PG&E ਜੰਗਲ ਦੀ ਅੱਗ ਦੇ ਸੀਜ਼ਨ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਕਮਿਊਨਿਟੀ -ਅਧਾਰਤ ਸੰਸਥਾਵਾਂ, ਹੋਰ ਨੈੱਟਵਰਕਾਂ ਨਾਲ ਭਾਈਵਾਲੀ ਕਰ ਰਹੀ ਹੈ
OAKLAND, Calif.— ਜਿਵੇਂ-ਜਿਵੇਂ ਜੰਗਲ ਦੀ ਅੱਗ ਦਾ ਮੌਸਮ ਨੇੜੇ ਆਉਂਦਾ ਹੈ, ਐਮਰਜੈਂਸੀ ਤਿਆਰੀ ਹੋਰ ਵੀ ਨਾਜ਼ੁਕ ਹੋ ਜਾਂਦੀ ਹੈ। ਚੰਗੀ ਤਿਆਰੀ ਦਾ ਮਤਲਬ ਹੈ ਐਮਰਜੈਂਸੀ ਯੋਜਨਾਵਾਂ ਦਾ ਅਭਿਆਸ ਕਰਨਾ, ਬੈਗ ਪੈਕ ਅਤੇ ਤਿਆਰ ਰੱਖਣਾ, ਫਲੈਸ਼ਲਾਈਟਾਂ ਅਤੇ ਰੇਡੀਓ ਲਈ ਵਾਧੂ ਬੈਟਰੀਆਂ ਨੂੰ ਪਹੁੰਚ ਵਿੱਚ ਰੱਖਣਾ ਅਤੇ ਹੋਰ ਬਹੁਤ ਵੀ ਕੁਝ ਕਰਨਾ।
ਪਹੁੰਚ ਅਤੇ ਕਾਰਜਸ਼ੀਲ ਲੋੜਾਂ ਵਾਲੇ ਉਹਨਾਂ ਗਾਹਕਾਂ ਲਈ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company,PG&E) ਜਨਰੇਟਰਾਂ ਅਤੇ ਬੈਟਰੀਆਂ ‘ਤੇ ਛੋਟ ਦੀ ਪੇਸ਼ਕਸ਼ ਕਰਦੀ ਹੈ; ਅਪਾਹਜਤਾ ਆਫ਼ਤ ਪਹੁੰਚ ਅਤੇ ਸਰੋਤ ਪ੍ਰੋਗਰਾਮ ਨੂੰ ਸਪਾਂਸਰ ਕਰਦੀ ਹੈ; ਅਤੇ 211 ਦੇ ਨਾਲ ਭਾਈਵਾਲੀ ਕਰਦੀ ਹੈ, ਸਥਾਨਕ ਸਰੋਤਾਂ ਵਿੱਚ ਮਦਦ ਕਰਨ ਅਤੇ 24/7 ਸਹਾਇਤਾ ਲਈ ਇੱਕ ਮੁਫ਼ਤ ਕਾਲ ਪ੍ਰਦਾਨ ਕਰਦੀ ਹੈ।
ਇਹ ਪ੍ਰੋਗਰਾਮ ਸਾਡੇ ਗਾਹਕਾਂ ਦੀ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ, ਜਦੋਂ ਮੌਸਮ ਅਤੇ ਜੰਗਲ ਦੀ ਅੱਗ ਦਾ ਖ਼ਤਰਾ ਕੰਪਨੀ ਨੂੰ ਪਬਲਿਕ ਸੇਫ਼ਟੀ ਪਾਵਰ ਸ਼ਟਆਫ (PSPS) ਸ਼ੁਰੂ ਕਰਨ ਜਾਂ ਐਨਹੈਂਸਡ ਪਾਵਰਲਾਈਨ ਸੇਫ਼ਟੀ ਸੈਟਿੰਗਾਂ (EPSS) ਨੂੰ ਸਮਰੱਥ ਕਰਨ ਲਈ ਪ੍ਰੇਰਿਤ ਕਰਦਾ ਹੈ।
PG&E EVP ਅਤੇ ਮੁੱਖ ਗਾਹਕ ਅਧਿਕਾਰੀ ਮਾਰਲੇਨ ਸੈਂਟੋਸ ਨੇ ਕਿਹਾ, “ਜੰਗਲ ਦੀ ਅੱਗ ਦੇ ਮੌਸਮ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਜਿਨ੍ਹਾਂ ਗਾਹਕਾਂ ਨੂੰ ਵਾਧੂ ਸਹਾਇਤਾ ਦੀ ਜ਼ਰੂਰਤ ਹੈ ਕਿਉਂਕਿ ਉਹ ਸਿਹਤ ਅਤੇ ਸੁਰੱਖਿਆ ਲਈ ਬਿਜਲੀ ‘ਤੇ ਨਿਰਭਰ ਹਨ, ਉਹਨਾਂ ਨੂੰ ਇਹ ਪਤਾ ਹੈ ਕਿ ਸਹਾਇਤਾ ਉਪਲਬਧ ਹੈ।” “ਸਥਾਨਕ ਸਮੁਦਾਇਕ ਸੰਸਥਾਵਾਂ ਨਾਲ ਸਾਡੀ ਭਾਈਵਾਲੀ ਦਾ ਮਤਲਬ ਹੈ ਕਿ ਅਸੀਂ ਉਹਨਾਂ ਗਾਹਕਾਂ ਨੂੰ ਸਹੀ ਸਰੋਤ ਪ੍ਰਾਪਤ ਕਰਨਾ ਬਿਹਤਰ ਢੰਗ ਨਾਲ ਯਕੀਨੀ ਬਣਾ ਸਕਦੇ ਹਾਂ ਜਿਹਨਾਂ ਨੂੰ ਉਹਨਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ।”
ਇੱਥੇ ਸ਼ੁਰੂਆਤ ਕਰਨ ਦਾ ਤਰੀਕਾ ਦਿੱਤਾ ਗਿਆ ਹੈ:
ਅਪਾਹਜਤਾ ਆਫ਼ਤ ਪਹੁੰਚ ਅਤੇ ਸਰੋਤ ਪ੍ਰੋਗਰਾਮ
ਅਸੀਂ PSPS ਦੇ ਕੱਟ ਲੱਗਣ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਡਾਕਟਰੀ ਅਤੇ ਸੁਤੰਤਰ ਰਹਿਣ ਦੀਆਂ ਜ਼ਰੂਰਤਾਂ ਵਾਲੇ ਗਾਹਕਾਂ ਦੀ ਮਦਦ ਕਰਨ ਲਈ ਕਮਿਊਨਿਟੀ-ਆਧਾਰਿਤ ਸੰਸਥਾਵਾਂ ਨਾਲ ਭਾਈਵਾਲੀ ਕਰਨਾ ਜਾਰੀ ਰੱਖਦੇ ਹਾਂ। ਇਸ ਵਿੱਚ ਪਹੁੰਚ ਅਤੇ ਕਾਰਜਸ਼ੀਲ ਲੋੜਾਂ (AFN) ਵਾਲੀ ਕਮਿਊਨਿਟੀ ਨੂੰ ਸਹਿਯੋਗ ਦੇਣ ਲਈ ਕੈਲੀਫੋਰਨੀਆ ਫਾਉਂਡੇਸ਼ਨ ਫਾਰ ਇੰਡੀਪੈਂਡੈਂਟ ਲਿਵਿੰਗ ਸੈਂਟਰਜ਼ (CFILC) ਅਪਾਹਜਤਾ ਆਫ਼ਤ ਪਹੁੰਚ ਅਤੇ ਸਰੋਤ ਪ੍ਰੋਗਰਾਮ ਦਾ ਸਮਰਥਨ ਕਰਨਾ ਸ਼ਾਮਲ ਹੈ। ਡਾਕਟਰੀ ਅਤੇ ਸੁਤੰਤਰ ਰਹਿਣ ਦੀਆਂ ਜ਼ਰੂਰਤਾਂ ਵਾਲੇ ਗਾਹਕਾਂ ਲਈ ਸਹਾਇਤਾ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਐਮਰਜੈਂਸੀ ਤਿਆਰੀ ਸਬੰਧੀ ਪਹੁੰਚ ਅਤੇ ਸਿੱਖਿਆ
- ਸਾਡੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਦਾ ਪ੍ਰਚਾਰ
- ਪਹੁੰਚਯੋਗ ਆਵਾਜਾਈ ਦੇ ਸਰੋਤ
- ਹੋਟਲ ਵਿੱਚ ਠਹਿਰਣ ਅਤੇ ਭੋਜਨ ਸੰਬੰਧੀ ਭੱਤੇ
- ਪੋਰਟੇਬਲ ਬੈਕਅੱਪ ਬੈਟਰੀਆਂ
ਜਨਰੇਟਰ ਅਤੇ ਬੈਟਰੀਆਂ
ਇਸ ਸਾਲ, ਅਸੀਂ ਪੋਰਟੇਬਲ ਬੈਟਰੀ ਪ੍ਰੋਗਰਾਮਅਤੇ CFILC ਦੇ ਅਪਾਹਜਤਾ ਆਫ਼ਤ ਪਹੁੰਚ ਅਤੇ ਸਰੋਤ ਪ੍ਰੋਗਰਾਮ ਦੇ ਹਿੱਸੇ ਵਜੋਂ ਗਾਹਕਾਂ ਨੂੰ ਪੋਰਟੇਬਲ ਬੈਟਰੀ ਸੰਬਧੀ ਹੱਲ ਪ੍ਰਦਾਨ ਕਰ ਰਹੇ ਹਾਂ।
2021 ਵਿੱਚ, ਅਸੀਂ ਗਾਹਕਾਂ ਨੂੰ ਲਗਭਗ 6,500 ਬੈਟਰੀਆਂ ਪ੍ਰਦਾਨ ਕੀਤੀਆਂ ਹਨ। 2020 ਵਿੱਚ ਸਾਡੇ ਦੁਆਰਾ ਮੁਹੱਈਆ ਕੀਤੀਆਂ ਗਈਆਂ ਲਗਭਗ 6,500 ਬੈਟਰੀਆਂ ਦੇ ਨਾਲ, ਪੋਰਟੇਬਲ ਬੈਟਰੀ ਪ੍ਰੋਗਰਾਮ ਅਤੇ ਅਪਾਹਜਤਾ ਆਫ਼ਤ ਪਹੁੰਚ ਅਤੇ ਸਰੋਤ ਪ੍ਰੋਗਰਾਮ ਦੇ ਮਾਧਿਅਮ ਰਾਹੀਂ 13,000 ਤੋਂ ਵੱਧ ਬੈਟਰੀਆਂ ਵੰਡੀਆਂ ਗਈਆਂ ਸਨ। ਇਹ ਬੈਟਰੀਆਂ ਬਜ਼ੁਰਗ ਅਤੇ ਅਪਾਹਜ ਲੋਕਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਸਨ, ਜੋ ਅੱਗ ਦੇ ਉੱਚ ਖ਼ਤਰੇ ਵਾਲੇ ਖੇਤਰਾਂ ਵਿੱਚ ਮੈਡੀਕਲ ਜ਼ਰੂਰਤਾਂ ਅਤੇ ਆਮਦਨ-ਯੋਗ ਮੈਡੀਕਲ ਬੇਸਲਾਈਨ ਗਾਹਕਾਂ ਲਈ ਬਿਜਲੀ ‘ਤੇ ਨਿਰਭਰ ਕਰਦੇ ਹਨ।
2022 ਲਈ, ਅਸੀਂ ਪੋਰਟੇਬਲ ਬੈਟਰੀ ਪ੍ਰੋਗਰਾਮ ਲਈ ਘੱਟ-ਆਮਦਨ ਦੀਆਂ ਜ਼ਰੂਰਤਾਂ ਨੂੰ ਹਟਾ ਦਿੱਤਾ ਹੈ ਅਤੇ ਇਸਨੂੰ ਮੈਡੀਕਲ ਬੇਸਲਾਈਨ ਗਾਹਕਾਂ ਨੂੰ ਪੇਸ਼ ਕਰਦੇ ਹਾਂ, ਜੋ ਅੱਗ ਦੇ ਉੱਚ ਖ਼ਤਰੇ ਵਾਲੇ ਜ਼ਿਲ੍ਹਿਆਂ (High Fire-Threat Districts, HFTDs) ਵਿੱਚ ਰਹਿੰਦੇ ਹਨ ਜਾਂ PSPS ਦੇ ਦੋ ਜਾਂ ਦੋ ਤੋਂ ਵੱਧ ਹਾਲੀਆ ਕੱਟਾਂ ਦੁਆਰਾ ਪ੍ਰਭਾਵਿਤ ਹੋਏ ਹਨ। ਪੋਰਟੇਬਲ ਬੈਟਰੀਆਂ ਤੋਂ ਇਲਾਵਾ, ਇਨਸੁਲਿਨ ਕੂਲਰ ਬੈਗ, ਛੋਟੇ ਫਰਿੱਜ ਅਤੇ ਐਕਸਟੈਂਸ਼ਨ ਕੋਰਡ ਯੋਗ ਗਾਹਕਾਂ ਨੂੰ ਦਵਾਈਆਂ ਦੇ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਕੋਲਡ ਸਟੋਰੇਜ਼ ਦੀ ਜ਼ਰੂਰਤ ਹੁੰਦੀ ਹੈ।
ਇਸਤੋਂ ਇਲਾਵਾ, ਜਨਰੇਟਰ ਅਤੇ ਬੈਟਰੀ ਛੋਟ ਪ੍ਰੋਗਰਾਮ ਲਈ ਫੰਡਿੰਗ ਅਤੇ ਯੋਗਤਾ, ਉਹਨਾਂ ਗਾਹਕਾਂ ਲਈ, ਜੋ ਖੂਹ ਦੇ ਪਾਣੀ ‘ਤੇ ਨਿਰਭਰ ਕਰਦੇ ਹਨ, ਸਾਡੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਦੇ ਗਾਹਕਾਂ ਅਤੇ ਕੁਝ ਜ਼ਰੂਰੀ ਲਘੂ ਵਪਾਰਾਂ, ਟੀਅਰ 2 ਜਾਂ 3 HFTDs ਦੋਵਾਂ ਵਿੱਚ ਰਹਿਣ ਵਾਲੇ ਗਾਹਕਾਂ ਅਤੇ/ਜਾਂ ਜਿਨ੍ਹਾਂ ਨੂੰ ਇੱਕ EPSS ਸਰਕਟ ਦੁਆਰਾ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ, ਉਹਨਾਂ ਤੱਕ ਵਿਸਤਾਰ ਹੋਵੇਗੀ। ਜਨਰੇਟਰ ਨੂੰ ਕਨੈਕਟ ਕਰਨਾ ਆਸਾਨ ਅਤੇ ਸੁਰੱਖਿਅਤ ਬਣਾਉਣ ਵਾਲੀ ਬੈਕਅੱਪ ਪਾਵਰ ਟ੍ਰਾਂਸਫਰ ਮੀਟਰਦੀ ਉਪਲਬਧਤਾ ਨੂੰ ਉਹਨਾਂ ਸਾਰੇ ਗਾਹਕਾਂ ਲਈ ਫੈਲਾਇਆ ਗਿਆ ਹੈ, ਜਿਨ੍ਹਾਂ ਕੋਲ ਟੀਅਰ 2 ਜਾਂ 3 HFTDs ਵਿੱਚ ਅਨੁਕੂਲ ਪੋਰਟੇਬਲ ਜਨਰੇਟਰ ਹਨ ਅਤੇ/ਜਾਂ ਜਿਨ੍ਹਾਂ ਨੂੰ ਇੱਕ EPSS-ਸਰਕਟ ਦੁਆਰਾ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।
24/7 ਸਰੋਤਾਂ ਲਈ 211 ‘ਤੇ ਕਾਲ ਕਰੋ
ਸਿਹਤ ਅਤੇ ਸੁਰੱਖਿਆ ਲਈ ਬਿਜਲੀ ‘ਤੇ ਨਿਰਭਰ ਕਰਨ ਵਾਲੇ ਸਾਡੇ ਗਾਹਕਾਂ ਦਾ ਸਮਰਥਨ ਕਰਨ ਲਈ PG&E ਕੈਲੀਫੋਰਨੀਆ ਨੈੱਟਵਰਕ 211s ਦੇ ਨਾਲ ਭਾਈਵਾਲੀ ਕਰਦੇ ਹਨ, ਤਾਂ ਜੋ ਸਭ ਤੋਂ ਵੱਧ ਜ਼ਰੂਰਤ ਵਾਲੇ ਸਮੇਂ ਦੌਰਾਨ ਮਦਦ ਪ੍ਰਦਾਨ ਕੀਤੀ ਜਾ ਸਕੇ। 211 ਇੱਕ ਅਜਿਹੀ ਮੁਫ਼ਤ, ਗੁਪਤ ਕਾਲਿੰਗ ਅਤੇ ਟੈਕਸਟਿੰਗ ਸੇਵਾ ਹੈ, ਜੋ ਸਥਾਨਕ ਸਰੋਤਾਂ ਨੂੰ 24/7 ਕੁਨੈਕਸ਼ਨ ਪ੍ਰਦਾਨ ਕਰਦੀ ਹੈ ਅਤੇ ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ ਵਰਗੀਆਂ ਜੰਗਲ ਦੀ ਅੱਗ ਸੁਰੱਖਿਆ ਸੰਬੰਧੀ ਕੱਟਾਂ ਕਾਰਨ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਔਮਰਜੈਂਸੀ ਤਿਆਰੀ ਯੋਜਨਾ ਵਿੱਚ ਸਹਾਇਤਾ ਕਰਦੀ ਹੈ।
ਇਹ ਭਾਈਵਾਲੀ ਉਹਨਾਂ ਲੋਕਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਨ ਲਈ ਕਿਰਿਆਸ਼ੀਲ ਆਊਟਰੀਚ ਵੀ ਪ੍ਰਦਾਨ ਕਰਦੀ ਹੈ, ਜੋ ਮੈਡੀਕਲ ਜ਼ਰੂਰਤਾਂ ਲਈ ਬਿਜਲੀ ‘ਤੇ ਨਿਰਭਰ ਕਰਦੇ ਹਨ, ਜੋ ਵਿਅਕਤੀ ਅਪਾਹਜ ਹੋ ਸਕਦੇ ਹਨ, ਬਜ਼ੁਰਗ ਬਾਲਗ ਜਾਂ ਹੋਰ ਡਾਕਟਰੀ ਜ਼ਰੂਰਤਾਂ ਵਾਲੇ ਗਾਹਕ ਹੋ ਸਕਦੇ ਹਨ। ਸਰੋਤ ਕੋਆਰਡੀਨੇਸ਼ਨ ਵਿੱਚ ਇੱਕ ਐਮਰਜੈਂਸੀ ਯੋਜਨਾ ਬਣਾਉਣਾ; ਆਵਾਜਾਈ ਅਤੇ ਹੋਟਲ ਰਿਹਾਇਸ਼; ਪੋਰਟੇਬਲ ਬੈਕਅੱਪ ਪਾਵਰ; ਭੋਜਨ ਸਰੋਤ; ਅਤੇ ਹੋਰ ਸੇਵਾਵਾਂ ਆਦਿ ਸ਼ਾਮਲ ਹੋ ਸਕਦੀਆਂ ਹਨ।
211 ਨੈੱਟਵਰਕ PG&E ਦੇ ਮੌਜੂਦਾ ਸਰੋਤਾਂ ਦੇ ਨਾਲ-ਨਾਲ 211 ਲਈ ਵਿਸ਼ੇਸ਼ ਸਰੋਤ ਸਾਂਝੇਦਾਰੀ ਦੀ ਵਰਤੋਂ ਕਰਦਾ ਹੈ। 211 ਸਾਰੇ ਗਾਹਕਾਂ ਨੂੰ ਕਿਰਿਆਸ਼ੀਲ ਪਹੁੰਚ ਪ੍ਰਦਾਨ ਕਰਦਾ ਹੈ ਅਤੇ PSPS ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਸਾਡੀ AFN ਕਮਿਊਨਿਟੀ ਲਈ ਸੰਪਰਕ ਦੇ ਪਹਿਲੇ ਪੁਆਇੰਟ ਵਜੋਂ ਕੰਮ ਕਰਦਾ ਹੈ।
211 ਬਾਰੇ ਹੋਰ ਜਾਣਨ ਲਈ, ਗਾਹਕਾਂ ਨੂੰ 211 ‘ਤੇ ਕਾਲ ਕਰਨੀ ਚਾਹੀਦੀ ਹੈ, 211-211 ‘ਤੇ ‘PSPS’ ਟੈਕਸਟ ਕਰਨਾ ਚਾਹੀਦਾ ਹੈ ਜਾਂ 211.org ‘ਤੇ ਜਾਣਾ ਚਾਹੀਦਾ ਹੈ।
PG&E ਬਾਰੇ
Pacific Gas and Electric Company, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।