ਸਥਾਨਕ ਰੈਸਟੋਰੈਂਟਾਂ ਦਾ ਕਾਰੋਬਾਰ ਚੱਲਦੇ ਰਹਿਣ ਲਈ, PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਨੇ 2023 ਲਈ ਰੈਸਟੋਰੈਂਟਸ ਕੇਅਰ ਰਿਜ਼ਿਲਿਅੰਸ ਫੰਡ (Restaurants Care Resilience Fund) ਵਿੱਚ ਯੋਗਦਾਨ ਦਾ ਨਵੀਨੀਕਰਨ ਕੀਤਾ ਹੈ

PG&E ਦੇ ਸੇਵਾ ਖੇਤਰ ਵਿੱਚ ਸੁਤੰਤਰ ਰੈਸਟੋਰੈਂਟ ਦੇ ਮਾਲਕ $5,000 ਦੇ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ

ਓਕਲੈਂਡ, ਕੈਲੀਫ. — ਲਗਾਤਾਰ ਤੀਜੇ ਸਾਲ, ਲਗਾਤਾਰ ਤੀਜੇ ਸਾਲ PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) (PG&E ਫਾਊਂਡੇਸ਼ਨ) California ਰੈਸਟੋਰੈਂਟ ਫਾਊਂਡੇਸ਼ਨ (California Restaurant Foundation, CRF) ਦੇ ਰੈਸਟੋਰੈਂਟਸ ਕੇਅਰ ਰਿਜ਼ਿਲਿਅੰਸ ਫੰਡ (Restaurants Care Resilience Fund) ਰਾਹੀਂ ਸੁਤੰਤਰ ਰੈਸਟੋਰੈਂਟ ਦੇ ਮਾਲਕਾਂ ਅਤੇ ਉਨ੍ਹਾਂ ਦੇ ਸਟਾਫ ਨੂੰ ਗ੍ਰਾਂਟ ਪ੍ਰਦਾਨ ਕਰ ਰਹੀ ਹੈ। PG&E ਫਾਊਂਡੇਸ਼ਨ ਇਸ ਸਾਲ $900,000 ਦਾ ਯੋਗਦਾਨ ਪਾ ਰਹੀ ਹੈ ਤਾਂ ਜੋ ਮੁੜ ਲੰਬੇ ਸਮੇਂ ਲਈ ਸ਼ਹਿਰ ਦੇ ਕਾਰੋਬਾਰਾਂ ਨੂੰ ਬਣਾਉਣ ਵਿੱਚ ਮਦਦ ਜਿਆਦਾ ਕੀਤੀ ਜਾ ਸਕੇ।

PG&E ਫਾਊਂਡੇਸ਼ਨ ਦਾ ਦਾਨ ਪੂਰੇ California ਵਿੱਚ 360 ਤੋਂ ਵੱਧ ਸੁਤੰਤਰ ਰੈਸਟੋਰੈਂਟਾਂ ਨੂੰ $2.1 ਮਿਲੀਅਨ ਦੀਆਂ ਕੁੱਲ ਗ੍ਰਾਂਟ ਲਈ ਫੰਡ ਦੇਣ ਵਿੱਚ ਮਦਦ ਕਰੇਗਾ। CRF ਨੇ ਇਸ ਸਾਲ ਵਿਅਕਤੀਗਤ ਗ੍ਰਾਂਟ ਦੀ ਰਕਮ $5,000 ਤੱਕ ਵਧਾ ਦਿੱਤੀ ਹੈ, ਜਿਸਦੀ ਵਰਤੋਂ ਤਕਨੀਕ ਅਪਣਾਉਣ, ਉਪਕਰਣਾਂ ਨੂੰ ਅੱਪਗ੍ਰੇਡ ਕਰਣ, ਕਰਮਚਾਰੀ ਨੂੰ ਕੰਮ ‘ਤੇ ਰੱਖਣ ਅਤੇ ਬਰਕਰਾਰ ਰੱਖਣ, ਅਤੇ ਅਣਕਿਆਸੇ ਮੁਸ਼ਕਿਲਾਂ ਲਈ ਕੀਤੀ ਜਾ ਸਕਦੀ ਹੈ, ਜੋ ਕਿ ਸਥਾਨਕ ਆਰਥਿਕਤਾ ਅਤੇ ਭਾਈਚਾਰਿਆਂ ਵਿੱਚ ਯੋਗਦਾਨ ਦੇਣਾ ਜਾਰੀ ਰੱਖਣ ਲਈ ਰੈਸਟੋਰੈਂਟਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ।

ਪਿਛਲੇ ਸਾਲ, PG&E ਫਾਊਂਡੇਸ਼ਨ ਨੇ ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਦੇ ਸੇਵਾ ਖੇਤਰ ਵਿੱਚ 28 ਕਾਉਂਟੀਆਂ ਵਿੱਚ 144 ਸ਼ਹਿਰ ਦੇ ਰੈਸਟੋਰੈਂਟਾਂ ਨੂੰ $3,000 ਅਨੁਦਾਨ ਵਜੋਂ ਫੰਡ ਦਿੱਤੇ।

ਤੁਸੀਂ ਓਕਲੈਂਡ ਦੇ PG&E ਦੇ ਸ਼ਹਿਰ ਦੇ ਹੈੱਡਕੁਆਰਟਰ ਵਿੱਚ ਸਥਿਤ ਇੱਕ ਪ੍ਰਾਪਤਕਰਤਾ ਬਾਰੇ ਇੱਕ ਵੀਡੀਓ ਇੱਥੇ ਦੇਖ ਸਕਦੇ ਹੋ

California ਰੈਸਟੋਰੈਂਟ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਐਲਿਸੀਆ ਹਰਸ਼ਫੀਲਡ ਨੇ ਕਿਹਾ “ਅਸੀਂ ਸਾਡੇ ਰੈਸਟੋਰੈਂਟ ਕੇਅਰ ਰਿਜ਼ਿਲਿਅੰਸ ਫੰਡ (Restaurants Care Resilience Fund) ਲਈ PG&E ਫਾਊਂਡੇਸ਼ਨ ਦੇ ਲਗਾਤਾਰ ਸਮਰਥਨ ਲਈ ਬਹੁਤ ਧੰਨਵਾਦੀ ਹਾਂ, ਕਿਉਂਕਿ ਇਹ ਸਾਨੂੰ ਉੱਤਰੀ ਅਤੇ ਕੇਂਦਰੀ California ਵਿੱਚ ਸੁਤੰਤਰ ਰੈਸਟੋਰੈਂਟ ਮਾਲਕਾਂ ਦੀ ਮੁੜ ਬਣਾਉਣ ਅਤੇ ਲੰਬੇ ਸਮੇਂ ਲਈ ਉਹਨਾਂ ਦੇ ਕਾਰੋਬਾਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ ਮਜ਼ਬੂਤੀ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੰਦਾ ਹੈ।” “ਰਿਜ਼ਿਲਿਐੰਸ ਫੰਡ ਗ੍ਰਾਂਟ ਰੈਸਟੋਰੈਂਟ ਮਾਲਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਸਥਾਨਕ ਭਾਈਚਾਰੇ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾਉਂਦੀਆਂ ਹਨ। PG&E ਫਾਊਂਡੇਸ਼ਨ ਦੀ ਉਦਾਰਤਾ ਲਈ ਧੰਨਵਾਦ, ਇਹ ਸਾਡਾ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਰਿਜ਼ਿਲਿਅੰਸ ਫੰਡ ਹੋਵੇਗਾ।”

“ਸਥਾਨਕ ਰੈਸਟੋਰੈਂਟ ਇਕੱਠੇ ਹੋਣ, ਜੁੜਨ ਅਤੇ ਜਸ਼ਨ ਮਨਾਉਣ ਦਾ ਇੱਕ ਗੱੜ ਹਨ। ਉਹ ਸਾਡੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਂਣ ਲਈ ਜੋੜਦੇ ਹਨ, ਅਤੇ ਸਾਨੂੰ ਕਾਰੋਬਾਰ ਦੇ ਮਾਲਕਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਖੁਸ਼ ਹੋਣ ਵਿੱਚ ਮਦਦ ਕਰਨ ਤੇ ਮਾਣ ਹੈ। ਅਸੀਂ California ਰੈਸਟੋਰੈਂਟ ਫਾਊਂਡੇਸ਼ਨ ਨਾਲ ਸਾਂਝੇਦਾਰੀ ਕਰਨ ਲਈ ਧੰਨਵਾਦੀ ਹਾਂ ਤਾਂ ਜੋ ਸਾਡੇ ਸ਼ਹਿਰਾਂ ਵਿੱਚ ਹੋਰ ਜਿਆਦਾ ਮੁੜ ਸੁਤੰਤਰ ਕਾਰੋਬਾਰਾਂ ਨੂੰ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ” ਕਾਰਲਾ ਪੀਟਰਮੈਨ, ਕਾਰਜਕਾਰੀ ਉਪ ਪ੍ਰਧਾਨ, ਕਾਰਪੋਰੇਟ ਮਾਮਲੇ, PG&E ਕਾਰਪੋਰੇਸ਼ਨ, ਅਤੇ ਬੋਰਡ ਦੇ ਚੇਅਰਮੈਨ, The PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਨੇ ਕਿਹਾ।

ਹੁਣ 7 ਮਈ ਤੱਕ ਅਪਲਾਈ ਕਰੋ

ਰੈਸਟੋਰੈਂਟ ਫੰਡ ਦੀਆਂ ਅਰਜ਼ੀਆਂ ਹੁਣ 7 ਮਈ, 2023 ਤੱਕ ਖੁੱਲ੍ਹੀਆਂ ਹਨ। ਰੈਸਟੋਰੈਂਟ www.restaurantscare.org/resilience ‘ਤੇ ਅਰਜ਼ੀ ਦੇ ਸਕਦੇ ਹਨ। PG&E ਦੇ ਸੇਵਾ ਖੇਤਰ ਵਿੱਚ ਸਾਰੇ California-ਅਧਾਰਤ ਰੈਸਟੋਰੈਂਟ ਮਾਲਕਾਂ ਲਈ ਗ੍ਰਾਂਟ ਖੁੱਲ੍ਹੀਆਂ ਹਨ ਜਿਨ੍ਹਾਂ ਕੋਲ ਪੰਜ ਤੋਂ ਘੱਟ ਸਥਾਨ ਹਨ ਅਤੇ $3 ਮਿਲੀਅਨ ਤੋਂ ਘੱਟ ਆਮਦਨ ਹੈ। ਉਨ੍ਹਾਂ ਰੈਸਟੋਰੈਂਟਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਜਿਨ੍ਹਾਂ ਨੇ ਗ੍ਰਾਂਟ ਪ੍ਰਾਪਤ ਨਹੀਂ ਕੀਤੀ ਹੈ; ਹਾਲਾਂਕਿ, ਪਿਛਲੇ ਪ੍ਰਾਪਤਕਰਤਾਵਾਂ ਨੂੰ ਵੀ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

CRF ਨੇ COVID-19 ਮਹਾਂਮਾਰੀ ਦੇ ਆਰਥਿਕ ਪ੍ਰਭਾਵਾਂ ਤੋਂ ਉਭਰਨ ਵਾਲੇ ਰੈਸਟੋਰੈਂਟਾਂ, ਜਿਸ ਕਾਰਨ ਬਹੁਤ ਸਾਰੇ ਰੈਸਟੋਰੈਂਟ ਅਸਥਾਈ ਜਾਂ ਸਥਾਈ ਤੌਰ ‘ਤੇ ਬੰਦ ਹੋ ਗਏ ਸੀ, ਦੀ ਸਹਾਇਤਾ ਲਈ 2021 ਵਿੱਚ ਰੈਜ਼ੀਲੈਂਸ ਫੰਡ ਦੀ ਸ਼ੁਰੂਆਤ ਕੀਤੀ।

ਸਥਾਪਨਾ ਤੋਂ ਲੈ ਕੇ, ਹੁਣ ਤੱਕ CRF ਨੇ ਸੂਬੇ ਭਰ ਵਿੱਚ ਸੁਤੰਤਰ ਰੈਸਟੋਰੈਂਟ ਮਾਲਕਾਂ ਨੂੰ 788 ਗ੍ਰਾਂਟ ਪ੍ਰਦਾਨ ਕੀਤੀਆਂ ਹਨ। ਪ੍ਰਾਪਤਕਰਤਾਵਾਂ ਵਿੱਚੋਂ, 68.5% ਔਰਤਾਂ ਦੀ ਮਲਕੀਅਤ ਵਾਲੇ ਸਨ ਅਤੇ 83% ਅਲਪਸੰਖਿਅਕ-ਮਲਕੀਅਤ ਵਾਲੇ ਸਨ।

ਇਸ ਪੁੰਨ ਦਾਨ ਲਈ PG&E ਫਾਊਂਡੇਸ਼ਨ ਦੀ ਫੰਡਿੰਗ PG&E ਗਾਹਕਾਂ ਤੋਂ ਨਹੀਂ ਬਲਕਿ PG&E ਦੇ ਸ਼ੇਅਰਧਾਰਕਾਂ ਤੋਂ ਆਉਂਦੀ ਹੈ।

ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਸਹਾਇਤਾ ਕਰਨਾ

PG&E ਆਪਣੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਗਾਹਕਾਂ ਨੂੰ ਮਹਾਂਮਾਰੀ ਅਤੇ ਹਾਲ ਹੀ ਦੀ ਮਹਿੰਗਾਈ ਸਮੇਤ ਹਾਲ ਹੀ ਦੀਆਂ ਆਰਥਿਕ ਮੁਸ਼ਕਿਲਾਂ ਦੇ ਵਿੱਚਕਾਰ ਬਿਜਲੀ ਅਤੇ ਪੈਸੇ ਦੀ ਬੱਚਤ ਕਰਨ ਦੇ ਤਰੀਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ PG&E ਆਪਣੇ ਗਾਹਕਾਂ ਦੀ ਮਦਦ ਕਰ ਰਿਹਾ ਹੈ:

  • ਉਹਨਾਂ ਕਾਰੋਬਾਰੀ ਗਾਹਕਾਂ ਨਾਲ ਸੰਪਰਕ ਕਰਨਾ, ਜੋ ਵਰਤੋਂ ਦੇ ਸਮੇਂ ਦੀਆਂ ਦਰਾਂ ਦੀਆਂ ਯੋਜਨਾਵਾਂ ਲਈ ਪੀਕ ਘੰਟਿਆਂ ਨੂੰ ਬਦਲਣ ਦੇ ਅਨੁਸਾਰ, ਆਪਣੇ ਕਾਰਜਾਂ ਲਈ ਇੱਕ ਬਿਹਤਰ ਰੇਟ ਯੋਜਨਾ ਚੁਣ ਕੇ ਪੈਸੇ ਦੀ ਬੱਚਤ ਕਰਨਗੇ — ਜੋ ਇਸ ਸਾਲ ਪਹਿਲਾਂ ਹੀ ਗਾਹਕਾਂ ਨੂੰ $5 ਮਿਲੀਅਨ ਤੋਂ ਵੱਧ ਊਰਜਾ ਲਾਗਤਾਂ ਦੀ ਬੱਚਤ ਕਰ ਰਹੇ ਹਨ।
  • ਸਾਰੇ ਛੋਟੇ ਕਾਰੋਬਾਰੀ ਗਾਹਕਾਂ ਨੂੰ COVID-19 ਰਾਹਤ ਅਤੇ ਸਹਾਇਤਾ ਜਾਣਕਾਰੀ ਪ੍ਰਦਾਨ ਕਰਨਾ, ਜਿਸ ਵਿੱਚ PG&E ਸਰੋਤ ਅਤੇ California ਸੂਬਾਈ ਪ੍ਰੋਗਰਾਮਾਂ ਵਰਗੇ ਕਾਰੋਬਾਰਾਂ ਲਈ ਬਾਹਰੀ ਸਹਾਇਤਾ ਸ਼ਾਮਲ ਹੈ।
  • ਯੋਗ ਛੋਟੇ ਕਾਰੋਬਾਰੀ ਗਾਹਕਾਂ ਨੂੰ ਮੁਫ਼ਤ ਵਿੱਚ ਊਰਜਾ ਕੁਸ਼ਲਤਾ ਮੁਲਾਂਕਣ ਅਤੇ ਅੱਪਗ੍ਰੇਡ ਪ੍ਰਦਾਨ ਕਰਨ ਲਈ ਸਰਲ ਬੱਚਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।
  • ਈਮੇਲ ਮੁਹਿੰਮਾਂ, PG&E ਦੇ ਊਰਜਾ ਸਲਾਹਕਾਰਾਂ, ਅਤੇ ਸਿੱਧੀ ਮੇਲ ਰਾਹੀਂ ਭੁਗਤਾਨ ਸਹਾਇਤਾ ਅਤੇ ਊਰਜਾ-ਬੱਚਤ ਪ੍ਰੋਗਰਾਮਾਂ ਨੂੰ ਉਜਾਗਰ ਕਰਨ ਵਾਲੇ ਛੋਟੇ ਕਾਰੋਬਾਰੀ ਗਾਹਕਾਂ ਤੱਕ ਪਹੁੰਚ ਨੂੰ ਵਧਾਉਣਾ।
  • ਖੁੱਲ੍ਹੇ ਰਹਿਣ ਲਈ ਸੰਘਰਸ਼ ਕਰ ਰਹੇ ਕਾਰੋਬਾਰਾਂ ਲਈ ਛੋਟ ਵਾਲੀ ਦਰ ਵਿੱਚ ਦਾਖਲਾ ਲੈਣ ਲਈ ਯੋਗ ਗਾਹਕਾਂ ਤੱਕ ਪਹੁੰਚ ਦਾ ਆਯੋਜਨ ਕਰਨਾ।
  • ਛੋਟੇ ਕਾਰੋਬਾਰੀ ਗਾਹਕਾਂ ਨੂੰ ਸਥਾਈ ਲਾਗਤ ਬੱਚਤ ਦਾ ਅਨੁਭਵ ਕਰਨ ਵਿੱਚ ਮਦਦ ਕਰਨ ਲਈ ਛੋਟ ਅਤੇ ਵਿੱਤੀ ਹੱਲ ਪੇਸ਼ ਕਰਨਾ।

PG&E ਛੋਟੇ ਅਤੇ ਦਰਮਿਆਨੇ ਕਾਰੋਬਾਰੀ ਗਾਹਕ ਸਹਾਇਤਾ ਬਾਰੇ ਵਧੇਰੀ ਜਾਣਕਾਰੀ ਲਈ pge.com/smbsupport ‘ਤੇ ਜਾਓ।

PG&E ਬਾਰੇ

ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company), PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਬਵਧੇਰੀ ਜਾਣਕਾਰੀ ਲਈ, www.pge.com/ਅਤੇ http://www.pge.com/about/newsroom/ ‘ਤੇ ਜਾਓ।

PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਬਾਰੇ

PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਇੱਕ ਸੁਤੰਤਰ 501(c)(3) ਗੈਰ-ਲਾਭਕਾਰੀ ਸੰਸਥਾ ਹੈ, ਜੋ PG&E ਤੋਂ ਵੱਖ ਹੈ ਅਤੇ PG&E ਕਾਰਪੋਰੇਸ਼ਨ ਦੁਆਰਾ ਸਪਾਂਸਰ ਕੀਤੀ ਗਈ ਹੈ।

Translate »