ਵੱਡੇਜਾਂਛੋਟੇਕਿਸੇਵੀਖੁਦਾਈਦੇਪ੍ਰੋਜੈਕਟਤੋਂਪਹਿਲਾਂ 811 ‘ਤੇਕਾਲਕਰਨਲਈਇੱਕਰਿਮਾਈਂਡਰ

811 ‘ਤੇਕੀਤੀਇੱਕਮੁਫ਼ਤਕਾਲਤੁਹਾਨੂੰਸੁਰੱਖਿਅਤਰੱਖਣਅਤੇਔਸਤਨ 3,500 ਡਾਲਰਾਂਦੀਮਹਿੰਗੀਮੁਰੰਮਤਤੋਂਬਚਣਵਿੱਚਮਦਦਕਰੇਗੀ।

ਓਕਲੈਂਡ, ਕੈਲੀਫੋਰਨੀਆ — ਭਾਵੇਂ ਤੁਸੀਂ ਕਿਸੇ ਸੰਪੱਤੀ ਦੇ ਮਾਲਕ ਹੋ ਜਾਂ ਠੇਕੇਦਾਰ, 811 ‘ਤੇ ਕਾਲ ਕਰਕੇ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ ਕਿ ਖੁਦਾਈ ਦੇ ਪ੍ਰੋਜੈਕਟਾਂ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕੀਤਾ ਜਾ ਸਕਦਾ ਹੈ ਜਦਕਿ ਭੂਮੀਗਤ ਉਪਯੋਗਤਾ ਲਾਈਨਾਂ ਦੀ ਖ਼ਰਾਬੀ ਕਾਰਣ ਮਹਿੰਗੀ ਮੁਰੰਮਤ ਤੋਂ ਬਚਿਆ ਜਾਂਦਾ ਹੈ।ਭੂਮੀਗਤ ਉਪਯੋਗਤਾ ਲਾਈਨਾਂ ਖੋਖਲੀਆਂ ਹੋ ਸਕਦੀਆਂ ਹਨ, ਕਈ ਵਾਰ ਸਤਹ ਤੋਂ ਸਿਰਫ਼ ਕੁਝ ਕੁ ਇੰਚ ਥੱਲੇ, ਇਸਲਈ, ਖੁਦਾਈ ਵਾਲੇ ਕਿਸੇ ਵੀ ਪ੍ਰੋਜੈਕਟ ਕੋਂ ਪਹਿਲਾਂ 811 ‘ਤੇ ਕਾਲ ਕਰਨਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਕਿਸੇ ਜੰਗਲੇ ਨੂੰ ਬਣਾਉਣਾ ਜਾਂ ਥਾਂ-ਬਦਲੀ ਕਰਨਾ, ਪੌਦੇ ਲਗਾਉਣਾ ਜਾਂ ਲੈਂਡਸਕੇਪ ਕਰਨਾ, ਅਤੇ ਉਸਾਰੀ ਦਾ ਕੰਮ ਸ਼ੁਰੂ ਕਰਨਾ ਸ਼ਾਮਲ ਹੈ।

Pacific Gas and Electric Company’s (PG&E) ਸੇਵਾ ਖੇਤਰ ਵਿੱਚ, ਇਸ ਸਾਲ ਵਿੱਚ ਹੁਣ ਤਕ 471 ਵਾਰ ਖੁਦਾਈ ਦੇ ਕਾਰਣ ਜ਼ਮੀਨ ਦੇ ਹੇਠਾਂ ਗੈਸ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਹੈ।  ਉਹਨਾਂ ਵਿੱਚੋਂ 59% ਮਾਮਲਿਆਂ ਵਿੱਚ, 811 ‘ਤੇ ਕਾਲ ਨਹੀਂ ਕੀਤੀ ਗਈ ਹੈ। ਰਿਹਾਇਸ਼ੀ ਗਾਹਕਾਂ ਲਈ, ਖੁਦਾਈ ਕਰਦੇ ਸਮੇਂ ਇਹਨਾਂ ਵਿੱਚੋਂ 90% ਨੁਕਸਾਨੀਆਂ ਲਾਈਨਾਂ ਨੇ 811 ‘ਤੇ ਕਾਲ ਨਹੀਂ ਕੀਤਾ। 

811 ‘ਤੇ ਮੁਫ਼ਤ ਵਿੱਚ ਕਾਲ ਕਰਕੇ ਤੁਹਾਨੂੰ ਨਾ ਸਿਰਫ਼ ਸੁਰੱਖਿਅਤ ਰਹਿਣ ਵਿੱਚ ਮਦਦ ਮਿਲੇਗੀ, ਪਰ ਇਸ ਨਾਲ ਤੁਹਾਡੇ ਪੈਸੇ ਵੀ ਬੱਚ ਸਕਦੇ ਹਨ, ਕਿਉਂਕਿ ਖੁਦਾਈ ਕਰਦੇ ਸਮੇਂ ਜ਼ਮੀਨ ਦੇ ਹੇਠਾਂ ਬਿਜਲੀ ਦੀ ਨੁਕਸਾਨੀ ਗਈ ਤਾਰ ਨੂੰ ਮੁਰੰਮਤ ਕਰਾਉਣ ਦੀ ਔਸਤ ਲਾਗਤ 3,500 ਡਾਲਰ ਆਉਂਦੀ ਹੈ।

“811 ‘ਤੇ ਤੁਰੰਤ ਅਤੇ ਮੁਫ਼ਤ ਵਿੱਚ ਕਾਲ ਕਰਕੇ, ਉਪਯੋਗਤਾ ਪੇਸ਼ੇਵਰ ਤੁਹਾਡੇ ਘਰ ਜਾਂ ਕੰਮ ਦੀ ਥਾਂ ‘ਤੇ ਆਉਣਗੇ ਅਤੇ ਭੂਮੀਗਤ ਲਾਈਨਾਂ ਦੇ ਸਥਾਨ ਨੂੰ ਚਿੰਨ੍ਹਿਤ ਕਰਨਗੇ, ਤਾਂ ਜੋ ਤੁਸੀਂ ਸੁਰੱਖਿਅਤ ਢੰਗ ਨਾਲ ਖੋਦ ਕੇ ਮਹਿੰਗੀ ਮੁਰੰਮਤ ਤੋਂ ਬੱਚ ਸਕੋ। ਤੁਸੀਂ ਕਿਸੇ ਵੀ ਆਕਾਰ ਦੇ ਖੁਦਾਈ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਇਹ ਜਾਣ ਲਓ ਕਿ ਕੀ ਤੁਸੀਂ ਪੌਦੇ ਲਗਾ ਰਹੇ ਹੋ, ਲੈਂਡਸਕੇਪਿੰਗ ਕਰ ਰਹੇ ਹੋ, ਜਾਂ ਜੰਗਲੇ ਲਗਾਉਣ ਦਾ ਕੰਮ ਕਰ ਰਹੇ ਹੋ ਅਤੇ ਤੁਸੀਂ ਖੋਦਣ ਤੋਂ 2 ਦਿਨ ਪਹਿਲਾਂ 811 ‘ਤੇ ਕਾਲ ਕਰੋ,” PG&E ਦੇ ਨੁਕਸਾਨ ਰੋਕਥਾਮ ਡਾਈਰੈਕਟਰ ਮਿੱਚ ਸਮਿਥ ਨੇ ਕਿਹਾ। 

ਜਦੋਂ ਬਿਜਲੀ ਦੀਆਂ ਤਾਰਾਂ ਦੇ ਸਥਾਨ ਦਾ ਪਤਾ ਲਗਵਾਉਣ ਅਤੇ ਚਿੰਨ੍ਹਿਤ ਕਰਨ ਲਈ 811 ‘ਤੇ ਕਾਲ ਕੀਤੀ ਜਾਂਦੀ ਹੈ, ਤਾਂ ਇੱਕ ਪੇਸ਼ੇਵਰ ਲੋਕੇਟਰ ਭੂਮੀਗਤ ਉਪਯੋਗਤਾ ਲਾਈਨਾਂ ਦੇ ਸਥਾਨ ‘ਤੇ ਨਿਸ਼ਾਨ ਲਗਾਉਣ ਲਈ ਤੁਹਾਡੀ ਪ੍ਰੋਜੈਕਟ ਸਾਈਟ ‘ਤੇ ਆਏਗਾ, ਜਿਸ ਵਿੱਚ ਗੈਸ, ਬਿਜਲੀ, ਪਾਣੀ, ਟੈਲੀਕਾਮ ਅਤੇ ਸੀਵਰ ਦੀਆਂ ਪਾਈਪਾਂ ਸ਼ਾਮਲ ਹਨ। ਤੁਹਾਡੇ ਖੁਦਾਈ ਕਰਦੇ ਸਮੇਂ ਇਹ ਜਾਣਕਾਰੀ ਹੋਣ ਨਾਲ ਕਿ ਜ਼ਮੀਨ ਦੇ ਹੇਠਾਂ ਤਾਰਾਂ ਕਿੱਥੇ ਦਬਾਈਆਂ ਗਈਆਂ ਹਨ ਅਤੇ ਸੁੁਰੱਖਿਅਤ ਖੁਦਾਈ ਅਭਿਆਸਾਂ ਦਾ ਪਾਲਣ ਕਰਕੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਅਤੇ ਜ਼ਰੂਰੀ ਉਪਯੋਗਤਾ ਸੇਵਾਵਾਂ ਨਾਲ ਜੁੜੇ ਰਹਿਣ ਦੀ ਮਦਦ ਮਿਲੇਗੀ।

ਗਰਮ ਮੌਸਮ ਦੇ ਮਹੀਨਿਆਂ ਵਿੱਚ ਖੁਦਾਈ ਦੇ ਪ੍ਰੋਜੈਕਟਾਂ ਵਿੱਚ ਵਾਧਾ ਅਤੇ ਇਸ ਅਨੁਸਾਰ ਜ਼ਮੀਨ ਦੇ ਹੇਠਾਂ ਅਜਿਹੀਆਂ ਤਾਰਾਂ ਦੇ ਨਾਲ ਟਕਰਾਉਣ ਦੀ ਸੰਖਿਆ ਵਿੱਚ ਵਾਧਾ ਦਿਖਾਈ ਦਿੰਦਾ ਹੈ ਜਿਹਨਾਂ ਨੂੰ ਪਹਿਲਾਂ ਹੀ ਨਿਸ਼ਾਨ ਨਹੀਂ ਲਗਾਇਆ ਗਿਆ ਹੁੰਦਾ। ਅਸਲ ਵਿੱਚ, 2025 ਵਿੱਚ ਉੱਤਰੀ ਅਤੇ ਕੇਂਦਰੀ California ਦੇ PG&E ਦੇ ਸੇਵਾ ਖੇਤਰ ਵਿੱਚ:

  • ਅਜਿਹੀਆਂ 471 ਘਟਨਾਵਾਂ ਹੋਈਆਂ ਹਨ ਜਦੋਂ ਭੂਮੀਗਤ ਉਪਯੋਗਤਾ ਲਾਈਨਾਂ ਨੂੰ ਖੁਦਾਈ ਕਾਰਣ ਨੁਕਸਾਨ ਪਹੁੰਚਿਆ ਸੀ, ਅਤੇ 59% ਘਟਨਾਵਾਂ ਵਿੱਚ ਜਦੋਂ ਖੁਦਾਈ ਦੇ ਕਾਰਣ ਜ਼ਮੀਨ ਦੇ ਹੇਠਾਂ ਉਪਯੋਗਤਾ ਲਾਈਨ ਨੂੰ ਨੁਕਸਾਨ ਪਹੁੰਚਿਆ ਸੀ, ਤਾਂ 811 ‘ਤੇ ਕਾਲ ਨਹੀਂ ਕੀਤੀ ਗਈ ਸੀ
  • ਖਾਸ ਤੌਰ ‘ਤੇ ਘਰਾਂ ਦੇ ਮਾਲਕਾਂ ਲਈ, ਇਹ ਪ੍ਰਤੀਸ਼ਤ 90% ਤੱਕ ਵੱਧ ਜਾਂਦੀ ਹੈ
  • ਖਰਾਬ ਉਪਯੋਗਤਾ ਲਾਈਨ ਦੀ ਮੁਰੰਮਤ ਕਰਨ ਦੀ ਔਸਤਨ ਲਾਗਤ $3,500 ਹੈ
  • ਖੁਦਾਈ ਕਰਦੇ ਸਮੇਂ ਭੂਮੀਗਤ ਉਪਯੋਗਤਾ ਲਾਈਨਾਂ ਨੂੰ ਨੁਕਸਾਨ ਦੇ ਪ੍ਰਮੁੱਖ ਕਾਰਨਾਂ ਵਿੱਚ ਸ਼ਾਮਲ ਹਨ: ਵਾੜ ਬਣਾਉਣਾ ਜਾਂ ਬਦਲਣਾ, ਬਾਗਬਾਨੀ ਅਤੇ ਲੈਂਡਸਕੇਪਿੰਗ, ਇੱਕ ਰੁੱਖ ਲਗਾਉਣਾ ਜਾਂ ਇੱਕ ਮੁੱਢ ਨੂੰ ਹਟਾਉਣਾ, ਸੀਵਰ ਅਤੇ ਸਿੰਚਾਈ ਦਾ ਕੰਮ ਅਤੇ ਇੱਕ ਡੈੱਕ ਜਾਂ ਵੇਹੜਾ ਬਣਾਉਣਾ

811 ‘ਤੇ ਕਾਲ ਕਰਨਾ ਤੇਜ਼ ਅਤੇ ਮੁਫ਼ਤ ਪ੍ਰਕਿਰਿਆ ਹੈ

  • ਗਾਹਕਾਂ ਨੂੰ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਘੱਟੋ-ਘੱਟ ਦੋ ਵਪਾਰਕ ਦਿਨ ਪਹਿਲਾਂ 811 ‘ਤੇ ਕਾਲ ਕਰਨੀ ਚਾਹੀਦੀ ਹੈ, ਜਿਸ ਵਿੱਚ ਖੁਦਾਈ ਸ਼ਾਮਲ ਹੁੰਦੀ ਹੈ, ਭਾਵੇਂ ਉਹ ਕਿੰਨੀ ਵੀ ਵੱਡੀ ਜਾਂ ਛੋਟੀ ਹੋਵੇ। ਗਾਹਕ ਆਪਣੀ ਪ੍ਰੋਜੈਕਟ ਸਾਈਟ ਲਈ ਭੂਮੀਗਤ ਉਪਯੋਗਤਾ ਲਾਈਨਾਂ ਨੂੰ ਚਿੰਨ੍ਹਿਤ ਕਰਨ ਲਈ 811express.com ‘ਤੇ ਵੀ ਜਾ ਸਕਦੇ ਹਨ।
  • ਸਾਰੀਆਂ ਉਪਯੋਗਤਾਵਾਂ (ਗੈਸ, ਬਿਜਲੀ, ਪਾਣੀ, ਸੀਵਰ ਅਤੇ ਦੂਰਸੰਚਾਰ) ਲਈ ਪੇਸ਼ੇਵਰ ਉਪਯੋਗਤਾ ਕਰਮਚਾਰੀਆਂ ਨੂੰ ਝੰਡੇ, ਸਪਰੇਅ ਪੇਂਟ, ਜਾਂ ਦੋਵਾਂ ਨਾਲ ਪ੍ਰੋਜੈਕਟ ਸਾਈਟ ਲਈ ਸਾਰੀਆਂ ਭੂਮੀਗਤ ਉਪਯੋਗਤਾ ਲਾਈਨਾਂ ਦੀ ਸਥਿਤੀ ਨੂੰ ਚਿੰਨ੍ਹਿਤ ਕਰਨ ਲਈ ਭੇਜਿਆ ਜਾਵੇਗਾ
  • ਕੇਂਦਰੀ ਅਤੇ ਉੱਤਰੀ California, ਉੱਤਰੀ ਅਮਰੀਕਾ ਵਿੱਚ ਸੇਵਾ ਕਰਨ ਵਾਲੇ 811 ਕਾਲ ਸੈਂਟਰ ਵਿੱਚ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਸਟਾਫ ਹੁੰਦਾ ਹੈ, ਅਤੇ ਸਪੈਨਿਸ਼ ਅਤੇ ਹੋਰ ਅਨੁਵਾਦ ਸੇਵਾਵਾਂ ਪ੍ਰਦਾਨ ਕਰੇਗਾ।

PG&E ਦੁਆਰਾ ਸੁਰੱਖਿਅਤ ਖੁਦਾਈ ਕਰਨ ਸੰਬੰਧੀ ਸੁਝਾਅ

  • ਪ੍ਰੋਜੈਕਟ ਖੇਤਰ ਨੂੰ ਚਿੱਟੇ ਰੰਗ ਨਾਲ ਚਿੰਨ੍ਹਿਤ ਕਰੋ: ਚਿੱਟੇ ਰੰਗ, ਚਿੱਟੇ ਸਟੈਕ, ਚਿੱਟੇ ਝੰਡੇ, ਚਿੱਟੀ ਚਾਕ ਜਾਂ ਇੱਥੋਂ ਤੱਕ ਕਿ ਚਿੱਟੇ ਬੇਕਿੰਗ ਆਟੇ ਦੀ ਵਰਤੋਂ ਕਰਕੇ ਖੇਤਰ ਦੇ ਆਲੇ ਦੁਆਲੇ ਇੱਕ ਬਾਕਸ ਬਣਾ ਕੇ ਖੁਦਾਈ ਦੇ ਸਥਾਨ ਦੀ ਪਛਾਣ ਕਰੋ।
  • 811 ‘ਤੇ ਕਾਲ ਕਰੋ ਜਾਂ ਖੁਦਾਈ ਕਰਨ ਤੋਂ ਦੋ ਕੰਮਕਾਜੀ ਦਿਨ ਪਹਿਲਾਂ ਇੱਕ ਔਨਲਾਈਨ ਬੇਨਤੀ ਸਬਮਿਟ ਕਰੋ : ਪ੍ਰੋਜੈਕਟ ਦਾ ਪਤਾ ਅਤੇ ਸਥਾਨ, ਪ੍ਰੋਜੈਕਟ ਸ਼ੁਰੂ ਹੋਣ ਦੀ ਮਿਤੀ ਅਤੇ ਖੁਦਾਈ ਦੀ ਗਤੀਵਿਧੀ ਦੀ ਕਿਸਮ ਪ੍ਰਦਾਨ ਕਰਨ ਲਈ ਤਿਆਰ ਰਹੋ। PG&E ਅਤੇ ਹੋਰ ਉਪਯੋਗਤਾਵਾਂ ਖੇਤਰ ਵਿੱਚ ਭੂਮੀਗਤ ਸਹੂਲਤਾਂ ਦੀ ਮੁਫ਼ਤ ਵਿੱਚ ਪਛਾਣ ਕਰਨਗੀਆਂ। ਪ੍ਰੋਜੈਕਟ ਦੀ ਸ਼ੁਰੂਆਤ ਤੋਂ ਵੱਧ ਤੋਂ ਵੱਧ 14 ਦਿਨ ਪਹਿਲਾਂ ਬੇਨਤੀਆਂ ਸਬਮਿਟ ਕੀਤੀਆਂ ਜਾ ਸਕਦੀਆਂ ਹਨ।
  • ਸੁਰੱਖਿਅਤ ਢੰਗ ਨਾਲ ਖੁਦਾਈ ਕਰੋ: ਭੂਮੀਗਤ ਲਾਈਨਾਂ ਦੇ ਬਾਹਰਲੇ ਕਿਨਾਰੇ ਦੇ 24 ਇੰਚ ਦੇ ਅੰਦਰ ਖੁਦਾਈ ਕਰਨ ਵੇਲੇ ਹੱਥ ਦੇ ਉਪਕਰਣ ਦੀ ਵਰਤੋਂ ਕਰੋ। ਜਦੋਂ ਤੱਕ ਪ੍ਰੋਜੈਕਟ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਉਪਯੋਗਤਾ ਝੰਡੇ, ਸਟੈਕ ਜਾਂ ਪੇਂਟ ਦੇ ਨਿਸ਼ਾਨ ਉਸ ਸਥਾਨ ਤੇ ਛੱਡ ਦਿਓ। ਮਿੱਟੀ ਨੂੰ ਦੁਬਾਰਾ ਭਰੋ ਅਤੇ ਹੇਠਾਂ ਨੂੰ ਦਬਾਓ।
  • ਕੁਦਰਤੀ ਗੈਸ ਦੇ ਲੀਕ ਹੋਣ ਦੇ ਸੰਕੇਤਾਂ ਬਾਰੇ ਸੁਚੇਤ ਰਹੋ: “ਸੜੇ ਹੋਏ ਅੰਡੇ” ਦੀ ਗੰਧ, ਹਿਸਕੀ, ਸੀਟੀ ਜਾਂ ਗਰਜਣ ਦੀਆਂ ਆਵਾਜ਼ਾਂ ਸੁਨਣਾ ਅਤੇ ਹਵਾ ਵਿੱਚ ਫੈਲੀ ਗੰਦਗੀ ਦੇਖਣਾ, ਛੱਪੜ ਜਾਂ ਨਦੀ ਵਿੱਚ ਬੁਲਬੁਲੇ ਅਤੇ ਕਿਸੇ ਹੋਰ ਨਮੀ ਵਾਲੇ ਖੇਤਰ ਵਿੱਚ ਮੁਰਝਾ ਰਹੀ/ਸੁੱਕ ਰਹੀ ਬਨਸਪਤੀ ਨੂੰ ਦੇਖੋ। ਜੇ ਤੁਹਾਨੂੰ ਗੈਸ ਦੀ ਵਾਸ਼ਨਾ ਆਉਂਦੀ ਹੈ, ਤਾਂ 911 ਤੇ ਕਾਲ ਕਰੋ ਅਤੇ ਫੇਰ 800-743-5000 ਤੇ PG&E ਨੂੰ ਕਾਲ ਕਰੋ।
Translate »