ਗ੍ਰੈਜੂਏਟਾਂ ਨੂੰ ਭਾਰ ਦੇ ਨਾਲ ਗੁਬਾਰੇ ਸੁਰੱਖਿਅਤ ਕਰਕੇ ਸੁਰੱਖਿਆ ਦਾ ਜਸ਼ਨ ਮਨਾਉਣ ਵਿੱਚ ਮਦਦ ਕਰੋ

ਧਾਤੂ ਗੁਬਾਰੇ ਦੇ ਕਾਰਨ ਬਿਜਲੀ ਦੇ ਕੱਟ ਲੱਗ ਰਹੇ ਹਨ

OAKLAND, Calif.— ਕੈਲੀਫੋਰਨੀਆ ਦਾ ਗ੍ਰੈਜੂਏਸ਼ਨ ਸਮਾਰੋਹ ਸ਼ੁਰੂ ਹੋ ਗਿਆ ਹੈ, ਅਤੇ ਸਾਰੀਆਂ ਹਸਤੀਆਂ ਦੁਆਰਾ ਹੀਲੀਅਮ ਨਾਲ ਭਰੇ ਧਾਤੂ ਗੁਬਾਰਿਆਂ ਨਾਲ ਜੁੜੇ ਜਨਤਕ ਸੁਰੱਖਿਆ ਖਤਰਿਆਂ ਨੂੰ ਸਮਝਣਾ ਮਹੱਤਵਪੂਰਨ ਹੈ। ਜੇਕਰ ਤੁਹਾਡੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਗੁਬਾਰੇ ਸ਼ਾਮਲ ਹਨ, ਤਾਂ ਇਹ ਯਕੀਨੀ ਬਣਾਓ ਕਿ ਉਹ ਵਜ਼ਨ ਨਾਲ ਸੁਰੱਖਿਅਤ ਹਨ। ਬਿਨਾਂ ਵਜ਼ਨ ਵਾਲੇ ਗੁਬਾਰੇ ਦੂਰ ਉੱਡ ਸਕਦੇ ਹਨ ਅਤੇ ਓਵਰਹੈੱਡ ਪਾਵਰ ਲਾਈਨਾਂ ਦੇ ਸੰਪਰਕ ਵਿੱਚ ਆ ਸਕਦੇ ਹਨ, ਜਿਸ ਨਾਲ ਬਿਜਲੀ ਬੰਦ ਹੋ ਸਕਦੀ ਹੈ ਅਤੇ ਜਨਤਕ ਸੁਰੱਖਿਆ ਨੂੰ ਖ਼ਤਰਾ ਹੈ।

2022 ਦੇ ਪਹਿਲੇ ਚਾਰ ਮਹੀਨਿਆਂ ਵਿੱਚ, ਬਿਜਲਈ ਲਾਈਨਾਂ ਨਾਲ ਟਕਰਾ ਰਹੇ ਧਾਤੂ ਦੇ ਗੁਬਾਰਿਆਂ ਕਾਰਨ ਇਕੱਲੇ PG&E ਦੇ ਸੇਵਾ ਖੇਤਰ ਵਿੱਚ ਲਗਭਗ  152 ਬਿਜਲੀ ਦੇ ਕੱਟ ਲੱਗੇ, ਜਿਸ ਨਾਲ 56,000 ਤੋਂ ਵੱਧ ਗਾਹਕਾਂ ਦੀ ਸੇਵਾ ਵਿੱਚ ਵਿਘਨ ਪਿਆ। ਇਹ ਬਿਜਲੀ ਦੇ ਕੱਟ ਨਾਜ਼ੁਕ ਸਹੂਲਤਾਂ ਜਿਵੇਂ ਕਿ ਹਸਪਤਾਲਾਂ, ਸਕੂਲਾਂ ਅਤੇ ਟ੍ਰੈਫਿਕ ਲਾਈਟਾਂ ਲਈ ਬਿਜਲਈ ਸੇਵਾ ਵਿੱਚ ਵਿਘਨ ਪਾ ਸਕਦੇ ਹਨ।

PG&E ਦੀ ਸੰਪੱਤੀ ਅਸਫ਼ਲਤਾ ਵਿਸ਼ਲੇਸ਼ਣ ਟੀਮ ਨੇ ਇਹ ਪਾਇਆ ਕਿ PG&E ਦੁਆਰਾ ਟਰੈਕ ਕੀਤੇ ਗਏ ਹੋਰ ਆਮ ਇਗਨੀਸ਼ਨ ਸਰੋਤਾਂ ਨੂੰ ਅੱਗ ਲੱਗਣ ਦੀ ਤੁਲਨਾ ਵਿੱਚ ਗੁਬਾਰਿਆਂ ਦੁਆਰਾ ਲੱਗੀ ਅੱਗ ਦੀ ਇੱਕ ਵੱਡੀ ਪ੍ਰਤੀਸ਼ਤਤਾ 1/4 ਏਕੜ ਤੋਂ ਵੱਧ ਸੀ।

ਫਰਿਜ਼ਨੋ ਵਿੱਚ ਮਈ2022 ਵਿੱਚ ਧਾਤੂ ਦੇ ਗੁਬਾਰੇ ਕਾਰਨ ਅੱਗ ਲੱਗ ਗਈ

ਉਧਾਰਣ ਲਈ, ਪਿਛਲੇ ਮਹੀਨੇ ਇੱਕ ਗੁਬਾਰੇ ਨੇ ਇੱਕ ਬਿਜਲਈ ਲਾਈਨ ਨਾਲ ਸੰਪਰਕ ਕੀਤਾ ਅਤੇ ਜੋ ਫਰਿਜ਼ਨੋ ਦੇ ਨੇੜੇ ਤਸਵੀਰ ਵਿੱਚ ਘਾਹ ਨੂੰ ਲੱਗੀ ਹੋਈ ਅੱਗ ਦਾ ਕਾਰਨ ਬਣਿਆ। ਅਪ੍ਰੈਲ ਵਿੱਚ, ਮਡੇਰਾ ਵਿੱਚ ਇੱਕ ਗੁਬਾਰੇ ਕਾਰਨ ਘਾਹ ਨੂੰ ਅੱਗ ਲੱਗ ਗਈ ਅਤੇ 13,000 ਤੋਂ ਵੱਧ ਲੋਕਾਂ ਦੀ ਬਿਜਲੀ ਬੰਦ ਹੋ ਗਈ।

ਧਾਤੂ ਵਾਲੇ ਗੁਬਾਰਿਆਂ ਕਾਰਨ ਹੋਣ ਵਾਲੀ ਇਗਨੀਸ਼ਨ ਬਾਰੰਬਾਰਤਾ ਵਿੱਚ ਵੱਧ ਰਹੀ ਹੈ। 2019 ਵਿੱਚ 21, 2020 ਵਿੱਚ 22 ਅਤੇ 2021 ਵਿੱਚ 31 ਇਗਨੀਸ਼ਨ ਸਨ: 2019 ਤੋਂ ਕੁੱਲ 48 ਪ੍ਰਤੀਸ਼ਤ ਦਾ ਵਾਧਾ ਹੋਇਆ। ਬਸੰਤ ਰੁੱਤ ਦੇ ਅੰਤ ਅਤੇ ਗਰਮੀਆਂ ਦੀ ਸ਼ੁਰੂਆਤ ਵਿੱਚ ਗੁਬਾਰਿਆਂ ਦੇ ਕਾਰਨ ਆਮ ਤੌਰ ‘ਤੇ ਬਿਜਲੀ ਦੇ ਕੱਟ ਲੱਗਦੇ ਹਨ, ਜਦੋਂ ਗਾਹਕ ਕਈ ਤਰ੍ਹਾਂ ਦੀਆਂ ਛੁੱਟੀਆਂ ਅਤੇ ਵਿਸ਼ੇਸ਼ ਤਿਉਹਾਰਾਂ ਦਾ ਜਸ਼ਨ ਮਨਾ ਰਹੇ ਹੁੰਦੇ ਹਨ।

“ਅਸੀਂ ਧਾਤੂ ਦੇ ਗੁਬਾਰਿਆਂ ਦੇ ਇੱਕ ਪਰੇਸ਼ਾਨ ਕਰਨ ਵਾਲੇ ਰੁਝਾਨ ਨੂੰ ਦੇਖ ਰਹੇ ਹਾਂ, ਜੋ ਸਾਡੀਆਂ ਬਿਜਲਈ ਲਾਈਨਾਂ ਵਿੱਚ ਉੱਡਦੇ ਹਨ ਅਤੇ ਅੱਗ ਲਗਾ ਦਿੰਦੇ ਹਨ। ਸਾਲ ਦਾ ਇਹ ਸਮਾਂ “ਜਸ਼ਨ ਮਨਾਉਣ ਦਾ ਸੀਜ਼ਨ” ਹੁੰਦਾ  ਹੈ – ਮਦਰਜ਼ ਡੇ, ਗ੍ਰੈਜੂਏਸ਼ਨ ਸਮਾਰੋਹ, ਗਰਮੀਆਂ ਦੀਆਂ ਪਾਰਟੀਆਂ, ਮੈਮੋਰੀਅਲ ਡੇ ਅਤੇ ਫਾਦਰਜ਼ ਡੇ – ਅਤੇ ਅਸੀਂ ਅਕਸਰ ਗੁਬਾਰੇ ਦੇ ਕਾਰਨ ਬਿਜਲੀ ਦੇ ਕੱਟਾਂ ਵਿੱਚ ਵਾਧਾ ਦੇਖਦੇ ਹਾਂ।  ਇਸ ਲਈ ਅਸੀਂ ਸਾਰੇ ਲੋਕਾਂ ਨੂੰ ਧਾਤੂ ਦੇ ਗੁਬਾਰੇ ਨਾਲ ਅਟੈਚ ਕੀਤੇ ਭਾਰ ਨੂੰ ਰੱਖਣ ਦੀ ਬੇਨਤੀ ਕਰ ਰਹੇ ਹਾਂ, ਜੇਕਰ ਤੁਸੀਂ ਉਹਨਾਂ ਨੂੰ ਆਪਣੇ ਜਸ਼ਨ ਵਿੱਚ ਵਰਤਣ ਦੀ ਯੋਜਨਾ ਬਣਾਉਂਦੇ ਹੋ,” PG&E ਦੇ ਰਿਸਕ ਮੈਨੇਜਮੈਂਟ ਦੇ ਸੀਨੀਅਰ ਡਾਇਰੈਕਟਰ ਐਂਡੀ ਅਬ੍ਰੈਂਚਸ ਨੇ ਕਿਹਾ।

PG&E ਗੁਬਾਰੇ ਦੀ ਸੁਰੱਖਿਆ ਸੰਬੰਧੀ ਕਾਨੂੰਨ ਦਾ ਸਮਰਥਨ ਕਰਦਾ ਹੈ

PG&E ਅਸੈਂਬਲੀਮੈਂਬਰ ਬਿੱਲ ਕੁਇਰਕ ਦੁਆਰਾ ਪੇਸ਼ ਕੀਤੇ ਗਏ ਅਸੈਂਬਲੀ ਬਿੱਲ 847,ਦਾ ਸਮਰਥਨ ਕਰਦਾ ਹੈ, ਜਿਸ ਲਈ ਇਹ ਜ਼ਰੂਰੀ ਹੈ ਕਿ 2026 ਤੱਕ ਕੈਲੀਫੋਰਨੀਆ ਵਿੱਚ ਵੇਚੇ ਗਏ ਸਾਰੇ ਗੁਬਾਰੇ ਅਜਿਹੀ ਸਮੱਗਰੀ ਨਾਲ ਬਣਾਏ ਜਾਣਗੇ, ਜੋ ਓਵਰਹੈੱਡ ਡਿਸਟ੍ਰੀਬਿਊਸ਼ਨ ਲਾਈਨਾਂ ਦੇ ਸੰਪਰਕ ਵਿੱਚ ਆਉਂਣ ‘ਤੇ ਵੀ ਗੈਰ-ਸੰਚਾਲਕ ਹੋਣਗੇ। 90% ਤੋਂ ਵੱਧ ਗੁਬਾਰਿਆਂ ਕਾਰਨ ਬਿਜਲੀ ਦੇ ਕੱਟ ਡਿਸਟ੍ਰੀਬਿਊਸ਼ਨ ਸਰਕਟਾਂ ‘ਤੇ ਲੱਗਦੇ ਹਨ ਅਤੇ AB 847 ਦੁਆਰਾ ਲਾਗੂ ਕੀਤੇ ਮਾਪਦੰਡਾਂ ਦੁਆਰਾ ਰੋਕਿਆ ਜਾਵੇਗਾ, ਜਿਸ ਨਾਲ ਜਨਤਕ ਸੁਰੱਖਿਆ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। 2021 ਵਿੱਚ, ਧਾਤੂ ਦੇ ਗੁਬਾਰਿਆਂ ਕਾਰਨ PG&E ਸੇਵਾ ਖੇਤਰ ਵਿੱਚ 602 ਬਿਜਲੀ ਦੇ ਕੱਟ ਲੱਗੇ, ਜਿਸ ਨਾਲ 300,000 ਤੋਂ ਵੱਧ ਘਰਾਂ ਅਤੇ ਵਪਾਰਾਂ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ। ਇਹ ਕਾਨੂੰਨ ਬਿਜਲੀ ਦੀ ਭਰੋਸੇਯੋਗਤਾ ਵਿੱਚ ਵੀ ਸੁਧਾਰ ਕਰੇਗਾ।

PG&E ਨੇ ਇਹ ਦਿਖਾਉਣ ਲਈ ਇੱਕ ਪ੍ਰਦਰਸ਼ਨ ਕੀਤਾ ਕਿ ਜਦੋਂ ਧਾਤੂ ਦੇ ਗੁਬਾਰੇ ਗੁੰਮ ਹੋ ਜਾਂਦੇ ਹਨ ਅਤੇ ਉਪਯੋਗਤਾ ਪਾਵਰ ਲਾਈਨਾਂ ਨਾਲ ਟਕਰਾ ਜਾਂਦੇ ਹਨ, ਤਾਂ ਕੀ ਹੋ ਸਕਦਾ ਹੈ। ਤੁਸੀਂ ਇੱਥੇ ਵੀਡੀਓ ਦੇਖ ਸਕਦੇ ਹੋ: PG&E ਮਾਈਲਰ ਬੈਲੂਨ ਸੇਫਟੀ

ਗੁਬਾਰਿਆਂ ਕਾਰਨ ਲੱਗਣ ਵਾਲੇ ਬਿਜਲੀ ਦੇ ਕੱਟਾਂ ਦੀ ਗਿਣਤੀ ਨੂੰ ਮਹੱਤਵਪੂਰਨ ਤੌਰ ‘ਤੇ ਘੱਟ ਕਰਨ ਅਤੇ ਗ੍ਰੈਜੂਏਸ਼ਨ, ਫਾਦਰਸ ਡੇ ਅਤੇ ਗਰਮੀਆਂ ਦੇ ਤਿਉਹਾਰਾਂ ਦਾ ਸੁਰੱਖਿਅਤ ਢੰਗ ਨਾਲ ਆਨੰਦ ਲੈਣ ਲਈ , PG&E ਗਾਹਕਾਂ ਨੂੰ ਧਾਤੂ ਦੇ ਗੁਬਾਰਿਆਂ ਲਈ ਇਹਨਾਂ ਮਹੱਤਵਪੂਰਨ ਸੁਰੱਖਿਆ ਸੁਝਾਵਾਂ ਦੀ ਪਾਲਣਾ ਕਰਨ ਲਈ ਕਹਿੰਦਾ ਹੈ:

  • ਧਾਤੂ ਦੀ ਬਜਾਏ ਲੈਟੇਕਸ ਜਾਂ ਰਬੜ ਦੇ ਗੁਬਾਰੇ ਖਰੀਦੋ।
  • “ਉੱਪਰ ਦੇਖੋ ਅਤੇ ਲਾਈਵ!” ਸਾਵਧਾਨੀ ਵਰਤੋ ਅਤੇ ਓਵਰਹੈੱਡ ਬਿਜਲਈ ਲਾਈਨਾਂ ਦੇ ਨੇੜੇ ਧਾਤੂ ਦੇ ਗੁਬਾਰਿਆਂ ਨਾਲ ਜਸ਼ਨ ਮਨਾਉਣ ਤੋਂ ਪਰਹੇਜ਼ ਕਰੋ।
  • ਇਹ ਯਕੀਨੀ ਬਣਾਓ ਕਿ ਹੀਲੀਅਮ ਨਾਲ ਭਰੇ ਧਾਤੂ ਦੇ ਗੁਬਾਰੇ ਸੁਰੱਖਿਅਤ ਢੰਗ ਨਾਲ ਅਜਿਹੇ ਭਾਰ ਨਾਲ ਬੰਨ੍ਹੇ ਹੋਏ ਹਨ , ਜੋ ਉਹਨਾਂ ਨੂੰ ਉੱਡਣ ਤੋਂ ਰੋਕਣ ਲਈ ਕਾਫ਼ੀ ਭਾਰਾ ਹੈ। ਕਦੇ ਵੀ ਭਾਰ ਨਾ ਹਟਾਓ।
  • ਜਦੋਂ ਵੀ ਸੰਭਵ ਹੋਵੇ, ਧਾਤੂ ਦੇ ਗੁਬਾਰੇ ਘਰ ਦੇ ਅੰਦਰ ਰੱਖੋ। ਹਰੇਕ ਵਿਅਕਤੀ ਦੀ ਸੁਰੱਖਿਆ ਲਈ , ਕਦੇ ਵੀ ਧਾਤੂ ਦੇ ਗੁਬਾਰਿਆਂ ਨੂੰ ਬਾਹਰ ਨਾ ਛੱਡੋ।
  • ਧਾਤੂ ਦੇ ਗੁਬਾਰਿਆਂ ਨੂੰ ਇਕੱਠੇ ਨਾ ਬੰਨ੍ਹੋ।
  • ਕਦੇ ਵੀ ਕਿਸੇ ਅਜਿਹੀ ਕਿਸਮ ਦੇ ਗੁਬਾਰੇ, ਪਤੰਗ, ਡਰੋਨ, ਜਾਂ ਖਿਡੌਣੇ ਨੂੰ ਮੁੜ-ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ, ਜੋ ਬਿਜਲੀ ਦੀ ਲਾਈਨ ਵਿੱਚ ਫਸ ਜਾਂਦਾ ਹੈ। ਇਸਨੂੰ ਇਕੱਲੇ ਛੱਡੋ, ਅਤੇ ਸਮੱਸਿਆ ਦੀ ਰਿਪੋਰਟ ਕਰਨ ਲਈ ਤੁਰੰਤ PG&E ਨੂੰ 1-800-743-5000 ‘ਤੇ ਕਾਲ ਕਰੋ।
  • ਕਦੇ ਵੀ ਅਜਿਹੀ ਪਾਵਰ ਲਾਈਨ ਦੇ ਨੇੜੇ ਨਾ ਜਾਓ, ਜੋ ਜ਼ਮੀਨ ‘ਤੇ ਡਿੱਗ ਗਈ ਹੋਵੇ ਜਾਂ ਹਵਾ ਵਿੱਚ ਲਟਕ ਰਹੀ ਹੋਵੇ। ਹਮੇਸ਼ਾ ਇਹ ਮੰਨ ਲਓ ਕਿ ਡਿੱਗੀਆਂ ਬਿਜਲਈ ਲਾਈਨਾਂ ਊਰਜਾਵਾਨ ਅਤੇ ਬਹੁਤ ਖਤਰਨਾਕ ਹੁੰਦੀਆਂ ਹਨ। ਦੂਰ ਰਹੋ, ਦੂਜਿਆਂ ਨੂੰ ਦੂਰ ਰੱਖੋ ਅਤੇ ਪੁਲਿਸ ਅਤੇ ਫਾਇਰ ਵਿਭਾਗਾਂ ਨੂੰ ਸੁਚੇਤ ਕਰਨ ਲਈ ਤੁਰੰਤ 911 ‘ਤੇ ਕਾਲ ਕਰੋ। ਇਸ ਵੈੱਬਸਾਈਟ pge.com/beprepared ‘ਤੇ ਹੋਰ ਸੁਝਾਅ ਮਿਲ ਸਕਦੇ ਹਨ।

PG&E ਬਾਰੇ
ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਸੰਯੁਕਤ ਰਾਜ ਵਿੱਚ ਸਭ ਤੋਂ ਵੱਡੀ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾਵਾਂ ਵਿੱਚੋਂ ਇੱਕ ਹੈ। ਸੈਨ ਫਰਾਂਸਿਸਕੋ ਵਿੱਚ ਸਥਿਤ, 24,000 ਤੋਂ ਵੱਧ ਕਰਮਚਾਰੀਆਂ ਦੇ ਨਾਲ, ਕੰਪਨੀ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ ਲਗਭਗ  16 ਮਿਲੀਅਨ ਲੋਕਾਂ ਨੂੰ ਦੇਸ਼ ਦੀ ਸਭ ਤੋਂ ਸਾਫ਼ ਊਰਜਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, www.pge.com/ ਅਤੇ www.pge.com/en/about/newsroom/index.page‘ਤੇ ਜਾਓ।

Translate »