ਬਿਜਲੀ ਦੀ ਬੱਚਤ ਸਹੀ ਉਪਕਰਣਾਂ, ਸਰਲ ਕਿਰਿਆਵਾਂ ਅਤੇ ਸਹਾਇਤਾ ਪ੍ਰੋਗਰਾਮਾਂ ਦੇ ਨਾਲ ਸ਼ੁਰੂ ਹੁੰਦੀ ਹੈ
ਓਕਲੈਂਡ, ਕੈਲੀਫੋਰਨੀਆ। — Pacific Gas and Electric Company’s (PG&E)PG&E ਚਾਹੁੰਦਾ ਹੈ ਕਿ ਗਾਹਕਾਂ ਕੋਲ ਸੁਰੱਖਿਅਤ, ਠੰਡੇ ਰਹਿਣ ਅਤੇ ਆਪਣੀਆਂ ਬਿਜਲੀ ਦੀਆਂ ਲਾਗਤਾਂ ਨੂੰ ਘੱਟ ਰੱਖਣ ਲਈ ਉਹਨਾਂ ਨੂੰ ਆਪਣੇ ਲੋੜੀਂਦੇ ਸਰੋਤ ਪ੍ਰਾਪਤ ਹੋਣ।
ਗਰਮੀ ਦੇ ਤਪਦੇ ਮਹੀਨਿਆਂ ਦੌਰਾਨ ਬਿਜਲੀ ਦੀ ਵਧੀ ਹੋਈ ਵਰਤੋਂ ਦੇ ਨਾਲ, ਗਾਹਕਾਂ ਨੂੰ ਇਹ ਜਾਂਚ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਕੀ ਉਹ ਬਚਤਾਂ ਨੂੰ ਵੱਧ ਤੋਂ ਵੱਧ ਕਰਨ ਲਈ ਆਪਣੇ ਘਰ ਵਿੱਚ ਘੱਟੋ-ਘੱਟ ਲਾਗਤ ਦਰ ਯੋਜਨਾ ਦੀ ਵਰਤੋਂ ਕਰ ਰਹੇ ਹਨ। ਗਾਹਕ ਆਪਣੇ PG&E ਔਨਲਾਈਨ ਖਾਤੇ ਵਿੱਚ ਲੌਗਇਨ ਕਰਕੇ ਅਤੇ ਰੇਟ ਤੁਲਨਾ ਟੂਲ ਦੀ ਵਰਤੋਂ ਕਰਕੇ ਆਪਣਾ ਸਭ ਤੋਂ ਘੱਟ ਰੇਟ ਪਤਾ ਲਗਾ ਸਕਦੇ ਹਨ। ਗਾਹਕ ਦੀ ਕਿਸਮ ਅਤੇ ਊਰਜਾ ਦੀ ਵਰਤੋਂ ਦੇ ਆਧਾਰ ‘ਤੇ ਬਚਤ ਵੱਖੋ-ਵੱਖ ਹੋ ਸਕਦੀ ਹੈ।
ਬਜਟ ਬਿਲਿੰਗ ਪ੍ਰੋਗਰਾਮ ਵਿੱਚ ਭਰਤੀ ਹੋਣਾ ਅਤੇ ਬਿੱਲ ਭਵਿੱਖਬਾਣੀ ਚੇਤਾਵਨੀਆਂ ਲਈ ਸਾਈਨ ਅੱਪ ਕਰਨਾ ਗਾਹਕਾਂ ਦੀ ਹੈਰਾਨ ਕਰ ਦਣ ਵਾਲੇ ਬਿੱਲ ਆਉਣ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਸਸਤੇ ਟੂਲ ਹਨ। ਬਜਟ ਬਿਲਿੰਗ ਤੁਹਾਡੇ ਪਿਛਲੇ 12 ਮਹੀਨਿਆਂ ਦੀਆਂ ਊਰਜਾ ਲਾਗਤਾਂ ਦਾ ਔਸਤ ਨਿਕਾਲ ਕੇ ਤੁਹਾਡੇ ਮਾਸਿਕ ਭੁਗਤਾਨ ਦਾ ਨਿਰਧਾਰਤ ਕਰਦੀ ਹੈ, ਇਸ ਤਰ੍ਹਾਂ ਤੁਹਾਡੇ ਬਿੱਲ ਵਿੱਚ ਵੱਡੇ ਉਤਾਰ-ਚੜ੍ਹਾਅ ਨਹੀਂ ਹੁੰਦੇ ਹਨ।
ਬਿੱਲ ਪੂਰਵ-ਅਨੁਮਾਨ ਅਲਰਟਸ ਗਾਹਕਾਂ ਨੂੰ ਈਮੇਲ, ਟੈਕਸਟ ਜਾਂ ਫੋਨ ਦੁਆਰਾ ਭੇਜੀਆਂ ਗਈਆਂ ਸੂਚਨਾਵਾਂ ਹਨ, ਜੇ ਉਹਨਾਂ ਦਾ ਮਹੀਨਾਵਾਰ ਬਿੱਲ ਉਹਨਾਂ ਦੁਆਰਾ ਨਿਰਧਾਰਿਤ ਇੱਕ ਵਿਸ਼ੇਸ਼ ਰਾਸ਼ੀ ਤੋਂ ਵੱਧ ਹੋਣ ਦੀ ਉਮੀਦ ਹੈ, ਜੋ ਕਿ ਇਸ ‘ਤੇ ਆਧਾਰਿਤ ਹੈ ਕਿ ਉਹ ਬਿਜਲੀ ਦੀ ਵਰਤੋਂ ਕਿਵੇਂ ਕਰ ਰਹੇ ਹਨ।
ਗਾਹਕ HomeIntel ਪ੍ਰੋਗਰਾਮ ਵਿੱਚ ਬਿਨਾਂ ਕਿਸੇ ਲਾਗਤ ਦੇ ਭਰਤੀ ਹੋ ਕੇ ਮੁਫ਼ਤ ਵਿੱਚ ਇੱਕ ਨਿੱਜੀ ਊਰਜਾ ਕੋਚ ਵੀ ਪ੍ਰਾਪਤ ਕਰ ਸਕਦੇ ਹਨ।
“ਸਾਨੂੰ ਵੱਧ ਰਹੇ ਤਾਪਮਾਨ ਦੁਆਰਾ ਪੇਸ਼ ਕੀਤੀ ਆਂ ਗਈਆਂ ਚੁਣੌਤੀਆਂ ਦੀ ਜਾਣਕਾਰੀ ਹੈ ਅਤੇ ਅਸੀਂ ਗਾਹਕਾਂ ਨਾਲ ਅਜਿਹੀਆਂ ਛੋਟਾਂ ਅਤੇ ਸੰਸਾਧਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹਾਂ ਜੋ ਉਹਨਾਂ ਨੂੰ ਗਰਮੀਆਂ ਦੇ ਤਾਪ ਨੂੰ ਅਨੁਕੂਲਿਤ ਬਣਾਉਣ ਲਈ ਚਾਹੀਦੇ ਹਨ,” ਵਿਨਸੈਂਟ ਡੇਵਿਸ, PG&E ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਕਸਟਮਰ ਐਕਸਪੀਰੀਐਂਸ ਨੇ ਕਿਹਾ। “ਘਰ ਵਿੱਚ ਕੀਤੇ ਗਏ ਕੁਝ ਕੁ ਬਹੁਤ ਛੋਟੇ-ਛੋਟੇ ਬਦਲਾਵ ਫਰਕ ਲਿਆ ਸਕਦੇ ਹਨ, ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪਰਿਵਾਰਾਂ ਨੂੰ ਅਜਿਹੇ ਟੂਲਸ ਅਤੇ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਪਹੁੰਚ ਹੈ ਜੋ ਬਿਜਲੀ ਦੇ ਖਰਚੇ ਘਟਾ ਸਕਦੇ ਹਨ।”
ਗਾਹਕਾਂ ਦੇ ਬਿੱਲਾਂ ਨੂੰ ਸਥਿਰ ਕਰਨਾ
PG&E ਨੇ ਸਾਲ 2025 ਦੇ ਬਾਕੀ ਸਮੇਂ ਦੌਰਾਨ ਬਿਜਲੀ ਦੀਆਂ ਦਰਾਂ ਵਿੱਚ ਕੋਈ ਹੋਰ ਵਾਧਾ ਨਹੀਂ ਹੋਣ ਦੀ ਭਵਿੱਖਬਾਣੀ ਕੀਤੀ ਹੈ। ਕੰਪਨੀ ਨੂੰ ਉਮੀਦ ਹੈ ਕਿ ਰਿਹਾਇਸ਼ੀ ਸੰਯੁਕਤ ਗੈਸ ਅਤੇ ਬਿਜਲੀ ਦੇ ਬਿੱਲ 2025 ਦੇ ਬਾਕੀ ਸਮੇਂ ਦੌਰਾਨ ਲਗਭਗ ਫਲੈਟ ਰਹਿਣਗੇ ਅਤੇ 2026 ਵਿੱਚ ਘੱਟ ਜਾਣਗੇ।
ਭਾਵੇਂ ਬਿੱਲ ਸਥਿਰ ਹੋ ਰਹੇ ਹਨ, ਪਰ ਗਰਮੀਆਂ ਦੇ ਮਹੀਨਿਆਂ ਦੌਰਾਨ ਜੇ ਗਾਹਕ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਠੰਡਾ ਕਰਨ ਲਈ ਵਧੇਰੇ ਊਰਜਾ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਜ਼ਿਆਦਾ ਬਿੱਲ ਆ ਸਕਦੇ ਹਨ।
ਲਾਗਤ ਅਤੇ ਲਾਗਤ-ਨਿਪੁੰਨ ਨੁਕਤੇ
ਇੱਥੇ ਮਾਸਿਕ ਬਿੱਲਾਂ ਨੂੰ ਘਟਾਉਣ ਅਤੇ ਪੂਰੇ ਮੌਸਮ ਦੌਰਾਨ ਊਰਜਾ-ਨਿਪੁੰਨ ਅਤੇ ਸਹਿਜ ਬਣੇ ਰਹਿਣ ਲਈ ਇੱਥੇ ਗਾਹਕਾਂ ਨੂੰ ਕੁਝ ਤਰੀਕੇ ਦੱਸੇ ਗਏ ਹਨ।
ਕੋਈ ਲਾਗਤ ਨਹੀਂ:
- ਤੁਹਾਡੀ ਸੁਵਿਧਾ ਅਨੁਸਾਰ ਡਾਇਲ ਕਰੋ: ਆਪਣੇ ਥਰਮੋਸਟੈਟ ਨੂੰ ਇੱਕ ਦਿਨ ਵਿੱਚ 8 ਘੰਟਿਆਂ ਲਈ ਇਸਦੀ ਸਾਧਾਰਨ ਸੈਟਿੰਗ ਤੋਂ 7°-10°F ਡਿਗਰੀ ਜ਼ਿਆਦਾ ਸਮਾਯੋਜਿਤ ਕਰਕੇ ਇੱਕ ਸਾਲ ਵਿੱਚ ਠੰਡਾ ਕਰਨ ਦੀਆਂ ਲਾਗਤਾਂ ਉੱਤੇ 5-10% ਬਚਤ ਕਰੋ, ਹੈਲਥ ਪਰਮਿਟਿੰਗ।
- ਸਨ ਬਲੌਕਰਜ਼:ਸੂਰਜ ਦੀ ਰੋਸ਼ਣੀ ਨੂੰ ਰੋਕਣ ਲਈ ਪਰਦੇ ਜਾਂ ਸ਼ੇਡਜ਼ ਲਗਾ ਕੇ ਆਪਣੇ ਘਰ ਨੂੰ ਠੰਡਾ ਰੱਖੋ ਅਤੇ ਆਪਣੇ AC ਉੱਤੇ ਬੋਝ ਘਟਾਓ। ਇਹ ਸਰਲ ਜਿਹਾ ਕਦਮ ਤੁਹਾਡੀ ਇੱਕ ਸਾਲ ਵਿੱਚ $30 ਤਕ ਬਚਤ ਕਰ ਸਕਦਾ ਹੈ।
- ਪੱਖਾ ਵਰਤੋਂ: ਛੱਤ ਦਾ ਪੱਖਾ ਵਰਤ ਕੇ ਹਵਾ ਦਾ ਸੰਚਾਰ ਵੱਧਦਾ ਹੈ, ਜਿਸ ਨਾਲ ਤੁਹਾਨੂੰ ਥਰਮੋਸਟੈਟ ਨੂੰ ਕੁਝ ਡਿਗਰੀ ਤਕ ਵਧਾਉਣ ਅਤੇ ਸਹਿਜ ਬਣੇ ਰਹਿਣ ਦੀ ਇਜਾਜ਼ਤ ਮਿਲਦੀ ਹੈ ਜਦਕਿ AC ਦੀ ਲਾਗਤ ਵਿੱਚ $15 ਪ੍ਰਤੀ ਸਾਲ ਘਾਟਾ ਹੁੰਦਾ ਹੈ।
- ਇੱਕ ਸਮਝਦਾਰ ਕੁੱਕ ਬਣੋ: ਭੋਜਨਾਂ ਲਈ ਪੁਰਾਣੇ ਸਟੋਵਟਾਪ ਦੀ ਬਜਾਏ ਇੰਡਕਸ਼ਨ ਕੁੱਕਟਾਪ ਦੀ ਵਰਤੋਂ ਕਰਨਾ ਗੈਸ ਜਾਂ ਬਿਜਲੀ ਪ੍ਰਤੀਰੋਧਕ ਕੁੱਕਟਾਪ ਦੀ ਤੁਲਨਾ ਵਿੱਚ ਜ਼ਿਆਦਾ ਸੁਰੱਖਿਅਤ, ਤੇਜ਼ ਅਤੇ ਜ਼ਿਆਦਾ ਊਰਜਾ ਨਿਪੁੰਨ ਹੈ। PG&E ਇੰਡਕਸ਼ਨ ਕੁੱਕਟਾਪ ਲੋਨਰ ਪ੍ਰੋਗਰਾਮ (PG&E Induction Cooktop Loaner Program) ਗਾਹਕਾਂ ਨੂੰ ਦੋ ਹਫਤਿਆਂ ਲਈ ਬਿਨਾਂ ਕਿਸੇ ਖਰਚ ਦੇ ਸਿੰਗਲ-ਬਰਨਰ ਵਾਲਾ ਇੰਡਕਸ਼ਨ ਕੁੱਕਟਾਪ ਅਤੇ ਕੜਾਹੀ ਉਧਾਰ ‘ਤੇ ਲੈਣ ਦੀ ਇਜਾਜ਼ਤ ਦਿੰਦਾ ਹੈ।
ਘੱਟ-ਲਾਗਤ:
- ਸੀਲ ਲੀਕ: ਖਰੜੇ ਵਾਲੇ ਦਰਵਾਜ਼ਿਆਂ ਜਾਂ ਬਾਰੀਆਂ ਦੇ ਆਸ-ਪਾਸ ਕਿਸੇ ਵਿੱਥਾਂ ਨੂੰ ਸੀਲ ਕਰਨ ਲਈ ਵੈਦਰਸਟਰਿਪਿੰਗ ਜਾਂ ਤੇੜ ਭਰਨ ਦੀ ਕਿਰਿਆ ਵਰਤੋਂ। ਹਵਾ ਦੀਆਂ ਦਰਾਰਾਂ ਨੂੰ ਸੀਲ ਕਰਕੇ ਠੰਡਾ ਕਰਨ ਦੀਆਂ ਲਾਗਤਾਂ ਵਿੱਚ $120 ਪ੍ਰਤੀ ਸਾਲ ਤਕ ਬਚਤ ਕੀਤੀ ਜਾ ਸਕਦੀ ਹੈ।
- ਆਪਣੇ AC ਦੇ ਆਲੇ-ਦੁਆਲੇ ਵਾਲੇ ਖੇਤਰ ਨੂੰ ਸਾਫ਼ ਕਰੋ: ਆਪਣੇ AC ਯੁਨਿਟ ਨੂੰ ਬਿਹਤਰੀਨ ਪ੍ਰਦਰਸ਼ਨ ‘ਤੇ ਚੱਲਦੇ ਰਹਿਣ ਦੇਣ ਲਈ ਅਤੇ ਸਾਲ ਵਿੱਚ $15 ਦੀ ਬਚਤ ਕਰਨ ਲਈ ਇਹਨਾਂ ਸਰਲ ਕਦਮਾਂ ਦਾ ਪਾਲਣ ਕਰੋ।
- ਗੰਦੇ ਹਵਾ ਦੇ ਫਿਲਟਰਾਂ ਨੂੰ ਸੁੱਟ ਦਿਓ: ਮੈਲ ਵਾਲੇ ਹਵਾ ਦੇ ਫਿਲਟਰ ਤੁਹਾਡੇ AC ਲਈ ਹਵਾ ਦਾ ਸੰਚਾਰ ਕਰਨਾ ਮੁਸ਼ਕਲ ਬਣਾਉਂਦੇ ਹਨ। ਫਿਲਟਰਾਂ ਨੂੰ ਤਾਜ਼ਾ ਰੱਖ ਕੇ ਬਿਜਲੀ ਦੀ ਨਿਪੁੰਨਤਾ ਵਿੱਚ ਸੁਧਾਰ ਹੋ ਸਕਦਾ ਹੈ ਅਤੇ $15 ਪ੍ਰਤੀ ਸਾਲ ਤਕ ਬਚਤ ਹੋ ਸਕਦੀ ਹੈ।
- ਸਹੀ ਗਿਅਰ ਦੇ ਨਾਲ ਹਰਿਆਲੀ ਕਰੋ: ਊਰਜਾ-ਨਿਪੁੰਨ ਸਮੱਗਰੀਆਂ ਵਿੱਚ ਨਿਵੇਸ਼ ਕਰਕੇ, ਗਾਹਕ ਊਰਜਾ ਪ੍ਰਭਾਵੀ DIY ਟੂਲ ਕਿੱਟ ਦਾ ਨਿਰਮਾਣ ਕਰਕੇ ਆਪਣੇ ਬਿਜਲੀ ਦੇ ਬਿੱਲਾਂ ਉੱਤੇ ਇੱਕ ਸਾਲ ਵਿੱਚ ਕਈ ਸੈਂਕੜੇ ਡਾਲਰ ਬਚਾ ਸਕਦੇ ਹਨ।
- ਆਪਣੇ ਪੂਲ ਨੂੰ ਮਾਹਰ ਵਾਂਗ ਵਰਤੋਂ: ਇੱਕ ਪੂਲ ਕਵਰ ਦੀ ਵਰਤੋਂ ਕਰੋ ਅਤੇ ਪੂਲ ਊਰਜਾ ਲਾਗਤਾਂ ਰੋਕਣ ਲਈ ਇੱਕ ਪਰਿਵਰਤਨਸ਼ੀਲ ਸਪੀਡ ਪੂਲ ਪੰਪ ਨੂੰ ਲਗਾਉਣ ‘ਤੇ ਵਿਚਾਰ ਕਰੋ। ਹੋਰ ਬਚਤ ਨੁਕਤੇ ਰਲੀਆਂ-ਮਿਲੀਆਂ ਸਾਲਾਨਾ ਬਚਤਾਂ ਵਿੱਚ ਲਗਭਗ $2,700 ਤਕ ਜੋੜ ਸਕਦੇ ਹਨ।
ਗਰਮੀਆਂ ਵਿੱਚ ਠੰਡਾ ਕਰਨ ਦੀਆਂ ਲਾਗਤਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਲਈ ਹੋਰ ਸਰੋਤਾਂ ਵਾਸਤੇ, ਜਿਸ ਵਿੱਚ ਇੱਕ ਹੋਮ ਐਨਰਜੀ ਚੈਕਅੱਪ, SmartRate ਪ੍ਰੋਗਰਾਮ ਅਤੇ ਸੇਵਿੰਗਜ਼ ਫਾਇੰਡਰ ਟੂਲ ਸ਼ਾਮਲ ਹੈ, pge.com/summer ‘ਤੇ ਜਾਓ।
ਆਮਦਨ-ਯੋਗ ਸਹਾਇਤਾ ਪ੍ਰੋਗਰਾਮ
PG&E ਆਮਦਨ-ਯੋਗ ਗਾਹਕਾਂ ਨੂੰ ਮਾਸਿਕ ਬਿੱਲਾਂ ਨੂੰ ਘਟਾਉਣ ਅਤੇ ਇਹਨਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਲਈ ਵਚਨਬੱਧ ਹੈ।
- California Alternate Rates for Energy ਪ੍ਰੋਗਰਾਮ (CARE): ਗੈਸ ‘ਤੇ 20% ਦੀ ਮਹੀਨਾਵਾਰ ਛੋਟ ਅਤੇ ਬਿਜਲੀ ‘ਤੇ ਔਸਤਨ 35% ਦੀ ਛੋਟ ਪ੍ਰਦਾਨ ਕਰਦਾ ਹੈ (ਗੈਰ-CARE ਬੰਡਲ ਗਾਹਕਾਂ ਦੇ ਮੁਕਾਬਲੇ)।
- ਪਰਿਵਾਰਕ ਬਿਜਲੀ ਦਰ ਸਹਾਇਤਾ ਪ੍ਰੋਗਰਾਮ (Family Electric Rate Assistance Program, FERA): ਨਵੇਂ ਦਿਸ਼ਾ-ਨਿਰਦੇਸ਼, ਪਰਿਵਾਰ ਦਾ ਆਕਾਰ ਕੋਈ ਵੀ ਹੋਏ, ਬਿਜਲੀ ‘ਤੇ 18% ਦੀ ਮਹੀਨੇਵਾਰ ਛੋਟ ਪ੍ਰਦਾਨ ਕਰਦੇ ਹਨ।
- ਕਮਿਊਨਿਟੀ ਮਦਦ ਰਾਹੀਂ ਊਰਜਾ ਸਹਾਇਤਾ ਲਈ PG&E ਰਾਹਤ (Relief for Energy Assistance through Community Help, REACH): ਆਮਦਨ-ਯੋਗ ਗਾਹਕਾਂ ਲਈ ਪਿਛਲੇ ਬਕਾਇਆ ਬਕਾਏ ਦੇ ਆਧਾਰ ‘ਤੇ $300 ਤੱਕ ਦਾ ਇੱਕ-ਵਾਰੀ ਦਾ ਬਿੱਲ ਕ੍ਰੈਡਿਟ ਪੇਸ਼ ਕਰਦਾ ਹੈ।
- PG&E ਮੈਚ ਮਾਇ ਪੇਮੈਂਟ ਪ੍ਰੋਗਰਾਮ (PG&E Match My Payment Program): ਘੱਟ ਤੋਂ ਦਰਮਿਆਨੀ ਆਮਦਨ ਵਾਲੇ ਗਾਹਕਾਂ ਨੂੰ ਪਿਛਲੇ ਬਕਾਇਆ ਦਾ ਭੁਗਤਾਨ ਕਰਨ ਲਈ ਇੱਕ ਡਾਲਰ ਦੇ ਬਦਲੇ, ਇੱਕ ਡਾਲਰ ਦੇ ਬਰਾਬਰ ਅਧਿਕਤਮ $1,000 ਤੱਕ ਦੀ ਰਾਸ਼ੀ ਪ੍ਰਦਾਨ ਕਰਦਾ ਹੈ।
- ਘੱਟ ਆਮਦਨੀ ਵਾਲੇ ਪਰਿਵਾਰ ਲਈ ਊਰਜਾ ਸਹਾਇਤਾ ਪ੍ਰੋਗਰਾਮ (Low Income Home Energy Assistance Program, LIHEAP): ਸੂਬੇ ਦੁਆਰਾ ਨਿਗਰਾਨੀ ਕੀਤਾ ਗਿਆ ਇੱਕ ਸੰਘੀ ਫੰਡ ਪ੍ਰਾਪਤ ਸਹਾਇਤਾ ਪ੍ਰੋਗਰਾਮ ਜੋ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਆਪਣੇ ਘਰਾਂ ਨੂੰ ਗਰਮ ਕਰਨ ਜਾਂ ਠੰਡਾ ਕਰਨ ਲਈ $1,500 ਤੱਕ ਦਾ ਇੱਕ-ਵਾਰ ਭੁਗਤਾਨ ਦੀ ਪੇਸ਼ਕਸ਼ ਕਰਦਾ ਹੈ। ਭੁਗਤਾਨ ਸਥਾਨ ਅਤੇ ਫੰਡਿੰਗ ਦੀ ਉਪਲਬਧਤਾ ਦੇ ਅਨੁਸਾਰ ਵੱਖ-ਵੱਖ ਹੋ ਸਕਦੇ ਹਨ।
- ਊਰਜਾ ਬੱਚਤ ਸਹਾਇਤਾ ਪ੍ਰੋਗਰਾਮ (Energy Savings Assistance Program ESA): ਬਿਨਾਂ ਕਿਸੇ ਖਰਚੇ ਦੇ ਊਰਜਾ ਬਚਾਉਣ ਵਾਲੇ ਸੁਧਾਰ ਪ੍ਰਦਾਨ ਕਰਦਾ ਹੈ।
- ਬਕਾਇਆ ਪ੍ਰਬੰਧਨ ਯੋਜਨਾ (Arrearage Management Plan, AMP): ਯੋਗ ਰਿਹਾਇਸ਼ੀ ਗਾਹਕਾਂ ਲਈ ਕਰਜ਼ਾ ਮੁਆਫ਼ੀ ਯੋਜਨਾ।
ਦੂਜੇ ਪ੍ਰੋਗਰਾਮਾਂ ਵਿੱਚ Medical Baseline ਸ਼ਾਮਲ ਹੈ, ਜੋ ਵਿਸ਼ੇਸ਼ ਮੈਡੀਕਲ ਜ਼ਰੂਰਤਾਂ ਲਈ ਊਰਜਾ ਉੱਤੇ ਨਿਰਭਰ ਹੋਣ ਵਾਲੇ ਗਾਹਕਾਂ ਨੂੰ ਊਰਜਾ ਬਿੱਲਾਂ ਉੱਤੇ ਕਟੌਤੀ ਦੀ ਪੇਸ਼ਕਸ਼ ਕਰਦਾ ਹੈ।