PG&E ਗਾਹਕਾਂ ਨੂੰਨਿੱਘੇ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਮੁਫਤ ਸਲਾਨਾ ਗੈਸ ਸੁਰੱਖਿਆ ਜਾਂਚਾਂਦੀ ਪੇਸ਼ਕਸ਼ ਕਰਦਾ ਹੈ

ਸੈਨ ਫਰਾਂਸਿਸਕੋ, ਕੈਲੀਫ।ਠੰਡੇ ਮੌਸਮ ਦੇ ਮਹੀਨੇ ਨੇੜੇ ਆਉਣ ਦੇ ਨਾਲ, Pacific Gas and Electric Company (PG&E) ਗਾਹਕਾਂ ਨੂੰ ਉੰਨਾ ਦੇ ਗੈਸ ਉਪਕਰਨਾਂ ਦੀ ਘਰ ਵਿੱਚ ਹੀ ਮੁਫਤ ਸੁਰੱਖਿਆ ਨਿਰੀਖਣ ਕਰਨ ਲਈ ਕਾਲ ਕਰਨ ਲਈ ਯਾਦ ਕਰਾ ਰਹੀ ਹੈ। ਦੌਰੇ ਦੌਰਾਨ, PG&E ਉੰਨਾ  ਗ੍ਰਾਹਕਾਂ ਲਈ ਪਾਇਲਟ ਲਾਈਟਾਂ ਵੀ ਜਗਾਏਗਾ ਜਿਨ੍ਹਾਂ ਕੋਲ ਹੀਟਰ ਜਾਂ ਹੋਰ ਉਪਕਰਨ ਹਨ ਜੋ ਗਰਮ ਮਹੀਨਿਆਂ ਦੌਰਾਨ ਬੰਦ ਹੋ ਗਏ ਹਨ।

ਨਿਰੀਖਣ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਗੈਸ ਉਪਕਰਣ, ਜਿਸ ਵਿੱਚ ਵਾਟਰ ਹੀਟਰ, ਭੱਠੀਆਂ ਅਤੇ ਓਵਨ ਸ਼ਾਮਲ ਹਨ, ਸੁਰੱਖਿਅਤ ਅਤੇ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ, ਜੋ ਕਿ ਘਰ ਦੇ ਅੰਦਰ ਕਾਰਬਨ ਮੋਨੋਆਕਸਾਈਡ ਜ਼ਹਿਰ ਦੇ ਜੋਖਮ ਨੂੰ ਘਟਾਉਂਦੇ ਹਨ। ਕਾਰਬਨ ਮੋਨੋਆਕਸਾਈਡ ਇਸ ਤੱਥ ਦੇ ਕਾਰਨ ਖਾਸ ਤੌਰ ਤੇ ਖ਼ਤਰਨਾਕ ਹੈ ਕਿ ਇਸਨੂੰ ਦੇਖਿਆ, ਸੁੰਘਿਆ ਜਾਂ ਸੁਣਿਆ ਨਹੀਂ ਜਾ ਸਕਦਾ ਹੈ। ਰੋਗ ਨਿਯੰਤਰਣ ਕੇਂਦਰ ਦੇ ਅਨੁਸਾਰ, ਯੂ.ਐਸ. ਵਿੱਚ ਹਰ ਸਾਲ ਘੱਟੋ ਘੱਟ 430 ਲੋਕ ਦੁਰਘਟਨਾ ਵਿੱਚ ਕਾਰਬਨ ਮੋਨੋਆਕਸਾਈਡ ਦੇ ਜ਼ਹਿਰ ਨਾਲ ਮਰਦੇ ਹਨ ਅਤੇ ਲਗਭਗ 50,000 ਲੋਕਾਂ ਨੂੰ ਹਸਪਤਾਲ ਭੇਜਿਆ ਜਾਂਦਾ  ਹੈ।

“ਮੁਫ਼ਤ ਗੈਸ ਉਪਕਰਨ ਸੁਰੱਖਿਆ ਜਾਂਚ ਲਈ PG&E ਨੂੰ ਕਾਲ ਕਰਕੇ ਆਪਣੇ ਪਰਿਵਾਰ ਨੂੰ ਕਾਰਬਨ ਮੋਨੋਆਕਸਾਈਡ ਦੇ ਖ਼ਤਰਿਆਂ ਤੋਂ ਸੁਰੱਖਿਅਤ ਰੱਖੋ, ਅਤੇ ਅਸੀਂ ਤੁਹਾਡੇ ਉਪਕਰਨਾਂ ਦਾ ਮੁਆਇਨਾ ਕਰਨ ਅਤੇ ਪਾਇਲਟ ਲਾਈਟਾਂ ਨੂੰ ਮੁੜ ਜਗਾਉਣ ਲਈ ਤੁਹਾਡੇ ਘਰ ਇੱਕ ਯੋਗ PG&E ਤਕਨੀਸ਼ੀਅਨ ਭੇਜਾਂਗੇ।” ਜੋਅ ਫੋਰਲਾਈਨ, ਗੈਸ ਓਪਰੇਸ਼ਨਜ਼ ਦੇ PG&E ਉਪ ਪ੍ਰਧਾਨ ਨੇ ਕਿਹਾ।

ਸਰਦੀਆਂ ਦੇ ਠੰਡੇ ਮਹੀਨਿਆਂ ਤੋਂ ਪਹਿਲਾਂ ਜਦੋਂ ਕੁਦਰਤੀ ਗੈਸ ਉਪਕਰਨਾਂ ਦੀ ਆਮ ਤੌਰ ਤੇ ਸਭ ਤੋਂ ਵੱਧ ਵਰਤੋਂ ਹੁੰਦੀ ਹੈ, PG&E ਗਾਹਕਾਂ ਨੂੰ 1-800-743-5000 ਤੇ ਗਾਹਕ ਹੈਲਪਲਾਈਨ  ਨੂੰ ਕਾਲ ਕਰਕੇ ਇੱਕ ਨਿਰੀਖਣ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਸਰਦੀਆਂ ਵਿੱਚ ਗੈਸ ਸੁਰੱਖਿਆ ਲਈ ਮਦਦਗਾਰ ਸੁਝਾਅ

  • ਗਾੜ੍ਹਾਪਣ ਦੇ ਪੱਧਰ ਉੱਚ ਹੋਣ ਤੇ ਚੇਤਾਵਨੀ ਦੇਣ ਲਈ ਕਾਰਬਨ ਮੋਨੋਆਕਸਾਈਡ ਡਿਟੈਕਟਰ ਸਥਾਪਿਤ ਕਰੋ।
  • California ਦੇ ਸਾਰੇ ਸਿੰਗਲ-ਫੈਮਿਲੀ ਘਰਾਂ ਵਿੱਚ ਕਾਰਬਨ ਮੋਨੋਆਕਸਾਈਡ ਡਿਟੈਕਟਰ ਹੋਣੇ ਜ਼ਰੂਰੀ ਹਨ।
  • ਕਾਰਬਨ ਮੋਨੋਆਕਸਾਈਡ ਡਿਟੈਕਟਰ ਹਰ ਮੰਜ਼ਿਲ ਤੇ, ਸੌਣ ਵਾਲੇ ਸਥਾਨਾਂ ਦੇ ਨੇੜੇ ਅਤੇ ਸਾਂਝੇ ਖੇਤਰਾਂ ਤੇ ਲਗਾਏ ਜਾਣੇ ਚਾਹੀਦੇ ਹਨ।
  • ਇਹਨਾਂ ਉਪਕਰਨਾਂ ਦੀ ਸਾਲ ਵਿੱਚ ਦੋ ਵਾਰ ਜਾਂਚ ਕੀਤੀ ਜਾਣੀ ਚਾਹੀਦੀ ਹੈ, ਅਤੇ ਲੋੜ ਪੈਣ ਤੇ ਬੈਟਰੀਆਂ ਨੂੰ ਬਦਲਿਆ ਜਾਣਾ ਚਾਹੀਦਾ ਹੈ।
  • ਮਿਆਦ ਪੁੱਗਣ ਦੀ ਮਿਤੀ ਦੀ ਜਾਂਚ ਕਰੋ – ਜ਼ਿਆਦਾਤਰ ਕਾਰਬਨ ਮੋਨੋਆਕਸਾਈਡ ਡਿਟੈਕਟਰਾਂ ਦੀ ਸ਼ੈਲਫ ਲਾਈਫ ਪੰਜ ਤੋਂ ਸੱਤ ਸਾਲ ਹੁੰਦੀ ਹੈ।
  • ਘਰ ਦੇ ਅੰਦਰ ਕਦੇ ਵੀ ਅਜਿਹੇ ਉਤਪਾਦਾਂ ਦੀ ਵਰਤੋਂ ਨਾ ਕਰੋ ਜੋ ਕਾਰਬਨ ਮੋਨੋਆਕਸਾਈਡ ਦੇ ਖਤਰਨਾਕ ਪੱਧਰ ਪੈਦਾ ਕਰਦੇ ਹਨ, ਜਿਵੇਂ ਕਿ ਜਨਰੇਟਰ, ਬਾਹਰੀ ਗਰਿੱਲਾਂ, ਜਾਂ ਪ੍ਰੋਪੇਨ ਹੀਟਰ।
  • ਘਰ ਨੂੰ ਗਰਮ ਕਰਨ ਦੇ ਉਦੇਸ਼ਾਂ ਲਈ ਕਦੇ ਵੀ ਖਾਣਾ ਪਕਾਉਣ ਵਾਲੇ ਉਪਕਰਣ ਜਿਵੇਂ ਕਿ ਓਵਨ ਜਾਂ ਸਟੋਵ ਦੀ ਵਰਤੋਂ ਨਾ ਕਰੋ।
  • ਨਿੱਘੇ ਰਹਿਣ ਲਈ ਅੱਗ ਵਾਲੀ ਥਾਂ ਦੀ ਵਰਤੋਂ ਕਰਦੇ ਸਮੇਂ, ਯਕੀਨੀ ਬਣਾਓ ਕਿ ਗਰਮ ਹਵਾ ਦਾ ਰਸਤਾ ਖੁੱਲ੍ਹਾ ਹੈ ਤਾਂ ਕਿ ਚਿਮਨੀ ਰਾਹੀਂ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਸਕੇ।
  • ਯਕੀਨੀ ਬਣਾਓ ਕਿ ਵਾਟਰ ਹੀਟਰ ਅਤੇ ਹੋਰ ਕੁਦਰਤੀ ਗੈਸ ਉਪਕਰਨਾਂ ਦਾ ਹਵਾਦਾਰੀ ਸਹੀ ਹੋਵੇ।
  • ਸਰਦੀਆਂ ਵਿੱਚ ਹੀਟਿੰਗ ਸੁਰੱਖਿਆ ਅਤੇ ਬੱਚਤ ਸੁਝਾਵਾਂ ਲਈ ਇੱਥੇ ਕਲਿੱਕ ਕਰੋ।

ਜੇਕਰ ਤੁਹਾਨੂੰ ਆਪਣੇ ਘਰ ਵਿੱਚ ਕਾਰਬਨ ਮੋਨੋਆਕਸਾਈਡ ਦਾ ਸ਼ੱਕ ਹੈ, ਤਾਂ ਤੁਹਾਨੂੰ ਤੁਰੰਤ ਬਾਹਰ ਨਿਕਲਣਾ ਚਾਹੀਦਾ ਹੈ ਅਤੇ 911 ਤੇ ਕਾਲ ਕਰਨੀ ਚਾਹੀਦੀ ਹੈ। ਜੇਕਰ ਇੱਕ PG&E ਗਾਹਕ ਨੂੰ ਕਦੇ ਵੀ ਆਪਣੇ ਘਰ ਜਾਂ ਦਫਤਰ ਵਿੱਚ ਜਾਂ ਇਸ ਦੇ ਆਲੇ-ਦੁਆਲੇ ਕੁਦਰਤੀ ਗੈਸ ਦੀ ਵਿਲੱਖਣ “ਸੜੇ ਹੋਏ ਅੰਡੇ” ਦੀ ਬਦਬੂ ਆਉਂਦੀ ਹੈ ਤਾਂ ਉਹਨਾਂ ਨੂੰ ਤੁਰੰਤ ਖਾਲੀ ਕਰਨਾ ਚਾਹੀਦਾ ਹੈ ਅਤੇ ਫਿਰ 911 ਅਤੇ PG&E ਨੂੰ 1-800-743-5000 ਤੇ ਕਾਲ ਕਰਨਾ ਚਾਹੀਦਾ ਹੈ।

PG&E ਬਾਰੇ

ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/‘ਤੇ ਜਾਓ।

Translate »