ਜੰਗਲ ਦੀ ਅੱਗ ਅਤੇ ਹੋਰ ਆਫ਼ਤਾਂ ਲਈ ਤਿਆਰ ਕਰਨ ਅਤੇ ਜਵਾਬ ਦੇਣ ਵਿੱਚ ਸਮੁਦਾਏ ਦੀ ਮਦਦ ਕਰਨਾ: PG&E ਸਥਾਨਕ ਗੈਰ-ਲਾਭਕਾਰੀ, ਅਮਰੀਕੀ ਰੈੱਡ ਕਰਾਸ ਦਾ ਸਮਰਥਨ ਕਰਦੀ ਹੈ

PG&E ਅਤੇ The PG&E Corporation ਨੇ 2022 ਵਿੱਚ ਸਥਾਨਕ ਗੈਰ-ਲਾਭਕਾਰੀ ਆਫ਼ਤ ਸੰਬੰਧੀ ਰਾਹਤ ਅਤੇ ਰਿਕਵਰੀ ਲਈ $1 ਮਿਲੀਅਨ ਅਤੇ ਰੈੱਡ ਕਰਾਸ ਨੂੰ $750,000 ਦੇਣ ਲਈ ਵਚਨ ਦਿੱਤਾ ਹੈ।

ਓਕਲੈਂਡ, ਕੈਲੀਫ. — ਜਿਵੇਂ ਕਿ ਫਾਇਰ ਕਰਮਚਾਰੀ ਅਮਾਡੋਰ ਅਤੇ ਕੈਲੇਵੇਰਸ ਕਾਉਂਟੀਆਂ ਵਿੱਚ Electra Fire ਨਾਲ ਲੜਨਾ ਜਾਰੀ ਰੱਖਦੇ ਹਨ, ਅਤੇ ਮੈਰੀਪੋਸਾ ਕਾਉਂਟੀ ਵਿੱਚ ਵਾਸ਼ਬਰਨ ਅੱਗ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਅਤੇ The PG&E Corporation Foundation ( ਦਿ ਫਾਊਂਡੇਸ਼ਨ) ਅੱਗ ਨਾਲ ਪ੍ਰਭਾਵਿਤ ਨਿਵਾਸੀਆਂ ਦੀ ਮਦਦ ਕਰਨ ਲਈ ਸਥਾਨਕ ਏਜੰਸੀਆਂ ਅਤੇ ਅਮਰੀਕਨ ਰੈੱਡ ਕਰਾਸ (ਰੈੱਡ ਕਰਾਸ) ਨੂੰ ਚੈਰੀਟੇਬਲ ਫੰਡਿੰਗ ਪ੍ਰਦਾਨ ਕਰ ਰਹੇ ਹਨ।

ਮੋਟੇ ਤੌਰ ‘ਤੇ ਇਸ ਅੱਗ ਦੇ ਮੌਸਮ ਵਿੱਚ, PG&E ਅਤੇ ਫਾਊਂਡੇਸ਼ਨ PG&E ਦੇ ਸੇਵਾ ਖੇਤਰ ਵਿੱਚ ਜੰਗਲ ਦੀ ਅੱਗ ਦੀ ਤਿਆਰੀ, ਰਾਹਤ, ਅਤੇ ਰਿਕਵਰੀ ਦੇ ਯਤਨਾਂ ਨੂੰ ਮਜ਼ਬੂਤ ​​ਕਰਨ ਲਈ ਚੈਰੀਟੇਬਲ ਫੰਡਿੰਗ ਵਿੱਚ $1 ਮਿਲੀਅਨ ਦੇਣ ਦੀ ਵਚਨਬੱਧਤਾ ਕਰ ਰਹੇ ਹਨ। ਫੰਡਿੰਗ ਸਥਾਨਕ ਗੈਰ-ਲਾਭਕਾਰੀ ਅਤੇ ਸਮੁਦਾਇ-ਆਧਾਰਿਤ ਸੰਸਥਾਵਾਂ ਦਾ ਸਮਰਥਨ ਕਰੇਗੀ, ਅਤੇ ਤਤਕਾਲ ਪ੍ਰਤੀਕਿਰਿਆ ਸੰਬੰਧੀ ਜ਼ਰੂਰਤਾਂ, ਭੋਜਨ ਦੀ ਅਸੁਰੱਖਿਆ ਅਤੇ ਨੌਜਵਾਨਾਂ ਲਈ ਸਹਾਇਤਾ ਨੂੰ ਤਰਜੀਹ ਦੇਵੇਗੀ, ਜੋ ਘੱਟ ਸੇਵਾ ਵਾਲੇ ਸਮੁਦਾਏ ‘ਤੇ ਕੇਂਦ੍ਰਿਤ ਹਨ। ਇਹ ਵਚਨਬੱਧਤਾ PG&E ਦੇ ਅਤੇ The Foundation (ਦਿ ਫਾਊਂਡੇਸ਼ਨ) ਦੇ ਟੀਚਿਆਂ ਨੂੰ ਕੁਦਰਤੀ ਆਫ਼ਤਾਂ ਲਈ ਸਮੁਦਾਏ ਨੂੰ ਤਿਆਰ ਕਰਨ ਅਤੇ ਜ਼ਰੂਰਤਮੰਦ ਘਰਾਂ ਨੂੰ ਪ੍ਰਤੀਕਿਰਿਆ ਦੇਣ ਦੇ ਟੀਚਿਆਂ ਦਾ ਸਮਰਥਨ ਕਰਦੀ ਹੈ।

Electra Fire ਦੀ ਪ੍ਰਤੀਕਿਰਿਆ ਦੇ ਹਿੱਸੇ ਵਜੋਂ, ਫਾਊਂਡੇਸ਼ਨ ਅਮਾਡੋਰ ਇੰਟਰਫੇਥ ਫੂਡ ਬੈਂਕ, ਕੈਲੇਵੇਰਸ ਕਾਉਂਟੀ ਰਿਸੋਰਸ ਕਨੈਕਸ਼ਨ, ਅਤੇ ਅਮਾਡੋਰ ਕਾਉਂਟੀ ਐਨੀਮਲ ਰਿਸਪਾਂਸ ਟੀਮ, ਇੱਕ ਵਲੰਟੀਅਰ ਗਰੁੱਪ, ਜੋ ਐਮਰਜੈਂਸੀ ਦੌਰਾਨ ਜਾਨਵਰਾਂ ਨੂੰ ਮੂਵ ਕਰਦਾ ਹੈ ਅਤੇ ਪਨਾਹ ਦਿੰਦਾ ਹੈ, ਉਸਨੂੰ ਕੁੱਲ $25,000 ਦਾ ਯੋਗਦਾਨ ਦੇਵੇਗਾ।

“ਅਸੀਂ Electra Fire ਤੋਂ ਬਾਅਦ The PG&E Corporation Foundation ਦੁਆਰਾ ਰਿਸੋਰਸ ਕਨੈਕਸ਼ਨ ਫੂਡ ਬੈਂਕ ਨੂੰ ਪ੍ਰਦਾਨ ਕੀਤੇ ਗਏ ਸਮਰਥਨ ਲਈ ਬਹੁਤ ਧੰਨਵਾਦੀ ਹਾਂ। ਅੱਗ ਦੀ ਵਜ੍ਹਾ ਨਾਲ ਬਿਜਲੀ ਦੇ ਕੱਟ ਲੱਗਣ ਕਾਰਨ ਸਾਡੇ ਸਮੁਦਾਏ ਵਿੱਚ ਕਈ ਦਿਨਾਂ ਤੱਕ ਹਜ਼ਾਰਾਂ ਘਰ ਪ੍ਰਭਾਵਿਤ ਰਹੇ, ਜਿਸਦੇ ਨਤੀਜੇ ਵਜੋਂ ਭੋਜਨ ਖਰਾਬ ਹੋ ਗਿਆ। ਇਹ ਉਹਨਾਂ ਪਰਿਵਾਰਾਂ ਲਈ ਵਿਨਾਸ਼ਕਾਰੀ ਹੋ ਸਕਦਾ ਹੈ, ਜੋ ਪਹਿਲਾਂ ਹੀ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੇ ਹਨ। ਇਹ ਉਦਾਰ ਦਾਨ ਉਨ੍ਹਾਂ ਪਰਿਵਾਰਾਂ ਨੂੰ ਬਦਲਵੇਂ ਭੋਜਨ ਪ੍ਰਦਾਨ ਕਰਵਾਉਣ ਵਿੱਚ ਸਾਡੀ ਮਦਦ ਕਰੇਗਾ”, ਟੀਨਾ ਮਾਥਰ, ਫੂਡ ਬੈਂਕ ਡਾਇਰੈਕਟਰ, ਰਿਸੋਰਸ ਕਨੈਕਸ਼ਨ ਫੂਡ ਬੈਂਕ ਨੇ ਕਿਹਾ।

“PG&E ਅਤੇ The PG&E Corporation Foundation (ਦਿ PG&E ਕਾਰਪੋਰੇਸ਼ਨ ਫਾਊਂਡੇਸ਼ਨ) ਗੈਰ-ਲਾਭਕਾਰੀ ਅਤੇ ਸਮੁਦਾਏ-ਆਧਾਰਿਤ ਸੰਸਥਾਵਾਂ, ਅਤੇ ਉਹਨਾਂ ਦੇ ਅਣਥੱਕ ਅਤੇ ਹਮਦਰਦ ਵਾਲੰਟੀਅਰਾਂ ਦਾ ਸਮਰਥਨ ਕਰਨ ਦੇ ਯੋਗ ਹੋਣ ਲਈ ਸ਼ੁਕਰਗੁਜ਼ਾਰ ਹਨ, ਜੋ ਜੰਗਲ ਦੀ ਅੱਗ ਦੁਆਰਾ ਪ੍ਰਭਾਵਿਤ ਲੋਕਾਂ ਦੀ ਦੇਖਭਾਲ ਅਤੇ ਅਨਿਸ਼ਚਿਤਤਾ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। PG&E ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਕਰਨ ਲਈ ਸਾਡੇ ਨਿਪਟਾਰੇ ‘ਤੇ ਸਾਰੇ ਸਾਧਨਾਂ ਦੀ ਵਰਤੋਂ ਕਰ ਰਹੀ ਹੈ, ਅਤੇ ਅਸੀਂ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਦੇ ਹਾਂ, ਜੋ ਅੱਗ ਲੱਗਣ ‘ਤੇ ਮਦਦ ਕਰਨ ਲਈ ਅੱਗੇ ਵਧਦੇ ਹਨ,” ਕਾਰਲਾ ਪੀਟਰਮੈਨ, PG&E Corporation (PG&E ਕਾਰਪੋਰੇਸ਼ਨ) ਦੇ ਕਾਰਜਕਾਰੀ ਉਪ-ਪ੍ਰਧਾਨ, ਕਾਰਪੋਰੇਟ ਮਾਮਲੇ ਅਤੇ ਮੁੱਖ ਸਥਿਰਤਾ ਅਧਿਕਾਰੀ ਨੇ ਕਿਹਾ।

ਅਮਰੀਕੀ ਰੈੱਡ ਕਰਾਸ ਦੇ ਨਾਲ ਚੱਲ ਰਹੀ ਭਾਈਵਾਲੀ

$1 ਮਿਲੀਅਨ ਦੀ ਵਚਨਬੱਧਤਾ ਤੋਂ ਇਲਾਵਾ, PG&E ਅਤੇ The Foundation (ਦਿ ਫਾਊਂਡੇਸ਼ਨ) ਰੈੱਡ ਕਰਾਸ ਦੇ ਨਾਲ ਆਪਣੀ ਚੱਲ ਰਹੀ ਭਾਈਵਾਲੀ ਨੂੰ ਜਾਰੀ ਰੱਖ ਰਹੇ ਹਨ। PG&E ਸਥਾਨਕ ਆਪਦਾ ਅਤੇ ਐਮਰਜੈਂਸੀ ਆਸਰਾ ਪ੍ਰਦਾਨ ਕਰਨ ਸਮੇਤ, PG&E ਦੇ ਸੇਵਾ ਖੇਤਰ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਯਤਨਾਂ ਲਈ ਰੈੱਡ ਕਰਾਸ ਨੂੰ $300,000 ਦਾ ਯੋਗਦਾਨ ਦੇ ਰਹੀ ਹੈ। ਇਹ ਫੰਡਿੰਗ Electra ਅਤੇ Washburn ਅੱਗ ਸਮੇਤ ਵੱਡੀਆਂ ਅਤੇ ਛੋਟੀਆਂ ਆਫ਼ਤਾਂ ਦੀ ਪ੍ਰਤੀਕਿਰਿਆ ਵਿੱਚ ਰੈੱਡ ਕਰਾਸ ਦੇ ਕੰਮ ਵਿੱਚ ਮਦਦ ਕਰੇਗੀ। ਵੱਖਰੇ ਤੌਰ ‘ਤੇ, The Foundation (ਦਿ ਫਾਊਂਡੇਸ਼ਨ) ਸੁਰੱਖਿਆ ਸਿੱਖਿਆ ਅਤੇ ਸਹਾਇਤਾ ਲਈ ਰੈੱਡ ਕਰਾਸ ਨੂੰ $450,000 ਪ੍ਰਦਾਨ ਕਰ ਰਹੀ ਹੈ। PG&E ਅਤੇ The Foundation (ਦਿ ਫਾਊਂਡੇਸ਼ਨ) ਨੇ ਰੈੱਡ ਕਰਾਸ ਲਈ 10 ਸਾਲਾਂ ਤੋਂ ਵੱਧ ਸਮੇਂ ਲਈ ਆਫ਼ਤ ਸੰਬੰਧੀ ਰਾਹਤ, ਸਿੱਖਿਆ ਅਤੇ ਸਹਾਇਤਾ ਲਈ ਚੈਰੀਟੇਬਲ ਸਹਾਇਤਾ ਪ੍ਰਦਾਨ ਕੀਤੀ ਹੈ।

ਕਈ ਸਾਲਾਂ ਤੋਂ, PG&E ਅਤੇ The PG&E Corporation Foundation (ਦਿ PG&E ਕਾਰਪੋਰੇਸ਼ਨ ਫਾਊਂਡੇਸ਼ਨ) ਨੇ ਪੂਰੇ ਕੈਲੀਫੋਰਨੀਆ ਵਿੱਚ ਪਰਿਵਾਰਾਂ ਅਤੇ ਸਮੁਦਾਏ ਨੂੰ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਨ ਲਈ ਰੈੱਡ ਕਰਾਸ ਨਾਲ ਭਾਈਵਾਲੀ ਕੀਤੀ ਹੈ”, ਰੈੱਡ ਕਰਾਸ ਉੱਤਰੀ ਕੈਲੀਫੋਰਨੀਆ ਖੇਤਰ ਦੀ ਖੇਤਰੀ ਸੀ.ਈ.ਓ. ਹੈਨਾ ਮਲਕ ਨੇ ਕਿਹਾ। “PG&E ਦੇ ਸਮਰਥਨ ਦੇ ਕਰਕੇ, ਰੈੱਡ ਕਰਾਸ ਟੀਮਾਂ ਆਰਾਮ ਅਤੇ ਦੇਖਭਾਲ ਪ੍ਰਦਾਨ ਕਰ ਸਕਦੀਆਂ ਹਨ, ਜਦੋਂ ਅਤੇ ਜਿੱਥੇ ਇਸਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ।”

ਆਫ਼ਤ ਸੰਬੰਧੀ ਰਾਹਤ ਲਈ ਵਾਧੂ ਸਹਾਇਤਾ

PG&E ਅਤੇ The Foundation (ਦਿ ਫਾਊਂਡੇਸ਼ਨ) ਨੇ ਸਰਦੀਆਂ ਦੇ ਤੂਫਾਨ ਤੋਂ ਰਾਹਤ ਲਈ$250,000 ਦੇਣ ਦਾ ਵੀ ਵਚਨ ਦਿੱਤਾ ਹੈ, ਜਿਸ ਵਿੱਚੋਂ ਬਹੁਤਾ ਹਿੱਸਾ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਵਿਨਾਸ਼ਕਾਰੀ ਸਰਦੀਆਂ ਦੇ ਤੂਫਾਨ ਤੋਂ ਬਾਅਦ Sierra Foothills ਵਿੱਚ ਯਤਨਾਂ ਨੂੰ ਸਮਰਪਿਤ ਕੀਤਾ ਗਿਆ ਸੀ।

ਇਹ ਸਾਰੇ ਚੈਰੀਟੇਬਲ ਦਾਨ PG&E ਸ਼ੇਅਰਧਾਰਕਾਂ ਅਤੇ ਹੋਰ ਸਰੋਤਾਂ ਤੋਂ ਆਉਂਦੇ ਹਨ, ਨਾ ਕਿ PG&E ਗਾਹਕਾਂ ਤੋਂ।

PG&E ਬਾਰੇ  ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/ ‘ਤੇ ਜਾਓ।

Translate »