ਪੌਣ-ਪਾਣੀ ਬਦਲਾਵ ਕਰਨ ਲਈ ਰਾਜ ਤੋਂ ਬਿੱਲ ਕਰੈਡਿਟ PG&E ਗਾਹਕਾਂ ਦੇ ਪੈਸੇ ਬਚਾਉਂਦਾ ਹੈ
ਸੈਨ ਫਰਾਂਸਿਸਕੋ, ਕੈਲੀਫ. — ਪੌਣ-ਪਾਣੀ ਬਦਲਾਵ ਨਾਲ ਲੜਣ ਲਈ ਰਿਹਾਇਸ਼ੀ ਗਾਹਕਾਂ ਨੂੰ ਸਵੈਚਾਲਿਤ ਰੂਪ ਵਿੱਚ ਇਸ ਮਹੀਨੇ ਕੈਰੀਫੋਰਨੀਆ ਪਬਲਿਕ ਯੂਟੀਲਿਟੀਜ਼ ਕਮਿਸ਼ਨ (California Public Utilities Commission, CPUC) ਦੁਆਰਾ ਤਿਆਰ ਕੀਤਾ ਗਿਆਕੈਲੀਫੋਰਨੀਆ ਕਲਾਈਮੇਟ ਕਰੈਡਿਟ ਹਾਸਲ ਹੋਵੇਗਾ। ਪੈਸੇਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (Pacific Gas and Electric Company, PG&E) ਸਹੀ ਸਮੇਂ ’ਤੇ ਕਰੈਡਿਟ ਦਾ ਪ੍ਰਬੰਧਨ ਕਰਨ ’ਤੇ ਖੁਸ਼ ਹੈ ਜੋ ਕਿ ਇਸ ਮਹੀਨੇ ਗਾਹਕ ਊਰਜਾ ਬਿੱਲਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਕਰੇਗੀ।
ਕੁਦਰਤੀ ਗੈਸ ਰਿਹਾਇਸ਼ੀ ਗਾਹਕਾਂ ਲਈ, ਕਰੈਡਿਟ $47.83 ਹੋਵੇਗਾ ਅਤੇ ਇਲੈਕਟ੍ਰਿਕ ਰਿਹਾਇਸ਼ੀ ਗਾਹਕਾਂ ਲਈ ਕਰੈਡਿਟ $39.30 ਹੋਵੇਗਾ। ਦੋਨਾਂ ਸੇਵਾਵਾਂ ਨੂੰ ਹਾਸਲ ਕਰਨ ਵਾਲੇ ਗਾਹਕਾਂ ਨੂੰ ਕੁੱਲ $87.13 ਦਾ ਕਰੈਡਿਟ ਹਾਸਲ ਹੋਵੇਗਾ।
PG&E ਦੇ ਗਾਹਕ ਸੰਚਾਲਨ ਅਤੇ ਸਮਰੱਥ ਕਰਨ ਦੇ ਉਪ-ਪ੍ਰਧਾਨ ਵਿਨਸੇਂਟ ਡੇਵਿਸ ਨੇ ਆਖਿਆ, “ਇਹ ਕਰੈਡਿਟ PG&E ਗਾਹਕਾਂ ਲਈ ਇਕ ਬਹੁਤ ਵਧੀਆ ਖਬਰ ਹੈ ਅਤੇ ਇਹ ਊਰਜਾ ਬਿੱਲਾਂ ਨੂੰ ਘੱਟ ਕਰੇਗਾ ਅਤੇ ਊਰਜਾ ਕੁਸ਼ਲਤਾ ਅਤੇ ਧੰਨ ਬੱਚਤ ਅੱਪਗਰੇਡਸ ਵਿੱਚ ਨਿਵੇਸ਼ ਕਰਨ ਦੇ ਵਧੇਰੇ ਮੌਕੇ ਪ੍ਰਦਾਨ ਕਰੇਗਾ।”
ਕੈਲੀਫੋਰਨੀਆ ਨੂੰ ਬਿਜਲੀ ਪਲਾਂਟਾਂ, ਕੁਦਰਤੀ ਗੈਸ ਪ੍ਰਦਾਤਾਵਾਂ ਅਤੇ ਹੋਰਨਾਂ ਵੱਡੇ ਉਦਯੋਗਾਂ ਦੀ ਲੋੜ ਹੈ ਜੋ ਕਿ ਕੈਲੀਫੋਰਨੀਆ ਏਅਰ ਰਿਸੋਰਸਸ ਬੋਰਡ ਦੁਆਰਾ ਪ੍ਰਬੰਧਿਤ ਨਿਲਾਮੀਆ ਨਾਲ ਕਾਰਬਨ ਪ੍ਰਦੂਸ਼ਣ ਪਰਮਿਟ ਖਰੀਦਣ ਲਈ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਕਰਦੇ ਹਨ। ਕੈਲੀਫੋਰਨੀਆ ਕਲਾਈਮੇਟ ਕਰੈਡਿਟ ਰਾਜ ਦੇ ਪ੍ਰੋਗਰਾਮ ਤੋਂ ਭੁਗਤਾਨਾਂ ਦਾ ਗਾਹਕਾਂ ਦਾ ਹਿੱਸਾ ਹੈ।
ਗਾਹਕ ਨੂੰ ਕਰੈਡਿਟ ਨੂੰ ਹਾਸਲ ਕਰਨ ਵਾਸਤੇ ਕੁਝ ਵੀ ਕਰਨ ਦੀ ਲੋੜ ਨਹੀਂ ਹੈ, ਇਹ ਸਵੈਚਾਲਿਤ ਰੂਪ ਵਿੱਚ ਵਿਸਥਾਰਿਤ ਸ਼ੁਲਕ ਪੇਜ ’ਤੇ ਐਡਜਸਟਮੈਂਟ ਸੈਕਸ਼ਨ ਦੇ ਅਧੀਨ ਗਾਹਕ ਦੇ ਬਿੱਲ ’ਤੇ ਇਕ ਐਡਜਸਟਮੈਂਟ ਦੇ ਰੂਪ ਵਿੱਚ ਦਿਖਾਈ ਦੇਵੇਗਾ।
ਊਰਜਾ ਬਿੱਲਾਂ ਨੂੰ ਘੱਟ ਕਰਨ ਦੇ ਤਰੀਕੇ
PG&E ਗਾਹਕਾਂ ਨੂੰ ਪੈਸੇ ਅਤੇ ਊਰਜਾ ਬਚਾਉਣ ਵਿੱਚ ਸਹਾਇਤਾ ਕਰਨ ਲਈ ਵੱਖ-ਵੱਖ ਪ੍ਰੋਗਰਾਮ ਪੇਸ਼ ਕਰਦਾ ਹੈ।
- ਕੈਲੀਫੋਰਨੀਆ ਆਲਟਰਨੇਟ ਰੇਟਸ ਫਾਰ ਐਨਰਜੀ (CARE) ਪ੍ਰੋਗਰਾਮ ਆਮਦਨ-ਯੋਗ ਗਾਹਕਾਂ ਲਈ ਊਰਜਾ ਬਿੱਲਾਂ ’ਤੇ ਹਰੇਕ ਮਹੀਨੇ 20% ਜਾਂ ਉਸ ਤੋਂ ਵੱਧ ਦੀ ਬੱਚਤ ਕਰਦਾ ਹੈ।
- ਫੈਮਿਲੀ ਇਲੈਕਟ੍ਰਿਕ ਰੇਟ ਅਸਿਸਟੈਂਸ (FERA) ਪ੍ਰੋਗਰਾਮ ਘਰ ਵਿੱਚ ਤਿੰਨ ਜਾਂ ਇਸ ਤੋਂ ਵੱਧ ਲੋਕਾਂ ਵਾਲੇ ਆਮਦਨ-ਯੋਗ ਗਾਹਕਾਂ ਲਈ ਇਲੈਕਟ੍ਰਿਕ ਬਿੱਲਾਂ ‘ਤੇ ਮਹੀਨਾਵਾਰ ਛੋਟ ਦੀ ਪੇਸ਼ਕਸ਼ ਕਰਦਾ ਹੈ।
- ਮੈਡੀਕਲ ਬੇਸਲਾਈਨ ਖ਼ਾਸ ਡਾਕਟਰੀ ਸਥਿਤੀਆਂ ਦੇ ਕਾਰਨ ਵਿਸ਼ੇਸ਼ ਊਰਜਾ ਜ਼ਰੂਰਤਾਂ ਵਾਲੇ ਗਾਹਕਾਂ ਲਈ ਘੱਟ ਮਹੀਨਾਵਾਰ ਦਰ ਪ੍ਰਦਾਨ ਕਰਦਾ ਹੈ।
- ਬਜਟ ਬਿਲਿੰਗ ਵੱਧ ਪ੍ਰਬੰਧਨਯੋਗ ਮਹੀਨਾਵਾਰ ਭੁਗਤਾਨਾਂ ਲਈ ਊਰਜਾ ਲਾਗਤਾਂ ਨੂੰ ਔਸਤ ਕਰਦੀ ਹੈ ਅਤੇ ਮੌਸਮੀ ਬਦਲਾਅ ਦੇ ਕਾਰਨ ਬਿੱਲਾਂ ਵਿੱਚ ਵੱਡੇ ਵਾਧੇ ਨੂੰ ਸਮਾਪਤ ਕਰਦੀ ਹੈ।
- ਬਿੱਲ ਪੂਰਵ-ਅਨੁਮਾਨ ਅਲਰਟਸ ਈਮੇਲ, ਟੈਕਸਟ ਜਾਂ ਫੋਨ ਦੁਆਰਾ ਭੇਜੀਆਂ ਗਈਆਂ ਸੂਚਨਾਵਾਂ ਹਨ ਜੋ ਕਿ ਗਾਹਕ ਨੂੰ ਇਸ ਬਾਰੇ ਸੂਚਿਤ ਕਰਦੀਆਂ ਹਨ ਕਿ ਉਹਨਾਂ ਦਾ ਮਹੀਨਾਵਾਰ ਬਿੱਲ ਗਾਹਕ ਦੁਆਰਾ ਨਿਰਧਾਰਿਤ ਇਕ ਵਿਸ਼ੇਸ਼ ਰਾਸ਼ੀ ਤੋਂ ਵੱਧ ਹੋਣ ਦੀ ਉਮੀਦ ਹੈ।
ਰਿਹਾਇਸ਼ੀ ਗਾਹਕ ਸਾਲ ਵਿੱਚ ਦੋ ਵਾਰ, ਅਪ੍ਰੈਲ ਅਤੇ ਅਕਤੂਬਰ ਵਿੱਚ ਕਲਾਈਮੇਟ ਕਰੈਡਿਟ ਹਾਸਲ ਕਰਦੇ ਹਨ। 2022 ਵਿੱਚ, ਛੋਟੇ ਵਪਾਰਕ ਗਾਹਕ ਅਕਤੂਬਰ ਵਿੱਚ ਇੱਕ ਬਿੱਲ ਕਰੈਡਿਟ ਹਾਸਲ ਕਰਨਗੇ।
ਕਲਾਈਮੇਟ ਕਰੈਡਿਟ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ CPUC ਦੇ ਕੈਲੀਫੋਰਨੀਆ ਕਲਾਈਮੇਟ ਕਰੈਡਿਟ ਪੇਜ ’ਤੇ ਜਾਓ।
PG&E ਬਾਰੇ
ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।