ਜੂਨ 2022 ਤੋਂ ਪਹਿਲਾਂ ਸਾਈਨ ਅੱਪ ਕਰਨ ਵਾਲੇ ਗਾਹਕਾਂ ਨੂੰ ਅਲਰਟ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਮੁੜ-ਨਾਮਾਂਕਣ ਕਰਨਾ ਚਾਹੀਦਾ ਹੈ
ਔਨਲਾਈਨ ਟੂਲ ਕਿਰਾਏਦਾਰਾਂ ਨੂੰ ਲਾਭ ਪਹੁੰਚਾਉਂਦਾ ਹੈ, ਭਾਵੇਂ ਉਨ੍ਹਾਂ ਦੇ ਨਾਮ ‘ਤੇ ਉਪਯੋਗਤਾ ਬਿੱਲ ਨਾ ਹੋਵੇ
OAKLAND, Calif. — ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਦੇ ਗਾਹਕ ਅਤੇ ਗੈਰ-ਖਾਤਾ ਧਾਰਕ ਹੁਣ ਪਬਲਿਕ ਸੇਫਟੀ ਪਾਵਰ ਸ਼ੱਟਆਫ਼ (Public Safety Power Shutoffs, PSPS) ਬਾਰੇ ਸੂਚਿਤ ਰਹਿਣ ਲਈ ਕਿਸੇ ਵੀ ਪਤੇ ਲਈ ਸੂਚਨਾਵਾਂ ਲਈ ਸਾਈਨ ਅੱਪ ਕਰ ਸਕਦੇ ਹਨ।ਤੇਜ਼ ਹਵਾਵਾਂ ਦਰਖਤਾਂ ਦੀਆਂ ਟਾਹਣੀਆਂ ਅਤੇ ਮਲਬੇ ਨੂੰ ਊਰਜਾਵਾਨ ਬਿਜਲੀ ਦੀਆਂ ਲਾਈਨਾਂ ਦੇ ਸੰਪਰਕ ਵਿੱਚ ਆਉਣ, ਸਾਡੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਜੰਗਲ ਦੀ ਅੱਗ ਦਾ ਕਾਰਨ ਬਣ ਸਕਦੀਆਂ ਹਨ। ਨਤੀਜੇ ਵਜੋਂ, ਗੰਭੀਰ ਮੌਸਮ ਦੌਰਾਨ, PG&E ਨੂੰ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਸਹਾਇਤਾ ਲਈ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਸਨੂੰ PSPS ਕਹਿੰਦੇ ਹਨ।
ਇਹ ਗੱਲ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਜੇਕਰ ਤੁਸੀਂ ਜੂਨ 2022 ਤੋਂ ਪਹਿਲਾਂ ਇਹਨਾਂ ਅਲਰਟਾਂ ਨੂੰ ਪ੍ਰਾਪਤ ਕਰਨ ਲਈ ਸਾਈਨ ਅੱਪ ਕੀਤਾ ਸੀ, ਤਾਂ ਤੁਹਾਨੂੰ ਜੂਨ 2023 ਤੱਕ ਇਹਨਾਂ ਸੂਚਨਾਵਾਂ ਨੂੰ ਪ੍ਰਾਪਤ ਕਰਨਾ ਜਾਰੀ ਰੱਖਣ ਲਈ, ਹਰੇਕ ਪਤੇ ਲਈ ਮੁੜ-ਨਾਮਾਂਕਣ ਕਰਨ ਦੀ ਜ਼ਰੂਰਤ ਹੋਵੇਗੀ।
ਕਿਸੇ ਵੀ ਪਤੇ ਲਈ ਅਲਰਟਾਂ ਲਈ ਸਾਈਨ ਅੱਪ ਕਰਨ ਲਈ, ਜੋ ਤੁਹਾਡੇ ਜਾਂ ਕਿਸੇ ਅਜ਼ੀਜ਼ ਲਈ ਮਹੱਤਵਪੂਰਨ ਹੈ, www.pge.com/addressalert ‘ਤੇ ਜਾਓ। ਅਲਰਟ ਸਵੈਚਲਿਤ ਕਾਲ ਅਤੇ ਟੈਕਸਟ ਦੁਆਰਾ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ।
ਐਡਰੈੱਸ ਅਲਰਟ ਤੁਹਾਡੇ ਲਈ ਸਹੀ ਹੋ ਸਕਦੇ ਹਨ, ਜੇਕਰ:
- ਤੁਸੀਂ ਆਪਣੇ ਘਰ, ਕੰਮ, ਸਕੂਲ ਜਾਂ ਹੋਰ ਮਹੱਤਵਪੂਰਨ ਸਥਾਨ ‘ਤੇ PSPS ਬਾਰੇ ਜਾਣਨਾ ਚਾਹੁੰਦੇ ਹੋ
- ਤੁਸੀਂ ਇੱਕ ਕਿਰਾਏਦਾਰ ਹੋ ਅਤੇ ਤੁਹਾਡੇ ਕੋਲ ਕੋਈ PG&E ਖਾਤਾ ਨਹੀਂ ਹੈ
- ਤੁਹਾਨੂੰ ਕਿਸੇ ਦੋਸਤ ਜਾਂ ਅਜ਼ੀਜ਼ ਨੂੰ ਪ੍ਰਭਾਵਿਤ ਕਰਨ ਵਾਲੇ PSPS ਬਾਰੇ ਸੂਚਿਤ ਰਹਿਣ ਦੀ ਜ਼ਰੂਰਤ ਹੈ
- ਤੁਹਾਡੇ ਪਰਿਵਾਰ ਦੇ ਕਈ ਮੈਂਬਰ ਸੂਚਨਾ ਪ੍ਰਾਪਤ ਕਰਨਾ ਚਾਹੁੰਦੇ ਹਨ
ਗਾਹਕ ਅਤੇ ਗੈਰ-ਖਾਤਾ ਧਾਰਕ ਅਜਿਹੇ ਪਤੇ ਲਈ ਪੂਰਵ-ਅਨੁਮਾਨਿਤ PSPS ਬਾਰੇ ਅੱਪਡੇਟ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਜਿੱਥੇ ਉਹਨਾਂ ਨੂੰ ਕੋਈ ਬਿੱਲ ਪ੍ਰਾਪਤ ਨਹੀਂ ਹੁੰਦਾ ਹੈ, ਉਹ ਜਿੰਨੇ ਮਰਜ਼ੀ ਐਡਰੈੱਸ ਅਲਰਟਾਂ ਦੇ ਲਈ ਸਾਈਨ ਅੱਪ ਕਰ ਸਕਦੇ ਹਨ। ਨੋਟ ਕਰੋ, PG&E ਗਾਹਕਾਂ ਨੂੰ ਕਿਸੇ ਵੀ ਘਰ ਜਾਂ ਵਪਾਰ ਲਈ PSPS ਸੂਚਨਾਵਾਂ ਪ੍ਰਾਪਤ ਕਰਨ ਲਈ ਸਵੈਚਲਿਤ ਤੌਰ ‘ਤੇ ਨਾਮਾਂਕਣ ਕੀਤਾ ਜਾਵੇਗਾ, ਜਿਸ ਲਈ ਉਹਨਾਂ ਕੋਲ ਇੱਕ ਖਾਤਾ ਹੈ। ਗਾਹਕਾਂ ਨੂੰ ਆਪਣੀ ਸੰਪਰਕ ਜਾਣਕਾਰੀ ਨੂੰ PG&E ਨਾਲ ਅੱਪ ਟੂ ਡੇਟ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਹਨਾਂ ਦੇ ਖਾਸ ਸਥਾਨ ‘ਤੇ ਪ੍ਰਭਾਵ ਪੈਣ ‘ਤੇ ਉਹਨਾਂ ਨੂੰ ਸੂਚਿਤ ਕੀਤਾ ਜਾ ਸਕੇ।
ਅਚਨਚੇਤ ਸਮੇਂ ਲਈ ਤਿਆਰੀ ਕਰੋ[g2] [/g2]
PG&E ਸਮਝਦਾ ਹੈ ਕਿ ਬਿਜਲੀ ਜਾਣ ਨਾਲ ਜ਼ਿੰਦਗੀ ਵਿੱਚ ਵਿਘਨ ਪੈਂਦਾ ਹੈ ਅਤੇ ਇਹ PSPS ਇਵੈਂਟਾਂ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਨਾਲ-ਨਾਲ ਆਪਣੇ ਸਿਸਟਮ ਨੂੰ ਸੁਰੱਖਿਅਤ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। PG&E ਸਾਰੇ ਗਾਹਕਾਂ ਨੂੰ ਅਚਾਨਕ ਐਮਰਜੈਂਸੀ ਤੋਂ ਪਹਿਲਾਂ ਯੋਜਨਾ ਬਣਾਉਣ ਦੀ ਬੇਨਤੀ ਕਰਦਾ ਹੈ। ਹੇਠਾਂ ਕੁਝ ਅਜਿਹੇ ਸਰੋਤ ਹਨ, ਜੋ ਬਿਜਲੀ ਜਾਣ ਦੇ ਲਈ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:
- ਸੁਰੱਖਿਆ ਕਾਰਵਾਈ ਕੇਂਦਰ: ਜੰਗਲੀ ਅੱਗ ਜਾਂ ਗੰਭੀਰ ਮੌਸਮ ਦੌਰਾਨ ਸੁਰੱਖਿਅਤ ਰਹਿਣ ਲਈ ਸੁਝਾਅ ਅਤੇ ਮਾਗਰਦਰਸ਼ਨ ਪ੍ਰਾਪਤ ਕਰੋ।
- ਬੱਚਿਆਂ ਦੀ ਐਮਰਜੈਂਸੀ ਤਿਆਰੀ: ਬੱਚਿਆਂ ਨਾਲ ਐਮਰਜੈਂਸੀ ਸਰੋਤ ਸਾਂਝੇ ਕਰਨ ਲਈ ਇੰਟਰਐਕਟਿਵ ਗੇਮਾਂ, ਸੁਰੱਖਿਆ ਸੁਝਾਅ ਅਤੇ ਕੁਇੱਜ਼ ਨੂੰ ਐਕਸੈਸ ਕਰੋ।
- ਮੈਡੀਕਲ ਬੇਸਲਾਈਨ ਪ੍ਰੋਗਰਾਮ (Medical Baseline Program): ਅਪਾਹਜ ਅਤੇ ਬਜ਼ੁਰਗ ਆਬਾਦੀ ਵਾਲੇ ਲੋਕਾਂ ਦੀ ਸਹਾਇਤਾ ਲਈ ਉਪਲਬਧ ਸਰੋਤਾਂ ਲਈ ਸਾਈਨ ਅੱਪ ਕਰੋ।
PG&E ਬਾਰੇ
Pacific Gas and Electric Company, PG&E Corporation (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news. ‘ਤੇ ਜਾਓ।