ਰਾਸ਼ਟਰੀ ਤਿਆਰੀ ਵਾਲੇ ਮਹੀਨੇ (ਅਤੇ ਸਾਰੇ ਸਾਲ) ਦੌਰਾਨ ਐਮਰਜੈਂਸੀ ਹੋਣ ਤੇ ਆਪਣੇ ਪਰਿਵਾਰ ਦੀ ਤਿਆਰ ਰਹਿਣ ਵਿੱਚ ਮਦਦ ਕਰੋ

ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company)  ਤੁਹਾਨੂੰ ਤਿਆਰੀ ਕਰਨ ਵਿੱਚ ਮਦਦ ਕਰਨ ਲਈ ਸੁਝਾਅ ਪੇਸ਼ ਕਰਦੀ ਹੈ

OAKLAND, Calif.—ਆਫ਼ਤਾਂ ਬਿਨਾਂ ਚੇਤਾਵਨੀ ਦੇ ਆ ਸਕਦੀਆਂ ਹਨ। ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਗਾਹਕਾਂ ਨੂੰ ਆਪਣੇ ਪਰਿਵਾਰਾਂ ਜਾਂ ਸਹਿਕਰਮੀਆਂ ਨਾਲ ਗੱਲਬਾਤ ਕਰਨ ਅਤੇ ਸੰਕਟਕਾਲੀਨ ਯੋਜਨਾਵਾਂ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ।

ਸਤੰਬਰ ਰਾਸ਼ਟਰੀ ਤਿਆਰੀ ਮਹੀਨਾ ਹੈ, ਅਤੇ ਇਸ ਸਾਲ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (Federal Emergency Management Agency) ਦਾ ਇੱਕ ਥੀਮ ਹੈ – “ਤੁਹਾਡੇ ਦੁਆਰਾ ਬਣਾਈ ਗਈ ਜ਼ਿੰਦਗੀ ਰੱਖਿਆ ਕਰਨ ਯੋਗ ਹੈ। ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਇੱਕ ਸਥਾਈ ਵਿਰਾਸਤ ਬਣਾਉਣ ਲਈ ਆਫ਼ਤਾਂ ਲਈ ਤਿਆਰ ਰਹੋ।”

ਐਮਰਜੈਂਸੀ ਪ੍ਰੀਪੇਰਡ੍ਨਸ ਐੰਡ ਰਿਸ੍ਪਾਨ੍ਸ (Emergency Preparedness and Response) ਦੇ PG&E ਉਪ ਪ੍ਰਧਾਨ Angie Gibson ਨੇ ਕਿਹਾ, ਜੇਕਰ ਤੁਹਾਡੇ ਘਰ ਜਾਂ ਵਪਾਰ ਵਿੱਚ ਕੋਈ ਆਫ਼ਤ ਵਾਪਰਦੀ ਹੈ, ਅੱਜ ਐਮਰਜੈਂਸੀ ਲਈ ਥੋੜ੍ਹਾ ਜਿਹਾ ਸਮਾਂ ਕੱਢ ਕੇ ਯੋਜਨਾ ਬਣਾਉਣ ਨਾਲ ਬਹੁਤ ਵੱਡਾ ਫ਼ਰਕ ਪੈ ਸਕਦਾ ਹੈ।

“ਮੇਰੀ ਟੀਮ ਅਤੇ ਮੈਂ ਸਾਲ ਭਰ ਦੀ ਤਿਆਰੀ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ।  ਸਾਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਐਮਰਜੈਂਸੀ ਲਈ ਤਿਆਰ ਕਰਨ ਵਿੱਚ ਬਿਤਾਇਆ ਗਿਆ ਸਮਾਂ ਨਾ ਸਿਰਫ਼ ਉਹਨਾਂ ਭਾਈਚਾਰੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਵਿੱਚ ਅਸੀਂ ਸੇਵਾ ਪ੍ਰਦਾਨ ਕਰਦੇ ਹਾਂ, ਸਗੋਂ ਭਵਿੱਖ ਵਿੱਚ ਇੱਕ ਨਿਵੇਸ਼ ਵੀ ਹੈ। ਅੱਜ ਅਸੀਂ ਜਿੰਨੇ ਜ਼ਿਆਦਾ ਤਿਆਰ ਹਾਂ, ਐਮਰਜੈਂਸੀ ਹੋਣ ਤੇ ਅਸੀਂ ਓਨੀ ਤੇਜ਼ੀ ਨਾਲ ਪ੍ਰਤਿਕਿਰਿਆ ਦੇ ਸਕਦੇ ਹਾਂ, ” Gibson ਨੇ ਕਿਹਾ।

Gibson ਨੇ ਕਿਹਾ ਕਿ ਇਹ ਟੀਮਾਂ, ਮੌਸਮ ਵਿਗਿਆਨੀਆਂ ਅਤੇ ਭੂ-ਵਿਗਿਆਨੀਆਂ ਤੋਂ ਲੈ ਕੇ ਐਮਰਜੈਂਸੀ ਪ੍ਰਬੰਧਕਾਂ ਅਤੇ ਕਰੀਅਰ ਜਨਤਕ ਸੁਰੱਖਿਆ ਨੇਤਾਵਾਂ ਤੱਕ, PG&E ਅਤੇ ਸਾਡੇ ਗਾਹਕਾਂ ਨੂੰ ਜੰਗਲਾਂ ਦੀ ਅੱਗ, ਭੁਚਾਲ, ਜਵਾਲਾਮੁਖੀ ਫਟਣ ਜਾਂ ਵੱਡੇ ਤੂਫਾਨਾਂ ਲਈ ਤਿਆਰ ਕਰਨ ਵਿੱਚ ਮਦਦ ਕਰਨ ਲਈ ਹਰ ਰੋਜ਼ ਕੰਮ ਕਰਦੀਆਂ ਹਨ। ਉਹ ਗਾਹਕਾਂ ਨੂੰ ਆਪਣੇ ਸਥਾਨਕ ਐਮਰਜੈਂਸੀ ਤਿਆਰੀ ਸੰਬੰਧੀ ਮਾਹਰਾਂ ਨਾਲ ਜਾਂਚ ਕਰਨ ਲਈ ਵੀ ਉਤਸ਼ਾਹਿਤ ਕਰਦੀ ਹੈ।

“ਤੁਹਾਡੀ ਕਾਉਂਟੀ ਐਮਰਜੈਂਸੀ ਸੇਵਾਵਾਂ ਦੀ ਵੈੱਬਸਾਈਟ ਤੇ ਜਾਓ ਅਤੇ ਆਪਣੇ ਆਲੇ-ਦੁਆਲੇ ਦੇ ਜੋਖ਼ਮਾਂ ਅਤੇ ਖ਼ਤਰਿਆਂ ਨੂੰ ਸਮਝੋ,” ਉਸਨੇ ਕਿਹਾ। “ਇਸ ਗੱਲ ਬਾਰੇ ਜਾਣਨ ਲਈ ਇਹ ਇੱਕ ਵਧੀਆ ਢਾਂਚਾ ਪ੍ਰਦਾਨ ਕਰੇਗਾ ਕਿ ਤੁਹਾਨੂੰ ਕਿਸ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ ਅਤੇ ਆਪਣੇ ਪਰਿਵਾਰ ਅਤੇ ਗੁਆਂਢੀਆਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।”

ਤੁਹਾਡੇ ਪਰਿਵਾਰ ਦੀ ਸੁਰੱਖਿਆ ਵਿੱਚ ਤੁਹਾਡੀ ਮਦਦ ਕਰਨ ਲਈ, PG&E ਦਾ ਸੁਰੱਖਿਆ ਕਾਰਵਾਈ ਕੇਂਦਰ ਐਮਰਜੈਂਸੀ ਯੋਜਨਾਵਾਂ ਤਿਆਰ ਕਰਨ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਹੋਰ ਤਰੀਕਿਆਂ ਬਾਰੇ ਸੁਝਾਅ ਪੇਸ਼ ਕਰਦਾ ਹੈ। ਆਪਣੀਆਂ ਐਮਰਜੈਂਸੀ ਸਪਲਾਈਆਂ ਨੂੰ ਤਿਆਰ ਕਰਦੇ ਸਮੇਂ, ਇਹਨਾਂ ਸੁਝਾਵਾਂ ਤੇ ਵਿਚਾਰ ਕਰੋ –

  • ਆਪਣੇ ਪਰਿਵਾਰ ਦੇ ਹਰੇਕ ਸੱਦਸ ਲਈ ਪ੍ਰਤੀ ਦਿਨ ਲਈ ਘੱਟੋ-ਘੱਟ ਇੱਕ ਗੈਲਨ ਪੀਣ ਵਾਲਾ ਪਾਣੀ ਰੱਖੋ।
  • ਅਨਾਸ਼ਵਾਨ ਭੋਜਨ ਦੀ ਸਪਲਾਈ ਰੱਖੋ, ਜਿਸਨੂੰ ਬਿਜਲੀ ਤੋਂ ਬਿਨਾਂ ਤਿਆਰ ਕਰਨਾ ਆਸਾਨ ਹੈ।
  • ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਆਪਣਾ ਘਰ ਛੱਡਣਾ ਪੈਂਦਾ ਹੈ, ਤਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਗੈਰ-ਇਲੈਕਟ੍ਰਿਕ ਕੈਨ ਓਪਨਰ ਹੈ, ਨਾਲ ਹੀ ਬਰਤਨ ਵੀ ਤਿਆਰ ਹਨ।
  • ਆਪਣੇ ਸੈੱਲ ਫ਼ੋਨਾਂ ਨੂੰ ਚਾਰਜ ਰੱਖੋ ਅਤੇ ਫ਼ੋਨਾਂ ਅਤੇ ਹੋਰ ਨਿੱਜੀ ਇਲੈਕਟ੍ਰਾਨਿਕ ਉਪਕਰਨਾਂ ਜਿਵੇਂ ਕਿ ਲੈਪਟੌਪ ਲਈ ਪੋਰਟੇਬਲ ਚਾਰਜਿੰਗ ਬੈਟਰੀ ਖਰੀਦਣ ਬਾਰੇ ਵਿਚਾਰ ਕਰੋ।
  • ਜ਼ਰੂਰੀ ਦਵਾਈਆਂ ਅਤੇ ਨੁਸਖ਼ੇ ਵਾਲੀਆਂ ਦਵਾਈਆਂ ਦੀ ਸੂਚੀ ਰੱਖੋ।

Ready.Gov ਵੈੱਬਸਾਈਟ ਐਮਰਜੈਂਸੀ ਦੀ ਤਿਆਰੀ ਦੇ ਸਾਧਨਾਂ ਅਤੇ ਸੁਝਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵੀ ਪੇਸ਼ ਕਰਦੀ ਹੈ, ਜਿਸ ਵਿੱਚ ਤੁਹਾਡੇ ਪਰਿਵਾਰ ਨੂੰ ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਪ੍ਰਤਿਕਿਰਿਆ ਦੇਣ ਲਈ ਤਿਆਰ ਕਰਨ ਦੇ ਤਰੀਕੇ ਸ਼ਾਮਲ ਹਨ।

PG&E ਬਾਰੇ

PG&E, PG&E Corporation (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news. ਤੇ ਜਾਓ।

Translate »