
PG&E ਸੀਮਿਤ ਵਿੱਤੀ ਸੰਸਾਧਨਾਂ ਵਾਲੇ ਗਾਹਕਾਂ ਵਿੱਚ EV ਨੂੰ ਅਪਣਾਉਣ ਦੀ ਗਤੀ ਵਧਾ ਰਹੇ ਹਨ
ਓਕਲੈਂਡ, ਕੈਲੀ.— ਇਲੈਕਟ੍ਰਿਕ ਵਾਹਨ (EV) California ਦੇ ਜਲਵਾਯੂ ਟੀਚੇ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹਨ ਅਤੇ ਗਾਹਕਾਂ ਲਈ ਬਿਜਲੀ ਦੀਆਂ ਦਰਾਂ ਘਟਾਉਣ ਵਿੱਚ ਮਦਦ ਕਰ ਸਕਦੇ ਹਨ, ਪਰ ਖੋਜ ਤੋਂ ਪਤਾ ਲੱਗਾ ਹੈ ਕਿ ਘੱਟ-ਆਮਦਨੀ ਵਾਲੀਆਂ ਬਰਾਦਰੀਆਂ ਦੇ ਡਰਾਈਵਰਾਂ ਲਈ EV ਨੂੰ ਖਰੀਦਣ ਦੀ ਲਾਗਤ ਇੱਕ ਚੁਣੌਤੀ ਬਣ ਸਕਦੀ ਹੈ।Pacific Gas and Electric Company (PG&E) ਸੀਮਿਤ ਵਿੱਤੀ ਸੰਸਾਧਨ ਵਾਲੇ ਗਾਹਕਾਂ ਲਈ EV ਦੀ ਮਾਲਕੀ ਨੂੰ ਜ਼ਿਆਦਾ ਕਿਫਾਇਤੀ ਬਣਾਉਣ ਲਈ ਕਾਰਵਾਈ ਕਰ ਰਹੀ ਹੈ।
PG&E ਨੇ Pre-Owned EV Rebate Program ਦੇ ਦੁਆਰਾ ਆਮਦਨੀ-ਪਾਤਰਤਾ ਵਾਲੇ 13,000 ਤੋਂ ਜ਼ਿਆਦਾ ਗਾਹਕਾਂ ਲਈ EV ਨੂੰ ਚਲਾਉਣਾ ਪਹਿਲਾਂ ਹੀ ਵਾਸਤਵਿਕ ਬਣਾਉਣ ‘ਚ ਮਦਦ ਕੀਤੀ ਹੈ, ਅਤੇ ਹੋਰ ਵੀ ਕਈ ਹਜ਼ਾਰ ਲੋਕਾਂ ਨੂੰ ਆਪਣੇ ਘਰਾਂ ਵਿੱਚ ਚਾਰਜਿੰਗ ਇਨਫ੍ਰਾਸਟ੍ਰੱਕਚਰ ਦੀਆਂ ਸਪਸ਼ਟ ਲਾਗਤਾਂ ਨੂੰ ਘਟਾਉਣ ਲਈ ਇਨਸੈਂਟਿਵ ਤੋਂ ਫਾਇਦਾ ਹੋਇਆ ਹੈ।
ਸੀਮਿਤ ਸੰਸਾਧਨਾਂ ਵਾਲੇ ਜ਼ਿਆਦਾ ਡਰਾਈਵਰਾਂ ਨੂੰ EV ਪ੍ਰਾਪਤ ਕਰਨ ਵਿੱਚ ਮਦਦ ਲਈ ਇਕ੍ਵਿਟੀ ਗੈਪ ਨੂੰ ਬੰਦ ਕਰਨਾ PG&E ਦੇ ਪੂਰੇ ਸੇਵਾ ਖੇਤਰ ਵਿੱਚ EV ਨੂੰ ਅਪਣਾਉਣ ਦੀ ਗਤੀ ਨੂੰ ਤੇਜ਼ ਕਰਨ ਅਤੇ PG&E ਦੇ 2030 ਤਕ 3 ਮਿਲੀਅਨ EV ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਟੀਚੇ ਲਈ ਬਹੁਤ ਜ਼ਰੂਰੀ ਹੈ। EV ਆਵਾਜਾਈ ਤੋਂ ਹੋਣ ਵਾਲੀ ਕਾਰਬਨ ਨਿਕਾਸੀ ਨੂੰ ਘਟਾ ਕੇ ਹਵਾ ਦੀ ਗੁਣਵੱਤਾ ਨੂੰ ਬੇਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, PG&E ਦਾ ਅਨੁਮਾਨ ਹੈ ਕਿ ਗਰਿੱਡ ਨਾਲ ਜੁੜਨ ਵਾਲੇ ਅਗਲੇ ਇੱਕ ਮਿਲੀਅਨ EVs ਨਾਲ ਰਿਹਾਇਸ਼ੀ ਬਿਜਲੀ ਦਰਾਂ ਨੂੰ 2% ਤੋਂ 3% ਤਕ ਘਟਾਉਣ ਵਿੱਚ ਮਦਦ ਮਿਲੇਗੀ ਜੋ ਜ਼ਿਆਦਾ ਗਾਹਕਾਂ ਵਿੱਚ ਨਿਸ਼ਚਿਤ ਕਾਰਜ-ਪ੍ਰਣਾਲੀਆਂ ਅਤੇ ਰੱਖ-ਰਖਾਅ ਲਾਗਤਾਂ ਨੂੰ ਫੈਲਾ ਕੇ ਕੀਤਾ ਜਾਵੇਗਾ।
“ਅਸੀਂ ਆਪਣੇ ਸਾਰੇ ਗਾਹਕਾਂ ਲਈ EV ਅਤੇ ਚਾਰਜਿੰਗ ਇਨਫ੍ਰਾਸਟ੍ਰੱਕਚਰ ਤਕ ਪਹੁੰਚ ਨੂੰ ਸੁਧਾਰ ਕੇ ਸ਼ਾਨਦਾਰ ਤਰੱਕੀ ਕੀਤੀ ਹੈ, ਅਜਿਹੇ ਗਾਹਕਾਂ ਸਮੇਤ ਜਿਹਨਾਂ ਨੇ ਸ਼ਾਇਦ ਸੋਚਿਆ ਹੋਵੇ ਕਿ EV ਦੀ ਲਾਗਤ ਕਰਕੇ ਇਸ ਨੂੰ ਖਰੀਦਣਾ ਸੰਭਵ ਨਹੀਂ ਸੀ। California ਦੇ ਜਲਵਾਯੂ ਟੀਚੇ ਪੂਰੇ ਕਰਨ ਲਈ EV ਬਹੁਤ ਜ਼ਰੂਰੀ ਹਨ ਅਤੇ ਇਹ ਬਿਜਲੀ ਦੀਆਂ ਕੀਮਤਾਂ ਨੂੰ ਘਟਾਉਣ ਦਾ ਜ਼ਰੀਆ ਵੀ ਬਣਦੇ ਹਨ” ਲੀਡੀਆ ਕ੍ਰੇਫਟਾ, ਸੀਨੀਅਰ ਡਾਈਰੈਕਟਰ, ਇਲੈਕਟ੍ਰਿਫਿਕੇਸ਼ਨ ਐਂਡ ਡਿਕਾਰਬਨਾਈਜ਼ੇਸ਼ਨ ਫੋਰ PG&E ਨੇ ਕਿਹਾ।
“ਇਸ ਤੋਂ ਇਲਾਵਾ, ਗਾਹਕ ਅਜਿਹੇ ਸਮੇਂ ਦੌਰਾਨ ਆਪਣੀ EV ਚਾਰਜਿੰਗ ਦਾ ਪ੍ਰਬੰਧ ਕਰ ਸਕਦੇ ਹਨ ਜਦੋਂ ਬਿਜਲੀ ਦੀ ਮੰਗ ਅਤੇ ਕੀਮਤਾਂ ਘੱਟ ਹਨ, ਜਿਸ ਨਾਲ ਉਹਨਾਂ ਨੂੰ ਅਜਿਹੇ ਗਾਹਕਾਂ ਲਈ $1.88 ਪ੍ਰਤੀ ਗੈਲਨ ਗੈਸ ਜਿੰਨੀ ਘੱਟ ਦਰ ‘ਤੇ ਚਾਰਜ ਕਰਨ ਦੀ ਇਜਾਜ਼ਤ ਮਿਲਦੀ ਹੈ ਜੋ ਆਮਦਨੀ-ਪਾਤਰ ਦਰ ਅਨੁਸਾਰ ਛੋਟ ਪ੍ਰਾਪਤ ਕਰਦੇ ਹਨ, ਜਦਕਿ ਗਰਿੱਡ ‘ਤੇ ਦਬਾਅ ਵੀ ਘਟਾਉਂਦੇ ਹਨ,” ਕ੍ਰੇਫਟਾ ਨੇ ਅੱਗੇ ਕਿਹਾ।
EV ਦੀ ਮਾਲਕੀ ਨੂੰ ਹੋਰ ਕਿਫਾਇਤੀ ਬਣਾਉਣਾ
PG&E ਦੇ ਸੇਵਾ ਖੇਤਰ ਵਿੱਚ ਲਗਭਗ 700,000 EV ਹਨ, ਜੋ ਦੇਸ਼ ਦੇ ਅੱਠ EV ਵਿੱਚੋਂ ਇੱਕ ਦੀ ਨੁਮਾਇੰਦਗੀ ਕਰਦੇ ਹਨ। ਹਾਲ ਹੀ ਦੇ ਡੇਟਾ ਦੇ ਮੁਤਾਬਕ, California ਦੀ EV ਵਿਕਰੀ 2024 ਵਿੱਚ ਚੌਥੇ ਸਾਲ ਵੀ ਲਗਾਤਾਰ ਵਧੀ ਸੀ, ਜਿਸ ਨੇ ਪਿਛਲੇ ਸਾਲ ਪ੍ਰਦੇਸ਼ ਵਿੱਚ ਵਿਕੇ ਸਾਰੇ ਨਵੇਂ ਵਾਹਨਾਂ ਦੇ ਲਗਭਗ 25% ਦੀ ਨੁਮਾਇੰਦਗੀ ਕੀਤੀ। ਹਾਲਾਂਕਿ, UCLA ਦੇ ਲਸਕਿਨ ਸੈਂਟਰ ਫੋਰ ਇਨੋਵੇਸ਼ਨ ਤੋਂ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਪਿਛੜੀਆਂ ਬਰਾਦਰੀਆਂ EV ਦੇ ਪਰਿਵਰਤਨ ਦੀ ਗਤੀ ਅਨੁਸਾਰ ਨਹੀਂ ਚੱਲ ਰਹੀਆਂ ਹਨ ਕਿਉਂਕਿ ਉਹਨਾਂ ਕੋਲ ਅਕਸਰ ਇਨਸੈਂਟਿਵ ਅਤੇ ਚਾਰਜਿੰਗ ਇਨਫ੍ਰਾਸਟ੍ਰੱਕਚਰ ਤਕ ਪਹੁੰਚ ਨਹੀਂ ਹੁੰਦੀ ਹੈ।
PG&E ਭਿੰਨ-ਭਿੰਨ ਤਰ੍ਹਾਂ ਦੇ ਸੰਸਾਧਨ ਪੇਸ਼ ਕਰਦੇ ਹਨ–ਜਿਹਨਾਂ ਵਿੱਚ ਆਮਦਨੀ-ਪਾਤਰ ਗਾਹਕਾਂ ਲਈ ਛੋਟ, ਇਨਸੈਂਟਿਵ ਅਤੇ EV-ਕੇਂਦਰਿਤ ਰੇਟ ਪਲਾਨ ਸ਼ਾਮਲ ਹਨ–ਜੋ EV ਮਾਲਕੀ ਦੀ ਕੁੱਲ ਲਾਗਤ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ, ਪ੍ਰਤੱਖ, ਚਾਰਜਿੰਗ ਅਤੇ ਚਾਰਜਰ ਇੰਸਟਾਲ ਕਰਨ ਦੀਆਂ ਲਾਗਤਾਂ ਸਮੇਤ।
Pre-Owned EV Rebate Program $4,000 ਤਕ ਭੁਗਤਾਨ ਵਾਪਸ ਦਿੰਦਾ ਹੈ ਜਦੋਂ ਆਮਦਨੀ-ਪਾਤਰ ਗਾਹਕ ਇੱਕ EV ਨੂੰ ਖਰੀਦਦੇ ਹਨ ਜਾਂ ਵਰਤੇ ਗਏ EV ਨੂੰ ਲੀਜ਼ ‘ਤੇ ਲੈਂਦੇ ਹਨ। ਫਰਵਰੀ 2023 ਵਿੱਚ ਲਾਂਚ ਹੋਣ ਤੋਂ ਬਾਅਦ, ਪ੍ਰੋਗਰਾਮ ਨੇ 13,000 ਤੋਂ ਵੱਧ ਛੋਟ ਭੁਗਤਾਨ ਜਾਰੀ ਕੀਤੇ ਹਨ ਅਤੇ $29 ਮਿਲੀਅਨ ਤੋਂ ਵੱਧ ਲਾਭ ਪ੍ਰਦਾਨ ਕੀਤੇ ਹਨ। ਆਮਦਨੀ ਪਾਤਰਤਾ ਪੂਰੀ ਕਰਨ ਵਾਲੇ PG&E ਗਾਹਕਾਂ ਲਈ ਵਾਧੂ $50 ਮਿਲੀਅਨ ਫੰਡਿੰਗ ਹਾਲੇ ਵੀ ਉਪਲਬਧ ਹੈ।
EV ਪਰਿਵਰਤਨ ਨੂੰ ਮਜ਼ਬੂਤ ਬਣਾਉਣਾ
PG&E ਕੋਲ ਅਜਿਹੇ ਪ੍ਰੋਗਰਾਮ ਹਨ ਜੋ EV ਨੂੰ ਚਲਾਉਣ ਦੀ ਸਮੁੱਚੀ ਲਾਗਤ ਨੂੰ ਘਟਾਉਣ ਵਿੱਚ ਮਦਦ ਲਈ ਘਰ-ਵਿੱਚ EV ਚਾਰਜਰ ਨੂੰ ਇੰਸਟਾਲ ਕਰਨ ਦੀ ਲਾਗਤ ਘਟਾ ਸਕਦੇ ਹਨ।
PG&E ਦਾ ਰਿਹਾਇਸ਼ੀ ਚਾਰਜਿੰਗ ਸਲਿਊਸ਼ਨ ਪਾਇਲਟ ਗਾਹਕਾਂ ਨੂੰ ਮਨਜ਼ੂਰਸ਼ੁਦਾ ਪੱਧਰ 2 ਵਾਲੇ ਰਿਹਾਇਸ਼ੀ ਚਾਰਜਿੰਗ ਉਪਕਰਣਾਂ ‘ਤੇ ਖਰੀਦ ਤੋਂ ਬਾਅਦ 50% ਦੀ ਛੋਟ ਪ੍ਰਦਾਨ ਕਰਦਾ ਹੈ ਜੋ ਕਿ ਮੌਜੂਦਾ 240-ਵੋਲਟ ਆਊਟਲੇਟ ਦੀ ਵਰਤੋਂ ਕਰ ਸਕਦਾ ਹੈ ਅਤੇ ਮਹਿੰਗੇ ਬਿਜਲੀ ਅੱਪਗਰੇਡ ਕਰਨ ਦੀ ਲੋੜ ਨੂੰ ਖਤਮ ਕਰ ਸਕਦਾ ਹੈ। ਆਮਦਨੀ-ਪਾਤਰ ਗਾਹਕ ਉਪਕਰਨ ਦੇ ਖਰੀਦ ਮੁੱਲ ਦੇ 100% ‘ਤੇ ਮੱਲ-ਨਿਰਧਾਰਨ ਕੀਤੀ ਛੋਟ ਪ੍ਰਾਪਤ ਕਰ ਸਕਦੇ ਹਨ। ਪਾਇਲਟ ਨੂੰ California ਦੇ ਲੋ ਕਾਰਬਨ ਫਿਊਲ ਸਟੈਂਡਰਡ (LCFS) ਪ੍ਰੋਗਰਾਮ ਦੁਆਰਾ ਫੰਡ ਦਿੱਤਾ ਜਾਂਦਾ ਹੈ।
EV ਚਾਰਜ ਮੈਨੇਜਰ ਅਜਿਹੇ ਸਮੇਂ ‘ਤੇ ਚਾਰਜਿੰਗ ਸ਼ੈਡਿਊਲ ਕਰਕੇ ਜਦੋਂ ਬਿਜਲੀ ਦੀਆਂ ਕੀਮਤਾਂ ਅਤੇ ਗਰਿੱਡ ਦੀ ਮੰਗ ਘੱਟ ਹੋਵੇ, ਗਾਹਕਾਂ ਦੀਆਂ EV ਚਾਰਜਿੰਗ ਲਾਗਤਾਂ ‘ਤੇ ਬਚਤ ਕਰਨ ਵਿੱਚ ਮਦਦ ਕਰ ਸਕਦੇ ਹਨ। ਪ੍ਰੋਗਰਾਮ—ਵਰਤਮਾਨ ਸਮੇਂ ‘ਤੇ ਸਾਂਟਾ ਕਲੈਰਾ, ਕੋਂਟ੍ਰਾ ਕੋਸਟਾ ਅਤੇ ਅਲਮੇਡਾ ਕਾਉਂਟੀਆਂ ਵਿੱਚ ਪਾਤਰਤਾ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ PG&E ਗਾਹਕਾਂ ਲਈ ਉਪਲਬਧ ਹੈ—ਵਿਅਕਤੀਗਤ ਤੌਰ ‘ਤੇ ਤਿਆਰ ਕੀਤਾ ਡੈਸ਼ਬੋਰਡ ਪ੍ਰਦਾਨ ਕਰਦਾ ਹੈ ਜਿਸ ਵਿੱਚ ਚਾਰਜਿੰਗ ਆਦਤਾਂ, ਲਾਗਤਾਂ, ਬੈਟਰੀ ਦੀ ਵਰਤੋਂ ਅਤੇ ਬੈਟਰੀ ਦੀ ਸਮਰੱਥਾ ਲਈ ਸੂਝ-ਬੂਝ ਦਿੱਤੀ ਜਾਂਦੀ ਹੈ। ਭਾਗੀਦਾਰਾਂ ਨੂੰ ਪ੍ਰੋਗਰਾਮ ਵਿੱਚ ਘੱਟੋ-ਘੱਟ ਤਿੰਨ ਮਹੀਨਿਆਂ ਲਈ ਬਣੇ ਰਹਿਣ ਤੋਂ ਬਾਅਦ ਅਤੇ ਘੱਟੋ-ਘੱਟ 50% ਸਮੇਂ ਲਈ ਪਲੇਟਫਾਰਮ ਨਾਲ ਜੁੜੇ ਰਹਿਣ ਲਈ $75 ਟੈਂਗੋ ਗਿਫਟ ਕਾਰਡ ਮਿਲਦਾ ਹੈ।
ਆਉਣ ਵਾਲੇ ਸਾਲ ਵਿੱਚ, PG&E ਦੀ ਦੋ ਵਾਧੂ EV ਚਾਰਜਿੰਗ ਪਾਇਲਟਾਂ ਦੀ ਘੋਸ਼ਣਾ ਕਰਨ ਦੀ ਯੋਜਨਾ ਹੈ ਜਿਹਨਾਂ ਨੂੰ California ਦੇ LCFS ਪ੍ਰੋਗਰਾਮ ਦੁਆਰਾ ਵਿੱਤ-ਪੋਸ਼ਣ ਲਈ ਅਧਿਕਾਰ ਦਿੱਤਾ ਗਿਆ ਸੀ।
- ਕਿਫਾਇਤੀ ਪਬਲਿਕ ਚਾਰਜਿੰਗ ਪਾਇਲਟ ਇੱਕ ਪ੍ਰੀਪੇਡ ਡੈਬਿਟ ਕਾਰਡ ਦੇ ਦੁਆਰਾ ਚਾਰਜਿੰਗ ਕ੍ਰੈਡਿਟ ਪ੍ਰਦਾਨ ਕਰਦਾ ਹੈ, ਤਾਂ ਜੋ ਆਮਦਨੀ-ਪਾਤਰ ਗਾਹਕਾਂ ਨੂੰ ਪਬਲਿਕ ਚਾਰਜਿੰਗ ਸਟੇਸ਼ਨਾਂ ‘ਤੇ ਆਪਣੇ EV ਨੂੰ ਚਾਰਜ ਕਰਨ ਦੀਆਂ ਕੁਝ ਲਾਗਤਾਂ ਕਵਰ ਕਰਨ ਵਿੱਚ ਮਦਦ ਮਿਲੇ।
- ਪੈਨਲ ਐਂਡ ਫਲੈਕਸਿਬਲ ਇਲੈਕਟ੍ਰਿਫਿਕੇਸ਼ਨ ਸਪੋਰਟ ਪਾਇਲਟ ਇਲੈਕਟ੍ਰਿਕਲ ਪੈਨਲ ਅੱਪਗਰੇਡਾਂ ਅਤੇ ਅਜਿਹੇ ਹੋਰ ਪਾਤਰ ਬਣਦੇ ਸਹਾਇਕ ਉਪਕਰਣ ਲਈ ਇਨਸੈਂਟਿਵ ਪੇਸ਼ ਕਰਦਾ ਹੈ ਜਿਸਦੀ ਲੋੜ ਘੱਟ-ਆਮਦਨੀ ਵਾਲੇ ਗਾਹਕਾਂ ਨੂੰ ਆਪਣੇ ਘਰਾਂ ਵਿੱਚ ਇੱਕ EV ਚਾਰਜਰ ਇੰਸਟਾਲ ਕਰਨ ਲਈ ਹੁੰਦੀ ਹੈ।
EV ਦਰਾਂ ਅਤੇ ਵਾਧੂ ਸੰਸਾਧਨ
PG&E ਕੋਲ ਤਿੰਨ ਰੇਟ ਪਲਾਨ ਹਨ ਜਿਸ ਨਾਲ EV ਡਰਾਈਵਰਾਂ ਨੂੰ ਆਪਣੀਆਂ ਬਿਜਲੀ ਦੀਆਂ ਲਾਗਤਾਂ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇਹਨਾਂ ਟਾਈਮ-ਔਫ-ਯੂਜ਼ ਰੇਟ ਪਲਾਨਾਂ ਦੇ ਨਾਲ, ਜਿਹੜੇ ਗਾਹਕ ਆਪਣੇ EV ਨੂੰ ਔਫ-ਪੀਕ ਸਮੇਂ ਦੌਰਾਨ ਚਾਰਜ ਕਰਦੇ ਹਨ ਆਪਣੀ ਸਮੁੱਚੀ ਬਿਜਲੀ ਦੀ ਲਾਗਤ ਨੂੰ ਘਟਾ ਸਕਦੇ ਹਨ।
PG&E ਦੀ EV2-A ਕੀਮਤ ਉੱਤੇ, ਜਿਹੜੇ ਗਾਹਕ ਆਮਦਨੀ-ਯੋਗ California Alternate Rates for Energy (CARE) ਅਤੇ Family Electric Rate Assistance ਮਾਸਿਕ ਛੋਟਾਂ ਲਈ ਪਾਤਰ ਬਣਦੇ ਹਨ, ਆਪਣੇ EV ਨੂੰ ਪੰਪ ‘ਤੇ $1.88 ਪ੍ਰਤੀ ਗੈਲਨ ਦੇ ਬਰਾਬਰ ਦਰ ‘ਤੇ ਚਾਰਜ ਕਰ ਸਕਦੇ ਹਨ ਜਦੋਂ ਉਹ ਰਾਤ ਦੇ ਬਾਰ੍ਹਾਂ ਅਤੇ 3 ਵਜੇ ਦੇ ਵਿੱਚਕਾਰ ਚਾਰਜ ਕਰਦੇ ਹਨ। EV ਕੀਮਤ ਤੁਲਨਾ ਟੂਲ ਗਾਹਕਾਂ ਲਈ ਸਭ ਤੋਂ ਵਧੀਆ ਕੰਮ ਕਰਨ ਵਾਲਾ ਰੇਟ ਪਲਾਨ ਲੱਭਣ ਵਿੱਚ ਮਦਦ ਕਰ ਸਕਦਾ ਹੈ।
“ਇੱਥੇ ਬਚਤ ਦੇ ਵਾਸਤਵਿਕ ਮੌਕੇ ਹਨ ਜੋ ਸੀਮਿਤ ਸੰਸਾਧਨਾਂ ਵਾਲੇ ਗਾਹਕਾਂ ਲਈ EV ਮਾਲਕੀ ਦੀਆਂ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਘਰ ਵਿੱਚ ਚਾਰਜਿੰਗ ਤਕ ਪਹੁੰਚ ਹੋਣ ਵਾਲਾ ਇੱਕ ਆਮਦਨੀ-ਪਾਤਰ ਗਾਹਕ CARE ਛੋਟ ਅਤੇ ਔਫ-ਪੀਕ EV ਚਾਰਜਿੰਗ ਦਰਾਂ ਦੇ ਨਾਲ, ਆਪਣੇ ਵਾਹਨ ਨੂੰ ਗੈਸੋਲੀਨ ਦੇ ਨਾਲ ਚਲਾਉਣ ਦੀ ਲਾਗਤ ਦੀ ਤੁਲਨਾ ਵਿੱਚ 57% ਬਚਤ ਕਰ ਸਕਦਾ ਹੈ। ਇੱਕ CARE ਗਾਹਕ ਜੋ ਪਬਲਿਕ ਚਾਰਜਿੰਗ ਦੀ ਵਰਤੋਂ ਸਿਰਫ਼ ਪੁੱਜਣਯੋਗ ਪਬਲਿਕ ਚਾਰਜਿੰਗ ਪ੍ਰੋਗਰਾਮ ਦੇ ਦੁਆਰਾ ਕਰਦਾ ਹੈ, ਦੋ ਸਾਲਾਂ ਲਈ 100% ਤਕ ਬਚਤ ਕਰ ਸਕਦਾ ਹੈ,” ਕ੍ਰੇਫਟਾ ਨੇ ਕਿਹਾ।
ਜਿਹੜੇ ਗਾਹਕ EV ਦੀ ਮਾਲਕੀ ਬਾਰੇ ਹੋਰ ਪਤਾ ਲਗਾਉਣਾ ਚਾਹੁੰਦੇ ਹਨ, ਉਹਨਾਂ ਨੂੰ ਵਾਹਨਾਂ ਨੂੰ ਬ੍ਰਾਊਜ਼ ਕਰਨ, ਇਨਸੈਂਟਿਵ ਲੱਭਣ, ਚਾਰਜਿੰਗ ਸਟੇਸ਼ਨਾਂ ਦਾ ਪਤਾ ਲਗਾਉਣ ਲਈ PG&E ਦੇ EV ਬੱਚਤ ਕੈਲਕੁਲੇਟਰ ਦੀ ਜਾਂਚ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
PG&E ਬਾਰੇ
Pacific Gas and Electric Company, PG&E Corporation (NYSE:PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।