ਇਸ ਛੁੱਟੀਆਂ ਦੇ ਸੀਜ਼ਨ ਵਿੱਚ ਊਰਜਾ ਖਰਚਿਆਂ ਤੇ ਲਗਾਮ ਲਗਾਉਣ ਦੇ ਸਧਾਰਨ ਤਰੀਕੇ

ਆਰਾਮ ਦੀ ਕੁਰਬਾਨੀ ਕੀਤੇ ਬਿਨਾ ਜਾਂ ਵਧਦੀ ਲਾਗਤ ਤੋਂ ਬਿਨਾ ਛੁੱਟੀਆਂ ਦੇ ਮੂਡ ਨੂੰ ਸੈੱਟ ਕਰਨ ਲਈ ਸੁਝਾਅ

ਓਕਲੈਂਡ, ਕੈਲੀਫੋਰਨਿਆ — ਜਿਵੇਂ ਹੀ ਪਰਿਵਾਰ ਹਾਲਾਂ ਨੂੰ ਸਜਾਉਣਾ ਸ਼ੁਰੂ ਕਰਦੇ ਹਨ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company (PG&E)) ਛੁੱਟੀਆਂ ਦੇ ਸੀਜ਼ਨ ਨੂੰ ਵਧੇਰੇ ਊਰਜਾ ਕੁਸ਼ਲ ਬਣਾਉਣ ਦੇ ਤਰੀਕੇ ਪੇਸ਼ ਕਰਦੀ ਹੈ।

“ਜਦੋਂ ਠੰਡੇ ਮੌਸਮ, ਦਿਨ ਦੀ ਰੋਸ਼ਨੀ ਦੇ ਘੱਟ ਘੰਟੇ ਅਤੇ ਛੁੱਟੀਆਂ ਦੀਆਂ ਲਾਈਟਾਂ, ਸਾਰੇ ਮਿਲਦੇ ਹਨ, ਤਾਂ ਸਾਲ ਦੇ ਇਸ ਸਮੇਂ ਊਰਜਾ ਦੀ ਮੰਗ ਅਕਸਰ ਵੱਧ ਜਾਂਦੀ ਹੈ। ਯੂਟਿਲਿਟੀ ਪਾਰਟਨਰਸ਼ਿਪਸ ਅਤੇ ਇਨੋਵੇਸ਼ਨ ਦੇ PG&E ਵਾਈਸ ਪ੍ਰੈਜ਼ੀਡੈਂਟ ਆਰੋਨ ਅਗਸਤ ਕਹਿੰਦੇ ਹਨ  ”ਅਸੀਂ ਗਾਹਕਾਂ ਦਾ ਛੁੱਟੀਆਂ ਦੇ ਸੀਜ਼ਨ ਦੌਰਾਨ ਵਧੇਰੇ ਊਰਜਾ ਕੁਸ਼ਲ ਬਣਨ ਅਤੇ ਉਹਨਾਂ ਦੇ ਮਹੀਨਾਵਾਰ ਊਰਜਾ ਖਰਚ ਤੇ ਪੈਸੇ ਬਚਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੇ ਹਾਂ”। 

ਉਤਪਾਦ ਦੀ ਸਧਾਰਨ ਤਬਦੀਲੀ ਅਤੇ ਨਵੀਆਂ ਆਦਤਾਂ ਗਾਹਕਾਂ ਨੂੰ ਛੁੱਟੀਆਂ ਦੀ ਭਾਵਨਾ ਨੂੰ ਕੁਰਬਾਨ ਕੀਤੇ ਬਿਨਾਂ ਲਾਗਤਾਂ ਨੂੰ ਘਟਾਉਣ ਦੀ ਤਾਕਤ ਦਿੰਦੇ ਹਨ।

ਇਸ ਛੁੱਟੀਆਂ ਦੇ ਸੀਜ਼ਨ ਵਿੱਚ ਊਰਜਾ ਬਚਾਉਣ ਦੇ ਇਹ ਆਸਾਨ ਤਰੀਕੇ ਹਨ:

  • ਬਚਤ ਲਈ ਥਰਮੋਸਟੈਟ ਸੈੱਟ ਕਰੋ। ਥਰਮੋਸਟੈਟ ਦੀ ਹਰੇਕ ਘੱਟ ਕੀਤੀ ਡਿਗਰੀ ਤੇ ਆਪਣੇ ਹੀਟਿੰਗ ਬਿੱਲ ਦਾ 2% ਬਚਾਓ। (ਜੇਕਰ ਟਰਨਡਾਉਨ ਦਿਨ ਜਾਂ ਰਾਤ ਦੇ ਇੱਕ ਚੰਗੇ ਸਮੇਂ ਵਿੱਚ ਰਹਿੰਦਾ ਹੈ)। ਥਰਮੋਸਟੈਟ ਨੂੰ 70 ਡਿਗਰੀ ਤੋਂ 65 ਡਿਗਰੀ ਤੱਕ ਘੱਟਾਉਣ ਨਾਲ ਲਗਭਗ 10% ਦੀ ਬਚਤ ਹੁੰਦੀ ਹੈ।
  • ਰੋਸ਼ਨੀ ਨੂੰ ਅੱਪਗ੍ਰੇਡ ਕਰੋ। LED ਘੱਟੋ-ਘੱਟ 75% ਘੱਟ ਊਰਜਾ ਦੀ ਵਰਤੋਂ ਕਰਦੇ ਹਨ ਅਤੇ 40 ਛੁੱਟੀਆਂ ਦੇ ਸੀਜ਼ਨ ਤੱਕ ਰਹਿ ਸਕਦੇ ਹਨ। ਸੌਣ ਲਈ ਜਾਣ ਤੋਂ ਪਹਿਲਾਂ ਲਾਈਟਾਂ ਬੰਦ ਕਰਨ ਲਈ ਟਾਈਮਰ ਦੀ ਵਰਤੋਂ ਕਰੋ।
  • ਇਲੈਕਟ੍ਰਿਕ ਵਾਟਰ ਹੀਟਰ ਨੂੰ ਇੰਸੂਲੇਟ ਕਰੋ। ਔਸਤ ਪਰਿਵਾਰ ਪਾਣੀ ਗਰਮ ਕਰਨ ਤੇ ਪ੍ਰਤੀ ਸਾਲ $250 ਤੋਂ ਵੱਧ ਖਰਚ ਕਰਦਾ ਹੈ। ਇਹ ਹੀਟਿੰਗ ਅਤੇ ਕੂਲਿੰਗ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਊਰਜਾ ਖਰਚ ਹੈ।
  • ਉਹਨਾਂ ਦੇ ਟਰੈਕ ਵਿੱਚ ਡਰਾਫਟ ਨੂੰ ਰੋਕੋ। ਡਰਾਫਟ ਨੂੰ ਘਟਾ ਕੇ ਅਤੇ ਸਪਰੇਅ ਫੋਮ ਦੇ ਨਾਲ ਪਾਈਪਾਂ, ਵਾਇਰਿੰਗ, ਹਵਾਦਾਰੀ ਦੇ ਰਸਤਿਆਂ, ਜਾਂ ਰੀਸੈਸਡ ਲਾਈਟਾਂ ਦੇ ਆਲੇ ਦੁਆਲੇ ਛੇਕਾਂ ਨੂੰ ਸੀਲ ਕਰਕੇ ਊਰਜਾ ਦੀ ਬਚਤ ਕਰਕੇ ਸਾਲਾਨਾ ਊਰਜਾ ਬਿੱਲਾਂ ਤੇ 10% ਤੱਕ ਦੀ ਬਚਤ ਕਰੋ।
  • ਮਾਈਕ੍ਰੋਵੇਵ ਕਰੋ ਅਤੇ ਬਚਤ ਕਰੋ। ਇੱਕ ਮਾਈਕ੍ਰੋਵੇਵ ਵਿੱਚ ਬਚੇ ਹੋਏ ਨੂੰ ਦੁਬਾਰਾ ਗਰਮ ਕਰਨ ਵਿੱਚ ਘੱਟ ਸਮਾਂ ਲੱਗਦਾ ਹੈ ਅਤੇ ਇਹ ਇੱਕ ਮਿਆਰੀ ਓਵਨ ਨਾਲੋਂ 80% ਤੱਕ ਘੱਟ ਊਰਜਾ ਦੀ ਵਰਤੋਂ ਕਰਦਾ ਹੈ।

PG&E ਗਾਹਕਾਂ ਨੂੰ ਇਹਨਾਂ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਲਈ ਉਤਸ਼ਾਹਿਤ ਕਰਦੀ ਹੈ ਕਿਉਂਕਿ ਸਰਦੀਆਂ ਜੀਵਨ ਭਰ ਦੀਆਂ ਆਦਤਾਂ ਬਣਾਉਣ ਦੀ ਉਮੀਦ ਵਿੱਚ ਆਉਂਦੀ ਹੈ ਜਿਨ੍ਹਾਂ ਨੂੰ ਪੂਰਾ ਪਰਿਵਾਰ ਸਾਲ ਭਰ ਅਪਣਾਈ ਰੱਖ ਸਕਦਾ ਹੈ। ਇਹ ਪਤਾ ਲਗਾਉਣ ਲਈ ਕਿ ਹੀਟਿੰਗ, ਗਰਮ ਪਾਣੀ, ਉਪਕਰਨਾਂ ਅਤੇ ਹੋਰ ਵਰਤੋਂ ਵਿੱਚ ਕਿੰਨੀ ਊਰਜਾ ਖਰਚ ਹੁੰਦੀ ਹੈ, PG&E ਤੋਂ 5-ਮਿੰਟ ਦੀ ਹੋਮ ਐਨਰਜੀ ਜਾਂਚ ਕਰਵਾਓ।

ਠੰਡੇ ਮੌਸਮ ਵਿੱਚ ਬੱਚਤਾਂ ਲਈ ਹੋਰ ਆਸਾਨ ਸੁਝਾਵਾਂ ਲਈ, www.pge.com/winter ਤੇ ਜਾਓ।

PG&E ਬਾਰੇ
ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈੱਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news ਤੇ ਜਾਓ।

Translate »