
ਗ੍ਰੈਜੂਏਸ਼ਨ ਸੀਜ਼ਨ ਦੇ ਦੌਰਾਨ ਸੁਰੱਖਿਆ ਦਾ ਜਸ਼ਨ ਮਨਾਓ; ਧਾਤੂ ਦੇ ਗੁਬਾਰੇ ਦਾ ਭਾਰ ਹੌਲਾ ਰੱਖੋ
ਓਕਲੈਂਡ, ਕੈਲੀਫ.— ਗ੍ਰੈਜੂਏਸ਼ਨ ਸੀਜ਼ਨ ਪੂਰੇ ਜੋਰਾਂ ‘ਤੇ ਹੋਣ ਨਾਲ, Pacific Gas and Electric Company (PG&E) ਗਾਹਕਾਂ ਨੂੰ ਹੀਲੀਅਮ ਨਾਲ ਭਰੇ ਧਾਤੂ ਗੁਬਾਰਿਆਂ ਨਾਲ ਜੁੜੇ ਜਨਤਕ ਸੁਰੱਖਿਆ ਦੇ ਖ਼ਤਰਿਆਂ ਬਾਰੇ ਚੇਤਾਵਨੀ ਦੇ ਰਹੀ ਹੈ: ਜੇਕਰ ਤੁਹਾਡੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਗੁਬਾਰੇ ਸ਼ਾਮਲ ਹਨ, ਤਾਂ ਇਹ ਯਕੀਨੀ ਬਣਾਓ ਕਿ ਉਹ ਇੱਕ ਵਜ਼ਨ ਨਾਲ ਸੁਰੱਖਿਅਤ ਹਨ। ਨਹੀਂ ਤਾਂ ਉਹ ਉੱਡ ਸਕਦੇ ਹਨ ਅਤੇ ਓਵਰਹੈੱਡ ਪਾਵਰ ਲਾਈਨਾਂ ਦੇ ਸੰਪਰਕ ਵਿੱਚ ਆ ਸਕਦੇ ਹਨ, ਜਿਸ ਨਾਲ ਜਨਤਕ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
2025 ਦੇ ਪਹਿਲੇ ਪੰਜ ਮਹੀਨਿਆਂ ਵਿੱਚ, ਬਿਜਲਈ ਲਾਈਨਾਂ ਨਾਲ ਟਕਰਾ ਰਹੇ ਧਾਤੂ ਦੇ ਗੁਬਾਰਿਆਂ ਕਾਰਨ ਇਕੱਲੇ PG&E ਦੇ ਸੇਵਾ ਖੇਤਰ ਵਿੱਚ 130 ਤੋਂ ਜ਼ਿਆਦਾ ਬਿਜਲੀ ਦੇ ਕੱਟ ਲੱਗੇ ਹਨ, ਜਿਸ ਨਾਲ 54,000 ਤੋਂ ਵੱਧ ਗਾਹਕਾਂ ਦੀ ਸੇਵਾ ਵਿੱਚ ਵਿਘਨ ਪਿਆ। ਬਿਜਲੀ ਦੇ ਇਹਨਾਂ ਕੱਟਾਂ ਕਾਰਣ ਬਹੁਤ ਜ਼ਰੂਰੀ ਸੁਵਿਧਾਵਾਂ ਨੂੰ ਬਿਜਲੀ ਦੀ ਸੇਵਾ ਪਹੁੰਚਾਉਣ ਵਿੱਚ ਵਿਘਨ ਪੈ ਸਕਦਾ ਹੈ ਜਿਵੇਂ ਕਿ ਹਸਪਤਾਲ, ਸਕੂਲ ਅਤੇ ਟਰੈਫਿਕ ਲਾਈਟਾਂ। PG&E ਵਿਸ਼ੇਸ਼ ਤੌਰ ‘ਤੇ ਗ੍ਰੈਜੂਏਸ਼ਨ ਸੀਜ਼ਨ ਦੇ ਦੌਰਾਨ ਧਾਤੂ ਦੇ ਗੁਬਾਰਿਆਂ ਕਾਰਣ ਲੱਗਣ ਵਾਲੇ ਕੱਟਾਂ ਦੀ ਸੰਖਿਆ ਵਿੱਚ ਵਾਧਾ ਦੇਖਦੇ ਹਨ।
“ਗ੍ਰੈਜੂਏਸ਼ਨ ਜਸ਼ਨ-ਸਮਾਰੋਹਾਂ ਦੇ ਦੌਰਾਨ ਹਵਾ ਵਿੱਚ ਗੁਬਾਰੇ ਛੱਡਣਾ ਮਜ਼ੇਦਾਰ ਲੱਗ ਸਕਦਾ ਹੈ ਅਤੇ ਚਾਰ-ਚੰਨ੍ਹ ਲਗਾ ਸਕਦਾ ਹੈ, ਪਰ ਜਦੋਂ ਹੀਲੀਅਮ ਨਾਲ ਭਰੇ ਧਾਤੂ ਦੇ ਗੁਬਾਰੇ ਓਵਰਹੈੱਡ ਬਿਜਲੀਆਂ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇਹਨਾਂ ਕਰਕੇ ਦੂਰ ਤਕ ਫੈਲਿਆ ਬਿਜਲੀ ਦਾ ਕੱਟ ਲੱਗ ਸਕਦਾ ਹੈ। PG&E ਗ੍ਰੈਜੂਏਟਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਕਿ ਉਹ ਧਾਤੂ ਦੇ ਗੁਬਾਰਿਆਂ ਨੂੰ ਵਜ਼ਨ ਨਾਲ ਬੰਨ੍ਹ ਰੱਖ ਕੇ ਸੁਰੱਖਿਅਤ ਢੰਗ ਨਾਲ ਜਸ਼ਨ ਮਨਾਉਣ,” ਰੋਨ ਰਿਚਰਡਸਨ, PG&E ਇਲੈਕਟ੍ਰਿਕ ਡਿਸਟ੍ਰੀਬਿਊਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ।
ਧਾਤੂ ਦੇ ਗੁਬਾਰਿਆਂ ਤੇ ਸਿਲਵਰ ਕੋਟਿੰਗ ਹੁੰਦੀ ਹੈ, ਜੋ ਬਿਜਲੀ ਲਈ ਸੰਚਾਲਕ ਹੁੰਦਾ ਹੈ। ਜੇਕਰ ਗੁਬਾਰੇ ਉੱਡਦੇ ਹਨ ਅਤੇ ਬਿਜਲੀ ਦੀਆਂ ਲਾਈਨਾਂ ਨਾਲ ਸੰਪਰਕ ਕਰਦੇ ਹਨ, ਤਾਂ ਉਹ ਟ੍ਰਾਂਸਫਾਰਮਰ ਨੂੰ ਖਰਾਬ ਕਰ ਸਕਦੇ ਹਨ, ਬਿਜਲੀ ਬੰਦ ਕਰ ਸਕਦੇ ਹਨ ਅਤੇ ਬਿਜਲੀ ਦੀਆਂ ਤਾਰਾਂ ਨੂੰ ਪਿਘਲਾ ਸਕਦੇ ਹਨ, ਜਿਸ ਨਾਲ ਜਨਤਕ ਸੁਰੱਖਿਆ ਦਾ ਖ਼ਤਰਾ ਪੈਦਾ ਹੋ ਸਕਦੇ ਹਨ। ਕੁਝ ਕੁ ਸਾਲ ਪਹਿਲਾਂ, ਉੱਤਰੀ ਤੱਟ ਵਿੱਚ ਹੋਮਕਮਿੰਗ ਪਰੇਡ ਵਿੱਚ ਹਨੇਰਾ ਛਾ ਗਿਆ ਜਦੋਂ ਧਾਤੂ ਦੇ ਗੁਬਾਰਿਆਂ ਦਾ ਸਮੂਹ ਬੇੜ੍ਹੇ ਤੋਂ ਖਿਸਕ ਕੇ ਬਿਜਲੀ ਦੀ ਤਾਰ ਨਾਲ ਵੱਜਿਆ, ਜੋ ਬਿਜਲੀ ਦੇ ਕਰੰਟ ਨਾਲ ਹੇਠਾਂ ਆਇਆ। 2,700 ਤੋਂ ਜ਼ਿਆਦਾ ਗਾਹਕਾਂ ਦੀ ਤਕਰੀਬਨ ਸਾਰਾ ਦਿਨ ਬਿਜਲੀ ਨਹੀਂ ਆਈ ਅਤੇ ਹੋਮਕਮਿੰਗ ਡਾਂਸ ਰੱਦ ਹੋ ਗਿਆ ਸੀ।
ਜਦੋਂ ਧਾਤੂ ਦੇ ਗੁਬਾਰੇ ਉਪਯੋਗਤਾ ਬਿਜਲੀ ਲਾਈਨਾਂ ਨਾਲ ਟਕਰਾਉਂਦੇ ਹਨ ਤਾਂ ਕੀ ਹੋ ਸਕਦਾ ਹੈ ਇਸ ਦੀ ਇੱਕ ਉਦਾਹਰਣ ਇੱਥੇ ਦਿੱਤੀ ਗਈ ਹੈ: https://www.youtube.com/watch?v=zqFm52C1n5Q
ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਕਿ ਗ੍ਰੈਜੂਏਸ਼ਨ ਬੈਲੂਨ ਜਸ਼ਨਾਂ ਦਾ ਜ਼ਿੰਮੇਦਾਰੀ ਨਾਲ ਆਨੰਦ ਲਿਆ ਜਾਵੇ, PG&E ਗਾਹਕਾਂ ਨੂੰ ਇਹਨਾਂ ਮਹੱਤਵਪੂਰਨ ਬੈਲੂਨ ਸੁਰੱਖਿਆ ਸੁਝਾਵਾਂ ਦੀ ਪਾਲਣਾ ਕਰਨ ਦੀ ਯਾਦ ਦਿਵਾਉਂਦਾ ਹੈ:
- “ਉੱਪਰ ਦੇਖੋ ਅਤੇ ਲਾਈਵ!” ਸਾਵਧਾਨੀ ਵਰਤੋ ਅਤੇ ਓਵਰਹੈੱਡ ਬਿਜਲਈ ਲਾਈਨਾਂ ਦੇ ਨੇੜੇ ਧਾਤੂ ਦੇ ਗੁਬਾਰਿਆਂ ਨਾਲ ਜਸ਼ਨ ਮਨਾਉਣ ਤੋਂ ਪਰਹੇਜ਼ ਕਰੋ।
- ਇਹ ਯਕੀਨੀ ਬਣਾਓ ਕਿ ਹੀਲੀਅਮ ਨਾਲ ਭਰੇ ਧਾਤੂ ਦੇ ਗੁਬਾਰੇ ਸੁਰੱਖਿਅਤ ਢੰਗ ਨਾਲ ਅਜਿਹੇ ਭਾਰ ਨਾਲ ਬੰਨ੍ਹੇ ਹੋਏ ਹਨ , ਜੋ ਉਹਨਾਂ ਨੂੰ ਉੱਡਣ ਤੋਂ ਰੋਕਣ ਲਈ ਕਾਫ਼ੀ ਭਾਰੇ ਹੈ। ਕਦੇ ਵੀ ਭਾਰ ਨਾ ਹਟਾਓ।
- ਧਾਤੂ ਦੇ ਗੁਬਾਰੇ ਘਰ ਦੇ ਅੰਦਰ ਰੱਖੋ, ਜਦੋਂ ਵੀ ਸੰਭਵ ਹੋਵੇ। ਹਰੇਕ ਵਿਅਕਤੀ ਦੀ ਸੁਰੱਖਿਆ ਲਈ, ਕਦੇ ਵੀ ਧਾਤੂ ਦੇ ਗੁਬਾਰਿਆਂ ਨੂੰ ਬਾਹਰ ਛੱਡਣ ਦੀ ਇਜਾਜ਼ਤ ਨਾ ਦਿਓ।
- ਧਾਤੂ ਦੇ ਗੁਬਾਰਿਆਂ ਨੂੰ ਇਕੱਠੇ ਨਾ ਬੰਨ੍ਹੋ।
- ਕਦੇ ਵੀ ਕਿਸੇ ਅਜਿਹੀ ਕਿਸਮ ਦੇ ਗੁਬਾਰੇ, ਪਤੰਗ ਜਾਂ ਖਿਡੌਣੇ ਨੂੰ ਮੁੜ-ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ, ਜੋ ਬਿਜਲੀ ਦੀ ਲਾਈਨ ਵਿੱਚ ਫਸ ਜਾਂਦਾ ਹੈ। ਇਸਨੂੰ ਇਕੱਲੇ ਛੱਡੋ, ਅਤੇ ਸਮੱਸਿਆ ਦੀ ਰਿਪੋਰਟ ਕਰਨ ਲਈ ਤੁਰੰਤ PG&E ਨੂੰ 1-800-743-5000 ‘ਤੇ ਕਾਲ ਕਰੋ।
- ਕਦੇ ਵੀ ਅਜਿਹੀ ਪਾਵਰ ਲਾਈਨ ਦੇ ਨੇੜੇ ਨਾ ਜਾਓ, ਜੋ ਜ਼ਮੀਨ ‘ਤੇ ਡਿੱਗ ਗਈ ਹੋਵੇ ਜਾਂ ਹਵਾ ਵਿੱਚ ਲਟਕ ਰਹੀ ਹੋਵੇ। ਹਮੇਸ਼ਾ ਇਹ ਮੰਨ ਲਓ ਕਿ ਡਿੱਗੀਆਂ ਬਿਜਲਈ ਲਾਈਨਾਂ ਊਰਜਾਵਾਨ ਅਤੇ ਬਹੁਤ ਖਤਰਨਾਕ ਹੁੰਦੀਆਂ ਹਨ। ਦੂਰ ਰਹੋ, ਦੂਜਿਆਂ ਨੂੰ ਦੂਰ ਰੱਖੋ ਅਤੇ ਪੁਲਿਸ ਅਤੇ ਫਾਇਰ ਵਿਭਾਗਾਂ ਨੂੰ ਸੁਚੇਤ ਕਰਨ ਲਈ ਤੁਰੰਤ 911 ‘ਤੇ ਕਾਲ ਕਰੋ।
PG&E ਬਾਰੇ
Pacific Gas and Electric Company, PG&E Corporation (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।
Crossings TV Asian Television – Home to Asian Americans




