ਜਦੋਂ ਪਾਵਰਲਾਈਨ ‘ਤੇ ਕਿਸੇ ਖ਼ਤਰੇ ਦਾ ਪਤਾ ਲਗਾਇਆ ਜਾਂਦਾ ਹੈ, ਤਾਂ ਸੈਟਿੰਗਾਂ ਇੱਕ ਸਕਿੰਟ ਦੇ ਦਸਵੇਂ ਹਿੱਸੇ ਦੇ ਅੰਦਰ ਹੀ ਸਵੈਚੱਲਿਤ ਤੌਰ ‘ਤੇ ਬਿਜਲੀ ਨੂੰ ਬੰਦ ਕਰ ਦਿੰਦੀਆਂ ਹਨ PG&E ਨੇ ਗਾਹਕ ਪਹੁੰਚ ਵਿੱਚ ਸੁਧਾਰ ਕਰਨ ਦਾ ਵਾਅਦਾ ਕਰਦਾ ਹੈ, ਸਕੂਲਾਂ, ਹਸਪਤਾਲਾਂ ਅਤੇ ਪਹੁੰਚ ਜਾਂ ਕਾਰਜਸ਼ੀਲ ਜ਼ਰੂਰਤਾਂ ਵਾਲੇ ਲੋਕਾਂ ਲਈ ਪੋਰਟੇਬਲ ਪਾਵਰ ਅਤੇ ਵਾਧੂ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ
ਸੈਨ ਫਰਾਂਸਿਸਕੋ, ਕੈਲੀਫ.— ਕੈਲੀਫੋਰਨੀਆ ਦੀ ਵਧ ਰਹੀ ਜੰਗਲੀ ਅੱਗ ਦੇ ਜੋਖ਼ਮ ਦੇ ਨਾਲ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਇੱਕ ਉੱਨਤ ਤਕਨਾਲੋਜੀ ਦੀ ਆਪਣੀ ਵਰਤੋਂ ਦਾ ਵਿਸਤਾਰ ਕਰੇਗੀ, ਜੇਕਰ ਇਲੈਕਟ੍ਰਿਕ ਸਿਸਟਮ ਲਈ ਸੰਭਾਵੀ ਖ਼ਤਰੇ ਦਾ ਪਤਾ ਲੱਗਦਾ ਹੈ, ਜਿਵੇਂ ਕਿ ਇੱਕ ਦਰੱਖਤ ਦੀ ਟਾਹਣੀ ਦਾ ਪਾਵਰਲਾਈਨ ‘ਤੇ ਡਿੱਗ ਜਾਂਦੀ ਹੈ ਤਾਂ ਇਹ ਇੱਕ ਸਕਿੰਟ ਦੇ ਦਸਵੇਂ ਹਿੱਸੇ ਦੇ ਅੰਦਰ ਤੇਜ਼ੀ ਨਾਲ ਅਤੇ ਸਵੈਚੱਲਿਤ ਤੌਰ ‘ਤੇ ਬਿਜਲੀ ਬੰਦ ਕਰ ਦਿੰਦੀ ਹੈ, ਜੁਲਾਈ 2021 ਵਿੱਚ ਇੱਕ ਪਾਇਲਟ ਦੇ ਰੂਪ ਵਿੱਚ ਲਾਂਚ ਕੀਤਾ ਗਿਆ, ਵਿਸਤ੍ਰਿਤ ਪਾਵਰਲਾਈਨ ਸੁਰੱਖਿਆ ਸੈਟਿੰਗਾਂ (Enhanced Powerline Safety Settings-EPSS) ਨੂੰ ਇਸ ਸਾਲ ਅੱਗ ਦੇ ਉੱਚ ਖ਼ਤਰਾ ਵਾਲੇ ਖੇਤਰਾਂ ਵਿੱਚ ਸਾਰੀਆਂ ਵਿਤਰਨ ਪਾਵਰਲਾਈਨਾਂ ਵਿੱਚ ਵਿਸਤਾਰ ਕੀਤਾ ਜਾਵੇਗਾ।
31 ਦਸੰਬਰ, 2021 ਤੱਕ, ਇਹਨਾਂ ਵਿਸਤ੍ਰਿਤ ਸੁਰੱਖਿਆ ਸੈਟਿੰਗਾਂ ਨੇ ਕੈਲੀਫੋਰਨੀਆ ਪਬਲਿਕ ਯੂਟਿਲਿਟੀਜ਼ ਕਮਿਸ਼ਨ-ਪਿਛਲੇ ਸਾਲ ਅੱਗ ਦੇ ਉੱਚ ਖ਼ਤਰੇ ਵਾਲੇ ਜ਼ਿਲ੍ਹਿਆਂ (High Fire-Threat Districts-HFTDs) ਵਿੱਚ EPSS-ਸਮਰੱਥ ਸਰਕਟਾਂ ‘ਤੇ ਰਿਪੋਰਟ ਕਰਨ ਯੋਗ ਇਗਨੀਸ਼ਨਾਂ ਨੂੰ 80% ਘੱਟ ਕਰ ਦਿੱਤਾ ਹੈ। ਇਸਦੀ ਤੁਲਨਾ 11,500 HFTD ਮੀਲਾਂ ਤੋਂ ਵੱਧ ਵਿੱਚ ਪਿਛਲੇ ਤਿੰਨ ਸਾਲਾਂ ਦੀ ਔਸਤ ਨਾਲ ਕੀਤੀ ਗਈ ਹੈ।
,” ਮਾਰਕ ਕੁਇਨਲਨ, PG&E ਦੇ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਸਿਸਟਮ ਓਪਰੇਸ਼ਨਜ਼ ਦੇ ਉਪ ਪ੍ਰਧਾਨ ਨੇ ਕਿਹਾ। “ਜਿਵੇਂ ਕਿ ਅਸੀਂ ਜ਼ੀਰੋ ਉਪਯੋਗਤਾ ਕਾਰਨ ਜੰਗਲ ਦੀ ਅੱਗ ਦੇ ਆਪਣੇ ਟੀਚੇ ਲਈ ਕੋਸ਼ਿਸ਼ ਕਰਦੇ ਹਾਂ, ਅਸੀਂਉਨ੍ਹਾਂ ਖੇਤਰਾਂ ਵਿੱਚ ਆਪਣੀਆਂ ਪਾਵਰਲਾਈਨਾਂ ‘ਤੇ ਇੰਨਾਂ ਵਧੀਆਂ ਹੋਈਆਂ ਸੁਰੱਖਿਆ ਸੈਟਿੰਗਾਂ ਨੂੰ ਤਾਇਨਾਤ ਕਰਨ ਦੀ ਇੱਕ ਮਹੱਤਵਪੂਰਨ ਜ਼ਰੂਰਤ ਨੂੰ ਪਛਾਣਦੇ ਹਾਂ, ਜੋ ਸਭ ਤੋਂ ਵੱਡੇ ਖ਼ਤਰੇ ਦਾ ਸਾਹਮਣਾ ਕਰਦੇ ਹਨ “2022 ਲਈ ਕੰਪਨੀ ਦੇ ਜੰਗਲ ਦੀ ਅੱਗ ਦੀ ਰੋਕਥਾਮ ਦੇ ਹੋਰ ਯਤਨਾਂ ਦੇ ਨਾਲ, ਜਿਸ ਵਿੱਚ 10,000 ਮੀਲ ਇਲੈਕਟ੍ਰਿਕ ਡਿਸਟ੍ਰੀਬਿਊਸ਼ਨ ਪਾਵਰਲਾਈਨਾਂ ਨੂੰ ਭੂਮੀਗਤ ਕਰਨ ਦੀ ਸ਼ੁਰੂਆਤ ਕਰਨਾ ਅਤੇ ਹੋਰ ਮੌਸਮ ਸਟੇਸ਼ਨਾਂ, ਹਾਈ-ਡੈਫੀਨੇਸ਼ਨ ਕੈਮਰੇ ਅਤੇ ਮਾਈਕ੍ਰੋਗ੍ਰਿਡ ਸਥਾਪਿਤ ਕਰਨਾ ਸ਼ਾਮਲ ਹੈ, ਇੰਨਾਂ ਉੱਨਤ ਸੁਰੱਖਿਆ ਸੈਟਿੰਗਾਂ ਦੇ ਵਿਸਤਾਰ ਨਾਲ ਸਾਡੇ ਗਾਹਕਾਂ ਲਈ ਸਾਡੇ ਸਿਸਟਮ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦ ਮਿਲੇਗੀ।”
ਇਸ ਸਾਲ, PG&E ਦੀ ਯੋਜਨਾ ਕੰਪਨੀ ਦੇ ਸੇਵਾ ਖੇਤਰ ਦੇ ਅੰਦਰ ਅਤੇ ਆਲੇ-ਦੁਆਲੇ ਦੇ ਚੋਣਵੇਂ ਖੇਤਰਾਂ ਵਿੱਚ 25,500 HFTD ਵਿਤਰਨ ਲਾਈਨ ਮੀਲਾਂ ਵਿੱਚ ਪ੍ਰੋਗਰਾਮ ਦਾ ਵਿਸਤਾਰ ਕਰਨ ਦੀ ਹੈ। ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (Public Safety Power Shutoffs) ਦੇ ਮੁਕਾਬਲੇ, ਜੋ ਇੱਕ ਆਖਰੀ ਉਪਾਅ ਹੁੰਦੇ ਹਨ ਹਨ, ਜਦੋਂ ਤੇਜ਼ ਹਵਾਵਾਂ ਵਰਗੇ ਗੰਭੀਰ ਮੌਸਮੀ ਦੀਆਂ ਸਥਿਤੀਆਂ ਦਾ ਪੂਰਵ-ਅਨੁਮਾਨ ਲਗਾਇਆ ਜਾਂਦਾ ਹੈ, ਤਾਂ EPSS ਕਿਸੇ ਵੀ ਸਮੇਂ ਪ੍ਰਭਾਵੀ ਹੁੰਦਾ ਹੈ, ਜਦੋਂ ਬਹੁਤ ਜ਼ਿਆਦਾ ਖੁਸ਼ਕ ਈਂਧਣ ਪਾਵਰਲਾਈਨ ਦੀ ਖਰਾਬੀ ਨੂੰ ਅੱਗ ਲੱਗਣ ਦੀ ਸਭ ਤੋਂ ਵੱਧ ਸੰਭਾਵਨਾ ਬਣਾਉਂਦੇ ਹਨ।
(ਸੈਨ ਰੈਮੋਨ ਵਿੱਚ PG&E ਦੀ ਅਪਲਾਈਡ ਟੈਕਨਾਲੋਜੀ ਸਰਵਿਸਿਜ਼ ਲੈਬ ਵਿੱਚ ਸੁਰੱਖਿਆ ਸੈਟਿੰਗਾਂ ਦੀ ਚੱਲ ਰਹੀ ਜਾਂਚ ਦੀ ਇੱਕ ਵੀਡੀਓ ਦੇਖੋ ।)
ਵਿਸਤ੍ਰਿਤ ਗਾਹਕ ਸਹਾਇਤਾ
ਹਾਲਾਂਕਿ ਇਹ ਨਵੀਆਂ ਸੁਰੱਖਿਆ ਸੈਟਿੰਗਾਂ ਇਲੈਕਟ੍ਰਿਕ ਸਿਸਟਮ ਨੂੰ ਸੁਰੱਖਿਅਤ ਬਣਾਉਂਦੀਆਂ ਹਨ ਹਨ, ਬਿਜਲੀ ਤੇਜ਼ੀ ਨਾਲ ਬੰਦ ਹੋ ਜਾਂਦੀ ਹੈ ਅਤੇ ਸਵੈਚੱਲਿਤ ਤੌਰ ‘ਤੇ ਗਾਹਕਾਂ ਦੇ ਆਊਟੇਜ (ਬਿਜਲੀ ਦੇ ਕੱਟ) ਹੋ ਜਾਂਦੇ ਹਨ। PG&E ਆਊਟੇਜ (ਬਿਜਲੀ ਦੇ ਕੱਟਾਂ) ਨੂੰ ਘੱਟ ਕਰਨ ਅਤੇ ਪ੍ਰਭਾਵਿਤ ਗਾਹਕਾਂ ਲਈ ਉਪਲਬਧ ਸਰੋਤਾਂ ਨੂੰ ਵਧਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। 2021 ਪਾਇਲਟ ਦੇ ਦੌਰਾਨ, ਉਪਕਰਣਾਂ ਨੂੰ ਅਨੁਕੂਲ ਬਣਾਉਣ ਅਤੇ ਮੁੜ-ਬਹਾਲੀ ਸੰਬੰਧੀ ਪ੍ਰਕਿਰਿਆਵਾਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਤੋਂ ਬਾਅਦ, EPSS-ਸਮਰਥਿਤ ਸਰਕਟਾਂ ‘ਤੇ ਔਸਤ ਗਾਹਕ ਆਊਟੇਜ (ਬਿਜਲੀ ਦੇ ਕੱਟ) ਦੀ ਲੰਬਾਈ 40% ਕਮੀ ਆਈ ਹੈ।
2022 ਵਿੱਚ ਪ੍ਰੋਗਰਾਮ ਵਿੱਚ ਵਾਧੂ ਸੁਧਾਰ, ਆਊਟੇਜ (ਬਿਜਲੀ ਦੇ ਕੱਟ) ਦੀ ਬਾਰੰਬਾਰਤਾ ਅਤੇ ਮਿਆਦ ਨੂੰ ਘੱਟ ਕਰਨ ਅਤੇ ਪ੍ਰਭਾਵਿਤ ਗਾਹਕਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਇੱਕ ਹੋਰ ਸਰਜੀਕਲ ਪਹੁੰਚ ਨੂੰ ਸਮਰੱਥ ਬਣਾਉਣਗੇ। ਜਦੋਂ ਗੱਲ ਵਿਸਤ੍ਰਿਤ ਸੁਰੱਖਿਆ ਸੈਟਿੰਗਾਂ ਸਰਕਟਾਂ ਨੂੰ ਸਮਰੱਥ ਕਰਨ ਦੀ ਆਉਂਦੀ ਹੈ, ਤਾਂ ਇਸ ਵਿੱਚ ਜੰਗਲ ਦੀ ਅੱਗ ਦੇ ਮੌਸਮ ਦੌਰਾਨ ਕਾਰਜਸ਼ੀਲ ਤੌਰ ‘ਤੇ ਲਚਕਦਾਰ ਹੋਣਾ ਸ਼ਾਮਲ ਹੁੰਦਾ ਹੈ। PG&E ਸੇਵਾ ਵਿੱਚ ਰੁਕਾਵਟਾਂ ਦੇ ਦੌਰਾਨ ਅਤੇ ਬਾਅਦ ਵਿੱਚ HFTDs ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੰਭਾਵੀ ਤੌਰ ‘ਤੇ ਪ੍ਰਭਾਵਿਤ ਗਾਹਕਾਂ ਅਤੇ ਸਮੁਦਾਇ ਨਾਲ ਸੰਚਾਰ ਅਤੇ ਸ਼ਮੂਲੀਅਤ ਦੇ ਯਤਨਾਂ ਨੂੰ ਵੀ ਹੁਲਾਰਾ ਦੇ ਰਿਹਾ ਹੈ। ਇਸ ਵਿੱਚ ਮੁੜ-ਬਹਾਲੀ ਸੰਬੰਧੀ ਜਾਣਕਾਰੀ ਦੇ ਬਿਹਤਰ ਹੋਏ ਅਨੁਮਾਨਿਤ ਸਮੇਂ ਦੇ ਨਾਲ ਸਵੈਚਾਲਿਤ ਆਊਟੇਜ ਅਲਰਟ ਸ਼ਾਮਲ ਹੋਣਗੇ। ਅਤਿਰਿਕਤ ਸੰਚਾਰਾਂ ਵਿੱਚ ਨਿਊਜ਼ਲੈਟਰ, ਵੈਬਿਨਾਰ, ਪੱਤਰ ਅਤੇ ਈਮੇਲ; ਸਾਡੀ ਵੈੱਬਸਾਈਟ ‘ਤੇ EPSS ਪੰਨੇ ਨੂੰ ਅੱਪਡੇਟ ਕਰਨਾ; ਅਤੇ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਕਿ Nextdoor ਅਤੇ Facebook ਰਾਹੀਂ ਜਾਣਕਾਰੀ ਪ੍ਰਦਾਨ ਕਰਨਾ ਸ਼ਾਮਲ ਹੁੰਦਾ ਹੈ।
PG&E ਕੋਲ ਗਾਹਕਾਂ ਨੂੰ ਆਊਟੇਜ ਲਈ ਤਿਆਰ ਕਰਨ ਅਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਸਰੋਤ ਉਪਲਬਧ ਹਨ। 2022 ਵਿੱਚ, ਸਾਡੇ ਪ੍ਰੋਗਰਾਮਾਂ ਦੇ ਬਦਲਾਵਾਂ ਵਿੱਚ ਇਹ ਸ਼ਾਮਲ ਹਨ:
- ਜਨਰੇਟਰ ਛੋਟ ਪ੍ਰੋਗਰਾਮਲਈ ਵਧੀ ਹੋਈ ਫੰਡਿੰਗ ਅਤੇ ਯੋਗਤਾ ਦਾ ਵਿਸਤਾਰ, ਅਜਿਹੇ ਗਾਹਕਾਂ ਲਈ ਹੈ ਲਈ, ਜੋ ਖੂਹ ਦੇ ਪਾਣੀ ‘ਤੇ ਨਿਰਭਰ ਕਰਦੇ ਹਨ ਹਨ, ਨਾਲ ਹੀ ਇਹ ਸਾਡੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਅਤੇ ਕੁੱਝ ਛੋਟੇ ਵਪਾਰਾਂ ਦੇ ਗਾਹਕਾਂ ਲਈ ਵੀ ਹੈ ।
- ਪੋਰਟੇਬਲ ਬੈਟਰੀ ਪ੍ਰੋਗਰਾਮਲਈ ਘੱਟ-ਆਮਦਨ ਵਾਲੀਆਂ ਜ਼ਰੂਰਤਾਂ ਨੂੰ ਹਟਾਉਣਾ, ਸਾਡੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਵਿੱਚ ਉਨ੍ਹਾਂ ਯੋਗ ਗਾਹਕਾਂ ਲਈ ਉਪਲਬਧ ਹੈ, ਜੋ ਅੱਗ ਦੇ ਉੱਚ ਖ਼ਤਰੇ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ।
- ਬੈਕਅੱਪ ਪਾਵਰ ਟ੍ਰਾਂਸਫਰ ਮੀਟਰਦਾ ਵਿਸਤਾਰ, ਹੁਣ EPSS-ਸਮਰੱਥ ਸਰਕਟਾਂ ‘ਤੇ ਸਾਰੇ ਗਾਹਕਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ।
ਵਾਧੂ ਕਿਰਿਆਵਾਂ ਵਿੱਚ ਇਹ ਸ਼ਾਮਲ ਹਨ:
ਜੰਗਲ ਦੀ ਅੱਗ ਦੇ ਮੌਸਮ ਤੋਂ ਪਹਿਲਾਂ:ਜੰਗਲ ਦੀ ਅੱਗ ਨੂੰ ਘੱਟ ਕਰਨ ਦੇ ਲਾਭ ਅਤੇ ਉਪਕਰਣਾਂ ਦੇ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਬਿਜਲੀ ਦੀਆਂ ਲਾਈਨਾਂ ‘ਤੇ ਉਪਕਰਣਾਂ ‘ਤੇ ਇੰਜੀਨੀਅਰਿੰਗ ਸੈਟਿੰਗਾਂ। 2022 ਵਿਸਤ੍ਰਿਤਪਾਵਰਲਾਈਨ ਸੁਰੱਖਿਆ ਸੈਟਿੰਗਾਂ ਦੇ ਵਿਸਤਾਰ ਅਤੇ ਉਪਲਬਧ ਸਹਾਇਤਾ ਨੂੰ ਸਰਗਰਮੀ ਨਾਲ ਸੰਚਾਰ ਕਰਨ ਲਈ ਗਾਹਕਾਂ, ਮੀਡੀਆ, ਏਜੰਸੀਆਂ ਅਤੇ ਵਾਧੂ ਹਿੱਸੇਦਾਰਾਂ ਨਾਲ ਪ੍ਰੀ-ਸੀਜ਼ਨ ਰੁਝੇਵੇਂ ਦਾ ਆਯੋਜਨ ਕਰਨਾ। ਇਲੈਕਟ੍ਰਿਕ ਸਿਸਟਮ ਨੂੰ ਸੁਰੱਖਿਅਤ ਬਣਾਉਣ ਅਤੇ ਭਰੋਸੇਯੋਗਤਾ ਵਿੱਚ ਸੁਧਾਰ ਕਰਨ ਲਈ ਸਿਸਟਮ ਸੰਬੰਧੀ ਰੱਖ-ਰਖਾਅ ਅਤੇ ਬਨਸਪਤੀ ਪ੍ਰਬੰਧਨ ਕਰਨਾ।
ਜੰਗਲ ਦੀ ਅੱਗ ਦੇ ਮੌਸਮ ਦੌਰਾਨ: ਕਈ ਚੈਨਲਾਂ ਦੇ ਮਾਧਿਅਮ ਰਾਹੀਂ ਜਾਣਕਾਰੀ, ਸਰੋਤ ਅਤੇ ਸਹਾਇਤਾ ਨੂੰ ਸਾਂਝਾ ਕਰਕੇ ਗਾਹਕਾਂ ਅਤੇ ਸਮੁਦਾਇ ਨੂੰ ਸ਼ਾਮਲ ਕਰਨਾ; ਪ੍ਰੀ-ਸਟੇਜਿੰਗ ਨਾਜ਼ੁਕ ਗਾਹਕ ਹੱਲ, ਜਿਵੇਂ ਕਿ ਸਕੂਲਾਂ ਅਤੇ ਹਸਪਤਾਲਾਂ ਵਿੱਚ ਅਸਥਾਈ ਉਤਪਾਦਨ ਅਤੇ ਆਟੋ-ਟ੍ਰਾਂਸਫਰ ਸਵਿੱਚ; ਸਰਕਟ ਸੰਤ੍ਰਿਪਤ ਮੀਂਹ ਦੀ ਸ਼ੁਰੂਆਤ ਦੇ ਨਾਲ ਆਮ ਸੈਟਿੰਗਾਂ ‘ਤੇ ਵਾਪਸੀ ਆਉਣ ‘ਤੇ ਗਾਹਕਾਂ ਨੂੰ ਸੂਚਿਤ ਕਰਨਾ। ਆਊਟੇਜ ਹੋਣ (ਬਿਜਲੀ ਦੇ ਕੱਟ ਲੱਗਣ) ‘ਤੇ ਤੁਰੰਤ ਜਵਾਬ ਦੇਣ ਲਈ ਸਟਾਫ਼ ਤਿਆਰ ਕਰਨਾ ਅਤੇ ਹੈਲੀਕਾਪਟਰਾਂ ਨੂੰ ਤਿਆਰ ਕਰਨਾ ਅਤੇ ਆਊਟੇਜ (ਬਿਜਲੀ ਦੇ ਕੱਟ) ਦੇ ਕਾਰਨਾਂ ਨੂੰ ਹੱਲ ਕਰਨ ਅਤੇ ਭਵਿੱਖ ਦੇ ਆਊਟੇਜ (ਬਿਜਲੀ ਦੇ ਕੱਟ) ਨੂੰ ਘੱਟ ਕਰਨ ਲਈ ਇੱਕ ਮਜ਼ਬੂਤ ਆਊਟੇਜ ਸਮੀਖਿਆ ਪ੍ਰਕਿਰਿਆ ਦੀ ਸਥਾਪਨਾ ਕਰਨਾ।
ਜੰਗਲ ਦੀ ਅੱਗ ਦੇ ਮੌਸਮ ਤੋਂ ਬਾਅਦ: ਪ੍ਰਗਤੀ ਰਿਪੋਰਟਾਂ, ਈਮੇਲਾਂ, ਵੈੱਬਸਾਈਟ ਅੱਪਡੇਟਾਂ ਅਤੇ ਸੋਸ਼ਲ ਮੀਡੀਆ ਰਾਹੀਂ ਸਾਲ ਦੇ ਮੁੱਖ ਪ੍ਰੋਗਰਾਮਾਂ ਨੂੰ ਸਾਂਝਾ ਕਰਨਾ; ਅਤੇ ਭਵਿੱਖ ਦੇ ਪ੍ਰੋਗਰਾਮ ਸੰਬੰਧੀ ਯੋਜਨਾਵਾਂ ਵਿੱਚ ਸਿੱਖੇ ਗਏ ਪਾਠਾਂ ਨੂੰ ਸ਼ਾਮਲ ਕਰਨਾ।
ਵਧੇਰੇ ਜਾਣਕਾਰੀ ਲਈ ਲਈ, ਕਿਰਪਾ ਕਰਕੇ pge.com/epss‘ਤੇ ਜਾਓ।
PG&E ਬਾਰੇ
ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।