ਪਤਝੜ ਦੀ ਬਚਤਾਂ: PG&E ਦੇ ਗਾਹਕਾਂ ਲਈ ਊਰਜਾ ਬਿੱਲਾਂ ਵਿੱਚ $58 ਦੀ California ਕਲਾਈਮੇਟ ਕ੍ਰੈਡਿਟ ਸ਼ਾਮਲ ਹੋਵੇਗੀ

California ਦਾ Cap-and-Trade ਪ੍ਰੋਗਰਾਮ 2025 ਵਿੱਚ ਕੁੱਲ ਗ੍ਰਾਹਕ ਲਾਭਾਂ ਲਈ $183 ਪ੍ਰਦਾਨ ਕਰਦਾ ਹੈ ਜਦਕਿ ਜੈਵਿਕ ਬਾਲਣ ਉੱਤੇ ਨਿਰਭਰਤਾ ਨੂੰ ਘਟਾਉਂਦਾ ਹੈ

ਓਕਲੈਂਡ, ਕੈਲੀਫੋਰਨੀਆ। —ਅਕਤੂਬਰਵਿੱਚ, ਲੱਖਾਂ ਰਿਹਾਇਸ਼ੀ ਅਤੇ ਯੋਗ ਛੋਟੇ ਕਾਰੋਬਾਰੀ ਗਾਹਕਾਂ ਨੂੰ ਉਨ੍ਹਾਂ ਦੇ Pacific Gas and Electric Company (PG&E) ਦੇ ਬਿਜਲੀ ਬਿੱਲ ‘ਤੇ California ਕਲਾਈਮੇਟ ਕ੍ਰੈਡਿਟ (California Climate Credit) ਦੇਖਣ ਨੂੰ ਮਿਲੇਗਾ। ਕ੍ਰੈਡਿਟ ਪ੍ਰਾਪਤ ਕਰਨ ਲਈ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

ਸਰਗਰਮ ਬਿਜਲੀ ਖਾਤੇ ਵਾਲੇ ਰਿਹਾਇਸ਼ੀ ਘਰਾਂ ਨੂੰ $58.23 ਦਾ ਬਿਜਲੀ ਕ੍ਰੈਡਿਟ ਮਿਲੇਗਾ, ਜੋ ਉਨ੍ਹਾਂ ਨੂੰ ਬਸੰਤ ਮੌਸਮ ਵਿੱਚ ਮਿਲੀ ਮਾਤਰਾ ਦੇ ਬਰਾਬਰ ਹੈ।

ਸਾਲ ਵਿੱਚ ਦੋ ਵਾਰ ਦਿੱਤਾ ਜਾਣ ਵਾਲਾ ਬਿਜਲੀ ਕ੍ਰੈਡਿਟ ਪਹਿਲੀ ਵਾਰ ਅਪ੍ਰੈਲ ਵਿੱਚ ਦਿੱਤਾ ਗਿਆ ਸੀ, ਇਸ ਤੋਂ ਇਲਾਵਾ ਕੁਦਰਤੀ ਗੈਸ ਖਾਤੇ ਵਾਲੇ ਰਿਹਾਇਸ਼ੀ ਗਾਹਕਾਂ ਲਈ $67.03 ਦੀ ਸਾਲਾਨਾ ਕੁਦਰਤੀ ਗੈਸ ਕ੍ਰੈਡਿਟ ਵੀ ਦਿੱਤਾ ਗਿਆ ਸੀ। PG&E ਤੋਂ ਗੈਸ ਅਤੇ ਇਲੈਕਟ੍ਰਿਕ ਸੇਵਾ ਦੋਵੇਂ ਪ੍ਰਾਪਤ ਕਰਨ ਵਾਲੇ ਰਿਹਾਇਸ਼ੀ ਗਾਹਕਾਂ ਲਈ ਕੁੱਲ ਬਿੱਲ ਕ੍ਰੈਡਿਟ $183.49 ਹੈ। 

ਯੋਗ ਬਣਦੇ ਛੋਟੇ ਕਾਰੋਬਾਰੀ ਗਾਹਕ ਅਕਤੂਬਰ ਵਿੱਚ ਇਲੈਕਟ੍ਰਿਕ ਕ੍ਰੈਡਿਟ ਵੀ ਪ੍ਰਾਪਤ ਕਰਨਗੇ, ਜਿਸ ਤੋਂ ਬਾਅਦ ਅਪ੍ਰੈਲ ਵਿੱਚ ਲਾਗੂ ਕੀਤਾ ਗਿਆ ਸਮਰੂਪੀ ਕ੍ਰੈਡਿਟ ਮਿਲੇਗਾ।  ਕੁੱਲ ਮਿਲਾ ਕੇ, ਉਹਨਾਂ ਨੂੰ ਸਾਲਾਨਾ ਬਿੱਲ ਕ੍ਰੈਡਿਟ ਵਿੱਚ $116.46 ਮਿਲਣਗੇ।

California ਕਲਾਈਮੇਟ ਕ੍ਰੈਡਿਟ Cap-and-Trade ਪ੍ਰੋਗਰਾਮ ਦੇ ਦੁਆਰਾ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਸਟੇਟ ਦੀਆਂ ਕੋਸ਼ਿਸ਼ਾਂ ਵੱਲ ਜਨਤਾ ਦੇ ਯੋਗਦਾਨ ਨੂੰ ਦਰਸਾਉਂਦਾ ਹੈ, ਜਿਸਦੀ ਨਿਗਰਾਨੀ California ਏਅਰ ਰਿਸੋਰਸ ਬੋਰਡ ਦੁਆਰਾ ਕੀਤੀ ਜਾਂਦੀ ਹੈ। ਇਹ PG&E ਦੁਆਰਾ California Public Utilities Commission (CPUC) ਦੇ ਨਿਰਦੇਸ਼ ਅਨੁਸਾਰ ਗਾਹਕਾਂ ਨੂੰ ਵੰਡਿਆ ਜਾਂਦਾ ਹੈ।

“ਇਹ ਕ੍ਰੈਡਿਟ ਸਾਡੇ ਗਾਹਕਾਂ ਲਈ ਊਰਜਾ ਦੀਆਂ ਲਾਗਤਾਂ ਨੂੰ ਸੌਖਾ ਬਣਾਉਣ ‘ਚ ਮਦਦ ਕਰਦਾ ਹੈ ਅਤੇ ਜ਼ਿਆਦਾ ਟਿਕਾਊ ਅਤੇ ਮੌਸਮ-ਪ੍ਰਤੀ-ਲਚਕੀਲੇ ਊਰਜਾ ਭਵਿੱਖ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ”, ਵਿਨਸੇਂਟ ਡੇਵਿਸ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਕਸਟਮਰ ਐਕਸਪੀਰੀਐਂਸ ਨੇ ਕਿਹਾ।

2014 ਤੋਂ, CPUC ਨੇ ਹਿਸਾਬ ਲਗਾਇਆ ਹੈ ਕਿ PG&E ਦੇ ਰਿਹਾਇਸ਼ੀ ਅਤੇ ਛੋਟੇ ਕਾਰੋਬਾਰੀ ਗਾਹਕਾਂ ਨੇ ਆਪਣੇ ਉਪਯੋਗਤਾ ਬਿੱਲਾਂ ਉੱਤੇ California ਕਲਾਈਮੇਟ ਕ੍ਰੈਡਿਟ ਵਿੱਚ ਔਸਤਨ $1,000 ਪ੍ਰਾਪਤ ਕੀਤੇ ਹਨ, ਜਿਸ ਦਾ ਜੋੜ ਪੂਰੇ ਸਟੇਟ ਦੇ Cap-and-Trade ਪ੍ਰੋਗਰਾਮ ਲਾਭਾਂ ਵਿੱਚ $12.9 ਅਰਬ ਤੋਂ ਵੱਧ ਹੈ।

ਗਾਹਕ ਸਹਾਇਤਾ ਉਪਲਬਧ ਹੈ

PG&E ਊਰਜਾ ਨੂੰ ਬਚਾਉਣ ਅਤੇ ਮਾਸਿਕ ਬਿੱਲਾਂ ਨੂੰ ਘਟਾਉਣ ਦੇ ਕਈ ਤਰੀਕੇ ਪੇਸ਼ ਕਰਦਾ ਹੈ। ਗਾਹਕਾਂ ਨੂੰ HomeIntel ਪ੍ਰੋਗਰਾਮ ਦੇ ਨਾਲ ਇੱਕ ਮੁਫ਼ਤ ਨਿੱਜੀ ਊਰਜਾ ਕੋਚ ਲਈ ਸਾਈਨ ਅੱਪ ਕਰਨ, Budget Billing ਪ੍ਰੋਗਰਾਮ ਵਿੱਚ ਭਰਤੀ ਹੋਣ, ਅਤੇ ਇਹ ਜਾਂਚ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਘਰ ਜਾਂ ਕਾਰੋਬਾਰ ਲਈ ਸਭ ਤੋਂ ਘੱਟ ਲਾਗਤ ਦਰ ਵਾਲੀ ਯੋਜਨਾ ਵਰਤ ਰਹੇ ਹਨ। 

ਗਾਹਕ ਆਪਣੇ PG&E ਔਨਲਾਈਨ ਖਾਤੇ ਵਿੱਚ ਲੌਗਇਨ ਕਰਕੇ ਅਤੇ ਰੇਟ ਤੁਲਨਾ ਟੂਲ ਦੀ ਵਰਤੋਂ ਕਰਕੇ ਆਪਣਾ ਸਭ ਤੋਂ ਘੱਟ ਰੇਟ ਪਾ ਸਕਦੇ ਹਨ। ਇਹ ਯਕੀਨੀ ਬਣਾਉਣਾ ਕਿ ਗਾਹਕ ਆਪਣੇ ਘਰ ਜਾਂ ਵਪਾਰ ਲਈ ਸਭ ਤੋਂ ਘੱਟ ਲਾਗਤ ਵਾਲੀ ਦਰ ‘ਤੇ ਹਨ, ਉਹਨਾਂ ਨੂੰ ਊਰਜਾ ਦੀਆਂ ਲਾਗਤਾਂ ਦਾ ਪ੍ਰਬੰਧਨ ਕਰਨ ਅਤੇ ਸੰਭਾਵੀ ਤੌਰ ‘ਤੇ ਉਹਨਾਂ ਦੇ ਮਾਸਿਕ ਬਿੱਲਾਂ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ।

ਵਿੱਤੀ ਸਹਾਇਤਾ, ਬਿੱਲ ਪ੍ਰਬੰਧਨ ਪ੍ਰੋਗਰਾਮਾਂ ਅਤੇ ਹੋਰ ਸਰੋਤਾਂ ਉੱਤੇ ਨਿੱਜੀ ਤੌਰ ‘ਤੇ ਤਿਆਰ ਕੀਤੀਆਂ ਸਿਫਾਰਿਸ਼ਾਂ ਇੱਕ ਔਨਲਾਈਨ ਸੇਵਿੰਗਜ਼ ਫਾਈਂਡਰ ਸਾਧਨ ਦੀ ਵਰਤੋਂ ਕਰਕੇ, ਇੱਕ ਹੋਮ ਐਨਰਜੀ ਚੈਕਅੱਪ ਕਰਾ ਕੇ

ਜਾਂ Save Energy & Money ‘ਤੇ ਜਾ ਕੇ ਪਤਾ ਲਗਾਈਆਂ ਜਾ ਸਕਦੀਆਂ ਹਨ। 

ਊਰਜਾ ਕੁਸ਼ਲਤਾ DIY ਟੂਲ ਕਿੱਟ 

ਕੀਤੁਸੀਂ ਜਾਣਦੇ ਹੋ ਕਿ ਤੁਸੀਂ ਊਰਜਾ ਕੁਸ਼ਲਤਾ DIY ਟੂਲਕਿਟ ਦਾ ਨਿਰਮਾਣ ਕਰਕੇ ਊਰਜਾ ਦੇ ਬਿੱਲਾਂ ਨੂੰ ਘਟਾ ਸਕਦੇ ਹੋ ਅਤੇ ਪੈਸੇ ਬਚਾ ਸਕਦੇ ਹੋ? ਊਰਜਾ-ਕੁਸ਼ਲ ਸਮੱਗਰੀ ਵਿੱਚ ਨਿਵੇਸ਼ ਦੇ ਨਾਲ, ਗਾਹਕ ਹਰ ਸਾਲ ਲਗਭਗ ਕਈ ਸੈਂਕੜੇ ਡਾਲਰਾਂ ਦੀ ਬੱਚਤ ਕਰ ਸਕਦੇ ਹਨ।  

ਆਮਦਨ-ਯੋਗ ਸਹਾਇਤਾ ਪ੍ਰੋਗਰਾਮ

ਦੂਜੇ ਪ੍ਰੋਗਰਾਮਾਂ ਵਿੱਚ Medical Baseline ਸ਼ਾਮਲ ਹੈ, ਜੋ ਵਿਸ਼ੇਸ਼ ਮੈਡੀਕਲ ਜ਼ਰੂਰਤਾਂ ਲਈ ਊਰਜਾ ਉੱਤੇ ਨਿਰਭਰ ਹੋਣ ਵਾਲੇ ਗਾਹਕਾਂ ਨੂੰ ਊਰਜਾ ਬਿੱਲਾਂ ਉੱਤੇ ਕਟੌਤੀ ਦੀ ਪੇਸ਼ਕਸ਼ ਕਰਦਾ ਹੈ।

Translate »