PG&E ਨੇ REACH ਪ੍ਰੋਗਰਾਮ ਦਾ ਵਿਸਤਾਰ ਕਰਨ ਲਈ $55 ਮਿਲੀਅਨ ਦਾ ਯੋਗਦਾਨ ਪਾਇਆ ਹੈ, ਜਿਸ ਨਾਲ ਊਰਜਾ ਬਿੱਲਾਂ ਤੇ ਆਮਦਨ-ਯੋਗ ਗਾਹਕਾਂ ਨੂੰ ਜਿਆਦਾ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ

PG&E ਨੇ REACH ਪ੍ਰੋਗਰਾਮ ਦਾ ਵਿਸਤਾਰ ਕਰਨ ਲਈ $55 ਮਿਲੀਅਨ ਦਾ ਯੋਗਦਾਨ ਪਾਇਆ ਹੈ, ਜਿਸ ਨਾਲ ਊਰਜਾ ਬਿੱਲਾਂ ਤੇ ਆਮਦਨ-ਯੋਗ ਗਾਹਕਾਂ ਨੂੰ ਜਿਆਦਾ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ

 2024 ਵਿੱਚਆਮਦਨੀ-ਯੋਗਪਰਿਵਾਰਾਂਲਈ $1,000 ਤੱਕਦਾਬਿੱਲਕ੍ਰੈਡਿਟਉਪਲਬਧਹੈ 

ਓਕਲੈਂਡ, ਕੈਲੀਫ. —ਵੱਧ ਤੋਂ ਵੱਧ ਗਾਹਕਾਂ ਨੂੰ ਉਹਨਾਂ ਦੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਕਰਨ ਦੀ ਕੋਸ਼ਿਸ਼ ਵਿੱਚ, Pacific Gas and Electric Company (PG&E) ਨੇ ਡਾਲਰ ਐਨਰਜੀ ਫੰਡ (Dollar Energy Fund) ਨੂੰ ਸਮਰਥਨ ਦੇਣ ਲਈ $55 ਮਿਲੀਅਨ ਦਾ ਯੋਗਦਾਨ ਦਿੱਤਾ ਹੈ, ਜੋ ਭਾਈਚਾਰਕ ਮੱਦਦ ਦੇ ਜਰੀਏ ਊਰਜਾ ਸਹਾਇਤਾ ਲਈ ਰਾਹਤ (REACH) ਪ੍ਰੋਗਰਾਮ ਦੁਆਰਾ ਊਰਜਾ ਸਹਾਇਤਾ ਲਈ ਰਾਹਤ ਦੇ ਬੇਮਿਸਾਲ ਵਿਸਥਾਰ ਨੂੰ ਦਰਸਾਉਂਦਾ ਹੈ। REACH ਪ੍ਰੋਗਰਾਮ ਸੇਵਾ ਬੰਦ ਹੋਣ ਨੂੰ ਰੋਕਣ ਲਈ ਬਕਾਇਆ ਰਕਮ ਦਾ ਭੁਗਤਾਨ ਨਾ ਕਰਨ ਵਾਲੇ ਯੋਗ ਗਾਹਕਾਂ ਨੂੰ ਬਿੱਲ ਕ੍ਰੈਡਿਟ ਪ੍ਰਦਾਨ ਕਰ ਕੇ ਆਮਦਨ-ਯੋਗ ਪਰਿਵਾਰਾਂ ਨੂੰ ਸੰਕਟ ਦੇ ਦੌਰਾਨ ਉਹਨਾਂ ਦੇ ਊਰਜਾ ਬਿੱਲ ਦਾ ਭੁਗਤਾਨ ਕਰਨ ਵਿੱਚ ਮਦਦ ਕਰਦਾ ਹੈ।

ਜਨਵਰੀ 2024 ਤੋਂ ਸ਼ੁਰੂ, $55 ਮਿਲੀਅਨ ਦਾ ਨਿਵੇਸ਼ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ, ਫੰਡਿੰਗ ਦਾ ਲਗਭਗ ਅੱਧਾ ਹਿੱਸਾ ਊਰਜਾ ਲਈ California ਵਿਕਲਪਕ ਦਰਾਂ (CARE) ਵਿੱਚ ਨਾਮਜਦ ਜਾਂ ਯੋਗ ਪਰਿਵਾਰਾਂ ਲਈ ਉਪਲਬਧ ਵਿੱਤੀ ਰਾਹਤ ਦੀ ਅਧਿਕਤਮ ਰਕਮ ਨੂੰ $500 ਤੋਂ $1,000 ਤੱਕ ਦੁੱਗਣੀ ਕੀਤੀ ਜਾਵੇਗੀ। ਆਪਣੇ ਸੇਵਾ ਖੇਤਰ ਵਿੱਚ ਜਿਆਦਾ ਯੋਗ ਗਾਹਕਾਂ ਲਈ ਅਸਲ ਰਾਹਤ ਪ੍ਰਦਾਨ ਕਰਨ ਲਈ ਪਰੰਪਰਾਗਤ REACH ਸਹਾਇਤਾ ਦਿਸ਼ਾ-ਨਿਰਦੇਸ਼ਾਂ ਤੋਂ ਅਸਥਾਈ ਤਬਦੀਲੀ PG&E ਦੀ ਵਚਨਬੱਧਤਾ ਹਿੱਸਾ ਹੈ।

ਅਰਜ਼ੀ ਦੇਣ ਦੇ ਤਰੀਕੇ ਸਮੇਤ ਪ੍ਰੋਗਰਾਮ ਬਾਰੇ ਜਾਣਕਾਰੀ ਇੱਥੇਔਨਲਾਈਨ ਹੈ। ਬਕਾਇਆ ਫੰਡ ਆਮਦਨ-ਯੋਗ ਗਾਹਕਾਂ ਦੇ ਇੱਕ ਵੱਡੇ ਸਮੂਹ ਨੂੰ ਸਾਲ ਦੇ ਅੰਤ ਵਿੱਚ ਉਪਲਬਧ ਕਰਵਾਏ ਜਾਣਗੇ, ਜਿਸਦਾ ਵੇਰਵਾ ਆਉਣ ਵਾਲੇ ਮਹੀਨਿਆਂ ਵਿੱਚ ਜਾਰੀ ਕੀਤਾ ਜਾਵੇਗਾ।

“ਸਾਲ ਦੇ ਇਸ ਸਮੇਂ ਵਿੱਚ, ਸਾਡੇ ਗ੍ਰਾਹਕ ਆਪਣੇ ਘਰਾਂ ਨੂੰ ਗਰਮ ਕਰਨ ਲਈ ਊਰਜਾ ਤੇ ਜ਼ਿਆਦਾ ਨਿਰਭਰ ਕਰਦੇ ਹਨ, ਜੋ ਘਰੇਲੂ ਵਿੱਤ ਤੇ ਮਹੱਤਵਪੂਰਨ ਤੌਰ ਤੇ ਪ੍ਰਭਾਵ ਪਾਉਂਦਾ ਹੈ। ਜੱਦ ਗਾਹਕਾਂ ਨੂੰ ਇਸਦੀ ਸਭ ਤੋਂ ਜਿਆਦਾ ਲੋੜ ਹੁੰਦੀ ਹੈ, ਤਾਂ ਇਤਿਹਾਸਕ ਸਹਾਇਤਾ REACH ਪ੍ਰੋਗਰਾਮ ਵਿੱਚ PG&E ਦੇ ਸਭ ਤੋਂ ਵੱਡੇ ਯੋਗਦਾਨ ਨੂੰ ਦਰਸ਼ਾਉਂਦੀ ਹੈ, ਜੋ ਕਿ ਗਾਹਕਾਂ ਲਈ ਸਾਡੇ ਸਮਰਥਨ ਨੂੰ ਹੋਰ ਮਜਬੂਤ ਕਰਦੀ ਹੈ,” ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਕਸਟਮਰ ਐਕਸਪੀਰੀਅੰਸ ਨੇ ਕਿਹਾ।।   

ਮੁੱਖ ਪ੍ਰੋਗਰਾਮ ਹਾਈਲਾਈਟਸ  

  • ਵਧਿਆ ਹੋਇਆ ਬਿੱਲ ਕ੍ਰੈਡਿਟ: ਆਮਦਨ-ਯੋਗ ਗਾਹਕ $1,000 ਤੱਕ ਦਾ ਬਿੱਲ ਕ੍ਰੈਡਿਟ ਪ੍ਰਾਪਤ ਕਰ ਸਕਦੇ ਹਨ, ਜੋ ਪਿਛਲੇ REACH ਦਿਸ਼ਾ-ਨਿਰਦੇਸ਼ਾਂ ਦੇ ਤਹਿਤ $500 ਤੱਕ ਹੈ।  
  • ਯੋਗਤਾ ਦੀਆਂ ਲੋੜਾਂ: ਬਿਨੈਕਾਰਾਂ ਦੇ ਆਪਣੇ ਨਾਮ ਤੇ ਇੱਕ ਕਿਰਿਆਸ਼ੀਲ PG&E ਰਿਹਾਇਸ਼ੀ ਖਾਤਾ ਹੋਣਾ ਚਾਹੀਦਾ ਹੈ, ਜਿਸ ਵਿੱਚ ਪਿਛਲਾ ਬਕਾਇਆ $2,000 ਤੋਂ ਵੱਧ ਨਾ ਹੋਵੇ। ਉਹਨਾਂ ਨੂੰ ਨਿਰਧਾਰਿਤ ਆਮਦਨੀ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਬਿਜਲੀ ਬੰਦ ਦਾ ਨੋਟਿਸ ਮਿਲਿਆ ਹੋਣਾ ਚਾਹੀਦਾ ਹੈ ਜਾਂ ਬਕਾਇਆ ਹੋਣਾ ਚਾਹੀਦਾ ਹੈ, ਅਤੇ ਪਿਛਲੇ 12 ਮਹੀਨਿਆਂ ਵਿੱਚ REACH ਫੰਡਿੰਗ ਪ੍ਰਾਪਤ ਨਹੀਂ ਕੀਤੀ ਹੋਣੀ ਚਾਹੀਦੀ।  

ਡਾਲਰ ਐਨਰਜੀ ਫੰਡ (Dollar Energy Fund)  

 ਡਾਲਰ ਐਨਰਜੀ ਫੰਡ (Dollar Energy Fund), ਇੱਕ ਗੈਰ-ਲਾਭਕਾਰੀ ਸੰਸਥਾ ਹੈ , ਜੋ REACH ਪ੍ਰੋਗਰਾਮ ਲਈ ਫੰਡਿੰਗ ਦਾ ਪ੍ਰਬੰਧ ਕਰਦੀ ਹੈ, ਜਿਸਨੂੰ ਉੱਤਰੀ ਅਤੇ ਮੱਧ California ਵਿੱਚ 170 ਦਫਤਰਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। PG&E ਗ੍ਰਾਹਕ, ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਅਰਜ਼ੀਆਂ ਵਿੱਚ ਭਾਸ਼ਾ-ਸੰਬੰਧੀ ਸਹਾਇਤਾ ਦੀ ਲੋੜ ਹੈ, ਉਹ ਆਪਣੀ ਕਾਉਂਟੀ ਵਿੱਚ ਕਿਸੇ ਏਜੰਸੀ ਨਾਲ ਸੰਪਰਕ ਕਰ ਸਕਦੇ ਹਨ ਜਾਂ www.dollarenergy.org/MyApp ਤੇ ਔਨਲਾਈਨ ਅਰਜ਼ੀ ਦੇ ਸਕਦੇ ਹਨ।  ਸਹਾਇਤਾ ਲਈ ਬਿਨੈਕਾਰ (888) 282-6816 ਤੇ ਵੀ ਕਾਲ ਕਰ ਸਕਦੇ ਹਨ।

ਇਹ ਯੋਗਦਾਨ PG&E ਦੁਆਰਾ ਫੰਡ ਕੀਤਾ ਜਾਂਦਾ ਹੈ ਨਾ ਕਿ ਗਾਹਕ ਦਰਾਂ ਰਾਹੀਂ।

REACH ਬਾਰੇ 

REACH ਪ੍ਰੋਗਰਾਮ PG&E ਕਰਮਚਾਰੀਆਂ, ਸ਼ੇਅਰਧਾਰਕਾਂ ਅਤੇ ਗਾਹਕਾਂ ਦੇ ਦਾਨ ਰਾਹੀਂ ਸਾਲ-ਭਾਰ ਚੱਲਦਾ ਰਹਿੰਦਾ ਹੈ। 1983 ਵਿੱਚ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਤੋਂ ਤਕਰੀਬਨ 32,000 ਗਾਹਕਾਂ ਤੇ ਇਸਦਾ ਸਕਾਰਾਤਮਕ ਤੌਰ ਤੇ ਪ੍ਰਭਾਵ ਪਿਆ ਹੈ। ਪਿਛਲੇ ਛੇ ਸਾਲਾਂ ਵਿੱਚ, ਇਸ ਕਰਕੇ ਗਾਹਕਾਂ ਦੀ ਸਹਾਇਤਾ ਲਈ $9 ਮਿਲੀਅਨ ਤੋਂ ਵੱਧ ਦੀ ਰਕਮ ਨਿਰਧਾਰਤ ਕੀਤੀ ਹੈ। ਪੈਸਾ ਉਪਲਬਧ ਹੋਣ ਤੇ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਗ੍ਰਾਂਟਾਂ ਵੰਡੀਆਂ ਜਾਂਦੀਆਂ ਹਨ। 

PG&E ਬਾਰੇ

Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/newsਤੇ ਜਾਓ।  

Translate »