Keeping Local Restaurants Cooking: 77 Restaurants to Receive $5,000 Resilience Grants, Just in Time for the Holidays

ਸਥਾਨਕ ਰੈਸਟੋਰੈਂਟ ਵੱਲੋਂ ਖਾਣਾ ਬਣਾਉਣਾ: ਛੁੱਟੀਆਂ ਦੇ ਦੌਰਾਨ, 77 ਰੈਸਟੋਰੈਂਟ $5,000 ਦੀ ਰੈਜ਼ੀਲੈਂਸ ਗ੍ਰਾਂਟ ਪ੍ਰਾਪਤ ਕਰਨਗੇ

PG&E Corporation Foundation ਲਗਾਤਾਰ ਤੀਜੇ ਸਾਲ ਛੋਟੇ ਰੈਸਟੋਰੈਂਟਾਂ ਦਾ ਸਮਰਥਨ ਕਰ ਰਹੀ ਹੈ

ਓਕਲੈਂਡ, ਕੈਲੀਫ. — ਛੂਟੀਆਂ ਦੇ ਦੌਰਾਨ, ਸਥਾਨਕ-ਮਾਲਕੀਅਤ ਵਾਲੇ ਉੱਤਰੀ ਅਤੇ ਕੇਂਦਰੀ California ਰੈਸਟੋਰੈਂਟਾਂ ਨੂੰ ਵਿੱਤੀ ਵਾਧਾ ਮਿਲੇਗਾ। ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation, CRF) ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E ਫਾਊਂਡੇਸ਼ਨ) ਤੋਂ ਉਪਕਰਨ ਨੂੰ ਅੱਪਗਰੇਡ ਕਰਨ, ਕਰਮਚਾਰੀਆਂ ਦੀ ਸਿਖਲਾਈ ਅਤੇ ਹੋਰ ਬਹੁਤ ਕੁਝ ਵਿੱਚ ਨਿਵੇਸ਼ ਕਰਨ ਲਈ ਗ੍ਰਾਂਟ ਰਾਹੀਂ ਵਿੱਤੀ ਹੁਲਾਰਾ ਮਿਲੇਗਾ — ਇਹ ਸਭ ਉਹਨਾਂ ਦੇ ਲੰਬੇ ਕਾਰਜ਼ਕਾਲ ਅਤੇ ਕਾਰੋਬਾਰੀ ਸਫ਼ਲਤਾ ਨੂੰ ਵਧਾਉਣ ਵਿੱਚ ਮਦਦ ਕਰਨ ਦਾ ਇਰਾਦਾ ਹੈ।

ਇਸ ਸਾਲ PG&E ਫਾਊਂਡੇਸ਼ਨ ਦਾ CRF ਲਈ $900,000 ਦਾ ਚੈਰੀਟੇਬਲ ਯੋਗਦਾਨ Pacific Gas and Electric Company (PG&E) ਸੇਵਾ ਖੇਤਰ ਵਿੱਚ 24 ਕਾਉਂਟੀਆਂ ਵਿੱਚ 77 ਘਰੇਲੂ ਰੈਸਟੋਰੈਂਟਾਂ ਨੂੰ $5,000 ਦੀ ਗ੍ਰਾਂਟ ਦੇ ਨਾਲ-ਨਾਲ CRF ਲਈ ਸੰਚਾਲਨ ਸਹਾਇਤਾ ਲਈ ਫੰਡ ਦੇਵੇਗਾ। ਜੂਨ ਵਿੱਚ ਐਲਾਨ ਕੀਤੇ ਗਏ ਤੋਂ ਬਾਅਦ ਇਸ ਸਾਲ ਗ੍ਰਾਂਟ ਦਾ ਇਹ ਦੂਜਾ ਰਾਉਂਡ ਐਲਾਨ ਕੀਤਾ ਗਿਆ ਹੈ।

CRF ਦੇ ਰੈਸਟੋਰੈਂਟ ਕੇਅਰ ਰੈਜ਼ੀਲੈਂਸ ਫੰਡ (Restaurants Care Resilience Fund) ਦੇ ਮੌਜੂਦਾ ਗ੍ਰਾਂਟ ਚੱਕਰ PG&E ਫਾਊਂਡੇਸ਼ਨ ਦੇ ਯੋਗਦਾਨ ਨਾਲ ਗ੍ਰਾਂਟ ਪ੍ਰਾਪਤ ਕਰਨ ਵਾਲਿਆਂ ਨੂੰ ਆਪਣੇ ਕਾਰੋਬਾਰ ਅਤੇ ਲੋਕਾਂ ਵਿੱਚ ਨਿਵੇਸ਼ ਕਰਨ ਵਿੱਚ ਮਦਦ ਮਿਲੇਗੀ। ਪੰਜ ਯੂਨਿਟਾਂ ਤੋਂ ਘੱਟ ਅਤੇ $3 ਮਿਲੀਅਨ ਤੋਂ ਘੱਟ ਮਾਲੀਆ ਵਾਲੇ ਰੈਸਟੋਰੈਂਟ ਦੇ ਮਾਲਕ ਜੋ ਕਿ California ਦੇ ਨਿਵਾਸੀ ਹਨ ਉਹਣਾਂ ਲਈ ਅਨੁਦਾਨ ਉਪਲਬਧ ਕਰਵਾਈਆਂ ਗਈਆਂ ਹਨ, ਅਤੇ ਅਲਪਸੰਖਿਅਕ ਅਤੇ ਔਰਤਾਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਨੂੰ ਤਰਜੀਹ ਦਿੱਤੀ ਗਈ ਹੈ।

ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation) ਦੇ ਕਾਰਜਕਾਰੀ ਨਿਰਦੇਸ਼ਕ ਐਲਿਸੀਆ ਹਰਸ਼ਫੀਲਡ ਨੇ ਕਿਹਾ ਕਿ “PG&E ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ ਨੇ 2021 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਰੈਸਟੋਰੈਂਟ ਕੇਅਰ ਰੈਜ਼ੀਲੈਂਸ ਫੰਡ (Restaurants Care Resilience Fund) ਲਈ ਅਮੁੱਲ ਅਤੇ ਅਟੁੱਟ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਕਾਰਨ ਉੱਤਰੀ ਅਤੇ ਕੇਂਦਰੀ California ਵਿੱਚ ਸੈਂਕੜੇ ਸੁਤੰਤਰ ਰੈਸਟੋਰੈਂਟ ਮਾਲਕਾਂ ਨੇ ਲੰਬੇ ਸਮੇਂ ਲਈ ਆਪਣੇ ਕਾਰੋਬਾਰਾਂ ਨੂੰ ਮਜ਼ਬੂਤ ਕੀਤਾ ਹੈ।” “ਟੈਕਨਾਲੋਜੀ ਅਪਣਾਉਣ, ਸਾਜ਼ੋ-ਸਾਮਾਨ ਅੱਪਗ੍ਰੇਡ ਕਰਨ, ਕਰਮਚਾਰੀ ਨੂੰ ਸ਼ਾਮਲ ਕਰਨ ਅਤੇ ਬਣਾਏ ਰੱਖਣ, ਜਾਂ ਅਣਕਿਆਸੇ ਮੁਸ਼ਕਿਲਾਂ ਨੂੰ ਦੂਰ ਕਰਨ ਰਾਹੀਂ ਆਪਣੇ ਰੈਸਟੋਰੈਂਟਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਮਾਲਕਾਂ ਲਈ ਅਸੀਂ ਇਸ ਸਾਲ ਦੂਜੀ ਵਾਰ ਅਰਜ਼ੀਆਂ ਖੋਲ੍ਹਣ ਦੇ ਯੋਗ ਹੋਣ ਅਤੇ ਮੁੜ $5,000 ਦੀ ਗ੍ਰਾਂਟ ਪ੍ਰਦਾਨ ਕਰਨ ਦੇ ਯੋਗ ਹੋਣ ਲਈ ਬਹੁਤ ਖੁਸ਼ ਹਾਂ।”

2021 ਅਤੇ 2022 ਵਿੱਚ, PG&E ਅਤੇ PG&E ਫਾਊਂਡੇਸ਼ਨ ਦੇ ਚੈਰੀਟੇਬਲ ਯੋਗਦਾਨ ਨੇ ਕੁੱਲ $1.4 ਮਿਲੀਅਨ ਅਤੇ ਗ੍ਰਾਂਟ ਦੇ ਨਾਲ 367 ਰੈਸਟੋਰੈਂਟ ਦਾ ਸਮਰਥਨ ਕੀਤਾ। ਇਸ ਸਾਲ ਦੇ ਯੋਗਦਾਨ ਨਾਲ, ਸੰਯੁਕਤ ਕੁੱਲ ਰਕਮ $2.3 ਮਿਲੀਅਨ ਹੈ, ਜੋ 521 ਰੈਸਟੋਰੈਂਟ ਦਾ ਸਮਰਥਨ ਕਰਦੀ ਹੈ। ਤੁਸੀਂ ਇੱਥੇPG&E ਦੇ ਸੇਵਾ ਖੇਤਰ ਵਿੱਚ ਪਿਛਲੇ ਗ੍ਰਾਂਟ ਜੇਤੂਆਂ ਦੀਆਂ ਵੀਡੀਓ ਦੇਖ ਸਕਦੇ ਹੋ।

“ਅਸੀਂ ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation) ਦੇ ਨਾਲ ਸਾਡੀ ਚੱਲ ਰਹੀ ਭਾਈਵਾਲੀ ਲਈ ਸ਼ੁਕਰਗੁਜ਼ਾਰ ਹਾਂ। PG&E ਨੂੰ 2021 ਤੋਂ ਸਾਡੇ ਸੇਵਾ ਖੇਤਰ ਦੇ ਅੰਦਰ 500 ਤੋਂ ਵੱਧ ਰੈਸਟੋਰੈਂਟਾਂ ਦੀ ਸਹਾਇਤਾ ਕਰਨ ਜਿਸ ਵਿੱਚ ਛੁੱਟੀਆਂ ਤੋਂ ਠੀਕ ਪਹਿਲਾਂ ਇਹ ਨਵੇਂ ਗ੍ਰਾਂਟ ਪ੍ਰਾਪਤਕਰਤਾ ਵੀ ਸ਼ਾਮਲ ਹਨ। “ਸਾਡੇ ਜੱਦੀ ਸ਼ਹਿਰ ਦੇ ਰੈਸਟੋਰੈਂਟ — ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਰਿਵਾਰਕ ਮਲਕੀਅਤ ਵਾਲੇ ਹਨ ਜਾਂ ਸਥਾਨਕ ਨਿਵਾਸੀਆਂ ਦੁਆਰਾ ਸੰਚਾਲਿਤ ਹਨ, ਜਿਨ੍ਹਾਂ ਨੂੰ ਉਹ ਸੇਵਾ ਪ੍ਰਦਾਨ ਕਰਦੇ ਹਨ — ਸਾਡੇ ਭਾਈਚਾਰਿਆਂ ਦੇ ਦਿਲ ਅਤੇ ਰੂਹ ਹਨ। ਸਾਨੂੰ ਇਹਨਾਂ ਕਾਰੋਬਾਰਾਂ ਦੀ ਲੰਮੀ-ਮਿਆਦ ਦੀ ਸਫਲਤਾ ਵਿੱਚ ਮਦਦ ਕਰਨ ਦੇ ਯੋਗ ਹੋਣ ਦਾ ਸਨਮਾਨ ਮਿਲਿਆ ਹੈ ਇਸ ਲਈ ਉਹ ਸਾਡੇ ਦੋਸਤਾਂ ਅਤੇ ਗੁਆਂਢੀਆਂ ਲਈ ਕੇਂਦਰ ਅਤੇ ਇਕੱਠਾ ਹੋਣ ਵਾਲੇ ਸਥਾਨ ਬਣਨਾ ਜਾਰੀ ਰਹਿਣ। ਜਦੋਂ ਸਾਡੇ ਛੋਟੇ ਕਾਰੋਬਾਰ ਵਧਦੇ-ਫੁੱਲਦੇ ਹਨ, ਸਾਡੇ ਭਾਈਚਾਰੇ ਵਧਦੇ-ਫੁੱਲਦੇ ਹਨ, ”PG&E ਕਾਰਪੋਰੇਸ਼ਨ ਕਾਰਪੋਰੇਟ ਮਾਮਲਿਆਂ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਸਥਿਰਤਾ ਅਧਿਕਾਰੀ ਕਾਰਲਾ ਪੀਟਰਮੈਨ ਨੇ ਕਿਹਾ।

ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਸਹਾਇਤਾ ਕਰਨਾ

PG&E ਆਪਣੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਗਾਹਕਾਂ ਨੂੰ ਬਿਜਲੀ ਅਤੇ ਪੈਸੇ ਦੀ ਬੱਚਤ ਕਰਨ ਦੇ ਤਰੀਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ PG&E ਆਪਣੇ ਗਾਹਕਾਂ ਦੀ ਮਦਦ ਕਰ ਰਿਹਾ ਹੈ:

  • ਕਾਰੋਬਾਰੀ ਗਾਹਕਾਂ ਨਾਲ ਸੰਪਰਕ ਕਰਨਾ ਜੋ ਆਪਣੇ ਸੰਚਾਲਨ ਲਈ ਇੱਕ ਬਿਹਤਰ ਰੇਟ ਯੋਜਨਾ ਚੁਣ ਕੇ ਪੈਸੇ ਦੀ ਬਚਤ ਕਰਨਗੇ — ਇਸ ਸਾਲ ਗਾਹਕਾਂ ਨੂੰ $9.5 ਮਿਲੀਅਨ ਤੋਂ ਵੱਧ ਬੱਚਤ ਕਰਨ ਦਾ ਅਨੁਮਾਨ ਹੈ।  pge.com/rateanalysis ‘ਤੇ ਆਪਣਾ ਵਿਸ਼ਲੇਸ਼ਣ ਚਲਾਉਣ ਲਈ PG&E ਦੇ ਔਨਲਾਈਨ ਰੇਟ ਟੂਲਸ ਦੀ ਵਰਤੋਂ ਕਰੋ
  • ਸਾਰੇ ਛੋਟੇ ਕਾਰੋਬਾਰੀ ਗਾਹਕਾਂ ਨੂੰ COVID-19 ਰਾਹਤ ਅਤੇ ਸਹਾਇਤਾ ਜਾਣਕਾਰੀ ਪ੍ਰਦਾਨ ਕਰਨਾ, ਜਿਸ ਵਿੱਚ pge.com/opportunities ‘ਤੇ PG&E ਸਰੋਤ ਅਤੇ California ਸੂਬਾਈ ਪ੍ਰੋਗਰਾਮਾਂ ਵਰਗੇ ਕਾਰੋਬਾਰਾਂ ਲਈ PG&E ਬਿਨਾਂ ਲਾਗਤ ਊਰਜਾ ਮੁਲਾਂਕਣ, ਸਰੋਤ ਅਤੇ ਬਾਹਰੀ ਸਹਾਇਤਾ ਸ਼ਾਮਲ ਹੈ।
  • ਇੱਕ ਨਵਾਂ ਊਰਜਾ ਕੁਸ਼ਲਤਾ ਪ੍ਰੋਗਰਾਮ ਸ਼ੁਰੂ ਕਰਨਾ, ਜੋ ਬਿਨਾਂ ਕਿਸੇ ਕੀਮਤ ਦੇ ਮੁਲਾਂਕਣ ਅਤੇ ਅੱਪਗ੍ਰੇਡ ਪ੍ਰਦਾਨ ਕਰਦਾ ਹੈ: simplifiedsavingsprogram.com.
  • ਈਮੇਲ ਮੁਹਿੰਮਾਂ, PG&E ਦੇ ਊਰਜਾ ਸਲਾਹਕਾਰਾਂ, ਅਤੇ ਸਿੱਧੀ ਮੇਲ ਰਾਹੀਂ ਭੁਗਤਾਨ ਸਹਾਇਤਾ ਅਤੇ ਊਰਜਾ-ਬੱਚਤ ਪ੍ਰੋਗਰਾਮਾਂ ਨੂੰ ਉਜਾਗਰ ਕਰਨ ਵਾਲੇ ਛੋਟੇ ਕਾਰੋਬਾਰੀ ਗਾਹਕਾਂ ਤੱਕ ਪਹੁੰਚ ਨੂੰ ਵਧਾਉਣਾ।
  • ਖੁੱਲ੍ਹੇ ਰਹਿਣ ਲਈ ਸੰਘਰਸ਼ ਕਰ ਰਹੇ ਕਾਰੋਬਾਰਾਂ ਲਈ ਛੋਟ ਵਾਲੀ ਦਰ ਵਿੱਚ ਦਾਖਲਾ ਲੈਣ ਲਈ ਯੋਗ ਗਾਹਕਾਂ ਤੱਕ ਪਹੁੰਚ ਦਾ ਆਯੋਜਨ ਕਰਨਾ।
  • ਛੋਟੇ ਕਾਰੋਬਾਰੀ ਗਾਹਕਾਂ ਨੂੰ ਸਥਾਈ ਲਾਗਤ ਬਚਤ ਦਾ ਅਨੁਭਵ ਕਰਨ ਵਿੱਚ ਮਦਦ ਕਰਨ ਲਈ ਛੋਟ ਅਤੇ ਵਿੱਤੀ ਹੱਲ ਪੇਸ਼ ਕਰਨਾ। 

PG&E ਗਾਹਕਾਂ ਨੂੰ ਲਾਗਤਾਂ ਨੂੰ ਘਟਾਉਣ ਅਤੇ ਵੱਖ-ਵੱਖ ਪ੍ਰੋਗਰਾਮਾਂ ਅਤੇ ਟੂਲਸ ਨਾਲ ਊਰਜਾ ਕੁਸ਼ਲਤਾ ਅਤੇ ਤਾਲਮੇਲ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰਦਾ ਹੈ। ਪਿਛਲੇ ਪੰਜ ਸਾਲਾਂ ਵਿੱਚ, ਇਨ੍ਹਾਂ ਪ੍ਰੋਗਰਾਮਾਂ ਨੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਗਾਹਕਾਂ ਨੂੰ 166 ਮਿਲੀਅਨ ਕਿਲੋਵਾਟ ਬਿਜਲੀ ਬਚਾਉਣ ਵਿੱਚ ਮਦਦ ਕੀਤੀ ਹੈ – $33 ਮਿਲੀਅਨ ਦੀ ਬੱਚਤ।

PG&E ਛੋਟੇ ਅਤੇ ਦਰਮਿਆਨੇ ਵਪਾਰਕ ਗਾਹਕ ਸਹਾਇਤਾ ਬਾਰੇ ਵਧੇਰੇ ਜਾਣਕਾਰੀ ਲਈ pge.com/smbsupport ‘ਤੇ ਜਾਓ।

ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation), ਰੈਸਟੋਰੈਂਟਸ ਕੇਅਰ (Restaurants Care), ਜਾਂ ਰੈਸਟੋਰੈਂਟ ਰੈਜ਼ੀਲੈਂਸ ਫੰਡ (Restaurant Resilience Fund) ਬਾਰੇ ਹੋਰ ਜਾਣਕਾਰੀ ਲਈ restaurantscare.org ‘ਤੇ ਜਾਓ।

PG&E ਬਾਰੇ

Pacific Gas and Electric Company, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, www.pge.com/ ਅਤੇ http://www.pge.com/about/newsroom/ ‘ਤੇ ਜਾਓ।

PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਬਾਰੇ

PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਇੱਕ ਸੁਤੰਤਰ 501(c)(3) ਗੈਰ-ਲਾਭਕਾਰੀ ਸੰਸਥਾ ਹੈ, ਜੋ PG&E ਤੋਂ ਵੱਖ ਹੈ ਅਤੇ PG&E ਕਾਰਪੋਰੇਸ਼ਨ ਦੁਆਰਾ ਸਪਾਂਸਰ ਕੀਤੀ ਗਈ ਹੈ।

Translate »