨਵਿਆਉਣਯੋਗ ਊਰਜਾ ਪ੍ਰਯੋਗਸ਼ਾਲਾਦੇ ਅਨੁਸਾਰ, ਦੇਸ਼ ਭਰ ਵਿੱਚ ਬਰਬਾਦ ਹੋਈ ਊਰਜਾ 11 ਮਿਲੀਅਨ ਔਸਤ ਘਰਾਂ ਨੂੰ ਬਿਜਲੀ ਦੇਣ ਲਈ ਕਾਫੀ ਹੈ।

ਸਭ ਤੋਂ ਵੱਡੇ ਦੁਸ਼ਮਣ:

  • ਟੀ.ਵੀ.
  • ਗੇਮਿੰਗ ਕੰਸੋਲ
  • ਹੋਮ ਥੀਏਟਰ/ਆਡੀਓ ਸਿਸਟਮ
  • ਕੰਪਿਊਟਰ, ਪ੍ਰਿੰਟਰ, ਕੰਪਿਊਟਰ ਸਪੀਕਰ                
  • ਚਾਰਜਰ: ਫ਼ੋਨ, ਲੈਪਟਾਪ, ਅਤੇ ਹੋਰ ਉਪਕਰਣ
  • ਰਸੋਈ ਦੇ ਉਪਕਰਣ: ਕੌਫੀ ਮੇਕਰ, ਮਾਈਕ੍ਰੋਵੇਵ
  • ਅਲਾਰਮ ਘੜੀਆਂ

ਊਰਜਾ ਦੀ ਖਪਤ ਕਰਨ ਵਾਲੇ ਉਪਕਰਣਾਂ ਤੋਂ ਜਿੱਤਣ ਲਈ ਸੁਝਾਅ:

  • ਸਟੈਂਡਬਾਏ ਮੋਡ ‘ਤੇ ਰੱਖਣ ਤੋਂ ਬਚੋ
  • ਵਰਤੋਂ ਵਿੱਚ ਨਾ ਆਉਣ ‘ਤੇ ਚਾਰਜਰ ਨੂੰ ਉਪਕਰਣਾਂ ਵਿੱਚ ਲੱਗਿਆ ਨਾ ਛੱਡੋ
  • ਜਦੋਂ ਤੁਸੀਂ ਕਮਰੇ ਤੋਂ ਬਾਹਰ ਜਾਉਂਦੇ ਹੋ ਤਾਂ ਲਾਈਟਾਂ ਬੰਦ ਕਰ ਦਿਓ
  • ਸਮਾਰਟ ਪਾਵਰ ਸਟ੍ਰਿਪਸ ਦੀ ਵਰਤੋਂ ਕਰੋ
  • ਐਨਰਜੀ ਸਟਾਰ® ਪ੍ਰਮਾਣਿਤ ਉਪਕਰਣਾਂ ‘ਤੇ ਅੱਪਗ੍ਰੇਡ ਕਰੋ
  • PG&E ਦੀ ਹੋਮ ਐਨਰਜੀ ਚੈਕਅੱਪ ਜਾਂ ਐਨਰਜੀ ਐਕਸ਼ਨ ਦਿਸ਼ਾ-ਨਿਰਦੇਸ਼ਦੀ ਵਰਤੋਂ ਕਰੋ
  • ਹੋਮਇੰਟੇਲ (HomeIntel)ਲਈ ਸਾਈਨ ਅੱਪ ਕਰੋ: ਇੱਕ ਸਮਾਰਟ ਮੀਟਰ ਵਾਲੇ PG&E ਗਾਹਕਾਂ ਲਈ ਇੱਕ ਪ੍ਰੋਗਰਾਮ, ਜਿਸ ਵਿੱਚ ਇੱਕ ਸਮਾਰਟ ਆਡਿਟ ਖਾਤਾ ਅਤੇ ਨਿੱਜੀ ਊਰਜਾ ਕੋਚ ਸ਼ਾਮਲ ਹੈ
  • ਕਿੱਲ ਏ ਵਾਟ® (Kill A Watt®) ਮੀਟਰਦੀ ਵਰਤੋਂ ਕਰੋ: ਇੱਕ ਉਪਕਰਣ ਜੋ ਕਿ ਕਿਸੇ ਇਲੈਕਟ੍ਰੀਕਲ ਉਪਕਰਣ ਦੁਆਰਾ ਕਿੰਨੀ ਊਰਜਾ ਦੀ ਖਪਤ ਕੀਤੀ ਜਾ ਰਹੀ ਹੈ ਇਹ ਪੜ੍ਹਨ ਲਈ ਦਿਵਾਰ ਤੇ ਲੱਗਦਾ ਹੈ
  • ਪਲੱਗ ਲੋਡ ਲਾਗਰ (Plug Load Logger)ਦੀ ਵਰਤੋਂ ਕਰੋ: ਇੱਕ ਯੰਤਰ ਜੋ ਬਿਜਲੀ ਅਤੇ ਊਰਜਾ ਦੀ ਖਪਤ ਨੂੰ ਮਾਪਦਾ ਹੈ ਅਤੇ ਰਿਕਾਰਡ ਕਰਦਾ ਹੈ ਅਤੇ ਇੱਕ ਵਿਸਤ੍ਰਿਤ ਵਿਸ਼ਲੇਸ਼ਣ ਲਈ ਸਮੇਂ ਦੇ ਨਾਲ ਜਾਣਕਾਰੀ ਪ੍ਰਦਾਨ ਕਰਦਾ ਹੈ

ਕਿੱਲ ਏ ਵਾਟ® (Kill A Watt)® ਮੀਟਰ ਅਤੇ ਪਲੱਗ ਲੋਡ ਲਾਗਰ (Plug Load Logger) ਦੇ ਨਾਲ ਗਾਹਕਾਂ ਦਾ ਸ਼ਕਤੀਕਰਣ ਕਰਨਾ

PG&E ਗਾਹਕਾਂ ਦੀ ਊਰਜਾ ਦੀ ਰਹਿੰਦ-ਖੂੰਹਦ ਨੂੰ ਘਟਾਉਣ ਅਤੇ ਸਾਲ ਭਰ ਦੇ ਊਰਜਾ ਬਿੱਲਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਕਿੱਲ ਏ ਵਾਟ® (Kill A Watt)® ਮੀਟਰ ਅਤੇ ਪਲੱਗ ਲੋਡ ਲਾਗਰ (Plug Load Logger) PG&E ਟੂਲ ਲੈਂਡਿੰਗ ਲਾਇਬ੍ਰੇਰੀ (ਸ਼ਿਪਿੰਗ ਦਰਾਂ ਲਾਗੂ ਹੋ ਸਕਦੀਆਂ ਹਨ) ‘ਤੇ ਉਧਾਰ ਲੈਣ ਲਈ ਉਪਲਬਧ ਹਨ ਜਾਂ ਉਪਲਬਧਤਾ ਲਈ ਆਪਣੀ ਸਥਾਨਕ ਲਾਇਬ੍ਰੇਰੀ ਦੀ ਜਾਂਚ ਕਰੋ। ਉਪਕਰਣਾਂ ਨੂੰ ਤੁਹਾਡੇ ਨਜ਼ਦੀਕੀ ਹਾਰਡਵੇਅਰ ਸਟੋਰ ਅਤੇ ਔਨਲਾਈਨ ਵੀ ਖਰੀਦਿਆ ਜਾ ਸਕਦਾ ਹੈ।

PG&E ਦੀ ਊਰਜਾ ਕੁਸ਼ਲਤਾ DIY ਟੂਲ ਕਿੱਟ

ਕੀ ਤੁਹਾਨੂੰ ਪਤਾ ਹੈ ਕਿ ਤੁਸੀਂ PG&E ਦੀ DIY ਟੂਲ ਕਿੱਟਨਾਲ ਊਰਜਾ ਦੇ ਬਿੱਲਾਂ ਨੂੰ ਘਟਾ ਸਕਦੇ ਹੋ ਅਤੇ ਪੈਸੇ ਦੀ ਬੱਚਤ ਕਰ ਸਕਦੇ ਹੋ? ਊਰਜਾ-ਕੁਸ਼ਲ ਸਮੱਗਰੀ ਵਿੱਚ $200 ਦੇ ਨਿਵੇਸ਼ ਦੇ ਨਾਲ, ਗਾਹਕ ਹਰ ਸਾਲ ਲਗਭਗ $1,000 ਦੀ ਬੱਚਤ ਕਰ ਸਕਦੇ ਹਨ। ਜਿਆਦਾ ਊਰਜਾ ਬੱਚਤ ਲਈ, ਤੁਸੀਂ pge.com‘ਤੇ ਵਾਧੂ ਸੁਝਾਅ ਲੱਭ ਸਕਦੇ ਹੋ।

ਵਾਧੂ ਸਰੋਤ

ਤੁਸੀਂ ਇੱਥੇਊਰਜਾ ਦੀ ਖਪਤ ਵਾਲੇ ਉਪਕਰਣਾਂ ਤੋਂ ਜਿੱਤਣ ਲਈ PG&E ਦੇ ਮਿਸ਼ਨ ਵਿੱਚ ਵੀ ਸ਼ਾਮਲ ਹੋ ਸਕਦੇ ਹੋ।

ਪੂਰਕ ਬੀ-ਰੋਲ ਅਤੇ ਇੰਟਰਵਿਊ ਤੱਕ ਪਹੁੰਚ ਇੱਥੇਮਿਲ ਸਕਦੀ ਹੈ।

PG&E ਬਾਰੇ 

Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news‘ਤੇ ਜਾਓ।   

    

Translate »