PG&E ਨੇ ਸਵੱਛ ਊਰਜਾ ਭਵਿੱਖ ਨੂੰ ਪ੍ਰਾਪਤ ਕਰਨ ਦੇ ਉਦੇਸ਼ ਵਜੋਂ 20 ਤੋਂ ਵੱਧ ਜਲਵਾਯੂ-ਤਕਨੀਕੀ ਹੱਲਾਂ ਦੀ ਪਛਾਣ ਕੀਤੀ ਹੈ

2024 ਵਿੱਚ PG&E ਦੀ ਨਵੀਨਤਾ ਯਾਤਰਾ ਵਿੱਚ ਕੰਪਨੀ ਦੀ ਖੋਜ ਅਤੇ ਵਿਕਾਸ ਰਣਨੀਤੀ ਵਿੱਚ ਦਰਸ਼ਾਏ ਗਏ ਗਰਿੱਡ ਚੁਣੌਤੀਆਂ ਨੂੰ ਹੱਲ ਕਰਨ ਲਈ ਉਭਰ ਰਹੇ ਤਕਨੀਕੀ ਪ੍ਰੋਜੈਕਟ ਦਾ ਹਾਲੀਆ ਪੋਰਟਫੋਲੀਓ ਸ਼ਾਮਲ ਹੈ।

ਓਕਲੈਂਡ, ਕੈਲੀਫੋਰਨੀਆ—Pacific Gas and Electric Company (PG&E) ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ 2023 ਤੋਂ ਤੇਜ਼ੀ ਨਾਲ ਹੋ ਰਹੇ ਨਵੀਨਤਾ ਲਈ ਯਤਨਾਂ ਵਜੋਂ 20 ਤੋਂ ਵੱਧ ਵਾਧੂ ਹੱਲ ਲੱਭ ਰਿਹਾ ਹੈ ਜਿਸ ਵਿੱਚ ਉਸਦੀ ਪਹਿਲੀ ਖੋਜ ਅਤੇ ਵਿਕਾਸ ਦੀ ਰਣਨੀਤੀ ਰਿਪੋਰਟ, ਨਵੀਨਤਾ ਸੰਮੇਲਨ ਅਤੇ ਪਿੱਚ ਫੈਸਟ ਸ਼ਾਮਲ ਸਨ।

PG&E ਦੀ ਖੋਜ ਅਤੇ ਵਿਕਾਸ ਦੀ ਰਣਨੀਤੀ ਰਿਪੋਰਟ ਵਿੱਚ ਉਹਨਾਂ 67 ਚੁਣੌਤੀਆਂ ਦਾ ਵੇਰਵਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕੰਪਨੀ ਨੇ ਉੱਤਰੀ ਅਤੇ ਕੇਂਦਰੀ California ਲਈ ਇੱਕ ਸਵੱਛ ਊਰਜਾ ਭਵਿੱਖ ਬਣਾਉਣ ਵਜੋਂ ਪਛਾਣਿਆ ਹੈ। ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ, PG&E ਨੇ ਜੁਲਾਈ 2023 ਵਿੱਚ ਆਪਣੇ ਪਹਿਲੇ ਨਵੀਨਤਾ ਸੰਮੇਲਨ ਦੀ ਮੇਜ਼ਬਾਨੀ ਕੀਤੀ, ਜਿੱਥੇ ਵੱਖ-ਵੱਖ ਖੇਤਰਾਂ ਦੇ 3,000 ਤੋਂ ਵੱਧ ਲੋਕਾਂ ਨੇ ਊਰਜਾ ਪ੍ਰਣਾਲੀ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੀਆਂ ਜ਼ਰੂਰਤਾਂ ਬਾਰੇ PG&E ਆਗੂਆਂ ਅਤੇ ਵਿਸ਼ੇ ਦੇ ਮਾਹਰਾਂ ਨਾਲ ਜੁੜਨ ਅਤੇ ਸਹਿਯੋਗ ਕਰਨ ਲਈ ਇਕੱਠੇ ਹੋਏ।

ਨਵੀਨਤਾ ਸੰਮੇਲਨ ਤੋਂ ਬਾਅਦ, PG&E ਨੇ 67 ਚੁਣੌਤੀਆਂ ਦੇ ਪ੍ਰਸਤਾਵਿਤ ਹੱਲਾਂ ਦੇ ਨਾਲ ਇਨੋਵੇਟਰਾਂ ਤੋਂ 628 ਅਰਜੀਆਂ ਮੰਗੀਆਂ ਅਤੇ ਪ੍ਰਾਪਤ ਕੀਤੀਆਂ। PG&E ਨੇ ਸਾਰੀਆਂ ਐਪਲੀਕੇਸ਼ਨਾਂ ਦਾ ਮੁਲਾਂਕਣ ਕੀਤਾ ਅਤੇ 60 ਪ੍ਰਸਤਾਵਾਂ ਦੀ ਚੋਣ ਕੀਤੀ, ਉਨ੍ਹਾਂ ਇਨੋਵੇਟਰਾਂ ਨੂੰ ਸਤੰਬਰ 2023 ਵਿੱਚ ਆਪਣੇ ਇਨੋਵੇਸ਼ਨ ਪਿਚ ਫੈਸਟ ਵਿੱਚ ਨਿੱਜੀ ਤੌਰ ‘ਤੇ ਆਪਣੇ ਹੱਲ ਪੇਸ਼ ਕਰਨ ਲਈ ਕਿਹਾ।

PG&E ਦੇ ਉਪ-ਪ੍ਰਧਾਨ ਮਾਈਕ ਡੇਲਾਨੀ ਨੇ ਕਿਹਾ, “ਅਸੀਂ ਊਰਜਾ ਪਰਿਵਰਤਨ ਦੇ ਦੌਰਾਨ ਅਤੇ ਇਸ ਤੋਂ ਬਾਹਰ ਆਪਣੇ ਸਾਰੇ ਗਾਹਕਾਂ ਲਈ ਸੁਰੱਖਿਅਤ, ਕਿਫਾਇਤੀ ਅਤੇ ਭਰੋਸੇਯੋਗ ਊਰਜਾ ਪ੍ਰਦਾਨ ਕਰਨ ਦੇ ਮਿਸ਼ਨ ‘ਤੇ ਹਾਂ, ਅਤੇ ਅਸੀਂ ਮੰਨਦੇ ਹਾਂ ਕਿ ਅਜਿਹਾ ਕਰਨ ਲਈ ਵਧੇਰੇ ਗਤੀ ਨਾਲ ਊਰਜਾ ਨਵੀਨਤਾਵਾਂ ਨੂੰ ਵਿਕਸਤ ਕਰਨ ਅਤੇ ਤਾਇਨਾਤ ਕਰਨ ਦੀ ਜ਼ਰੂਰਤ ਹੈ। “PG&E ਉਹ ਥਾਂ ਹੈ ਜਿੱਥੇ ਨਵੀਨਤਾ ਪੈਮਾਨੇ ‘ਤੇ ਜਾਂਦੀ ਹੈ। ਊਰਜਾ ਖੋਜਕਾਰਾਂ ਦੇ ਨਾਲ ਸਾਡੀ ਸਾਂਝੇਦਾਰੀ ਦਾ ਅੱਜ ਦੀ ਊਰਜਾ ਪ੍ਰਣਾਲੀ ਅਤੇ California ਦੇ ਸਵੱਛ ਊਰਜਾ ਭਵਿੱਖ ਦੇ ਵਿੱਚਕਾਰ ਫਾਸਲੇ ਨੂੰ ਘੱਟ ਵਿੱਚ ਸਿੱਧਾ ਪ੍ਰਭਾਵ ਪੈਂਦਾ ਹੈ।”

ਜਲਵਾਯੂ-ਤਕਨੀਕੀ ਹੱਲਾਂ ਨੂੰ ਅੱਗੇ ਵਧਾਉਣਾ

ਪਿੱਚ ਫੈਸਟ ਦੇ ਨਤੀਜੇ ਵਜੋਂ, PG&E ਨੇ 2024 ਵਿੱਚ ਅੱਗੇ ਦੀ ਜਾਂਚ ਜਾਂ ਪ੍ਰਦਰਸ਼ਨ ਕਰਨ ਲਈ 20 ਤੋਂ ਵੱਧ ਵਾਧੂ ਹੱਲਾਂ ਦੀ ਪਛਾਣ ਕੀਤੀ ਹੈ, ਜਿਸ ਵਿੱਚ PG&E ਵੱਲੋਂ ਹਾਲ ਹੀ ਵਿੱਚ ਲਾਂਚ ਕੀਤੇ ਗਏ ਇਲੈਕਟ੍ਰਿਕ ਪ੍ਰੋਗਰਾਮ ਇਨਵੈਸਟਮੈਂਟ ਚਾਰਜ (Electric Program Investment Charge (EPIC) 4 ਪੋਰਟਫੋਲੀਓਰਾਹੀਂ ਉੱਭਰ ਰਹੇ ਤਕਨਾਲੋਜੀ ਪ੍ਰੋਜੈਕਟਾਂ ਦਾ ਪੋਰਟਫੋਲੀਓ ਸ਼ਾਮਲ ਹੈ। PG&E ਜਿਹੜੇ ਹੱਲਾਂ ਦੀ ਖੋਜ ਕਰ ਰਿਹਾ ਹੈ, ਉਸਦਾ ਉਦੇਸ਼ ਊਰਜਾ ਪ੍ਰਣਾਲੀ ਦੀਆਂ ਲੋੜਾਂ ਨੂੰ ਸੰਬੋਧਿਤ ਕਰਨਾ ਹੈ ਅਤੇ ਉਹ ਹੱਲ ਹੇਠ ਦੱਸੀਆਂ ਕੰਪਨੀਆਂ ਵੱਲੋਂ ਪ੍ਰਦਾਨ ਕੀਤੇ ਗਏ ਹਨ:

ਇਲੈਕਟ੍ਰਿਕ ਵਾਹਨ:

  • ਏਟੋਨ (Eaton)
  • ਗ੍ਰਿਡਟਰੈਕਟਰ (Gridtractor)
  • ਇਟਸਇਲੈਕਟ੍ਰਿਕ (itselectric)
  • ਨਿਊ ਸਨ ਰੋਡ (New Sun Road)
  • ਵਾਲਮੋਂਟ ਇੰਡਸਟਰੀਜ਼ (Valmont Industries)
  • ਵੀਵਗ੍ਰਿਡ (WeaveGrid)

ਗੈਸ:

  • C-FER ਟੈਕਨਾਲੋਜੀਜ਼ (C-FER Technologies)
  • ਆਨਬੋਰਡ ਡਾਇਨਾਮਿਕਸ (Onboard Dynamics)
  • ਟ੍ਰੇਲੀਸੈਂਸ (TrelliSense)

ਏਕੀਕ੍ਰਿਤ ਗਰਿੱਡ ਯੋਜਨਾ:

  • ਕੈਮਲਿਨ ਐਨਰਜੀ (Camlin Energy)
  • ਫਿਊਚਰ ਗਰਿੱਡ (Future Grid)
  • ਜਨਰਲ ਇਲੈਕਟ੍ਰਿਕ (General Electric)
  • ਇਨਫਰਾਵਿਜ਼ਨ (Infravision)
  • ਪਲੈਂਟਿਰ ਟੈਕਨੋਲੋਜੀਜ਼ (Palantir Technologies)

ਸਪਲਾਈ ਅਤੇ ਲੋਡ ਪ੍ਰਬੰਧਨ:

  • ਪਿਕਲੋ (Piclo)

ਭੂਮੀਗਤ ਕਰਨਾ:

  • ਬਾਇਓਸਾਈਰਸ (Biosirus)
  • ਸਿਵਲਗਰਿੱਡ (CivilGrid)
  • ਜਨਰਲ ਇਲੈਕਟ੍ਰਿਕ (General Electric)
  • ਪਾਰਸਨ ਕਾਰਪੋਰੇਸ਼ਨ (Parsons Corporation)
  • ਸੈਮ ਕੰਪਨੀਜ਼ (SAM Companies)
  • ਦ ਓਕੋਨਾਈਟ ਕੰਪਨੀ (The Okonite Company)

ਜੰਗਲ ਦੀ ਅੱਗ:

  • ਫਿਊਚਰ ਗਰਿੱਡ (Future Grid)
  • ਟ੍ਰੀਸਵਿਫਟ (Treeswift)
  • ਯੂਬੀਕੀਆ (Ubicquia)

ਉੱਪਰ ਦਿੱਤੀ ਗਈ ਸੂਚੀ ਜਾਂ ਤਾਂ ਇੱਕ ਪੂਰਵ-ਵਪਾਰਕ/ਸ਼ੁਰੂਆਤੀ ਵਪਾਰੀਕਰਨ ਪੜਾਅ ਵਿੱਚ ਜਾਂ, ਵਪਾਰਕ ਹੱਲਾਂ ਲਈ ਦਿਲਚਸਪੀ ਦੇ ਪਿੱਚ ਫੈਸਟ ਹੱਲ ਸ਼ਾਮਲ ਹਨ, ਜਿੱਥੇ PG&E ਦੇ ਮਹੱਤਵਪੂਰਨ ਖੋਜ ਅਤੇ ਵਿਕਾਸ ਦਾ ਲਾਭ ਲੈਣ ਦੀ ਲੋੜ ਹੁੰਦੀ ਹੈ। ਰਵਾਇਤੀ ਉਪਯੋਗਤਾ ਪ੍ਰਕਿਰਿਆਵਾਂ ਰਾਹੀਂ ਮੁਲਾਂਕਣ ਕੀਤੇ ਜਾ ਰਹੇ ਪਿੱਚ ਫੈਸਟ ਤੋਂ ਦਿਲਚਸਪੀ ਦੇ ਹਿੱਤ ਪੂਰੀ ਤਰ੍ਹਾਂ ਵਪਾਰਕ ਹੱਲ ਸੂਚੀਬੱਧ ਨਹੀਂ ਹਨ।  ਇਸ ਤੋਂ ਇਲਾਵਾ, PG&E ਨੇ ਪਿੱਚ ਫੈਸਟ ਵਿੱਚ ਸੱਦਾ ਨਹੀਂ ਦਿੱਤੇ ਗਏ ਹੋਰ 568 ਬਿਨੈਕਾਰਾਂ ਦਾ ਪੁਨਰ-ਮੁਲਾਂਕਣ ਕਰਨਾ ਜਾਰੀ ਰੱਖਿਆ ਅਤੇ ਪਿੱਚ ਫੈਸਟ ਤੋਂ ਪਛਾਣੇ ਗਏ ਲੋਕਾਂ ਤੋਂ ਇਲਾਵਾ ਜਾਂਚ ਜਾਰੀ ਰੱਖਣ ਲਈ ਚੋਣਵੇਂ ਤੌਰ ਤੇ ਹੋਰ ਨਵੀਨਤਾਕਾਰੀ ਹੱਲ ਸ਼ਾਮਲ ਕਰ ਰਿਹਾ ਹੈ।

PG&E ਦੀ ਰਣਨੀਤੀ ਅਤੇ ਲੋੜਾਂ ਦੇ ਨਾਲ ਉਪਲੱਬਧ ਤਕਨੀਕ ਅਤੇ ਹੱਲ ਸਮੇਂ ਦੇ ਨਾਲ ਵਿਕਸਿਤ ਹੁੰਦੇ ਰਹਿਣਗੇ, ਅਤੇ 2024 ਵਿੱਚ ਨਿਰੰਤਰ ਤੇਜ਼ੀ ਨਾਲ ਹੋ ਰਹੇ ਨਵੀਨਤਾ ਦੇ ਯਤਨਾਂ ਰਾਹੀਂ PG&E ਦੇ ਨਾਲ ਸਹਿਯੋਗ ਕਰਨ ਲਈ ਵਾਧੂ ਰਾਹ ਹੋਣਗੇ।

PG&E ਦੀ ਖੋਜ ਅਤੇ ਵਿਕਾਸ ਰਣਨੀਤੀ ਬਾਰੇ ਬਾਢੇਰੀ ਜਾਣਕਾਰੀ ਲਈ, PG&E ਦੀ ਖੋਜ ਅਤੇ ਵਿਕਾਸ ਰਣਨੀਤੀ ਰਿਪੋਰਟ ਪੜ੍ਹੋ, ਸਾਰੇ ਨਵੀਨਤਾ ਸੰਮੇਲਨ 2023 ਸੈਸ਼ਨਾਂ ਦੀਆਂ ਰਿਕਾਰਡਿੰਗਾਂ ਦੇਖੋ, ਜਾਂ PG&E ਨਾਲ ਸੰਪਰਕ ਕਰਨ ਅਤੇ ਇਸ ਵਿੱਚ ਸ਼ਾਮਲ ਹੋਣ ਲਈ, www.pge.com/innovation ਤੇ ਜਾਓ। PG&E ਦੇ EPIC ਪ੍ਰੋਜੈਕਟਾਂ ਦੇ ਆਉਣ ਵਾਲੇ ਪੋਰਟਫੋਲੀਓ ਬਾਰੇ ਜਿਆਦਾ ਜਾਣਕਾਰੀ ਲਈ, www.pge.com/EPICਵਿਖੇ ਉਪਲਬਧ EPIC 4 ਪਬਲਿਕ ਵਰਕਸ਼ਾਪ ਪ੍ਰਸਤੁਤੀ ਨੂੰ ਦੇਖੋ।

PG&E ਬਾਰੇ

Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/newsਤੇ ਜਾਓ।  

Translate »