ਖੁੱਲ੍ਹੇ ਛੱਡੇ ਗਏ ਗੁਬਾਰੇ ਬਿਜਲੀ ਦੇ ਕੱਟ ਦਾ ਕਾਰਨ ਬਣ ਸਕਦੇ ਹਨ ਅਤੇ ਗ੍ਰੈਜੂਏਸ਼ਨ ਦੇ ਜਸ਼ਨਾਂ ਵਿੱਚ ਵਿਘਨ ਪਾ ਸਕਦੇ ਹਨ
ਓਕਲੈਂਡ, ਕੈਲੀਫੋਰਨੀਆ — ਜਿਵੇਂ ਹੀ ਕੈਲੀਫੋਰਨੀਆ ਵਿੱਚ ਗ੍ਰੈਜੂਏਸ਼ਨ ਦੇ ਜਸ਼ਨ ਨਜ਼ਦੀਕ ਆ ਰਹੇ ਹਨ, Pacific Gas and Electric Company (PG&E) ਗਾਹਕਾਂ ਨੂੰ ਯਾਦ ਕਰਾ ਰਹੀ ਹੈ ਕਿ ਹੀਲੀਅਮ ਨਾਲ ਭਰੇ ਮੈਟਲਿਕ ਗੁਬਾਰਿਆਂ ਨੂੰ ਕਿਸੇ ਭਾਰ ਨਾਲ ਨਾ ਬੰਨ੍ਹਿਆ ਜਾਵੇ, ਤਾਂ ਇਹ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰ ਸਕਦੇ ਹਨ। ਜਿਹੜੇ ਗੁਬਾਰੇ ਸਿਰ ਉੱਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਵਿੱਚ ਫੱਸ ਜਾਂਦੇ ਹਨ, ਬਿਜਲੀ ਦੇ ਕੱਟ ਦਾ ਕਾਰਨ ਬਣਦੇ ਹਨ ਅਤੇ ਸੁਰੱਖਿਆ ਲਈ ਖ਼ਤਰੇ ਪੈਦਾ ਕਰ ਸਕਦੇ ਹਨ।
ਜੰਗਲ ਦੀ ਅੱਗ ਲੱਗਣ ਦੇ ਮੌਸਮ ਦੌਰਾਨ ਮੈਟਲਿਕ ਗੁਬਾਰੇ ਤੋਂ ਸੁਰੱਖਿਆ ਖਾਸ ਤੌਰ ਤੇ ਮਹੱਤਵਪੂਰਨ ਹੈ। ਸਿਰਫ਼ ਦੋ ਹਫ਼ਤੇ ਪਹਿਲਾਂ, ਜਾਰਜੀਆ ਵਿੱਚ ਹਵਾ ਵਿੱਚ ਉੱਡਦਾ ਇੱਕ ਬੇਕਾਬੂ ਮੈਟਲਿਕ ਗੁਬਾਰਾ ਉੱਪਰੋਂ ਲੰਘਦੀ ਬਿਜਲੀ ਦੀ ਤਾਰ ਨਾਲ ਟਕਰਾ ਗਿਆ, ਜਿਸ ਕਾਰਨ ਇੱਕਭਿਆਨਕ ਜੰਗਲੀ ਅੱਗ ਭੜਕ ਉੱਠੀ, ਅਤੇ ਘਰਾਂ ਤੇ ਕਾਰੋਬਾਰਾਂ ਸਮੇਤ ਹਜ਼ਾਰਾਂ ਏਕੜ ਰਕਬਾ ਸੜ ਕੇ ਸੁਆਹ ਹੋ ਗਿਆ।
PG&E ਦੇ ਸੇਵਾ ਖੇਤਰ ਵਿੱਚ ਵੀ ਗੁਬਾਰਿਆਂ ਕਾਰਨ ਬਿਜਲੀ ਦੇ ਕੱਟ ਲੱਗਣ ਦੀਆਂ ਕਾਫ਼ੀ ਘਟਨਾਵਾਂ ਦੇਖੀਆਂ ਗਈਆਂ ਹਨ। 2026 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ, PG&E ਦੇ ਸੇਵਾ ਖੇਤਰ ਵਿੱਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਮੈਟਲਿਕ ਗੁਬਾਰਿਆਂ ਕਾਰਨ 100 ਤੋਂ ਵੱਧ ਵਾਰ ਬਿਜਲੀ ਦੇ ਕੱਟ ਲੱਗੇ, ਜਿਸ ਦੇ ਨਤੀਜੇ ਵਜੋਂ 46,000 ਤੋਂ ਵੱਧ ਗਾਹਕਾਂ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ। ਇਹ ਬਿਜਲੀ ਦੇ ਕੱਟ ਘਰਾਂ ਅਤੇ ਕਾਰੋਬਾਰਾਂ ਦੇ ਨਾਲ ਨਾਲ ਬੇਹੱਦ ਜ਼ਰੂਰੀ ਸੇਵਾਵਾਂ ਜਿਵੇਂ ਕਿ ਹਸਪਤਾਲ, ਸਕੂਲ ਅਤੇ ਟਰੈਫਿਕ ਸਿਗਨਲਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।
“ਗ੍ਰਜੂਏਸ਼ਨ ਦਾ ਸਮਾਂ ਵਿਦਿਆਰਥੀਆਂ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਹੋਣਾ ਚਾਹੀਦਾ ਹੈ, ਨਾ ਕਿ ਬਿਜਲੀ ਦੇ ਕੱਟਾਂ ਨਾਲ ਨਜਿੱਠਣ ਦਾ, ਜਿਨ੍ਹਾਂ ਤੋਂ ਬਚਿਆ ਜਾ ਸਕਦਾ ਹੈ,” ਰੋਨ ਰਿਚਰਡਸਨ, PG&E ਇਲੈਕਟ੍ਰਿਕ ਡਿਸਟ੍ਰਿਬਿਊਸ਼ਨ ਦੇ ਉਪ-ਪ੍ਰਧਾਨ ਨੇ ਕਿਹਾ। “ਬਾਹਰ ਖੁੱਲ੍ਹੇ ਵਿੱਚ ਵਿੱਚ ਛੱਡਿਆ ਗਿਆ ਮੈਟਲਿਕ ਗੁਬਾਰਾ ਤੇਜ਼ੀ ਨਾਲ ਸਿਰ ਦੇ ਉੱਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਸਕਦਾ ਹੈ ਅਤੇ ਪੂਰੇ ਇਲਾਕੇ ਲਈ ਬਿਜਲੀ ਨੂੰ ਠੱਪ ਕਰ ਸਕਦਾ ਹੈ। ਅਸੀਂ ਸਾਰਿਆਂ ਨੂੰ ਮੈਟਲਿਕ ਗੁਬਾਰਿਆਂ ਨੂੰ ਕਿਸੇ ਭਾਰ ਨਾਲ ਬੰਨ੍ਹ ਕੇ, ਸੁਰੱਖਿਅਤ ਢੰਗ ਨਾਲ ਜਸ਼ਨ ਮਨਾਉਣ ਲਈ ਪ੍ਰੇਰਿਤ ਕਰਦੇ ਹਾਂ।
ਮੈਟਲਿਕ ਗੁਬਾਰਿਆਂ ਉੱਤੇ ਇੱਕ ਚਮਕਦਾਰ ਪਦਾਰਥ ਦੀ ਪਰਤ ਚੜ੍ਹੀ ਹੁੰਦੀ ਹੈ ਜੋ ਬਿਜਲੀ ਨੂੰ ਫੜਦੀ ਹੈ। ਜਦੋਂ ਇਹ ਗੁਬਾਰੇ ਹੱਥੋਂ ਛੁੱਟ ਕੇ ਸਿਰ ਦੇ ਉੱਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਜਾਂ ਬਿਜਲੀ ਦੇ ਉਪਕਰਣ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਇਹ ਟ੍ਰਾਂਸਫਾਰਮਰਾਂ ਨੂੰ ਅੱਗ ਲਗਾ ਸਕਦੇ ਹਨ, ਤਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਵੱਡੇ ਪੱਧਰ ‘ਤੇ ਕੱਟ ਲੱਗਣ ਦਾ ਕਾਰਨ ਬਣ ਸਕਦੇ ਹਨ। PG&E ਵਿਸ਼ੇਸ਼ ਤੌਰ ‘ਤੇ ਗ੍ਰੈਜੂਏਸ਼ਨ ਦੇ ਮੌਸਮ ਦੌਰਾਨ ਗੁਬਾਰਿਆਂ ਕਾਰਨ ਬਿਜਲੀ ਦੇ ਕੱਟਾਂ ਦੀ ਜ਼ਿਆਦਾ ਘਟਨਾਵਾਂ ਦਾ ਸਾਹਮਣਾ ਕਰਦਾ ਹੈ, ਜਿਸ ਕਰਕੇ ਕੰਪਨੀ ਗਾਹਕਾਂ ਨੂੰ ਘਰ ਦੇ ਬਾਹਰ ਜਸ਼ਨ ਮਨਾਉਣ ਤੋਂ ਪਹਿਲਾਂ ਕੁਝ ਸਧਾਰਨ ਜਿਹੀਆਂ ਸਾਵਧਾਨੀਆਂ ਵਰਤਣ ਦੀ ਬੇਨਤੀ ਕਰ ਰਹੀ ਹੈ।
ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਕਿ ਗ੍ਰੈਜੂਏਸ਼ਨ ਬੈਲੂਨ ਜਸ਼ਨਾਂ ਦਾ ਜ਼ਿੰਮੇਦਾਰੀ ਨਾਲ ਆਨੰਦ ਲਿਆ ਜਾਵੇ, PG&E ਗਾਹਕਾਂ ਨੂੰ ਇਹਨਾਂ ਮਹੱਤਵਪੂਰਨ ਬੈਲੂਨ ਸੁਰੱਖਿਆ ਸੁਝਾਵਾਂ ਦੀ ਪਾਲਣਾ ਕਰਨ ਦੀ ਯਾਦ ਦਿਵਾਉਂਦਾ ਹੈ:
- “ਉੱਪਰ ਦੇਖੋ ਅਤੇ ਲਾਈਵ!” ਸਾਵਧਾਨੀ ਵਰਤੋ ਅਤੇ ਓਵਰਹੈੱਡ ਬਿਜਲਈ ਲਾਈਨਾਂ ਦੇ ਨੇੜੇ ਧਾਤੂ ਦੇ ਗੁਬਾਰਿਆਂ ਨਾਲ ਜਸ਼ਨ ਮਨਾਉਣ ਤੋਂ ਪਰਹੇਜ਼ ਕਰੋ।
- ਇਹ ਯਕੀਨੀ ਬਣਾਓ ਕਿ ਹੀਲੀਅਮ ਨਾਲ ਭਰੇ ਧਾਤੂ ਦੇ ਗੁਬਾਰੇ ਸੁਰੱਖਿਅਤ ਢੰਗ ਨਾਲ ਅਜਿਹੇ ਭਾਰ ਨਾਲ ਬੰਨ੍ਹੇ ਹੋਏ ਹਨ , ਜੋ ਉਹਨਾਂ ਨੂੰ ਉੱਡਣ ਤੋਂ ਰੋਕਣ ਲਈ ਕਾਫ਼ੀ ਭਾਰੇ ਹੈ। ਕਦੇ ਵੀ ਭਾਰ ਨਾ ਹਟਾਓ।
- ਜਦੋਂ ਵੀ ਸੰਭਵ ਹੋਵੇ, ਧਾਤੂ ਦੇ ਗੁਬਾਰੇ ਘਰ ਦੇ ਅੰਦਰ ਰੱਖੋ। ਹਰੇਕ ਵਿਅਕਤੀ ਦੀ ਸੁਰੱਖਿਆ ਲਈ , ਕਦੇ ਵੀ ਧਾਤੂ ਦੇ ਗੁਬਾਰਿਆਂ ਨੂੰ ਬਾਹਰ ਨਾ ਛੱਡੋ।
- ਧਾਤੂ ਦੇ ਗੁਬਾਰਿਆਂ ਨੂੰ ਇਕੱਠੇ ਨਾ ਬੰਨ੍ਹੋ।
- ਕਦੇ ਵੀ ਕਿਸੇ ਅਜਿਹੀ ਕਿਸਮ ਦੇ ਗੁਬਾਰੇ, ਪਤੰਗ ਜਾਂ ਖਿਡੌਣੇ ਨੂੰ ਮੁੜ-ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ, ਜੋ ਬਿਜਲੀ ਦੀ ਲਾਈਨ ਵਿੱਚ ਫਸ ਜਾਂਦਾ ਹੈ। ਇਸਨੂੰ ਇਕੱਲੇ ਛੱਡੋ, ਅਤੇ ਸਮੱਸਿਆ ਦੀ ਰਿਪੋਰਟ ਕਰਨ ਲਈ ਤੁਰੰਤ PG&E ਨੂੰ 1-800-743-5000 ‘ਤੇ ਕਾਲ ਕਰੋ।
- ਕਦੇ ਵੀ ਅਜਿਹੀ ਪਾਵਰ ਲਾਈਨ ਦੇ ਨੇੜੇ ਨਾ ਜਾਓ, ਜੋ ਜ਼ਮੀਨ ‘ਤੇ ਡਿੱਗ ਗਈ ਹੋਵੇ ਜਾਂ ਹਵਾ ਵਿੱਚ ਲਟਕ ਰਹੀ ਹੋਵੇ। ਹਮੇਸ਼ਾ ਇਹ ਮੰਨ ਲਓ ਕਿ ਡਿੱਗੀਆਂ ਬਿਜਲਈ ਲਾਈਨਾਂ ਊਰਜਾਵਾਨ ਅਤੇ ਬਹੁਤ ਖਤਰਨਾਕ ਹੁੰਦੀਆਂ ਹਨ। ਦੂਰ ਰਹੋ, ਦੂਜਿਆਂ ਨੂੰ ਦੂਰ ਰੱਖੋ ਅਤੇ ਪੁਲਿਸ ਅਤੇ ਫਾਇਰ ਵਿਭਾਗਾਂ ਨੂੰ ਸੁਚੇਤ ਕਰਨ ਲਈ ਤੁਰੰਤ 911 ‘ਤੇ ਕਾਲ ਕਰੋ। ਇਸ ਵੈੱਬਸਾਈਟ pge.com/beprepared ‘ਤੇ ਹੋਰ ਸੁਝਾਅ ਮਿਲ ਸਕਦੇ ਹਨ।
Crossings TV Asian Television – Home to Asian Americans