PG&E ਗਾਹਕਾਂ ਨੂੰ ਊਰਜਾ ਦੀ ਲਾਗਤ ਘਟਾਉਣ ਅਤੇ ਗਰਮੀਆਂ ਦੇ ਬਿੱਲਾਂ ਦਾ ਪ੍ਰਬੰਧਨ ਕਰਨ ਲਈ ਵਿੱਤੀ ਸਹਾਇਤਾ ਪ੍ਰੋਗਰਾਮਾਂ ਦਾ ਪਤਾ ਲਗਾਉਣ ਉਤਸ਼ਾਹਿਤ ਕੀਤਾ ਗਿਆ

ਗਾਹਕਾਂ ਨੂੰ ਉਹਨਾਂ ਦੇ ਊਰਜਾ ਖਾਤਿਆਂ ਨੂੰ ਟ੍ਰੈਕ ਤੇ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਲਚਕੀਲੇ ਭੁਗਤਾਨ ਸੰਬੰਧੀ ਯੋਜਨਾਵਾਂ ਅਤੇ ਵਿਕਲਪ ਉਪਲਬਧ ਹਨ

ਓਕਲੈਂਡ, ਕੈਲੀਫੋ.—ਜਿਵੇਂ ਕਿ ਕੈਲੀਫੋਰਨੀਆ (California) ਦੇ ਕੁਝ ਹਿੱਸਿਆਂ ਵਿੱਚ ਗਰਮੀ ਪੈੈ ਰਹੀ ਹੈ ਅਤੇ ਘਰੇਲੂ ਊਰਜਾ ਦੀ ਵਰਤੋਂ ਵਧਦੀ ਹੈ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਯੋਗ ਗਾਹਕਾਂ ਨੂੰ ਊਰਜਾ ਦੀਆਂ ਲਾਗਤਾਂ ਨੂੰ ਘੱਟ ਕਰਨ ਅਤੇ ਗਰਮੀਆਂ ਦੇ ਬਿਜਲੀ ਦੇ ਬਿੱਲਾਂ ਦਾ ਬਿਹਤਰ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਵਿੱਤੀ ਸਹਾਇਤਾ ਪ੍ਰੋਗਰਾਮਾਂ ਵਿੱਚ ਨਾਮ ਦਰਜ ਕਰਵਾਉਣ ਦੀ ਅਪੀਲ ਕਰਦੀ ਹੈ।

PG&E ਉਹਨਾਂ ਗਾਹਕਾਂ ਨਾਲ ਵੀ ਕੰਮ ਕਰਨਾ ਜਾਰੀ ਰੱਖਦੀ ਹੈ, ਜਿਨ੍ਹਾਂ ਦੇ—ਮਹਾਂਮਾਰੀ ਜਾਂ ਹੋਰ ਵਿੱਤੀ ਤੰਗੀ ਦੇ ਨਤੀਜੇ ਵਜੋਂ—ਪਿਛਲੇ ਬਕਾਏ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਭੁਗਤਾਨ ਪ੍ਰਬੰਧ ਸਥਾਪਤ ਕਰਨ ਜਾਂ ਅਦਾਇਗੀ ਨਾ ਕੀਤੇ ਬਕਾਇਆਂ ਅਤੇ ਸੇਵਾ ਕਨੈਕਸ਼ਨ ਕੱਟਣ ਤੋਂ ਬਚਣ ਵਿੱਚ ਮਦਦ ਮਿਲੇ।

“ਸਾਡੇ ਬਹੁਤ ਸਾਰੇ ਸ਼ਹਿਰਾਂ ਵਿੱਚ ਗਾਹਕ ਆਪਣੇ ਘਰਾਂ ਨੂੰ ਠੰਡਾ ਕਰਨ ਲਈ ਜਿਆਦਾ ਬਿਜਲੀ ਦੀ ਵਰਤੋਂ ਕਰਦੇ ਹਨ ਕਿਉਂਕਿ ਗਰਮੀਆਂ ਦੇ ਮਹੀਨਿਆਂ ਵਿੱਚ ਮੌਸਮ ਗਰਮ ਹੋ ਜਾਂਦਾ ਹੈ। ਬਹੁਤ ਸਾਰੇ ਗਾਹਕਾਂ ਲਈ, ਬਿਜਲੀ ਦੀ ਜ਼ਿਆਦਾ ਵਰਤੋਂ ਘਰੇਲੂ ਵਿੱਤ ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦੀ ਹੈ। PG&E ਮਦਦ ਕਰਨਾ ਚਾਹੁੰਦੀ ਹੈ, ਅਤੇ ਅਸੀਂ ਵਿਅਕਤੀਗਤ ਗਾਹਕਾਂ ਨਾਲ ਉਹਨਾਂ ਦੀਆਂ ਖਾਸ ਜ਼ਰੂਰਤਾਂ ਤੇ ਕੰਮ ਕਰਾਂਗੇ,” PG&E ਦੇ ਉੱਪ ਪ੍ਰਧਾਨ, ਗਾਹਕ ਸੰਚਾਲਨ ਅਤੇ ਸਮਰੱਥਤਾ, ਵਿਨਸੈਂਟ ਡੇਵਿਸ ਨੇ ਕਿਹਾ।

ਅਜਿਹੇ ਪ੍ਰੋਗਰਾਮ ਜੋ ਮਦਦ ਕਰ ਸਕਦੇ ਹਨ

ਗਾਹਕ ਵਿੱਤੀ ਸਹਾਇਤਾ ਪ੍ਰੋਗਰਾਮਾਂ ਤੋਂ ਸਹਾਇਤਾ ਲਈ ਯੋਗ ਹੋ ਸਕਦੇ ਹਨ, ਜਿਸ ਵਿੱਚ ਸ਼ਾਮਲ ਹੈ:

  • ਘੱਟ ਆਮਦਨੀ ਵਾਲੇ ਘਰ ਲਈ ਊਰਜਾ ਸਹਾਇਤਾ ਪ੍ਰੋਗਰਾਮ (Low Income Home Energy Assistance Program, LIHEAP): ਇੱਕ ਅਜਿਹਾ ਸੰਘੀ ਫੰਡ ਪ੍ਰਾਪਤ ਪ੍ਰੋਗਰਾਮ, ਜੋ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਉਹਨਾਂ ਦੇ ਬਿਜਲੀ ਦੇ ਬਿੱਲਾਂ ਵਿੱਚ ਮਦਦ ਕਰਦਾ ਹੈ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜਿੰਨਾਂ ਨੂੰ ਭੁਗਤਾਨ ਨਾ ਕਰਨ ਤੇ ਸੇਵਾ ਵਿੱਚ ਰੁਕਾਵਟ ਆਉਣ ਦਾ ਜੋਖ਼ਮ ਹੈ। LIHEAP ਦੀ ਨਿਗਰਾਨੀ California ਦਾ ਕਮਿਊਨਿਟੀ ਸੇਵਾਵਾਂ ਅਤੇ ਵਿਕਾਸ ਵਿਭਾਗ (California Department of Community Services and Development) ਦੁਆਰਾ ਕੀਤੀ ਜਾਂਦੀ ਹੈ ਅਤੇ ਗੈਰ-ਲਾਭਕਾਰੀ ਏਜੰਸੀਆਂ ਦੁਆਰਾ ਪ੍ਰਬੰਧਿਤ ਕੀਤੀ ਜਾਂਦੀ ਹੈ। ਪ੍ਰੋਗਰਾਮ ਦੀ ਯੋਗਤਾ ਆਮਦਨ, ਘਰ ਦੇ ਆਕਾਰ, ਨਿਵਾਸ ਸਥਾਨ ਅਤੇ ਹੋਰ ਕਾਰਕਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਸਥਾਨਕ LIHEAP ਏਜੰਸੀ ਨੂੰ ਲੱਭਣ ਲਈ, csd.ca.gov/energybills ਤੇ ਜਾਓ ਜਾਂ 866-675-6623 ਤੇ ਕਾਲ ਕਰੋ।
  • ਊਰਜਾ ਲਈ California ਦੀਆਂ ਵਿਕਲਪਿਕ ਦਰਾਂ ਸਬੰਧੀ ਪ੍ਰੋਗਰਾਮ (California Alternative Rates for Energy Program, CARE): ਯੋਗ ਪਰਿਵਾਰ ਆਪਣੇ ਬਿਜਲੀ ਦੇ ਬਿੱਲ ਤੇ ਹਰ ਮਹੀਨੇ 20% ਜਾਂ ਵੱਧ ਦੀ ਬੱਚਤ ਕਰ ਸਕਦੇ ਹਨ। ਗਾਹਕ CARE ਲਈ pge.com/CAREਤੇ ਔਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੇਣਾ ਆਸਾਨ ਹੈ ਅਤੇ ਇਸ ਵਿੱਚ ਸਿਰਫ਼ ਪੰਜ ਮਿੰਟ ਲੱਗਦੇ ਹਨ। ਯੋਗ ਗਾਹਕ ਆਪਣੇ ਅਗਲੇ ਬਿਲਿੰਗ ਚੱਕਰ ਦੇ ਤੋਂ CARE program ਦੀ ਛੋਟ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ।
  • ਪਰਿਵਾਰ ਲਈ ਬਿਜਲੀ ਦਰ ਸਬੰਧੀ ਸਹਾਇਤਾ ਪ੍ਰੋਗਰਾਮ (Family Electric Rate Assistance Program, FERA): ਤਿੰਨ ਜਾਂ ਇਸਤੋਂ ਵੱਧ ਲੋਕਾਂ ਵਾਲੇ ਆਮਦਨ-ਯੋਗ ਪਰਿਵਾਰ ਆਪਣੇ ਬਿਜਲੀ ਦੇ ਬਿੱਲ ਤੇ 18% ਦੀ ਛੋਟ ਲਈ pge.com/FERA ਤੇ ਜਾ ਕੇ FERA ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ।
  • ਕਮਿਊਨਿਟੀ ਸਹਾਇਤਾ ਪ੍ਰੋਗਰਾਮ ਰਾਹੀਂ ਊਰਜਾ ਸਹਾਇਤਾ ਲਈ ਰਾਹਤ (Relief for Energy Assistance through Community Help Program, REACH): ਤੰਗੀ ਵੇਲੇ, ਆਮਦਨ-ਯੋਗ ਗਾਹਕਾਂ ਨੂੰ ਉਹਨਾਂ ਦੇ ਪਿਛਲੇ ਬਕਾਇਆ ਬਿੱਲ ਦੇ ਆਧਾਰ ਤੇ $500 ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ (ਊਰਜਾ ਕ੍ਰੈਡਿਟ ਸਹਾਇਤਾ ਫੰਡਿੰਗ ਉਪਲਬਧਤਾ ਦੇ ਅਧੀਨ ਹੈ)। ਗਾਹਕ dollarenergy.org/MyAppਤੇ REACH ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ।
  • ਮੈਡੀਕਲ ਬੇਸਲਾਈਨ ਪ੍ਰੋਗਰਾਮ (Medical Baseline Program): Medical Baseline program ਤੇ ਉਹ ਗਾਹਕ, ਜਿਨ੍ਹਾਂ ਨੂੰ ਕੁਝ ਯੋਗਤਾ ਪ੍ਰਾਪਤ ਮੈਡੀਕਲ ਸਥਿਤੀਆਂ ਕਾਰਨ ਬਿਜਲੀ ਦੀਆਂ ਵਿਸ਼ੇਸ਼ ਜ਼ਰੂਰਤਾਂ ਹਨ, ਮਹੀਨਾਵਾਰ ਊਰਜਾ ਬਿੱਲਾਂ ਤੇ ਘੱਟ ਦਰ ਪ੍ਰਾਪਤ ਕਰ ਸਕਦੇ ਹਨ।

ਮਹਾਂਮਾਰੀ ਤੋਂ ਬਾਅਦ ਅਤੇ ਹੋਰ ਗਾਹਕ ਸਹਾਇਤਾ

COVID-19 ਦੇ ਜਵਾਬ ਵਿੱਚ, PG&E ਨੇ ਗਾਹਕਾਂ ਲਈ ਐਮਰਜੈਂਸੀ ਸੁਰੱਖਿਆ ਦੀ ਇੱਕ ਲੜੀ ਨੂੰ ਲਾਗੂ ਕੀਤਾ ਹੈ, ਜਿਸ ਵਿੱਚ ਊਰਜਾ ਸੇਵਾ ਦੇ ਕਨੈਕਸ਼ਨਾਂ ਨੂੰ ਕੱਟਣ ਤੇ ਰੋਕ ਵੀ ਸ਼ਾਮਲ ਹੈ। ਜਦੋਂ ਕਿ ਭੁਗਤਾਨ ਨਾ ਕਰਨ ਦੇ ਕਾਰਨ ਕਨੈਕਸ਼ਨ ਕੱਟਣੇ ਮੁੜ ਸ਼ੁਰੂ ਹੋ ਗਏ ਹਨ, ਇਸ ਲਈ ਕੰਪਨੀ ਕਨੈਕਸ਼ਨ ਕੱਟਣ ਤੋਂ ਬਚਣ ਲਈ ਸਹਾਇਤਾ ਅਤੇ ਭੁਗਤਾਨ ਯੋਜਨਾਵਾਂ ਪ੍ਰਦਾਨ ਕਰਕੇ ਉਹਨਾਂ ਗਾਹਕਾਂ ਨਾਲ ਕੰਮ ਕਰਨਾ ਜਾਰੀ ਰੱਖਦੀ ਹੈ ਜਿੰਨ੍ਹਾਂ ਨੂੰ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ।

PG&E ਨੇ California Arrearage Payment Programਤੋਂ ਫੰਡਿੰਗ ਦੇ ਦੋ ਰਾਊਂਡ ਦੇ ਹਿੱਸੇ ਵਜੋਂ ਰਿਹਾਇਸ਼ੀ ਗਾਹਕਾਂ ਨੂੰ $540 ਮਿਲੀਅਨ ਤੋਂ ਵੱਧ ਦੀ ਰਾਹਤ ਵੰਡੀ ਹੈ। ਕੰਪਨੀ ਨੇ ਬਕਾਇਆ ਪ੍ਰਬੰਧਨ ਯੋਜਨਾ (Arrearage Management Plan) ਵੀ ਲਾਂਚ ਕੀਤਾ, ਜੋ ਯੋਗ ਗਾਹਕਾਂ ਨੂੰ ਸਮੇਂ ਸਿਰ ਭੁਗਤਾਨ ਅਤੇ ਕਰਜ਼ਾ ਮਾਫ਼ੀ ਰਾਹੀਂ ਭੁਗਤਾਨ ਨਾ ਕੀਤੇ ਬਕਾਏ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਗਾਹਕ pge.com ਤੇ ਆਪਣੇ PG&E ਖਾਤੇ ਵਿੱਚ ਲੌਗਇਨ ਕਰਕੇ ਜਾਂ 800-743-5000 ਤੇ ਕਾਲ ਕਰਕੇ ਯੋਗਤਾ ਦੀ ਜਾਂਚ ਕਰ ਸਕਦੇ ਹਨ।

PG&E ਕੋਲ ਬਿੱਲ ਦੇ ਭੁਗਤਾਨ ਦੀਆਂ ਨਿਯਤ ਮਿਤੀਆਂ ਨੂੰ ਵਧਾਉਣ ਜਾਂ ਲਚਕਦਾਰ ਭੁਗਤਾਨ ਯੋਜਨਾ ਦਾ ਪ੍ਰਬੰਧ ਕਰਨ ਦੀ ਲਚਕਤਾ ਹੈ। ਸਾਰੇ ਗਾਹਕ 12-ਮਹੀਨੇ ਦੀ ਭੁਗਤਾਨ ਯੋਜਨਾ ਵਿੱਚ ਨਾਮ ਦਰਜ ਕਰਵਾਉਣ ਦੇ ਯੋਗ ਹੁੰਦੇ ਹਨ, ਅਤੇ ਆਪਣੀਆਂ ਯੋਜਨਾਵਾਂ ਤੇ ਮੌਜੂਦ ਰਹਿਣ ਵਾਲੇ ਭਾਗੀਦਾਰਾਂ ਨੂੰ ਇਕੱਠਾ ਕਰਨ ਅਤੇ ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਦੀ ਸੇਵਾ ਵਿੱਚ ਆਉਣ ਵਾਲੀ ਰੁਕਾਵਟ ਤੋਂ ਸੁਰੱਖਿਅਤ ਰੱਖਿਆ ਜਾਂਦਾ ਹੈ। ਜੋ ਗਾਹਕ ਆਪਣੀ ਭੁਗਤਾਨ ਕਰਨ ਦੀ ਨਿਯਤ ਮਿਤੀ ਨੂੰ ਵਧਾਉਣ ਜਾਂ ਭੁਗਤਾਨ ਯੋਜਨਾ ਦਾ ਪ੍ਰਬੰਧ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਉਹਨਾਂ ਨੂੰ pge.com ਤੇ ਜਾਣ ਜਾਂ 877-660-6789 ਤੇ ਕਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

“ਸਾਡੇ ਕੋਲ ਹਰੇਕ ਗਾਹਕ ਦੀ ਵਿਲੱਖਣ ਸਥਿਤੀ ਅਤੇ ਚੁਣੌਤੀਆਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਭੁਗਤਾਨ ਸੰਬੰਧੀ ਯੋਜਨਾਵਾਂ ਬਣਾਉਣ ਦੀ ਲਚਕਤਾ ਹੈ। PG&E ਨੇ ਸਾਡੇ ਪੂਰੇ ਸੇਵਾ ਖੇਤਰ ਵਿੱਚ ਰਿਹਾਇਸ਼ੀ ਗਾਹਕਾਂ ਤੱਕ ਵਿਆਪਕ ਪਹੁੰਚ ਕੀਤੀ ਹੈ ਅਤੇ ਬਿੱਲ ਵਿੱਚ ਰਾਹਤ ਵੰਡੀ ਹੈ, ਅਤੇ ਅਸੀਂ ਗਾਹਕਾਂ ਨੂੰ ਟ੍ਰੈਕ ਤੇ ਵਾਪਸ ਆਉਣ ਵਿੱਚ ਮਦਦ ਕਰਨ ਲਈ ਇੱਥੇ ਮੌਜੂਦ ਹਾਂ,” ਡੇਵਿਸ ਨੇ ਕਿਹਾ।

ਗਰਮੀਆਂ ਦੇ ਬਿਜਲੀ ਦੇ ਬਿੱਲਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਵਾਧੂ ਸਰੋਤ

ਵਿੱਤੀ ਅਤੇ ਬਿੱਲ ਸਹਾਇਤਾ ਸਰੋਤਾਂ ਤੋਂ ਇਲਾਵਾ, PG&E ਗਾਹਕਾਂ ਨੂੰ ਉਹਨਾਂ ਦੇ ਗਰਮੀਆਂ ਦੇ ਊਰਜਾ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਦਾ ਹੈ:

  • ਵਿਅਕਤੀਗਤ ਦਰਾਂ ਦੀ ਤੁਲਨਾ ਗਾਹਕਾਂ ਨੂੰ ਉਹਨਾਂ ਦੇ ਪਰਿਵਾਰ ਲਈ ਸਭ ਤੋਂ ਵਧੀਆ ਦਰ ਯੋਜਨਾ ਵਿਕਲਪ ਪ੍ਰਦਾਨ ਕਰਕੇ ਸਮਰਥਨ ਕਰਦੀ ਹੈ, ਜੋ ਬਿਜਲੀ ਦੇ ਬਿੱਲਾਂ ਤੇ ਪੈਸੇ ਬਚਾਉਣ ਵਿੱਚ ਮਦਦ ਕਰ ਸਕਦੀ ਹੈ।
  • ਬਜਟ ਬਿਲਿੰਗ ਮਹੀਨਾਵਾਰ ਭੁਗਤਾਨ ਰਕਮਾਂ ਨੂੰ ਜਿਆਦਾ ਇਕਸਾਰ ਰਹਿਣ ਵਿੱਚ ਮਦਦ ਕਰਨ ਲਈ ਗਾਹਕਾਂ ਦੀ ਮਹੀਨਾਵਾਰ ਬਿਜਲੀ ਦੇ ਖਰਚਿਆਂ ਨੂੰ ਔਸਤ ਕਰਦੀ ਹੈ, ਭਾਵੇਂ ਊਰਜਾ ਦੀ ਵਰਤੋਂ ਇੱਕ ਸੀਜ਼ਨ ਤੋਂ ਦੂਜੇ ਸੀਜ਼ਨ ਵਿੱਚ ਮਹੱਤਵਪੂਰਨ ਰੂਪ ਵਿੱਚ ਬਦਲਦੀ ਹੋਵੇੇ।
  • ਬਿੱਲ ਪੂਰਵ-ਅਨੁਮਾਨ ਅਲਰਟਸ ਈਮੇਲ, ਟੈਕਸਟ ਜਾਂ ਫੋਨ ਦੁਆਰਾ ਭੇਜੀਆਂ ਗਈਆਂ ਸੂਚਨਾਵਾਂ ਹਨ, ਜੋ ਕਿ ਗਾਹਕਾਂ ਨੂੰ ਇਸ ਬਾਰੇ ਸੂਚਿਤ ਕਰਦੀਆਂ ਹਨ ਕਿ ਉਹਨਾਂ ਦਾ ਮਹੀਨਾਵਾਰ ਬਿੱਲ ਗਾਹਕ ਦੁਆਰਾ ਨਿਰਧਾਰਿਤ ਇੱਕ ਵਿਸ਼ੇਸ਼ ਰਾਸ਼ੀ ਤੋਂ ਵੱਧ ਹੋਣ ਦੀ ਉਮੀਦ ਹੈ, ਜੋੋ ਕਿ ਇਸ ਤੇ ਆਧਾਰਿਤ ਹੈ ਕਿ ਉਹ ਬਿਜਲੀ ਦੀ ਵਰਤੋਂ ਕਿਵੇਂ ਕਰ ਰਹੇ ਹਨ।
  • ਘਰੇਲੂ ਬਿਜਲੀ ਦੀ ਜਾਂਚ ਇੱਕ ਮੁਫ਼ਤ ਸੇਵਾ ਹੈ ਜੋ  ਗਾਹਕਾਂ ਨੂੰ ਉਹਨਾਂ ਦੀ ਬਿਜਲੀ ਦੀ ਵਰਤੋਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ ਅਤੇ ਪਸੰਦੀਦਾ ਬੱਚਤ ਦੇ ਸੁਝਾਅ ਦਿੰਦੀ ਹੈ।
  • HomeIntel ਇੱਕ ਮੁਫਤ ਬਿਜਲੀ ਬੱਚਤ ਪ੍ਰੋਗਰਾਮ ਹੈ, ਜਿਸ ਵਿੱਚ ਇੱਕ ਸਮਾਰਟ ਆਡਿਟ ਅਤੇ ਇੱਕ ਨਿੱਜੀ ਊਰਜਾ ਕੋਚ ਸ਼ਾਮਲ ਹੈ। ਉਹ ਗਾਹਕ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੋ ਆਪਣੇ ਘਰ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਕੋਲ SmartMeter ਲੱਗਿਆ ਹੋਇਆ ਹੈ, ਉਹ ਭਾਗ ਲੈਣ ਦੇ ਯੋਗ ਹਨ।
  • ਪਾਵਰ ਸੇਵਰ ਰਿਵਾਰਡਸ ਪ੍ਰੋਗਰਾਮ ਰਿਹਾਇਸ਼ੀ ਭਾਗੀਦਾਰਾਂ ਨੂੰ ਗਰਮ ਦਿਨਾਂਂ ‘ਤੇ ਬਿਜਲੀ ਦੀ ਮੰਗ ਵੱਧ ਹੋਣ ‘ਤੇ ਅਸਥਾਈ ਤੌਰ ‘ਤੇ ਬਿਜਲੀ ਦੀ ਵਰਤੋਂ ਨੂੰ ਘਟਾਉਣ ਲਈ ਇਨਾਮ ਦਿੰਦਾ ਹੈ।
  • SmartAC ਇੱਕ ਸਵੈ-ਇੱਛਤ ਪ੍ਰੋਗਰਾਮ ਹੈ ਜੋ ਭਾਗੀਦਾਰਾਂ ਨੂੰ $25 ਸਾਲਾਨਾ ਲਾਭ ਤੋਂ ਇਲਾਵਾ ਇੱਕ ਨਵੇੇਂ ਸਮਾਰਟ ਥਰਮੋਸਟੈਟ ਤੇ $120 ਜਾਂ ਪ੍ਰੋਗਰਾਮ ਵਿੱਚ ਨਾਮ ਦਰਜ਼ ਕਰਵਾਉਣ ਲਈ $75 ਦੀ ਛੋਟ ਦੀ ਪੇਸ਼ਕਸ਼ ਕਰਦਾ ਹੈ।

PG&E ਬਾਰੇ

ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company), PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/ ‘ਤੇ ਜਾਓ।

Translate »