ਛੋਟੇ ਕਾਰੋਬਾਰ ਵਾਲੇ ਗਾਹਕ ਵੀ ਕ੍ਰੈਡਿਟ ਪ੍ਰਾਪਤ ਕਰਦੇ ਹਨ
ਓਕਲੈਂਡ, ਕੈਲੀਫੋਰਨੀਆ —ਕਈ ਮਿਲੀਅਨ Pacific Gas and Electric Company (PG&E) ਗਾਹਕਾਂ ਨੂੰ ਉਨ੍ਹਾਂ ਦੇ ਅਪ੍ਰੈਲ ਦੇ ਊਰਜਾ ਬਿੱਲ ‘ਤੇ California ਕਲਾਈਮੇਟ ਕ੍ਰੈਡਿਟ ਸਵੈਚਲਿਤ ਤੌਰ ‘ਤੇ ਪ੍ਰਾਪਤ ਹੋਣਗੇ।
ਸਰਗਰਮ ਬਿਜਲੀ ਖਾਤੇ ਵਾਲੇ ਰਿਹਾਇਸ਼ੀ ਘਰਾਂ ਨੂੰ $58.23 ਦਾ ਬਿਜਲੀ ਕ੍ਰੈਡਿਟ ਮਿਲੇਗਾ। ਸਰਗਰਮ ਗੈਸ ਖਾਤੇ ਵਾਲੇ ਰਿਹਾਇਸ਼ੀ ਘਰਾਂ ਨੂੰ $67.03 ਦਾ ਕ੍ਰੈਡਿਟ ਮਿਲੇਗਾ। PG&E ਤੋਂ ਗੈਸ ਅਤੇ ਇਲੈਕਟ੍ਰਿਕ ਸੇਵਾਵਾਂ ਦੋਵੇਂ ਪ੍ਰਾਪਤ ਕਰਨ ਵਾਲੇ ਗਾਹਕਾਂ ਨੂੰ ਅਪ੍ਰੈਲ ਦਾ ਕੁੱਲ $125.26 ਕ੍ਰੈਡਿਟ ਪ੍ਰਾਪਤ ਹੋਵੇਗਾ।
ਰਿਹਾਇਸ਼ੀ ਅਤੇ ਯੋਗ ਬਣਦੇ ਛੋਟੇ ਕਾਰੋਬਾਰੀ ਗਾਹਕਾਂ ਨੂੰ ਅਪ੍ਰੈਲ ਅਤੇ ਅਕਤੂਬਰ ਵਿੱਚ ਇੱਕ-ਸਮਾਨ ਇਲੈਕਟ੍ਰਿਕ ਕ੍ਰੈਡਿਟ ਪ੍ਰਾਪਤ ਹੁੰਦੇ ਹਨ। ਰਿਹਾਇਸ਼ੀ ਨੈਚਰਲ ਗੈਸ ਗਾਹਕਾਂ ਨੂੰ ਅਪ੍ਰੈਲ ਵਿੱਚ ਕ੍ਰੈਡਿਟ ਪ੍ਰਾਪਤ ਹੁੰਦਾ ਹੈ।
California ਕਲਾਈਮੇਟ ਕ੍ਰੈਡਿਟ ਦਾ ਵਿੱਤ-ਪੋਸ਼ਣ ਸਟੇਟ ਦੇ Cap-and-Trade ਪ੍ਰੋਗਰਾਮ ਦੁਆਰਾ ਕੀਤਾ ਜਾਂਦਾ ਹੈ।ਇਹ PG&E ਦੁਆਰਾ California Public Utilities Commission (CPUC) ਦੇ ਨਿਰਦੇਸ਼ ਅਨੁਸਾਰ ਗਾਹਕਾਂ ਨੂੰ ਵੰਡਿਆ ਜਾਂਦਾ ਹੈ। Cap-and-Trade ਪ੍ਰੋਗਰਾਮ ਕੰਪਨੀਆਂ ਲਈ [ਵਿਸ਼ੇਸ਼] ਨਿਕਾਸੀਆਂ ਲਈ ਭੁਗਤਾਨ ਕਰਨਾ ਜ਼ਰੂਰੀ ਬਣਾਉਂਦਾ ਹੈ। ਸਟੇਟ ਦੁਆਰਾ ਪ੍ਰੋਗਰਾਮ ਤੋਂ ਆਮਦਨੀ ਦੀ ਵਰਤੋਂ ਜਨਤਕ ਸਿਹਤ ਅਤੇ ਵਾਤਾਵਰਣ ਵਿੱਚ ਸੁਧਾਰ ਕਰਨ ਅਤੇ ਸਭ ਤੋਂ ਵੱਧ ਪਿਛੜੀਆਂ ਬਰਾਦਰੀਆਂ ਨੂੰ ਸਾਰਥਕ ਲਾਭ ਪ੍ਰਦਾਨ ਕਰਨ ਲਈ ਵੀ ਕੀਤੀ ਜਾਂਦੀ ਹੈ। ਬਿੱਲ ਕ੍ਰੈਡਿਟ ਨੂੰ ਵਧੇਰੇ ਟਿਕਾਊ ਭਵਿੱਖ ਵਿੱਚ ਤਬਦੀਲੀ ਦੌਰਾਨ ਗਾਹਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
“ਅਸੀਂ ਜਾਣਦੇ ਹਾਂ ਕਿ ਸਾਡੇ ਕਈ ਗਾਹਕ ਵੱਧ ਰਹੇ ਊਰਜਾ ਦੇ ਬਿੱਲਾਂ ਦਾ ਦਬਾਅ ਮਹਿਸੂਸ ਕਰ ਰਹੇ ਹਨ। ਅਸੀਂ ਪਰਿਵਾਰਾਂ ਲਈ ਬਿੱਲ ਵਿੱਚ ਰਾਹਤ ਅਤੇ ਜ਼ਿਆਦਾ ਜਲਵਾਯੂ-ਅਨੁਕੂਲ ਭਵਿੱਖ ਨੂੰ ਵਧਾਉਣ ਦਾ ਸਮਰਥਨ ਕਰਦੇ ਹਾਂ,” ਵਿਨਸੇਂਟ ਡੇਵਿਸ, ਸੀਨੀਅਰ ਉੱਪ ਪ੍ਰਧਾਨ, ਕਸਟਮਰ ਐਕਸਪੀਰੀਏਂਸ ਨੇ ਕਿਹਾ।
2014 ਤੋਂ, CPUC ਨੇ ਹਿਸਾਬ ਲਗਾਇਆ ਹੈ ਕਿ PG&E ਦੇ ਰਿਹਾਇਸ਼ੀ ਗਾਹਕਾਂ ਨੇ California ਕਲਾਈਮੇਟ ਕ੍ਰੈਡਿਟ ਵਿੱਚ ਔਸਤਨ ਤਕਰੀਬਨ $1,000 ਪ੍ਰਾਪਤ ਕੀਤੇ ਹਨ, ਜਿਸ ਦਾ ਜੋੜ ਪੂਰੇ ਸਟੇਟ ਦੇ Cap-and-Trade ਪ੍ਰੋਗਰਾਮ ਲਾਭਾਂ ਵਿੱਚ $12.9 ਅਰਬ ਤੋਂ ਵੱਧ ਹੈ।
ਊਰਜਾ ਬਚਾਉਣ, ਮਾਸਿਕ ਬਿੱਲਾਂ ਨੂੰ ਘਟਾਉਣ, ਅਤੇ ਧਰਤੀ ਦੀ ਰੱਖਿਆ ਕਰਨ ਦੇ ਹੋਰ ਤਰੀਕਿਆਂ ਦੀ ਖੋਜ ਕਰਨ ਲਈ, ਗਾਹਕਾਂ ਨੂੰ ਇੱਕ ਨਵੇਂ ਸਰਵਿਸ ਫਾਇੰਡਰ (Savings Finder) ਦੀ ਵਰਤੋਂ ਕਰਨ, ਬਜਟ ਬਿੱਲਿੰਗ (Budget Billing) ਪ੍ਰੋਗਰਾਮ ਵਿੱਚ ਭਰਤੀ ਹੋਣ, ਜਾਂ ਊਰਜਾ ਅਤੇ ਪੈਸੇ ਬਚਾਓ (Save Energy & Money) ‘ਤੇ ਵਿਜ਼ਿਟ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਆਮਦਨ-ਯੋਗ ਸਹਾਇਤਾ ਪ੍ਰੋਗਰਾਮ
- California Alternate Rates for Energy (CARE) ਪ੍ਰੋਗਰਾਮ: ਗੈਸ ਅਤੇ ਬਿਜਲੀ ‘ਤੇ 20% ਜਾਂ ਵੱਧ ਦੀ ਮਹੀਨਾਵਾਰ ਛੋਟ ਪ੍ਰਦਾਨ ਕਰਦਾ ਹੈ।
- ਪਰਿਵਾਰਕ ਬਿਜਲੀ ਦਰ ਸਹਾਇਤਾ (Family Electric Rate Assistance, FERA): ਤਿੰਨ ਜਾਂ ਵੱਧ ਲੋਕਾਂ ਦੇ ਪਰਿਵਾਰ ਲਈ ਬਿਜਲੀ ‘ਤੇ 18% ਦੀ ਮਹੀਨਾਵਾਰ ਛੋਟ ਦੀ ਪੇਸ਼ਕਸ਼ ਕਰਦਾ ਹੈ।
- ਊਰਜਾ ਬੱਚਤ ਸਹਾਇਤਾ (Energy Savings Assistance, ESA): ਬਿਨਾਂ ਕਿਸੇ ਖਰਚੇ ਦੇ ਊਰਜਾ ਬਚਾਉਣ ਵਾਲੇ ਸੁਧਾਰ ਪ੍ਰਦਾਨ ਕਰਦਾ ਹੈ।
- ਬਰਾਦਰੀ ਦੀ ਮਦਦ ਦੁਆਰਾ ਊਰਜਾ ਸਹਾਇਤਾ ਲਈ ਰਾਹਤ (Relief for Energy Assistance through Community Help, REACH): ਪੁਰਾਣੀ ਬਕਾਇਆ ਰਕਮ ਦੇ ਆਧਾਰ ਉੱਤੇ ਆਮਦਨੀ-ਯੋਗ ਗਾਹਕਾਂ ਲਈ $300 ਤਕ ਇੱਕ-ਵਾਰ ਦੇ ਊਰਜਾ ਕ੍ਰੈਡਿਟ ਦੀ ਪੇਸ਼ਕਸ਼ ਕਰਦਾ ਹੈ।
- ਬਕਾਇਆ ਪ੍ਰਬੰਧਨ ਯੋਜਨਾ (Arrearage Management Plan, AMP): ਯੋਗ ਰਿਹਾਇਸ਼ੀ ਗਾਹਕਾਂ ਲਈ ਕਰਜ਼ਾ ਮੁਆਫ਼ੀ ਯੋਜਨਾ।
ਦੂਜੇ ਪ੍ਰੋਗਰਾਮਾਂ ਵਿੱਚ Medical Baseline ਸ਼ਾਮਲ ਹੈ, ਜੋ ਵਿਸ਼ੇਸ਼ ਮੈਡੀਕਲ ਜ਼ਰੂਰਤਾਂ ਲਈ ਊਰਜਾ ਉੱਤੇ ਨਿਰਭਰ ਹੋਣ ਵਾਲੇ ਗਾਹਕਾਂ ਨੂੰ ਊਰਜਾ ਬਿੱਲਾਂ ਉੱਤੇ ਕਟੌਤੀ ਦੀ ਪੇਸ਼ਕਸ਼ ਕਰਦਾ ਹੈ।
ਊਰਜਾ ਕੁਸ਼ਲਤਾ DIY ਟੂਲ ਕਿੱਟ
ਕੀਤੁਸੀਂ ਜਾਣਦੇ ਹੋ ਕਿ ਤੁਸੀਂ ਊਰਜਾ ਕੁਸ਼ਲਤਾ DIY ਟੂਲ ਕਿੱਟ ਦਾ ਨਿਰਮਾਣ ਕਰਕੇ ਊਰਜਾ ਦੇ ਬਿੱਲਾਂ ਨੂੰ ਘਟਾ ਸਕਦੇ ਹੋ ਅਤੇ ਪੈਸੇ ਬਚਾ ਸਕਦੇ ਹੋ? ਊਰਜਾ-ਕੁਸ਼ਲ ਸਮੱਗਰੀ ਵਿੱਚ $200 ਦੇ ਨਿਵੇਸ਼ ਦੇ ਨਾਲ, ਗਾਹਕ ਹਰ ਸਾਲ ਲਗਭਗ ਕਈ ਸੈਂਕੜੇ ਡਾਲਰਾਂ ਦੀ ਬੱਚਤ ਕਰ ਸਕਦੇ ਹਨ।
PG&E ਬਾਰੇ
Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/newsਤੇ ਜਾਓ।