Brighten Your Holiday, Lighten Your Energy Bills, and Celebrate with Energy Efficiency

ਆਪਣੀਆਂ ਛੂਟੀਆਂ ਨੂੰ ਰੌਸ਼ਨ ਕਰੋ, ਆਪਣੇ ਊਰਜਾ ਬਿੱਲਾਂ ਨੂੰ ਘੱਟ ਕਰੋ ਅਤੇ ਊਰਜਾ ਕੁਸ਼ਲਤਾ ਨਾਲ ਜਸ਼ਨ ਮਨਾਓ

PG&E ਗਾਹਕਾਂ ਨੂੰ ਇੱਕ ਸਥਿਰ ਛੁੱਟੀਆਂ ਦੇ ਮੌਸਮ ਲਈ ਚਮਕਦਾਰ ਚਮਕਣ ਅਤੇ ਸਹੀ ਬੱਚਤ ਕਰਨ ਵਿੱਚ ਮਦਦ ਕਰ ਰਿਹਾ ਹੈ

ਓਕਲੈਂਡ, ਕੈਲੀ. — ਜਿਵੇਂ ਕਿ ਛੁਟੀਆਂ ਦਾ ਮੌਸਮ ਆਉਣ ਵਾਲਾ ਹੈ, Pacific Gas and Electric Company (PG&E) ਗਾਹਕਾਂ ਨੂੰ ਆਪਣੇ ਕਾਰਬਨ ਫੁੱਟਪ੍ਰਿੰਟ ਅਤੇ ਉਨ੍ਹਾਂ ਦੇ ਊਰਜਾ ਬਿੱਲਾਂ ਨੂੰ ਘੱਟ ਕਰਨ ਲਈ ਸਰਲ, ਘੱਟ ਲਾਗਤ ਵਾਲੀਆਂ ਕਾਰਵਾਈਆਂ ਨਾਲ ਸਾਲ ਦੇ ਇਸ ਖੁਸ਼ੀ ਭਰੇ ਸਮੇਂ ਨੂੰ ਸਥਿਰ ਅਤੇ ਕਿਫਾਇਤੀ ਬਣਾਉਣ ਵਿੱਚ ਮਦਦ ਕਰ ਰਹੀ ਹੈ।

“ਛੁੱਟੀਆਂ ਦੇ ਮੌਸਮ ਦੌਰਾਨ ਤਿਉਹਾਰਾਂ ਦੀ ਰੋਸ਼ਨੀ ਨਾਲ ਆਪਣੇ ਸ਼ਹਿਰਾਂ ਨੂੰ ਰੌਸ਼ਨ ਕਰਨਾ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਖੁਸ਼ੀ ਫੈਲਾਉਣ ਦੇ ਸਭ ਤੋਂ ਵਧੀਆ ਤਰੀਕੇ ਹਨ। ਜਿਵੇਂ ਅਸੀਂ ਜਸ਼ਨ ਮਨਾਉਂਦੇ ਹਾਂ, ਅਜਿਹੇ ਕਈ ਆਸਾਨ ਤਰੀਕੇ ਹਨ ਜਿਹਨਾਂ ਨਾਲ ਸਾਡੇ ਗਾਹਕ ਊਰਜਾ ਕੁਸ਼ਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਤ ਕਰ ਸਕਦੇ ਹਨ” ਡੇਵਿਡ ਪੋਸਟਰ, ਊਰਜਾ ਕੁਸ਼ਲਤਾ ਦੇ PG&E ਡਾਇਰੈਕਟਰ ਨੇ ਕਿਹਾ। 

PG&E ਗਾਹਕਾਂ ਨੂੰ ਇਹਨਾਂ ਸੁਝਾਵਾਂ ਦੇ ਨਾਲ ਇੱਕ ਚਮਕਦਾਰ ਅਤੇ ਬਜਟ ਦੇ ਅਨੁਕੂਲ ਛੂਟੀਆਂ ਮਨਾਉਣ ਲਈ ਉਤਸ਼ਾਹਿਤ ਕਰਦਾ ਹੈ: 

  • LED ਲਾਈਟਾਂ: ਛੂਟੀਆਂ ਦੌਰਾਨ LED ਲਾਈਟਾਂ ਘੱਟੋ-ਘੱਟ 75% ਜਿਆਦਾ ਊਰਜਾ ਕੁਸ਼ਲ ਹਨ, ਘੱਟ ਗਰਮੀ ਛੱਡਦੀਆਂ ਹਨ –ਜਿਸਦੇ ਕਰਕੇ ਅਗਗ ਲੱਗਣ ਅਤੇ ਉਂਗਲਾਂ ਸੜਨ ਦਾ ਖਤਰਾ ਘੱਟ ਹੁੰਦਾ ਹੈ– ਅਤੇ ਰਿਵਾਇਤੀ ਲਾਈਟਾਂ ਨਾਲੋਂ 25 ਗੁਣਾ ਜ਼ਿਆਦਾ ਚੱਲਦੀ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੀ ਸਜਾਵਟ ਪੂਰੇ ਮੌਸਮ ਦੌਰਾਨ ਚਮਕਦੀ ਰਹੇ।
  • ਸਮਾਰਟ ਟਾਇਮਰ: ਤੁਹਾਡੇ ਛੁੱਟੀਆਂ ਦੀ ਲਾਈਟਾਂ ਦੇ ਡਿਸਪਲੇਅ ਨੂੰ ਸਵੈਚਲਿਤ ਕਰਨਾ ਇਸਦੇ ਚਮਕਦੇ ਰਹਿਣ ਦੀ ਦੇਖਭਾਲ ਕਰਦਾ ਹੈ, ਤਾਂ ਜੋ ਤੁਸੀਂ ਤਿਉਹਾਰਾਂ ‘ਤੇ ਧਿਆਨ ਕੇਂਦਰਿਤ ਕਰ ਸਕੋ। ਤੁਹਾਡੀਆਂ ਲਾਈਟਾਂ ਪੂਰਵ-ਨਿਰਧਾਰਤ ਸਮਿਆਂ ‘ਤੇ ਚਾਲੂ ਅਤੇ ਬੰਦ ਹੋ ਸਕਦੀਆਂ ਹਨ, ਇਸ ਲਈ ਤੁਸੀਂ ਉਹਨਾਂ ਨੂੰ ਸਾਰਾ ਦਿਨ ਅਤੇ ਰਾਤ ਚੱਲਦਾ ਛੱਡ ਕੇ ਊਰਜਾ ਬਰਬਾਦ ਨਾ ਕਰੋ।
  • ਕੁਸ਼ਲਤਾਪੂਰਵਕ ਮਨੋਰੰਜਨ ਕਰੋ: ਛੁੱਟੀਆਂ ਵਿੱਚ ਬਹੁਤ ਸਾਰੇ ਮਹਿਮਾਨ ਆ ਸਕਦੇ ਹਨ, ਇਸ ਲਈ ਥਰਮੋਸਟੈਟ ਨੂੰ 68° (ਜੇਕਰ ਸਿਹਤ ਇਸਦੀ ਇਜਾਜ਼ਤ ਦਿੰਦਾ ਹੈ) ‘ਤੇ ਕਰੋ ਅਤੇ ਊਰਜਾ ਪ੍ਰਤੀ ਜਾਗਰੂਕ ਕੁੱਕ ਬਣੋ।  ਇੱਕ ਵਾਰ ਵਿੱਚ ਕਈ ਪਕਵਾਨਾਂ ਨੂੰ ਪਕਾ ਕੇ ਓਵਨ ਦੀ ਪੂਰੀ ਸਮਰੱਥਾ ਦੀ ਵਰਤੋਂ ਕਰੋ ਅਤੇ ਸਾਈਡ ਡਿਸ਼ਾਂ ਲਈ ਮਾਈਕ੍ਰੋਵੇਵ, ਹੌਲੀ ਚੱਲਣ ਵਾਲੇ ਕੁੱਕਰ, ਅਤੇ ਗਰਮ ਪਲੇਟਾਂ ਵਰਗੇ ਛੋਟੇ ਉਪਕਰਨਾਂ ਦੀ ਵਰਤੋਂ ਕਰਨ ‘ਤੇ ਵਿਚਾਰ ਕਰੋ। ਕੀ ਇੰਡਕਸ਼ਨ ਕੁੱਕਟੌਪ ਵਿੱਚ ਦਿਲਚਸਪੀ ਹੈ? PG&E ਇੰਡਕਸ਼ਨ ਕੁੱਕਟੌਪ ਲੋਨਰ ਪ੍ਰੋਗਰਾਮ ਨਾਲ ਇੱਕ ਦੀ ਜਾਂਚ ਕਰੋ।
  • ਘਰੇਲੂ ਇਨਸੂਲੇਸ਼ਨ: ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਢਾਂਚਿਆਂ ਦੀ ਜਾਂਚ ਕਰੋ ਅਤੇ ਕਾਕ ਜਾਂ ਮੌਸਮ ਸਟ੍ਰਿਪਿੰਗ ਦੇ ਨਾਲ ਗੈਪ ਨੂੰ ਸੀਲ ਕਰੋ। ਸਪ੍ਰੇ ਫੋਮ, ਕਾਕ ਜਾਂ ਵੈਦਰਸਟ੍ਰਿਪਿੰਗ ਦੇ ਨਾਲਪਾਈਪਾਂ, ਵਾਇਰਿੰਗਾਂ, ਨਿਕਾਸਿਆਂ ਜਾਣ ਲਾਈਟਾਂ ਲਗਾਉਣ ਵੇਲੇ ਬਚੀ ਖਾਲੀ ਥਾਂਦੇ ਆਲੇ ਦੁਆਲੇਛੇਕਾਂ ਨੂੰ ਸੀਲ ਕਰਕੇ ਸਾਲਾਨਾ ਊਰਜਾ ਬਿੱਲਾਂ ਤੇ 20% ਤੱਕ ਦੀ ਬੱਚਤ ਕਰੋ । ਆਪਣੇ ਵਾਟਰ ਹੀਟਰ ਨੂੰ ਇੰਸੂਲੇਟ ਕਰਨ ਨਾਲ ਸਟੈਂਡਬਾਏ ਗਰਮੀ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਅਤੇ ਪਾਣੀ ਨੂੰ ਗਰਮ ਕਰਨ ਦੇ ਖਰਚੇ ਵਿੱਚ ਲਗਭਗ 7% -16% ਦੀ ਬੱਚਤ ਹੋ ਸਕਦੀ ਹੈ।
  • Energy Star® ਉਪਕਰਣ: ਆਪਣੇ ਉਪਕਰਣਾਂ ਨੂੰ Energy Star® ਰੇਟ ਕੀਤੇ ਉਤਪਾਦਾਂ ਤੇ ਅੱਪਗ੍ਰੇਡ ਕਰਨ ਬਾਰੇ ਵਿਚਾਰ ਕਰੋ, ਜੋ ਕਿ ਜਿਆਦਾ ਊਰਜਾ-ਕੁਸ਼ਲ ਹੋਣ ਲਈ ਤਿਆਰ ਕੀਤੇ ਗਏ ਹਨ। PG&E ਦੀ ਐਨਰਜੀ ਐਕਸ਼ਨ ਗਾਈਡਇਸ ਬਾਰੇ ਵਿਚਾਰ ਕਰਨ ਲਈ ਇੱਕ ਵਧੀਆ ਥਾਂ ਹੈ, ਜੋ ਤੁਹਾਡੀਆਂ ਵੱਖ-ਵੱਖ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਉਤਪਾਦ ਅਤੇ ਪ੍ਰੋਗਰਾਮ ਦੀਆਂ ਸਿਫ਼ਾਰਸ਼ਾਂ ਦਿੰਦਾ ਹੈ।

ਇੱਕ ਬਹੁਤ ਹੀ ਮਜ਼ੇਦਾਰ ਵੀਡੀਓ

ਇਹ ਦੇਖਣ ਲਈ ਕਿ ਤੁਸੀਂ ਆਪਣੇ ਤਿਉਹਾਰ ਦੀ ਚਮਕ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹੋ ਅਤੇ ਆਪਣੀ ਊਰਜਾ ਦੀ ਬੱਚਤ ਨੂੰ ਕਿਵੇਂ ਵਧਾ ਸਕਦੇ ਹੋ, ਇੱਥੇਕਲਿੱਕ ਕਰੋ।

ਤਿਉਹਾਰ ਦਾ ਫਾਰਮੂਲਾ

ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਉਪਕਰਣ ਅਤੇ ਛੁੱਟੀਆਂ ਦੀਆਂ ਲਾਈਟਾਂ ਕਿੰਨੀ ਬਿਜਲੀ ਦੀ ਵਰਤੋਂ ਕਰ ਰਹੇ ਹਨ? ਐਨਰਜੀ ਉਪਕਰਨ ਕੈਲਕੁਲੇਟਰ ਦੀ ਵਰਤੋਂ ਕਰੋ ਤਾਂ ਜਿਸ ਨਾਲ ਤੁਹਾਨੂੰ ਇਹ ਬਿਹਤਰ ਤਰੀਕੇ ਦੇ ਨਾਲ ਸਮਝਣ ਵਿੱਚ ਮਦਦ ਮਿਲੇਗੀ ਕਿ ਤੁਸੀਂ ਇਹਨਾਂ ਨੂੰ ਵਰਤਣ ਲਈ ਕਿੰਨਾ ਪੈਸਾ ਖਰਚ ਕਰ ਰਹੇ ਹੋ।

PG&E ਦੀ ਊਰਜਾ ਕੁਸ਼ਲਤਾ DIY ਟੂਲ ਕਿੱਟ

ਕੀ ਤੁਹਾਨੂੰ ਪਤਾ ਹੈ ਕਿ ਤੁਸੀਂ PG&E ਦੀ DIY ਟੂਲ ਕਿੱਟਨਾਲ ਊਰਜਾ ਦੇ ਬਿੱਲਾਂ ਨੂੰ ਘਟਾ ਸਕਦੇ ਹੋ ਅਤੇ ਪੈਸੇ ਦੀ ਬੱਚਤ ਕਰ ਸਕਦੇ ਹੋ? ਊਰਜਾ-ਕੁਸ਼ਲ ਸਮੱਗਰੀ ਵਿੱਚ $200 ਦੇ ਨਿਵੇਸ਼ ਦੇ ਨਾਲ, ਗਾਹਕ ਹਰ ਸਾਲ ਲਗਭਗ $1,000 ਦੀ ਬੱਚਤ ਕਰ ਸਕਦੇ ਹਨ। ਜਿਆਦਾ ਊਰਜਾ ਬੱਚਤ ਲਈ, ਤੁਸੀਂ pge.com/winter‘ਤੇ ਵਾਧੂ ਸੁਝਾਅ ਲੱਭ ਸਕਦੇ ਹੋ।

ਆਮਦਨ-ਯੋਗ ਸਹਾਇਤਾ ਪ੍ਰੋਗਰਾਮ   

ਆਪਣੇ ਸਰਦੀਆਂ ਦੇ ਬਿੱਲਾਂ ਦਾ ਪ੍ਰਬੰਧਨ ਕਰਨ ਲਈ ਹੋਰ ਤਰੀਕਿਆਂ ਲਈ, ਇੱਥੇ ਜਾਓ: ਊਰਜਾ ਅਤੇ ਪੈਸੇ ਦੀ ਬੱਚਤ ਕਰੋ

PG&E ਬਾਰੇ 

Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news‘ਤੇ ਜਾਓ।  

Translate »