ਸਥਾਨਕ ਰੈਸਟੋਰੈਂਟ ਵੱਲੋਂ ਖਾਣਾ ਬਣਾਉਣਾ: ਇਸ ਸਾਲ ਵਿੱਤੀ ਸਹਾਇਤਾ ਦੇ ਦੂਜੇ ਦੌਰ ਵਿੱਚ $3,000 ਲਚਕੀਲਾ ਅਨੁਦਾਨ ਪ੍ਰਾਪਤ ਕਰਨ ਵਾਲੇ 114 ਰੈਸਟੋਰੈਂਟ

PG&E ਕਾਰਪੋਰੇਸ਼ਨ ਫਾਊਂਡੇਸ਼ਨ ਮਹਾਂਮਾਰੀ ਦੀ ਰਿਕਵਰੀ ਦੇ ਨਾਲ ਰੈਸਟੋਰੈਂਟਾਂ ਦਾ ਸਮਰਥਨ ਕਰਨਾ ਜਾਰੀ ਰੱਖਦੀ ਹੈ

ਓਕਲੈਂਡ, ਕੈਲੀ. — ਛੁੱਟੀਆਂ ਦੇ ਸਮੇਂ ਤੇ, ਉੱਤਰੀ ਅਤੇ ਮੱਧ California ਦੇ ਰੈਸਟੋਰੈਂਟਾਂ ਨੂੰ ਇਸ ਸਾਲ ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation,CRF) ਅਤੇ  PG&E ਕਾਰਪੋਰੇਸ਼ਨ ਫਾਊਂਡੇਸ਼ਨ (ਫਾਊਂਡੇਸ਼ਨ) (PG&E Corporation Foundation (Foundation)) ਤੋਂ ਦੂਜਾ ਹੁਲਾਰਾ ਮਿਲ ਰਿਹਾ ਹੈ। ਫਾਊਂਡੇਸ਼ਨ ਦਾ CRF ਲਈ $400,000 ਦਾ ਨਵੀਨਤਮ ਚੈਰੀਟੇਬਲ ਯੋਗਦਾਨ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ (Pacific Gas and Electric PG&E) ਕੰਪਨੀ ਸੇਵਾ ਖੇਤਰ ਵਿੱਚ 23 ਕਾਉਂਟੀਆਂ ਵਿੱਚ 114 ਘਰੇਲੂ ਰੈਸਟੋਰੈਂਟਾਂ ਨੂੰ $3,000 ਅਨੁਦਾਨ ਦੇ ਨਾਲ-ਨਾਲ CRF ਲਈ ਸੰਚਾਲਨ ਸਹਾਇਤਾ ਲਈ ਫੰਡ ਦੇਵੇਗਾ।

ਫਾਊਂਡੇਸ਼ਨ ਦਾ CRF ਦੇ ਰੈਸਟੋਰੈਂਟਸ ਕੇਅਰ ਰੈਜ਼ੀਲੈਂਸ ਫੰਡ (Restaurants Care Resilience Fund) ਵਿੱਚ ਵਾਧੂ ਯੋਗਦਾਨ ਰੈਸਟੋਰੈਂਟਾਂ ਨੂੰ ਮੁਲਤਵੀ ਰੱਖ-ਰਖਾਅ ਨੂੰ ਦੂਰ ਕਰਨ ਲਈ ਉਪਕਰਣਾਂ ਨੂੰ ਅੱਪਗਰੇਡਾਂ ਲਈ ਭੁਗਤਾਨ ਕਰਨ ਵਿੱਚ ਮਦਦ ਕਰੇਗਾ, ਅਤੇ ਉਦਯੋਗ-ਵਿਆਪਕ ਕਰਮਚਾਰੀ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਕਰਮਚਾਰੀ ਦੀ ਸੰਭਾਲ ਲਈ, ਇਹ ਦੋਵੇਂ ਪਿਛਲੇ ਦੋ ਸਾਲਾਂ ਤੋਂ ਵਧੇ ਕਰਜ਼ੇ, ਘਾਟੇ ਅਤੇ ਲਾਗਤਾਂ ਕਾਰਨ ਠੰਦੇ-ਬਸਤੇ ਵਿੱਚ ਸਨ। ਹਾਲੀਆ ਫੰਡਿੰਗ ਇਸ ਸਾਲ ਦੇ ਸ਼ੁਰੂ ਵਿੱਚ $500,000 ਦੇ ਯੋਗਦਾਨਦੀ ਪਾਲਣਾ ਕਰਦੀ ਹੈ।

“ਅਸੀਂ  PG&E ਕਾਰਪੋਰੇਸ਼ਨ ਫਾਊਂਡੇਸ਼ਨ ਵੱਲੋਂ 2022 ਵਿੱਚ PG&E ਸੇਵਾ ਖੇਤਰ ਵਿੱਚ ਦਿੱਤੇ ਗਏ ਕੁੱਲ ਅਨੁਦਾਨ ਨੂੰ 258 ਸੁਤੰਤਰ ਰੈਸਟੋਰੈਂਟਾਂ ਤੱਕ ਪਹੁੰਚਾ ਕੇ ਦਿੱਤੇ ਗਏ ਵਾਧੂ ਯੋਗਦਾਨ ਤੋਂ ਆਨੰਦਿਤ ਹੋਏ। ਇਹ ਅਨੁਦਾਨ ਰੈਸਟੋਰੈਂਟ ਮਾਲਕਾਂ ਨੂੰ ਉਹਨਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਅਤੇ ਬਹੁਤ ਪ੍ਰਸ਼ੰਸਾਯੋਗ ਚਾਲਕ ਦਲ ਦਾ ਇੱਕ  ਰੀਟੈਨਸ਼ਨ ਬੋਨਸ ਦੇ ਨਾਲ ਧੰਨਵਾਦ ਕਰਨ ਜਾਂ ਉਹਨਾਂ ਦੇ ਰੈਸਟੋਰੈਂਟਾਂ ਨੂੰ ਸੁਰੱਖਿਅਤ ਅਤੇ ਕੁਸ਼ਲਤਾ ਨਾਲ ਚਲਾਉਣ ਵਿੱਚ ਮਦਦ ਕਰਨ ਲਈ ਉਪਕਰਣਾਂ ਵਿੱਚ ਨਿਵੇਸ਼ ਕਰਨ ਦੀ ਆਗਿਆ ਦਿੰਦੀਆਂ ਹਨ। ਦੇਣ ਲਈ ਕਿੰਨਾ ਅਸਾਧਾਰਨ ਤੋਹਫ਼ਾ ਹੈ, ਖਾਸ ਕਰਕੇ ਸਾਲ ਦੇ ਇਸ ਸਮੇਂ ਤੇ। ਇਕੱਠੇ ਮਿਲ ਕੇ, ਅਸੀਂ ਥੋੜ੍ਹੀ ਜਿਹੀ ਖੁਸ਼ੀ ਫੈਲਾ ਰਹੇ ਹਾਂ ਅਤੇ ਰੈਸਟੋਰੈਂਟਾਂ ਨੂੰ ਦੱਸ ਰਹੇ ਹਾਂ ਕਿ ਅਸੀਂ ਆਪਣੇ ਆਂਢ-ਗੁਆਂਢ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਕਿੰਨੀ ਕਦਰ ਕਰਦੇ ਹਾਂ,” ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation) ਦੀ ਕਾਰਜਕਾਰੀ ਨਿਰਦੇਸ਼ਕ ਐਲਿਸੀਆ ਹਰਸ਼ਫੀਲਡ ਨੇ ਕਿਹਾ।

ਪਿਛਲੇ ਦੋ ਸਾਲਾਂ ਤੋਂ, PG&E ਅਤੇ ਫਾਊਂਡੇਸ਼ਨ ਨੇ CRF ਦੇ ਰੈਸਟੋਰੈਂਟ ਕੇਅਰ ਰੈਜ਼ੀਲੈਂਸ ਫੰਡ (Restaurants Care Resilience Fund)ਦਾ ਸਮਰਥਨ ਕੀਤਾ ਹੈ। ਤਿੰਨ ਯੂਨਿਟਾਂ ਤੋਂ ਘੱਟ ਅਤੇ $3 ਮਿਲੀਅਨ ਤੋਂ ਘੱਟ ਮਾਲੀਆ ਵਾਲੇ California ਦੇ ਨਿਵਾਸੀ ਰੈਸਟੋਰੈਂਟ ਮਾਲਕਾਂ ਲਈ ਅਨੁਦਾਨ ਉਪਲਬਧ ਕਰਵਾਈਆਂ ਗਈਆਂ ਹਨ, ਅਤੇ ਅਲਪਸੰਖਿਅਕ ਅਤੇ ਔਰਤਾਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਨੂੰ ਤਰਜੀਹ ਦਿੱਤੀ ਗਈ ਹੈ। PG&E ਅਤੇ ਫਾਊਂਡੇਸ਼ਨ ਦੇ ਸੰਯੁਕਤ $1.4 ਮਿਲੀਅਨ ਚੈਰੀਟੇਬਲ ਯੋਗਦਾਨਾਂ ਵਿੱਚ 2021 ਅਤੇ 2022 ਵਿੱਚ 367 ਸਥਾਨਕ ਰੈਸਟੋਰੈਂਟਾਂ ਦਾ ਸਮਰਥਨ ਕੀਤਾ ਹੈ।

ਪਿਛਲੀ ਬਸੰਤ ਅਨੁਦਾਨ ਪ੍ਰਾਪਤਕਰਤਾਵਾਂ ਵਿੱਚੋਂ ਇੱਕ, ਫ੍ਰੇਸਨੋ ਵਿੱਚ ਲਾਸ ਮਾਨਾਨੀਟਾਸ ਰੈਸਟੋਰੈਂਟ ਦਾ ਇੱਕ ਵੀਡੀਓ ਦੇਖੋ

“ਸਾਡੇ ਘਰੇਲੂ ਰੈਸਟੋਰੈਂਟ ਸਾਡੇ ਭਾਈਚਾਰਿਆਂ ਦਾ ਦਿਲ ਅਤੇ ਆਤਮਾ ਹਨ, ਅਤੇ ਉਹ ਇਹ ਦਰਸਾਉਂਦੇ ਹਨ ਕਿ ਛੋਟੇ ਕਾਰੋਬਾਰ ਸਾਡੇ ਸਥਾਨਕ ਆਂਢ-ਗੁਆਂਢ ਦੇ ਵਿਕਾਸ ਵਿੱਚ ਕਿਵੇਂ ਮਦਦ ਕਰਦੇ ਹਨ। ਜਿਵੇਂ ਕਿ ਅਸੀਂ ਛੁੱਟੀਆਂ ਦੇ ਸੀਜ਼ਨ ਵੱਲ ਵੱਧ ਰਹੇ ਹਾਂ, ਜਿੱਥੇ ਭੋਜਨ ਅਤੇ ਇਕੱਠ ਸਾਡੇ ਜਸ਼ਨਾਂ ਦਾ ਕੇਂਦਰ ਹੁੰਦਾ ਹੈ, ਅਸੀਂ ਭੋਜਨ ਅਤੇ ਆਸਪਾਸ ਇਕੱਠ ਕਰਨ ਵਾਲੀਆਂ ਥਾਵਾਂ ਪ੍ਰਦਾਨ ਕਰਨ ਵਾਲੇ ਉਦਯੋਗ ਦਾ ਸਮਰਥਨ ਕਰਨ ਦੇ ਮੌਕੇ ਦਾ ਸਵਾਗਤ ਕਰਦੇ ਹਾਂ। ਅਸੀਂ ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation) ਵਿਖੇ ਆਪਣੇ ਭਾਈਵਾਲਾਂ ਦੇ ਸਾਡੇ ਸਥਾਨਕ ਰੈਸਟੋਰੈਂਟਾਂ ਦੀ ਰਿਕਵਰੀ ਲਈ ਆਪਣੇ ਮਾਰਗ ਨੂੰ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਉਨ੍ਹਾਂ ਦੇ ਸਮਰਪਣ ਲਈ ਵੀ ਧੰਨਵਾਦੀ ਹਾਂ,” PG&E ਦੇ ਕਾਰਜਕਾਰੀ ਉਪ ਪ੍ਰਧਾਨ, ਕਾਰਪੋਰੇਟ ਮਾਮਲੇ ਅਤੇ ਮੁੱਖ ਸਥਿਰਤਾ ਅਧਿਕਾਰੀ ਕਾਰਲਾ ਪੀਟਰਮੈਨ ਨੇ ਕਿਹਾ।

ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਸਹਾਇਤਾ ਕਰਨਾ

PG&E ਆਪਣੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਗਾਹਕਾਂ ਨੂੰ ਬਿਜਲੀ ਅਤੇ ਪੈਸੇ ਦੀ ਬੱਚਤ ਕਰਨ ਦੇ ਤਰੀਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ PG&E ਆਪਣੇ ਗਾਹਕਾਂ ਦੀ ਮਦਦ ਕਰ ਰਿਹਾ ਹੈ:

  • ਕਾਰੋਬਾਰੀ ਗਾਹਕਾਂ ਨਾਲ ਸੰਪਰਕ ਕਰਨਾ ਜੋ ਆਪਣੇ ਸੰਚਾਲਨ ਲਈ ਇੱਕ ਬਿਹਤਰ ਰੇਟ ਯੋਜਨਾ ਚੁਣ ਕੇ ਪੈਸੇ ਦੀ ਬਚਤ ਕਰਨਗੇ — 2022 ਵਿੱਚ ਗਾਹਕਾਂ ਨੂੰ $1.5 ਮਿਲੀਅਨ ਤੋਂ ਵੱਧ ਬਚਾਉਣ ਦਾ ਅਨੁਮਾਨ ਹੈ।
  • ਸਾਰੇ ਛੋਟੇ ਕਾਰੋਬਾਰੀ ਗਾਹਕਾਂ ਨੂੰ ਕੋਵਿਡ-19 ਰਾਹਤ ਅਤੇ ਸਹਾਇਤਾ ਜਾਣਕਾਰੀ ਪ੍ਰਦਾਨ ਕਰਨਾ, ਜਿਸ ਵਿੱਚ PG&E ਸਰੋਤ ਅਤੇ California ਸੂਬਾਈ ਪ੍ਰੋਗਰਾਮਾਂ ਵਰਗੇ ਕਾਰੋਬਾਰਾਂ ਲਈ ਬਾਹਰੀ ਸਹਾਇਤਾ ਸ਼ਾਮਲ ਹੈ।
  • ਈਮੇਲ ਮੁਹਿੰਮਾਂ, PG&E ਦੇ ਊਰਜਾ ਸਲਾਹਕਾਰਾਂ, ਅਤੇ ਸਿੱਧੀ ਮੇਲ ਰਾਹੀਂ ਭੁਗਤਾਨ ਸਹਾਇਤਾ ਅਤੇ ਊਰਜਾ-ਬਚਤ ਪ੍ਰੋਗਰਾਮਾਂ ਨੂੰ ਉਜਾਗਰ ਕਰਨ ਵਾਲੇ ਛੋਟੇ ਕਾਰੋਬਾਰੀ ਗਾਹਕਾਂ ਤੱਕ ਪਹੁੰਚ ਨੂੰ ਵਧਾਉਣਾ।
  • ਖੁੱਲ੍ਹੇ ਰਹਿਣ ਲਈ ਸੰਘਰਸ਼ ਕਰ ਰਹੇ ਕਾਰੋਬਾਰਾਂ ਲਈ ਛੋਟ ਵਾਲੀ ਦਰ ਵਿੱਚ ਦਾਖਲਾ ਲੈਣ ਲਈ ਯੋਗ ਗਾਹਕਾਂ ਤੱਕ ਪਹੁੰਚ ਦਾ ਆਯੋਜਨ ਕਰਨਾ।
  • ਛੋਟੇ ਕਾਰੋਬਾਰੀ ਗਾਹਕਾਂ ਨੂੰ ਸਥਾਈ ਲਾਗਤ ਬਚਤ ਦਾ ਅਨੁਭਵ ਕਰਨ ਵਿੱਚ ਮਦਦ ਕਰਨ ਲਈ ਛੋਟ ਅਤੇ ਵਿੱਤੀ ਹੱਲ ਪੇਸ਼ ਕਰਨਾ।

PG&E ਛੋਟੇ ਅਤੇ ਦਰਮਿਆਨੇ ਵਪਾਰਕ ਗਾਹਕ ਸਹਾਇਤਾ ਬਾਰੇ ਵਧੇਰੇ ਜਾਣਕਾਰੀ ਲਈ pge.com/smbsupportਤੇ ਜਾਓ।

ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation), ਰੈਸਟੋਰੈਂਟਸ ਕੇਅਰ (Restaurants Care), ਜਾਂ ਰੈਸਟੋਰੈਂਟ ਰੈਜ਼ੀਲੈਂਸ ਫੰਡ (Restaurant Resilience Fund) ਬਾਰੇ ਹੋਰ ਜਾਣਕਾਰੀ ਲਈ restaurantscare.orgਤੇ ਜਾਓ।

PG&E ਬਾਰੇ

Pacific Gas and Electric Company, PG&E Corporation (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/ ‘ਤੇ ਜਾਓ।

PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਬਾਰੇ

PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਇੱਕ ਸੁਤੰਤਰ 501(c)(3) ਗੈਰ-ਲਾਭਕਾਰੀ ਸੰਸਥਾ ਹੈ, ਜੋ PG&E ਤੋਂ ਵੱਖ ਹੈ ਅਤੇ PG&E ਕਾਰਪੋਰੇਸ਼ਨ ਦੁਆਰਾ ਸਪਾਂਸਰ ਕੀਤੀ ਗਈ ਹੈ।

Translate »