ਤੁਲਨਾ ਅਤੇ ਬਚਤ ਕਰੋ: ਦਰ ਯੋਜਨਾ ਬਦਲਣ ਨਾਲ PG&E ਗਾਹਕਾਂ ਦੇ ਬਿੱਲ ਘੱਟ ਹੋ ਸਕਦੇ ਹਨ

ਗਾਹਕਾਂ ਨੂੰ ਬੱਚਤ ਕਰਨ ਲਈ ਆਪਣੀ ਊਰਜਾ ਦੀ ਵਰਤੋਂ ਨੂੰ ਬਦਲਣ ਦੀ ਲੋੜ ਨਹੀਂ ਹੈ

ਓਕਲੈਂਡ, ਕੈਲੀਫੋਰਨੀਆ। — ਇੱਕ ਸਧਾਰਨ ਤਬਦੀਲੀ ਤੁਹਾਡੇ ਊਰਜਾ ਬਿੱਲ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। Pacific Gas and Electric Company (PG&E) ਗਾਹਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਉਹ ਜਾਂਚ ਕਰਨ ਕਿ ਉਹਨਾਂ ਦੇ ਘਰ ਜਾਂ ਕਾਰੋਬਾਰ ਲਈ ਸਭ ਤੋਂ ਘੱਟ ਲਾਗਤ ਵਾਲੀ ਦਰ ਯੋਜਨਾ ਕਿਹੜੀ ਹੈ।

ਗਾਹਕ ਆਪਣੇ PG&E ਔਨਲਾਈਨ ਖਾਤੇ ਵਿੱਚ ਲੌਗਇਨ ਕਰਕੇ ਅਤੇ ਦਰ ਦੀ ਤੁਲਨਾ ਕਰਨ ਵਾਲੇ (ਰੇਟ ਕਮਪੈਰਿਜ਼ਨ) ਟੂਲ ਦੀ ਵਰਤੋਂ ਕਰਕੇ ਆਪਣੀ ਸਭ ਤੋਂ ਘੱਟ ਦਰ ਆਸਾਨੀ ਨਾਲ ਲੱਭ ਸਕਦੇ ਹਨ।

PG&E ਦਾ ਅਨੁਮਾਨ ਹੈ ਕਿ 2025 ਦੇ ਬਾਕੀ ਸਾਲ ਲਈ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਕੰਪਨੀ ਨੂੰ ਉਮੀਦ ਹੈ ਕਿ ਇਸ ਸਾਲ ਦੇ ਬਾਕੀ ਸਮੇਂ ਲਈ ਰਿਹਾਇਸ਼ੀ ਗੈਸ ਅਤੇ ਬਿਜਲੀ ਦੇ ਬਿੱਲ ਲਗਭਗ ਸਥਿਰ ਰਹਿਣਗੇ ਅਤੇ 2026 ਵਿੱਚ ਘੱਟ ਜਾਣਗੇ।

ਭਾਵੇਂ ਸਾਲ 2024 ਦੀ ਸ਼ੁਰੂਆਤ ਤੋਂ ਸਾਲਾਨਾ ਬਿੱਲਾਂ ਵਿੱਚ ਸਥਿਰਤਾ ਆਈ ਹੈ, ਫਿਰ ਵੀ ਜੇਕਰ ਤੁਸੀਂ ਗਰਮੀਆਂ ਦੇ ਮਹੀਨਿਆਂ ਵਿੱਚ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਠੰਡਾ ਰੱਖਣ ਲਈ ਵੱਧ ਊਰਜਾ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਬਿੱਲ ਜ਼ਿਆਦਾ ਆ ਸਕਦੇ ਹਨ।

ਇਹ ਯਕੀਨੀ ਬਣਾਉਣਾ ਕਿ ਤੁਸੀਂ ਆਪਣੇ ਘਰ ਜਾਂ ਕਾਰੋਬਾਰ ਲਈ ਸਭ ਤੋਂ ਘੱਟ ਲਾਗਤ ਵਾਲੀ ਦਰ ਯੋਜਨਾ ‘ਤੇ ਹੋ, ਤੁਹਾਨੂੰ ਗਰਮੀਆਂ ਦੇ ਮਹੀਨਿਆਂ ਵਿੱਚ ਵਧੇਰੇ ਊਰਜਾ ਦੀ ਵਰਤੋਂ ਕਰਨ ‘ਤੇ ਵੀ ਊਰਜਾ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦਾ ਹੈ।

PG&E ਦੇ ਗਾਹਕ ਅਨੁਭਵ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਵਿਨਸੈਂਟ ਡੇਵਿਸ ਨੇ ਕਿਹਾ, “ਆਸਾਨ ਹੱਲ ਸਾਂਝੇ ਕਰਨ ਨਾਲ ਸਾਡੇ ਗਾਹਕਾਂ ਨੂੰ ਆਪਣੀ ਊਰਜਾ ਦੀ ਵਰਤੋਂ ਦਾ ਪ੍ਰਬੰਧਨ ਕਰਨ ਅਤੇ ਪੈਸੇ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ।” “ਸਭ ਤੋਂ ਘੱਟ ਲਾਗਤ ਵਾਲੀ ਦਰ ਯੋਜਨਾ ‘ਤੇ ਸਵਿੱਚ ਕਰਨਾ 1-2-3 ਦੀ ਗਿਣਤੀ ਜਿੰਨਾ ਆਸਾਨ ਹੈ। ਆਪਣੇ ਔਨਲਾਈਨ ਖਾਤੇ ਵਿੱਚ ਲੌਗਇਨ ਕਰੋ, ਔਨਲਾਈਨ ਟੂਲ ਦੀ ਵਰਤੋਂ ਕਰਕੇ ਦਰ ਯੋਜਨਾ ਦੀ ਤੁਲਨਾ ਕਰੋ ਅਤੇ ਆਪਣੇ ਲਈ ਸਭ ਤੋਂ ਘੱਟ ਲਾਗਤ ਵਾਲਾਂ ਪਲਾਨ ਚੁਣੋ।

ਜਿਹੜੇ ਗਾਹਕ ਘੱਟ ਲਾਗਤ ਵਾਲੀ ਦਰ ‘ਤੇ ਸਵਿੱਚ ਕਰਦੇ ਹਨ, ਉਨ੍ਹਾਂ ਨੂੰ ਪੈਸੇ ਬਚਾਉਣ ਲਈ ਆਪਣੀ ਊਰਜਾ ਦੀ ਵਰਤੋਂ ਨੂੰ ਬਦਲਣ ਦੀ ਲੋੜ ਨਹੀਂ ਹੈ। ਅਜਿਹਾ ਇਸ ਲਈ ਹੈ ਕਿਉਂਕਿ PG&E ਦਾ ਦਰ ਦੀ ਤੁਲਨਾ ਕਰਨ ਵਾਲਾ (ਰੇਟ ਕਮਪੈਰਿਜ਼ਨ) ਟੂਲ ਉਹਨਾਂ ਦੀ ਸਭ ਤੋਂ ਘੱਟ-ਲਾਗਤ ਦਰ ਨਿਰਧਾਰਤ ਕਰਨ ਲਈ ਉਹਨਾਂ ਦੇ ਪਿਛਲੇ 12 ਮਹੀਨਿਆਂ ਦੀ ਊਰਜਾ ਵਰਤੋਂ ਦਾ ਵਿਸ਼ਲੇਸ਼ਣ ਕਰਦਾ ਹੈ।

ਹਾਲਾਂਕਿ, ਗਾਹਕ ਵਰਤੋਂ ਦੇ ਸਮੇਂ ਦੀ ਦਰ ‘ਤੇ ਸਵਿੱਚ ਕਰਕੇ ਨੂੰ ਅਪਨਾ ਕੇ ਅਤੇ ਊਰਜਾ ਦੀ ਕੁਝ ਵਰਤੋਂ ਨੂੰ ਘੱਟ ਕੀਮਤ ਵਾਲੇ ਘੱਟ ਮੰਗ ਵਾਲੇ ਘੰਟਿਆਂ, ਜਦੋਂ ਊਰਜਾ ਦੀ ਮੰਗ ਘੱਟ ਹੁੰਦੀ ਹੈ, ਵਿੱਚ ਬਦਲ ਕੇ ਹੋਰ ਵੀ ਪੈਸੇ ਬਚਾ ਸਕਦੇ ਹਨ।

Fresno County (ਫਰਿਜ਼ਨੋ ਕਾਉਂਟੀ) ਵਿੱਚ ਗਾਹਕਾਂ ਦੀ ਬੱਚਤ

PG&E ਨੇ ਆਪਣੀ ਸੇਵਾ ਖੇਤਰ ਦੇ ਸਭ ਤੋਂ ਗਰਮ ਮੌਸਮ ਵਾਲੇ ਸਥਾਨਾਂ ਵਿੱਚੋਂ ਇੱਕ, ਫਰੈਜ਼ਨੋ ਕਾਉਂਟੀ ਵਿੱਚ ਰਿਹਾਇਸ਼ੀ ਗਾਹਕ ਖਾਤਿਆਂ ਦਾ ਵਿਸ਼ਲੇਸ਼ਣ ਕੀਤਾ, ਇਹ ਦੇਖਣ ਲਈ ਕਿ ਗਾਹਕ ਆਪਣੀ ਸਭ ਤੋਂ ਘੱਟ ਲਾਗਤ ਵਾਲੀ ਦਰ ‘ਤੇ ਕਿੰਨੇ ਪੈਸੇ ਬਚਾ ਸਕਦੇ ਹਨ।

ਉਹਨਾਂ ਦੀ ਪਿਛਲੀ 12 ਮਹੀਨਿਆਂ ਦੀ ਵਰਤੋਂ ਨੂੰ ਦੇਖਦਿਆਂ, PG&E ਨੇ ਪਾਇਆ ਕਿ 24,800 ਤੋਂ ਵੱਧ ਘਰ ਸਭ ਤੋਂ ਘੱਟ ਲਾਗਤ ਵਾਲੀ ਦਰ ‘ਤੇ ਬਦਲ ਕੇ ਸੰਭਾਵੀ ਤੌਰ ‘ਤੇ ਸਾਲਾਨਾ ਕੁੱਲ $13.4 ਮਿਲੀਅਨ ਬਚਾ ਸਕਦੇ ਹਨ। ਫਰੈਜ਼ਨੋ ਕਾਉਂਟੀ ਦੇ ਜ਼ਿਆਦਾਤਰ ਸਮੀਖਿਆ ਕੀਤੇ ਗਏ ਖਾਤੇ ਸਾਲਾਨਾ $300 ਤੋਂ ਵੱਧ ਅਤੇ ਕੁਝ $1,000 ਤੱਕ ਬਚਾ ਸਕਦੇ ਹਨ।

ਲਗਭਗ 70% ਗਾਹਕ E-1 ਪੱਧਰ ਦੀ ਦਰ ਤੋਂ ਹੱਟ ਕੇ ਸਲਾਨਾ ਬੱਚਤ ਕਰ ਸਕਦੇ ਹਨ। ਇਸ ਦਰ ਦੇ ਦੋ ਮੁੱਲ ਪੱਧਰ ਹਨ ਜੋ ਊਰਜਾ ਦੀ ਵਰਤੋਂ ‘ਤੇ ਅਧਾਰਤ ਹਨ। ਜਿੰਨੀ ਜ਼ਿਆਦਾ ਊਰਜਾ ਤੁਸੀਂ ਵਰਤਦੇ ਹੋ, ਊਰਜਾ ਦੀ ਪ੍ਰਤੀ ਯੂਨਿਟ ਕੀਮਤ ਓਨੀ ਹੀ ਵੱਧ ਹੁੰਦੀ ਹੈ। ਵਰਤੋਂ ਦੇ ਸਮੇਂ ਦੀਆਂ ਦਰਾਂ ਨੂੰ ਅਪਨਾ ਕੇ ਗਾਹਕ ਪੈਸੇ ਬਚਾ ਸਕਦੇ ਹਨ। ਇਹਨਾਂ ਦਰਾਂ ਦੀ ਕੀਮਤ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਦਿਨ, ਹਫ਼ਤੇ ਅਤੇ ਮੌਸਮ ਦੌਰਾਨ ਊਰਜਾ ਦੀ ਵਰਤੋਂ ਕਦੋਂ ਕਰਦੇ ਹੋ।

ਹਾਲਾਂਕਿ ਫਰਿਜ਼ਨੋ ਕਾਉਂਟੀ ਦੇ ਇਹ ਗਾਹਕ ਆਪਣੀ ਵਰਤੋਂ ਵਿੱਚ ਬਦਲਾਅ ਕੀਤੇ ਬਿਨਾਂ ਬੱਚਤ ਕਰ ਸਕਦੇ ਹਨ, ਉਹ ਘੱਟ ਮੰਗ ਵਾਲੇ ਘੰਟਿਆਂ ਵਿੱਚ ਆਪਣੀ ਵਰਤੋਂ ਨੂੰ ਬਦਲ ਕੇ ਹੋਰ ਵੀ ਪੈਸੇ ਬਚਾ ਸਕਦੇ ਹਨ।

PG&E ਸਾਰੇ ਯੋਗ ਰਿਹਾਇਸ਼ੀ ਗਾਹਕਾਂ ਨੂੰ ਉਨ੍ਹਾਂ ਦੀ ਸੇਵਾ ਵਰ੍ਹੇਗੰਢ ਦੇ ਮਹੀਨੇ ‘ਤੇ ਸਾਲਾਨਾ ਦਰ ਦੀ ਤੁਲਨਾ ਵੀ ਪ੍ਰਦਾਨ ਕਰਦਾ ਹੈ।

ਇਸ ਗਰਮੀ ਦੇ ਮੌਸਮ ਵਿੱਚ ਬੱਚਤ ਕਰਨ ਦੇ ਹੋਰ ਤਰੀਕੇ

PG&E ਗਾਹਕਾਂ ਨੂੰ ਊਰਜਾ ਅਤੇ ਪੈਸੇ ਬਚਾਉਣ ਵਿੱਚ ਮਦਦ ਕਰਨ ਲਈ ਹੋਰ ਬਿਨਾਂ ਕਿਸੇ ਕੀਮਤ ਵਾਲੇ ਅਤੇ ਘੱਟ ਲਾਗਤ ਵਾਲੇ ਟੂਲ ਪ੍ਰਦਾਨ ਕਰਦਾ ਹੈ। ਇਹਨਾਂ ਵਿਕਲਪਾਂ ਤੇ ਗੌਰ ਕਰੋ ਅਤੇ ਦੇਖੋ ਕਿ ਤੁਸੀਂ ਆਪਣੀ ਊਰਜਾ ਦੀ ਵਰਤੋਂ ਅਤੇ ਬਿੱਲਾਂ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ।

  • ਬਜਟ ਬਿਲਿੰਗ ਤੁਹਾਡੀ ਮਹੀਨਾਵਾਰ ਅਦਾਇਗੀ ਤੈਅ ਕਰਨ ਲਈ ਪਿਛਲੇ 12 ਮਹੀਨਿਆਂ ਦੇ ਤੁਹਾਡੇ ਊਰਜਾ ਖਰਚਿਆਂ ਦੀ ਔਸਤ ਕੱਢਦੀ ਹੈ, ਤਾਂ ਜੋ ਮੌਸਮੀ ਵਾਧੇ ਅਤੇ ਬਿੱਲ ਦੇ ਅਚਾਨਕ ਉਤਾਰ-ਚੜਾਅ ਤੋਂ ਬਚਿਆ ਜਾ ਸਕੇ।
  • ਹੋਮ ਐਨਰਜੀ ਚੈੱਕਅੱਪ ਇੱਕ ਮੁਫਤ ਔਨਲਾਈਨ ਟੂਲ ਹੈ ਜੋ ਗਾਹਕਾਂ ਨੂੰ ਉਨ੍ਹਾਂ ਦੀ ਊਰਜਾ ਵਰਤੋਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦਾ ਹੈ ਅਤੇ ਅਨੁਕੂਲਿਤ ਬੱਚਤ ਸੁਝਾਅ ਪ੍ਰਦਾਨ ਕਰਦਾ ਹੈ।
  • HomeIntel ਇੱਕ ਮੁਫ਼ਤ ਬਿਜਲੀ ਬੱਚਤ ਪ੍ਰੋਗਰਾਮ ਹੈ, ਜਿਸ ਵਿੱਚ ਇੱਕ ਸਮਾਰਟ ਆਡਿਟ ਅਤੇ ਇੱਕ ਨਿੱਜੀ ਊਰਜਾ ਕੋਚ ਸ਼ਾਮਲ ਹੈ। ਉਹ ਗਾਹਕ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੋ ਆਪਣੇ ਘਰ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਕੋਲ ਸਮਾਰਟ ਮੀਟਰ ਲਗਾਇਆ ਹੋਇਆ ਹੈ, ਉਹ ਭਾਗ ਲੈਣ ਦੇ ਯੋਗ ਹਨ।
  • ਸੇਵਿੰਗਜ਼ ਫਾਈਂਡਰ ਇੱਕ ਮੁਫ਼ਤ ਔਨਲਾਈਨ ਟੂਲ ਹੈ ਜੋ ਮਹੀਨਾਵਾਰ ਊਰਜਾ ਲਾਗਤਾਂ ਨੂੰ ਘਟਾਉਣ ਲਈ ਵਿੱਤੀ ਸਹਾਇਤਾ, ਬਿੱਲ ਪ੍ਰਬੰਧਨ ਪ੍ਰੋਗਰਾਮਾਂ ਅਤੇ ਹੋਰ ਸਰੋਤਾਂ ਲਈ ਵਿਅਕਤੀਗਤ ਸਿਫ਼ਾਰਸ਼ਾਂ ਦਿੰਦਾ ਹੈ।

ਜਿਹੜੇ ਗਾਹਕ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ, ਉਹ ਵੀ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ। ਦੇਖੋ ਜੇਕਰ ਤੁਸੀਂ ਯੋਗ ਹੋ:

PG&E ਬਾਰੇ

Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news‘ਤੇ ਜਾਓ।  

Translate »