ਦਾਨ ਕਰਨ ਨਾਲ ਯੋਗ ਗਾਹਕਾਂ ਲਈ ਪਿਛਲੇ ਬਕਾਇਆ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਮਿਲਦੀ ਹੈ
ਓਕਲੈਂਡ, ਕੈਲੀ. — ਇਸ ਛੁੱਟੀਆਂ ਦੇ ਸੀਜ਼ਨ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (PG&E) ਦੇ ਗਾਹਕ ਸਮੁਦਾਇਕ ਮਦਦ ਰਾਹੀਂ ਊਰਜਾ ਸਹਾਇਤਾ ਲਈ ਰਾਹਤ ((ਭਾਈਚਾਰਕ ਮਦਦ ਰਾਹੀਂ ਊਰਜਾ ਸਹਾਇਤਾ ਲਈ ਰਾਹਤ) Relief for Energy Assistance through Community Help) (REACH) ਪ੍ਰੋਗਰਾਮ ਲਈ ਟੈਕਸ-ਕਟੌਤੀਯੋਗ ਦਾਨ ਦੇ ਕੇ ਦੇਣ ਦੀ ਭਾਵਨਾ ਵਿੱਚ ਸ਼ਾਮਲ ਹੋ ਸਕਦੇ ਹਨ। REACH ਪ੍ਰੋਗਰਾਮ ਪਿਛਲੇ ਬਕਾਇਆ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਗਾਹਕਾਂ ਲਈ $300 ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।
ਉਹਨਾਂ ਪਰਿਵਾਰਾਂ ਦੀ ਮਦਦ ਕਰਨ ਲਈ, ਜੋ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ, PG&E ਨੇ ਅੱਜ ਐਲਾਨ ਕੀਤਾ ਕਿ ਇਹ ਪ੍ਰੋਗਰਾਮ ਦੇ ਸਮਰਥਨ ਵਿੱਚ ਡਾਲਰ ਐਨਰਜੀ ਫੰਡ (Dollar Energy Fund) ਵਿੱਚ $325,000 ਦਾ ਯੋਗਦਾਨ ਦੇ ਰਿਹਾ ਹੈ। ਚੈਰੀਟੇਬਲ ਯੋਗਦਾਨ PG&E ਸ਼ੇਅਰਧਾਰਕਾਂ ਦੇ ਫੰਡਾਂ ਨਾਲ ਕੀਤਾ ਜਾਂਦਾ ਹੈ, ਗਾਹਕਾਂ ਤੋਂ ਨਹੀਂ ਕੀਤਾ ਜਾਂਦਾ। ਪਿਛਲੇ ਪੰਜ ਸਾਲਾਂ ਵਿੱਚ, PG&E ਨੇ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਵਾਧੂ $500,000 ਸਮੇਤ ਕਮਜ਼ੋਰ ਗਾਹਕਾਂ ਅਤੇ ਸਮੁਦਾਇ ਦੀ ਮਦਦ ਲਈ REACH ਪ੍ਰੋਗਰਾਮ ਲਈ ਦੋ ਲੱਖ ਡਾਲਰ ਤੋਂ ਵੱਧ ਦੀ ਵਚਨਬੱਧਤਾ ਕੀਤੀ ਹੈ।
ਇੱਥੋਂ ਤੱਕ ਕਿ PG&E ਯੋਗਦਾਨ ਦੇ ਨਾਲ, REACH ਸੰਬੰਧੀ ਪ੍ਰੋਗਰਾਮ ਨੂੰ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਦੇ ਸਭ ਤੋਂ ਕਮਜ਼ੋਰ ਲੋਕਾਂ ਦੀ ਸਹਾਇਤਾ ਲਈ ਵਾਧੂ ਸਹਾਇਤਾ ਦੀ ਲੋੜ ਹੈ, ਅਤੇ ਕੋਈ ਵੀ ਵਿਅਕਤੀ ਮਦਦ ਕਰ ਸਕਦਾ ਹੈ। ਸਾਲ-ਭਰ ਦੇ ਪ੍ਰੋਗਰਾਮ ਨੂੰ ਗਾਹਕਾਂ, PG&E ਕਰਮਚਾਰੀਆਂ, ਅਤੇ ਸ਼ੇਅਰਧਾਰਕਾਂ ਦੇ ਦਾਨ ਦੁਆਰਾ ਫੰਡ ਕੀਤਾ ਜਾਂਦਾ ਹੈ। ਹਜ਼ਾਰਾਂ ਗਾਹਕਾਂ ਨੇ ਪ੍ਰੋਗਰਾਮ ਤੋਂ ਲਾਭ ਉਠਾਇਆ ਹੈ। 2017 ਤੋਂ, ਜ਼ਰੂਰਤਮੰਦ PG&E ਗਾਹਕਾਂ ਨੂੰ ਲਗਭਗ 16,000 ਗ੍ਰਾਂਟਾਂ ਵਿੱਚ ਕੁੱਲ $4.3 ਮਿਲੀਅਨ ਤੋਂ ਵੱਧ ਡਾਲਰ ਪ੍ਰਦਾਨ ਕੀਤੇ ਗਏ ਹਨ। ਫੰਡ ਉਪਲਬਧ ਹੋਣ ‘ਤੇ ਗ੍ਰਾਂਟਾਂ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਵੰਡੀਆਂ ਜਾਂਦੀਆਂ ਹਨ।
“ਵਸਤੂਆਂ ਅਤੇ ਸੇਵਾਵਾਂ ਦੀਆਂ ਵਧਦੀਆਂ ਕੀਮਤਾਂ ਦੇ ਨਾਲ, ਅਸੀਂ ਸਮਝਦੇ ਹਾਂ ਕਿ ਸਾਡੇ ਬਹੁਤ ਸਾਰੇ ਗਾਹਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਤੁਹਾਡੇ ਬਿੱਲ ‘ਤੇ ਇੱਕ ਵਾਰ ਦਾ ਦਾਨ ਜਾਂ ਮਹੀਨਾਵਾਰ ਨਿਸ਼ਚਿਤ ਦਾਨ ਰਾਸ਼ੀ ਸਾਲ ਭਰ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰ ਸਕਦੀ ਹੈ। ਪ੍ਰੋਗਰਾਮ ਦਾਨੀਆਂ ਦੀ ਉਦਾਰਤਾ ‘ਤੇ ਨਿਰਭਰ ਕਰਦਾ ਹੈ, ਅਤੇ ਅਸੀਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ, ਜੋ ਸਾਡੇ ਦੁਆਰਾ ਸੇਵਾ ਕਰਨ ਵਾਲੇ ਸਮੁਦਾਇ ਲਈ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੇ ਹਨ”, ਮਾਰਲੇਨ ਸੈਂਟੋਸ, PG&E ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਗਾਹਕ ਅਧਿਕਾਰੀ ਨੇ ਕਿਹਾ।
ਗਾਹਕ ਆਪਣੇ PG&E ਬਿੱਲ ‘ਤੇ ਹਰ ਮਹੀਨੇ ਇੱਕ ਆਈਟਮਾਈਜ਼ਡ ਦਾਨ ਦਾ ਵਾਅਦਾ ਕਰ ਸਕਦੇ ਹਨ ਜਾਂ ਇੱਕ ਵਾਰ ਦਾਨ ਕਰ ਸਕਦੇ ਹਨ।
ਗਾਹਕ ਪ੍ਰੋਗਰਾਮ ਲਈ ਯੋਗ ਹੋ ਸਕਦੇ ਹਨ, ਜੇਕਰ ਉਹਨਾਂ:
- ਦਾ ਘਰ ਵਿੱਚ ਰਹਿ ਰਹੇ ਕਿਸੇ ਬਾਲਗ ਦੇ ਨਾਮ ਤੇ PG&E ਵਿੱਚ ਰਿਹਾਇਸ਼ੀ ਖਾਤਾ ਹੈ;
- ਨੂੰ ਪਿਛਲੇ 12 ਮਹੀਨਿਆਂ ਵਿੱਚ REACH ਸੰਬੰਧੀ ਸਹਾਇਤਾ ਪ੍ਰਾਪਤ ਨਹੀਂ ਹੋਈ ਹੈ;
- ਨੇ REACH ਸੰਬੰਧੀ ਆਮਦਨ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕੀਤਾ ਹੈ, ਜੋ ਵਰਤਮਾਨ ਵਿੱਚ ਸੰਘੀ ਗਰੀਬੀ ਦਿਸ਼ਾ-ਨਿਰਦੇਸ਼ਾਂ ਤੋਂ 200 ਪ੍ਰਤੀਸ਼ਤ ਉੱਪਰ ਹਨ ਅਤੇ
- ਨੇ 15-ਦਿਨ ਜਾਂ 48-ਘੰਟੇ ਡਿਸਕਨੈਕਸ਼ਨ ਨੋਟਿਸ ਪ੍ਰਾਪਤ ਕੀਤਾ ਹੈ।
ਵਾਧੂ ਵਿੱਤੀ ਸਹਾਇਤਾ ਪ੍ਰੋਗਰਾਮਾਂ ਅਤੇ ਇਸ ਸਰਦੀਆਂ ਵਿੱਚ ਊਰਜਾ ਬਚਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਲਈ pge.com/winter ‘ਤੇ ਜਾਓ।
PG&E ਬਾਰੇ ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company),PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।