ਓਕਲੈਂਡ, ਕਲਿੱਫ — ਹਾਲ ਹੀ ਦੇ ਹਫ਼ਤਿਆਂ ਵਿੱਚ, PG&E ਨੂੰ ਇੱਕ ਉੱਭਰ ਰਹੇ ਘੁਟਾਲੇ ਬਾਰੇ ਦਰਜਨਾਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ: ਉਪਯੋਗਤਾ ਘੁਟਾਲੇਬਾਜ਼ ਡਿਸਕਨੈਕਸ਼ਨ ਤੋਂ ਬਚਣ ਲਈ ਸਮਾਰਟਮੀਟਰ ਡਿਪੌਜ਼ਿਟ ਲਈ ਤੁਰੰਤ ਭੁਗਤਾਨ ਦੀ ਮੰਗ ਕਰ ਰਹੇ ਹਨ। ਕਉਂਕਿ ਉਪਯੋਗਤਾ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਹਨਾਂ ਘੁਟਾਲਿਆਂ ਦੀਆਂ ਕੋਸ਼ਿਸ਼ਾਂ ਦੀ ਗਿਣਤੀ ਚਿੰਤਾਜਨਕ ਦਰ ‘ਤੇ ਜਾਰੀ ਹੈ, ਇਸਲਈ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ (PG&E) ਗਾਹਕਾਂ ਨੂੰ ਘੁਟਾਲੇ ਦੇ ਸੰਕੇਤਾਂ ਨੂੰ ਪਛਾਣਨ ਵਿੱਚ ਮਦਦ ਕਰਨਾ ਚਾਹੁੰਦੀ ਹੈ, ਤਾਂ ਜੋ ਉਹ ਪੀੜਤ ਹੋਣ ਤੋਂ ਬਚ ਸਕਣ।
ਇਸ ਨਵੀਨਤਮ ਘੁਟਾਲੇ ਦੀ ਮੁਹਿੰਮ ਵਿੱਚ, ਘੁਟਾਲੇਬਾਜ਼ ਗਾਹਕਾਂ ਨੂੰ ਈਮੇਲ ਅਤੇ ਫ਼ੋਨ ਦੋਨਾਂ ਮਾਧਿਅਮਾਂ ਰਾਹੀਂ ਸੰਪਰਕ ਕਰ ਰਹੇ ਹਨ, ਉਹਨਾਂ ਨੂੰ ਝੂਠਾ ਦੱਸ ਰਹੇ ਹਨ ਕਿ ਉਹਨਾਂ ਦੇ ਉਪਯੋਗਤਾ ਮੀਟਰ ਨੂੰ ਬਦਲਣ ਦੀ ਜ਼ਰੂਰਤ ਹੈ ਅਤੇ ਡਿਸਕਨੈਕਸ਼ਨ ਤੋਂ ਬਚਣ ਲਈ ਡਿਪੌਜ਼ਿਟ ਦਾ ਤੁਰੰਤ ਭੁਗਤਾਨ ਕਰਨ ਦੀ ਜ਼ਰੂਰਤ ਹੈ।
“ਘੁਟਾਲੇਬਾਜ਼ ਲਗਾਤਾਰ ਅਣਪਛਾਤੇ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੀਆਂ ਰਣਨੀਤੀਆਂ ਬਦਲ ਰਹੇ ਹਨ, ਅਤੇ ਇਹ ਨਵੀਨਤਮ ਘੁਟਾਲੇ ਦੀ ਮੁਹਿੰਮ ਇਸਦੀ ਇੱਕ ਹੋਰ ਉਦਾਹਰਣ ਹੈ। ਕਿਰਪਾ ਕਰਕੇ ਯਾਦ ਰੱਖੋ, ਜੇਕਰ ਤੁਹਾਨੂੰ PG&E ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਦੀ ਕਾਲ ਆਉਂਦੀ ਹੈ, ਜੋ ਤੁਰੰਤ ਭੁਗਤਾਨ ਨਾ ਕਰਨ ‘ਤੇ ਕੁਨੈਕਸ਼ਨ ਕੱਟਣ ਦੀ ਧਮਕੀ ਦੇ ਰਿਹਾ ਹੈ, ਤਾਂ ਬੱਸ ਫੋਨ ਕੱਟ ਦਿਓ ਅਤੇ ਤੁਹਾਡੇ ਖਾਤੇ ਦੇ ਵੇਰਵਿਆਂ ਅਤੇ ਬਕਾਇਆ ਦੀ ਪੁਸ਼ਟੀ ਕਰਨ ਲਈ PG&E ਨੂੰ 1-833-500-SCAM ‘ਤੇ ਕਾਲ ਕਰੋ ਜਾਂ ਆਪਣੇ PGE.com ਖਾਤੇ ਵਿੱਚ ਲੌਗਇਨ ਕਰੋ। PG&E ਤੁਹਾਡੇ ਤੋਂ ਕਦੇ ਵੀ ਫ਼ੋਨ ਜਾਂ ਈਮੇਲ ਰਾਹੀਂ ਤੁਹਾਡੀ ਵਿੱਤੀ ਜਾਣਕਾਰੀ ਨਹੀਂ ਮੰਗੇਗਾ, ਨਾ ਹੀ ਅਸੀਂ ਪ੍ਰੀ-ਪੇਡ ਡੈਬਿਟ ਕਾਰਡਾਂ ਜਾਂ Zelle ਵਰਗੀਆਂ ਹੋਰ ਭੁਗਤਾਨ ਸੇਵਾਵਾਂ ਰਾਹੀਂ ਭੁਗਤਾਨ ਦੀ ਬੇਨਤੀ ਕਰਾਂਗੇ, ”ਆਰੋਨ ਜੌਹਨਸਨ, PG&E ਬੇ ਏਰੀਆ ਖੇਤਰੀ ਉਪ ਪ੍ਰਧਾਨ ਨੇ ਕਿਹਾ।
ਅਤੇ ਜਦ ਕਿ ਇਹ ਰੁਝਾਨ ਵਧ ਰਿਹਾ ਹੈ, ਇਹ 2022 ਦੌਰਾਨ PG&E ਦੁਆਰਾ ਦੇਖੇ ਗਏ ਘੁਟਾਲੇ ਦੀਆਂ ਰਿਪੋਰਟਾਂ ਦੀ ਵਧੀ ਹੋਈ ਗਿਣਤੀ ਦਾ ਸਿਰਫ਼ ਇੱਕ ਹਿੱਸਾ ਹੈ। ਸਾਲ ਦਰ ਸਾਲ, PG&E ਨੂੰ ਉਹਨਾਂ ਗਾਹਕਾਂ ਤੋਂ 7,200 ਤੋਂ ਵੱਧ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੂੰ ਕੰਪਨੀ ਦਾ ਰੂਪ ਧਾਰਨ ਵਾਲੇ ਘੁਟਾਲੇਬਾਜ਼ਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, 2021 ਵਿੱਚ ਕਾਫੀ ਵਾਧਾ ਦਿਖਾਉਂਦੇ ਹੋਏ, ਜਦੋਂ ਪੂਰੇ ਸਾਲ ਲਈ ਸਿਰਫ਼ 11,000 ਤੋਂ ਵੱਧ ਰਿਪੋਰਟਾਂ ਸਨ। 2021 ਵਿੱਚ, PG&E ਗਾਹਕਾਂ ਨੂੰ ਘੋਟਾਲੇ ਕਰਨ ਵਾਲਿਆਂ ਦੇ ਕਰਕੇ $600,000 ਦਾ ਨੁਕਸਾਨ ਹੋਇਆ। ਪ੍ਰੀ-ਪੇਡ ਡੈਬਿਟ ਕਾਰਡ ਜਾਂ Zelle ਵਰਗੀ ਭੁਗਤਾਨ ਸੇਵਾ ਦੇ ਮਾਧਿਅਮ ਰਾਹੀਂ ਭੁਗਤਾਨ ਦੀ ਬੇਨਤੀ ਕਰਨ ਵਾਲੇ PG&E ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਕਾਲਰਾਂ ਨੂੰ ਗਾਹਕਾਂ ਲਈ ਲਾਲ ਝੰਡਾ ਹੋਣਾ ਚਾਹੀਦਾ ਹੈ।
ਘੁਟਾਲੇਬਾਜ਼ ਮੌਕਾਪ੍ਰਸਤ ਹੁੰਦੇ ਹਨ ਅਤੇ ਉਹਨਾਂ ਸਮਿਆਂ ਦੀ ਭਾਲ ਕਰਦੇ ਹਨ ਜਦੋਂ ਗਾਹਕਾਂ ਦਾ ਧਿਆਨ ਭਟਕਿਆ ਜਾਂ ਤਣਾਅ ਵਿੱਚ ਹੋ ਸਕਦਾ ਹੈ, ਜਿਵੇਂ ਕਿ COVID-19 ਮਹਾਂਮਾਰੀ ਦੌਰਾਨ ਹੋਇਆ ਹੈ। ਇਸ ਸਮੇਂ ਦੌਰਾਨ, ਘੁਟਾਲੇਬਾਜ਼ਾਂ ਨੇ ਕਾਲਾਂ, ਟੈਕਸਟ, ਈਮੇਲਾਂ ਅਤੇ ਵਿਅਕਤੀਗਤ ਰਣਨੀਤੀਆਂ ਵਿੱਚ ਵਾਧਾ ਕੀਤਾ ਹੈ, ਅਤੇ ਉਹ ਸੇਵਾ ਦੇ ਡਿਸਕਨੈਕਸ਼ਨ ਤੋਂ ਬਚਣ ਲਈ ਤੁਰੰਤ ਭੁਗਤਾਨ ਦੀ ਮੰਗ ਕਰਨ ਵਾਲੇ ਉਪਯੋਗੀ ਗਾਹਕਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਇੱਕ ਰੀਮਾਈਂਡਰ ਵਜੋਂ, PG&E ਕਦੇ ਵੀ ਕਿਸੇ ਗ੍ਰਾਹਕ ਨੂੰ ਸੇਵਾ ਵਿੱਚ ਰੁਕਾਵਟ ਦੇ ਇੱਕ ਘੰਟੇ ਦੇ ਅੰਦਰ ਇੱਕ ਵੀ ਸੂਚਨਾ ਨਹੀਂ ਭੇਜੇਗਾ, ਅਤੇ ਅਸੀਂ ਕਦੇ ਵੀ ਗ੍ਰਾਹਕਾਂ ਨੂੰ ਪ੍ਰੀ-ਪੇਡ ਡੈਬਿਟ ਕਾਰਡ, ਗਿਫਟ ਕਾਰਡ, ਕਿਸੇ ਵੀ ਕਿਸਮ ਦੀ ਕ੍ਰਿਪਟੋਕਰੰਸੀ, ਜਾਂ ਤੀਜੀ ਧਿਰ ਡਿਜੀਟਲ ਭੁਗਤਾਨ ਮੋਬਾਈਲ ਐਪਲੀਕੇਸ਼ਨ ਰਾਹੀਂ ਭੁਗਤਾਨ ਕਰਨ ਲਈ ਨਹੀਂ ਕਹਾਂਗੇ।
ਘੁਟਾਲੇਬਾਜ਼ ਗੱਲਾਂ ਵਿੱਚ ਲਾਉਣ ਵਾਲੇ ਹੋ ਸਕਦੇ ਹਨ ਅਤੇ ਅਕਸਰ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਸਭ ਤੋਂ ਕਮਜ਼ੋਰ ਹੁੰਦੇ ਹਨ, ਸੀਨੀਅਰ ਨਾਗਰਿਕ ਅਤੇ ਘੱਟ ਆਮਦਨੀ ਵਾਲੇ ਭਾਈਚਾਰਿਆਂ ਸਮੇਤ। ਉਹ ਰੁਝੇਵੇਂ ਭਰੇ ਗ੍ਰਾਹਕ ਸੇਵਾ ਘੰਟਿਆਂ ਦੌਰਾਨ ਛੋਟੇ ਕਾਰੋਬਾਰੀ ਮਾਲਕਾਂ ‘ਤੇ ਆਪਣੇ ਘੁਟਾਲੇ ਦਾ ਟੀਚਾ ਰੱਖਦੇ ਹਨ। ਹਾਲਾਂਕਿ, ਸਹੀ ਜਾਣਕਾਰੀ ਦੇ ਨਾਲ, ਗ੍ਰਾਹਕ ਇਹਨਾਂ ਸ਼ਿਕਾਰੀ ਘੁਟਾਲਿਆਂ ਦਾ ਪਤਾ ਲਗਾਉਣਾ ਅਤੇ ਇਹਨਾਂ ਨੂੰ ਰਿਪੋਰਟ ਕਰਨਾ ਸਿੱਖ ਸਕਦੇ ਹਨ।
ਸੰਭਾਵੀ ਘੁਟਾਲੇ ਦੇ ਸੰਕੇਤ
- ਕਨੈਕਸ਼ਨ ਕੱਟਣ ਦੀ ਧਮਕੀ: ਘੁਟਾਲੇਬਾਜ਼ ਕਥਿਤ ਤੌਰ ‘ਤੇ ਪਿਛਲੇ ਬਕਾਇਆ ਬਿੱਲ ਲਈ ਹਮਲਾਵਰ ਤੌਰ ‘ਤੇ ਤੁਰੰਤ ਭੁਗਤਾਨ ਦੀ ਮੰਗ ਕਰ ਸਕਦੇ ਹਨ।
- ਫੌਰਨ ਭੁਗਤਾਨ ਲਈ ਬੇਨਤੀ: ਘੁਟਾਲੇਬਾਜ਼ ਗਾਹਕ ਨੂੰ ਪ੍ਰੀਪੇਡ ਕਾਰਡ ਖਰੀਦਣ ਲਈ ਕਹਿ ਸਕਦੇ ਹਨ ਅਤੇ ਫਿਰ ਬਿੱਲ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਵਾਪਸ ਕਾਲ ਕਰ ਸਕਦੇ ਹਨ।
- ਪ੍ਰੀਪੇਡ ਕਾਰਡ ਲਈ ਬੇਨਤੀ: ਜਦੋਂ ਗਾਹਕ ਵਾਪਿਸ ਕਾਲ ਕਰਦਾ ਹੈ, ਤਾਂ ਕਾਲਰ ਗਾਹਕ ਨੂੰ ਪ੍ਰੀਪੇਡ ਕਾਰਡ ਦਾ ਨੰਬਰ ਪੁੱਛਦਾ ਹੈ, ਜੋ ਘੁਟਾਲੇਬਾਜ਼ ਨੂੰ ਕਾਰਡ ਦੇ ਫੰਡਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕਰਦਾ ਹੈ।
- ਰੀਫੰਡ ਅਤੇ ਛੋਟਾਂ ਦੇ ਆੱਫਰ: ਘੁਟਾਲੇਬਾਜ਼ ਇਹ ਕਹਿ ਸਕਦੇ ਹਨ ਕਿ ਤੁਹਾਡੀ ਉਪਯੋਗਤਾ ਕੰਪਨੀ ਨੇ ਤੁਹਾਡੇ ਤੋਂ ਜਿਆਦਾ ਬਿੱਲ ਵਸੂਲਿਆ ਸੀ ਅਤੇ ਤੁਹਾਨੂੰ ਰਿਫੰਡ ਦੇਣਾ ਹੈ, ਜਾਂ ਇਹ ਕਿ ਤੁਹਾਨੂੰ ਛੋਟ ਮਿਲਣੀ ਹੈ।
ਗ੍ਰਾਹਕ ਆਪਣੇ ਆਪ ਨੂੰ ਕਿਵੇਂ ਬਚਾਉਣ
ਸੇਵਾ ਕੱਟਣ ਜਾਂ ਬੰਦ ਹੋਣ ਤੋਂ ਬਚਣ ਲਈ ਗਾਹਕਾਂ ਨੂੰ ਕਦੇ ਵੀ ਪ੍ਰੀਪੇਡ ਕਾਰਡ ਨਹੀਂ ਖਰੀਦਣਾ ਚਾਹੀਦਾ। PG&E ਇਹ ਨਹੀਂ ਦੱਸਦਾ ਹੈ ਕਿ ਗਾਹਕਾਂ ਨੂੰ ਬਿੱਲ ਦਾ ਭੁਗਤਾਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਬਿੱਲ ਦਾ ਭੁਗਤਾਨ ਕਰਨ ਦੇ ਕਈ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਆਨਲਾਈਨ, ਫ਼ੋਨ ਰਾਹੀਂ, ਆਟੋਮੈਟਿਕ ਬੈਂਕ ਡ੍ਰਾਫਟ, ਮੇਲ ਰਾਹੀਂ ਜਾਂ ਵਿਅਕਤੀਗਤ ਤੌਰ ‘ਤੇ ਭੁਗਤਾਨ ਸਵੀਕਾਰ ਕਰਨਾ ਸ਼ਾਮਲ ਹੈ।
ਜੇਕਰ ਕੋਈ ਘੋਟਾਲਾ ਕਰਨ ਵਾਲਾ ਅਗਾਊਂ ਸੂਚਨਾ ਤੋਂ ਬਿਨਾਂ ਸੇਵਾ ਨੂੰ ਤੁਰੰਤ ਡਿਸਕਨੈਕਟ ਜਾਂ ਬੰਦ ਕਰਨ ਦੀ ਧਮਕੀ ਦਿੰਦਾ ਹੈ, ਤਾਂ ਗਾਹਕਾਂ ਨੂੰ ਫ਼ੋਨ ਕੱਟ ਦੇਣਾ ਚਾਹੀਦਾ ਹੈ, ਈਮੇਲ ਨੂੰ ਮਿਟਾਉਣਾ ਚਾਹੀਦਾ ਹੈ, ਜਾਂ ਦਰਵਾਜ਼ਾ ਬੰਦ ਕਰਨਾ ਚਾਹੀਦਾ ਹੈ। ਬਕਾਇਆ ਖਾਤਿਆਂ ਵਾਲੇ ਗਾਹਕਾਂ ਨੂੰ ਇੱਕ ਅਗਾਊਂ ਡਿਸਕਨੈਕਸ਼ਨ ਨੋਟੀਫਿਕੇਸ਼ਨ ਪ੍ਰਾਪਤ ਹੁੰਦਾ ਹੈ, ਖਾਸ ਤੌਰ ‘ਤੇ ਮੇਲ ਰਾਹੀਂ ਅਤੇ ਉਹਨਾਂ ਦੇ ਨਿਯਮਤ ਮਹੀਨਾਵਰ ਬਿੱਲ ਵਿੱਚ ਸ਼ਾਮਲ ਹੁੰਦਾ ਹੈ।
pge.com ‘ਤੇ ਔਨਲਾਈਨ ਖਾਤੇ ਲਈ ਸਾਈਨ ਅੱਪ ਕਰਨਾ ਇਕ ਹੋਰ ਸੁਰੱਖਿਆ ਉਪਾਅ ਹੈ। ਗਾਹਕ ਨਾ ਸਿਰਫ਼ ਆਪਣੇ ਬਕਾਏ ਅਤੇ ਭੁਗਤਾਨ ਇਤਿਹਾਸ ਦੀ ਜਾਂਚ ਕਰਨ ਲਈ ਲੌਗਇਨ ਕਰ ਸਕਦੇ ਹਨ, ਉਹ ਬਾਰ-ਬਾਰ ਕੀਤੇ ਜਾਣ ਨਾਲੇ ਭੁਗਤਾਨਾਂ, ਕਾਗਜ਼ ਤੋਂ ਬਿਨਾਂ ਵਾਲੀ ਬਿਲਿੰਗ ਅਤੇ ਮਦਦਗਾਰ ਚੇਤਾਵਨੀਆਂ ਲਈ ਸਾਈਨ ਅੱਪ ਕਰ ਸਕਦੇ ਹਨ।
ਘੁਟਾਲੇਬਾਜ਼ ਭਰੋਸੇਮੰਦ ਨੰਬਰ ਹਾਸਿਲ ਕਰ ਰਹੇ ਹਨ: ਘੁਟਾਲੇਬਾਜ਼ ਹੁਣ ਪ੍ਰਮਾਣਿਕ ਦਿੱਖ ਵਾਲੇ 800 ਨੰਬਰ ਬਣਾਉਣ ਦੇ ਯੋਗ ਹਨ ਜੋ ਤੁਹਾਡੇ ਫ਼ੋਨ ਡਿਸਪਲੇ ‘ਤੇ ਦਿਖਾਈ ਦਿੰਦੇ ਹਨ। ਦੋਬਾਰਾ ਕਾੱਲ ਕੀਤੇ ਜਾਣ ‘ਤੇ ਨੰਬਰ PG&E ਨੂੰ ਨਹੀਂ ਲੱਗਦੇ, ਹਾਲਾਂਕਿ, ਇਸ ਲਈ ਜੇਕਰ ਤੁਹਾਨੂੰ ਕੋਈ ਸ਼ੱਕ ਹੈ, ਤਾਂ ਰੁਕੋ ਅਤੇ PG&E ਨੂੰ 1-833-500-SCAM ‘ਤੇ ਕਾਲ ਕਰੋ। ਜੇਕਰ ਗ੍ਰਾਹਕ ਕਦੇ ਵੀ ਮਹਿਸੂਸ ਕਰਨ ਕਿ ਉਹ ਸਰੀਰਕ ਖਤਰੇ ਵਿੱਚ ਹਨ, ਤਾਂ ਉਹ 911 ‘ਤੇ ਕਾੱਲ ਕਰ ਸਕਦੇ ਹਨ।
ਜਿਨ੍ਹਾਂ ਗਾਹਕਾਂ ਨੂੰ ਸ਼ੱਕ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਜਾਂ ਜਿਨ੍ਹਾਂ ਨੂੰ ਇਹਨਾਂ ਘੁਟਾਲੇਬਾਜ਼ਾਂ ਵਿੱਚੋਂ ਕਿਸੇ ਇੱਕ ਦੇ ਸੰਪਰਕ ਦੌਰਾਨ ਖ਼ਤਰਾ
ਮਹਿਸੂਸ ਹੋਇਆ ਹੈ, ਉਹਨਾਂ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਘੁਟਾਲਿਆਂ ਬਾਰੇ ਹੋਰ ਜਾਣਕਾਰੀ ਲਈ, pge.com/scams ‘ਤੇ ਜਾਓ।
PG&E ਬਾਰੇ
ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ, PG&E ਕਾਰਪੋਰੇਸ਼ਨ (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।
Crossings TV Asian Television – Home to Asian Americans