
ਗ੍ਰਾਂਟ ਨਾਲ ਜੱਦੀ ਸ਼ਹਿਰ ਦੇ ਰੈਸਟੋਰੈਂਟਾਂ, ਵਪਾਰਕ ਕੈਟਰਰਜ਼ ਨੂੰ ਲੰਮੀ-ਮਿਆਦ ਦੀ ਸਫਲਤਾ ਵਿੱਚ ਮਦਦ ਮਿਲਦੀ ਹੈ
ਓਕਲੈਂਡ, ਕੈਲੀਫੋਰਨੀਆ। — ਇਸ ਸਾਲ, ਵੱਡੀ ਗਿਣਤੀ ਵਿੱਚ ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਰੈਸਟੋਰੈਂਟਾਂ ਅਤੇ ਵਪਾਰਕ ਕੈਟਰਰਜ਼ ਨੂੰ ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ (California Restaurant Foundation, CRF) ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E ਫਾਊਂਡੇਸ਼ਨ) ਤੋਂ ਗ੍ਰਾਂਟ ਪ੍ਰਾਪਤ ਹੋ ਰਹੀ ਹੈ। ਗ੍ਰਾਂਟਾਂ ਦੀ ਵਰਤੋਂ ਉਪਕਰਨ ਦੇ ਅਪਗ੍ਰੇਡ, ਮਜ਼ਦੂਰਾਂ ਦੀ ਸਿਖਲਾਈ ਅਤੇ ਹੋਰ ਕੰਮਾਂ ਵਿੱਚ ਨਿਵੇਸ਼ ਕਰਨ ਲਈ ਕੀਤੀ ਜਾਵੇਗੀ। ਇਹ ਲੰਬੇ ਸਮੇਂ ਦੀ ਵਪਾਰਕ ਸਫਲਤਾ ਲਈ ਮੂਲ ਰੈਸਟੋਰੈਂਟਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ਤਾਂ ਜੋ ਉਹ ਸਥਾਨਕ ਆਰਥਿਕਤਾਵਾਂ ਅਤੇ ਭਾਈਚਾਰੇ ਵਿੱਚ ਯੋਗਦਾਨ ਪਾਉਣਾ ਜਾਰੀ ਰੱਖ ਸਕਣ।
ਇਸ ਸਾਲ PG&E ਫਾਊਂਡੇਸ਼ਨ ਦਾ $1.1 ਮਿਲੀਅਨ ਦਾ ਦਾਨੀ ਯੋਗਦਾਨ 188 ਜੱਦੀ ਰੈਸਟੋਰੈਂਟਾਂ ਨੂੰ $5,000 ਗ੍ਰਾਂਟ ਫੰਡ ਕਰ ਰਿਹਾ ਹੈ। Pacific Gas and Electric Company’s (PG&E) ਸੇਵਾ ਖੇਤਰ ਦੇ 29 ਦੇਸ਼ਾਂ ਵਿੱਚ ਗ੍ਰਾਂਟ ਪ੍ਰਾਪਤਕਰਤਾ ਹਨ। ਇਹ ਯੋਗਦਾਨ CRF ਲਈ ਸੰਚਾਲਨ ਸਮਰਥਨ ਵੀ ਪ੍ਰਦਾਨ ਕਰਦਾ ਹੈ, ਜੋ ਗ੍ਰਾਂਟ ਪ੍ਰੋਗਰਾਮ ਦਾ ਪ੍ਰਬੰਧ ਕਰਦਾ ਹੈ। ਫੰਡਿੰਗ PG&E ਸ਼ੇਅਰਧਾਰਕਾਂ ਤੋਂ ਆਉਂਦੀ ਹੈ, ਨਾ ਕਿ ਗਾਹਕਾਂ ਤੋਂ।
ਇਸ ਸਾਲ ਗ੍ਰਾਂਟ ਪ੍ਰਾਪਤਕਰਤਾਵਾਂ ਦੀ ਵਧੀ ਹੋਈ ਸੰਖਿਆ ਪਿਛਲੇ ਸਾਲ 154 ਤੋਂ ਵੱਧ ਗਈ ਹੈ। ਇਸਦਾ ਮਤਲਬ ਹੈ ਕਿ CRF ਦੇ ਰੈਸਟੋਰੈਂਟਸ ਕੇਅਰ ਰੇਜ਼ੀਲਿਅੰਸ ਫੰਡ ਨਾਲ ਹੋਰ ਜ਼ਿਆਦਾ ਰੈਸਟੋਰੈਂਟਾਂ ਨੂੰ ਮਦਦ ਮਿਲੇਗੀ। ਗ੍ਰਾਂਟ ਫੰਡਾਂ ਦੀ ਵਰਤੋਂ ਉਪਕਰਨ ਅਤੇ ਤਕਨੀਕ ਦੇ ਅਪਗ੍ਰੇਡਾਂ, ਅਣਚਿਤਵੀਆਂ ਮੁਸ਼ਕਲਾਂ, ਕਰਮਚਾਰੀ ਨੂੰ ਬਣਾਏ ਰੱਖਣ ਲਈ ਬੋਨਸ ਅਤੇ ਸਿਖਲਾਈ ਜਾਂ ਭੁਗਤਾਨ ਕਰਨ ਵਿੱਚ ਮਦਦ ਲਈ ਕੀਤੀ ਜਾ ਸਕਦੀ ਹੈ। ਇਸਦਾ ਟੀਚਾ ਰੈਸਟੋਰੈਂਟ ਦੇ ਮਾਲਕਾਂ ਦੀ ਆਪਣੇ ਵਪਾਰ ਅਤੇ ਲੋਕਾਂ ਵਿੱਚ ਨਿਵੇਸ਼ ਕਰਨ ਲਈ ਮਦਦ ਕਰਨਾ ਹੈ।
ਪੰਜ ਸਥਾਨਾਂ ਤੋਂ ਘੱਟ ਅਤੇ $3 ਮਿਲੀਅਨ ਤੋਂ ਘੱਟ ਮਾਲੀਆ ਵਾਲੇ ਰੈਸਟੋਰੈਂਟ ਦੇ ਮਾਲਕ ਜੋ ਕਿ California ਦੇ ਨਿਵਾਸੀ ਹਨ ਉਹਨਾਂ ਲਈ ਅਨੁਦਾਨ ਉਪਲਬਧ ਕਰਵਾਏ ਗਏ ਸਨ।
“ਇਹ ਗ੍ਰਾਂਟ ਇੱਕ ਅਸ਼ੀਰਵਾਦ ਹੈ। ਮੈਂ ਆਪਣਾ ਰੈਸਟੋਰੈਂਟ ਕਿਸੇ ਬਚਤ ਦੇ ਬਿਨਾਂ ਖੋਲ੍ਹਿਆ, ਕੋਈ ਰਸਮੀ ਸਿਖਲਾਈ ਨਹੀਂ ਲਿੱਤੀ – ਬਸ ਲੋਕਾਂ ਨੂੰ ਖੁਆਉਣ ਦਾ ਜੋਸ਼ ਅਤੇ ਪਰਿਵਾਰ ਦੇ ਕੁਝ ਬਹੁਤ ਜ਼ਿਆਦਾ ਸਮਰਥਨ ਦੇਣ ਵਾਲੇ ਲੋਕਾਂ ਦਾ ਸਾਥ ਸੀ। ਅੱਜ, ਸਾਡੇ ਕੋਲ ਵਫ਼ਾਦਾਰ ਟੀਮ ਅਤੇ ਬਰਾਦਰੀ ਦੇ ਨਾਲ ਪੂਰੀ-ਸੇਵਾ ਵਾਲਾ ਰੈਸਟੋਰੈਂਟ ਹੈ। ਪਰ ਵੱਧ ਰਹੀਆਂ ਲਾਗਤਾਂ ਦੇ ਨਾਲ, ਅਜਿਹੇ ਉਪਕਰਨ ਅਤੇ ਅਪਗ੍ਰੇਡਾਂ ਵਿੱਚ ਨਿਵੇਸ਼ ਕਰਨਾ ਪਹਿਲਾਂ ਨਾਲੋਂ ਕਾਫੀ ਮੁਸ਼ਕਲ ਹੋ ਗਿਆ ਹੈ ਜੋ ਸਾਨੂੰ ਵਿਕਸਿਤ ਹੋਣ ਲਈ ਚਾਹੀਦੇ ਹਨ। ਇਹ ਸਾਥ ਜ਼ਿਆਦਾ ਕੁਸ਼ਲ ਬਣਨ, ਘਰ ਵਿੱਚ ਬਣਾਈਆਂ ਮਿਠਾਈਆਂ ਦੇ ਸਾਡੇ ਮੇਨੂ ਨੂੰ ਹੋਰ ਵੀ ਜ਼ਿਆਦਾ ਵੱਡਾ ਕਰਨ ਵਿੱਚ ਸਾਡੀ ਮਦਦ ਕਰੇਗਾ। ਇਹ ਸਾਨੂੰ ਲਚਕਸ਼ੀਲ ਬਣੇ ਰਹਿਣ ਅਤੇ ਆਪਣੇ ਮਨਪਸੰਦ ਕੰਮ ਕਰਦੇ ਰਹਿਣ ਲਈ ਸਾਨੂੰ ਤੇਜ਼ੀ ਦਿੰਦਾ ਹੈ,” ਡਾਨ ਬੋਰਸਟ, ਮੋਰੋ ਬੇਅ ਵਿੱਚ ਬੇਸਾਈਡ ਕੈਫੇ ਦੇ ਮਾਲਕ ਨੇ ਕਿਹਾ।
2021 ਤੋਂ ਲੈ ਕੇ, PG&E ਅਤੇ PG&E ਫਾਊਂਡੇਸ਼ਨ ਨੇ CRF ਦੇ ਰੈਸਟੋਰੈਂਟਸ ਕੇਅਰ ਰੇਜ਼ੀਲਿਅੰਸ ਫੰਡ ਵਿੱਚ $4.3 ਮਿਲੀਅਨ ਦਾ ਯੋਗਦਾਨ ਪਾਇਆ ਹੈ, ਜਿਸ ਨਾਲ $3,000 ਤੋਂ $5,000 ਤੱਕ ਦੀਆਂ ਗ੍ਰਾਂਟਾਂ ਮੁਹੱਈਆ ਕੀਤੀਆਂ ਗਈਆਂ ਹਨ। (PG&E ਦੇ ਸੇਵਾ ਖੇਤਰ ਵਿੱਚ ਪਿਛਲੇ ਗ੍ਰਾਂਟ ਪ੍ਰਾਪਤ ਕਰਨ ਵਾਲਿਆਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਸਾਡਾ “ਰਸੋਈ ਤੋਂ ਕਮਿਊਨਿਟੀ ਤੱਕ” ਵੀਡੀਓ ਦੇਖੋ।)
ਇਸ ਸਾਲ ਦੀ ਫੰਡਿੰਗ ਨਾਲ, PG&E ਨੇ ਉੱਤਰੀ ਅਤੇ ਕੇਂਦਰੀ California ਵਿੱਚ ਕੁੱਲ 863 ਰੈਸਟੋਰੈਂਟਾਂ ਅਤੇ ਕੇਟਰਰਾਂ ਲਈ ਹੁਣ ਗ੍ਰਾਂਟਾਂ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ।
“ਇਹ ਰੈਸਟੋਰੈਂਟ, ਜਿਹਨਾਂ ਵਿੱਚੋਂ ਕਈ ਪਰਿਵਾਰ ਦੀ ਮਾਲਕੀ ਵਾਲੇ ਹਨ, ਸਾਡੀਆਂ ਬਰਾਦਰੀਆਂ ਦੀ ਜਿੰਦ-ਜਾਨ ਹਨ। ਇਹ ਦੋਸਤਾਂ ਅਤੇ ਪਰਿਵਾਰਾਂ ਲਈ ਜਨਮਦਿਨ, ਗਰੈਜੁਏਸ਼ਨ ਦਿਹਾੜੇ ਦਾ ਜਸ਼ਨ ਮਨਾਉਣ ਅਤੇ ਪਿਆਰੀਆਂ ਯਾਦਾਂ ਨੂੰ ਸਜਾਉਣ ਵਾਸਤੇ ਇੱਕ ਇਕੱਠ ਸਥਾਨ ਹੈ। ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ ਦੇ ਨਾਲ ਭਾਈਵਾਲੀ ਕਰਕੇ ਇਹਨਾਂ ਹੋਮਟਾਊਨ ਰੈਸਟੋਰੈਂਟਾਂ ਨੂੰ ਵਧਣ-ਫੁੱਲਣ ਵਿੱਚ ਮਦਦ ਮਿਲਦੀ ਹੈ ਅਤੇ ਇਹ ਸਾਡੀਆਂ ਸਥਾਨਕ ਅਰਥ-ਵਿਵਸਥਾਵਾਂ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਕਰਦਾ ਹੈ,” ਕਾਰਲਾ ਪੀਟਰਮੈਨ, ਕਾਰਜਕਾਰੀ ਉਪ ਪ੍ਰਧਾਨ, ਕਾਰਪੋਰੇਟ ਮਾਮਲੇ, PG&E ਕਾਰਪੋਰੇਸ਼ਨ ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ ਬੋਰਡ ਦੀ ਚੇਅਰਪਰਸਨ ਨੇ ਕਿਹਾ।
CRF ਨੇ COVID-19 ਮਹਾਂਮਾਰੀ ਦੇ ਆਰਥਿਕ ਪ੍ਰਭਾਵਾਂ ਤੋਂ ਉਭਰ ਰਹੇ ਰੈਸਟੋਰੈਂਟਾਂ ਦੀ ਸਹਾਇਤਾ ਕਰਨ ਲਈ ਰੇਜ਼ੀਲਿਅੰਸ ਫੰਡ ਸ਼ੁਰੂ ਕੀਤਾ। ਮਹਾਂਮਾਰੀ ਕਰਕੇ ਬਹੁਤ ਸਾਰੇ ਰੈਸਟੋਰੈਂਟਾਂ ਨੂੰ ਅਸਥਾਈ ਜਾਂ ਸਥਾਈ ਤੌਰ ‘ਤੇ ਆਪਣੇ ਦਰਵਾਜ਼ੇ ਬੰਦ ਕਰਨੇ ਪਏ। PG&E ਅਤੇ PG&E ਕਾਰਪੋਰੇਸ਼ਨ ਫਾਊਂਡੇਸ਼ਨ (PG&E Corporation Foundation) ਨੇ ਇਸ ਪ੍ਰੋਗਰਾਮ ਦਾ ਸ਼ੁਰੂਆਤ ਤੋਂ ਹੀ ਸਮਰਥਨ ਕੀਤਾ ਹੈ। ਕੰਪਨੀ ਨੇ ਆਪਣਾ ਸਮਰਥਨ ਬਰਕਰਾਰ ਰੱਖਿਆ ਹੈ ਕਿਉਂਕਿ ਰੈਸਟੋਰੈਂਟ ਆਰਥਿਕਤਾ ਵਿੱਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਹੇ ਹਨ।
“ਅਸੀਂ ਪੰਜ ਸਾਲ ਦੇ ਰੇਜ਼ੀਲਿਅੰਸ ਫੰਡ ਦੇ ਅਟੁੱਟ ਸਮਰਥਨ ਲਈ PG&E ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ,” ਕੈਲੀਫੋਰਨੀਆ ਰੈਸਟੋਰੈਂਟ ਫਾਊਂਡੇਸ਼ਨ ਦੀ ਪ੍ਰਧਾਨ ਐਲਿਸੀਆ ਹਾਰਸ਼ਫੀਲਡ ਨੇ ਕਿਹਾ। “ਇਹ ਸਮਰਥਨ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸਥਾਨਕ ਰੈਸਟੋਰੈਂਟ ਵੱਧਦੇ-ਫੁੱਲਦੇ ਹਨ, ਤਾਂ ਉਹਨਾਂ ਦੇ ਆਸ-ਪਾਸ ਲੋਕ ਅਤ ਆਂਢ-ਗੁਆਂਢ ਵੀ ਵੱਧਦੇ ਹਨ। PG&E ਦੀ ਭਾਈਵਾਲੀ ਆਤਮ-ਨਿਰਭਰ ਮਾਲਕਾਂ ਨੂੰ ਰੁਕਾਵਟਾਂ ਨੂੰ ਖਤਮ ਕਰਨ, ਆਪਣੀ ਕ੍ਰਿਆ-ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ, ਅਤੇ ਲਗਾਤਾਰ ਨੌਕਰੀ ਪੈਦਾ ਕਰਨ ਅਤੇ ਉਹਨਾਂ ਵਲੋਂ ਸੇਵਾ ਕੀਤੀ ਜਾਂਦੀਆਂ ਬਰਾਦਰੀਆਂ ਵਿੱਚ ਇਕੱਠ ਸਥਾਨਾਂ ਨੂੰ ਬਣਾਉਣ ਵਿੱਚ ਮਦਦ ਕਰਦੀ ਹੈ।”
ਰੈਸਟੋਰੈਂਟਾਂ ਅਤੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਸਹਾਇਤਾ ਕਰਨਾ
PG&E ਆਪਣੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਗਾਹਕਾਂ ਨੂੰ ਬਿਜਲੀ ਅਤੇ ਪੈਸੇ ਦੀ ਬੱਚਤ ਕਰਨ ਦੇ ਤਰੀਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ, ਖਾਸ ਕਰਕੇ ਆਰਥਿਕ ਤੰਗੀ ਦੇ ਸਮੇਂ ਦੌਰਾਨ। ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ PG&E ਆਪਣੇ ਗਾਹਕਾਂ ਦੀ ਮਦਦ ਕਰ ਰਿਹਾ ਹੈ:
- ਆਨ-ਬਿਲ ਫਿਨਾਂਸਿੰਗ। PG&E ਪੁਰਾਣੇ ਅਤੇ ਖਰਾਬ ਹੋ ਚੁੱਕੇ ਉਪਕਰਣਾਂ ਨੂੰ ਵੱਧ ਊਰਜਾ-ਕੁਸ਼ਲ ਮਾਡਲਾਂ ਦੇ ਨਾਲ ਬਦਲਣ ਲਈ 0% ਵਿਆਜ ‘ਤੇ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ। ਇਹ ਵੀਡੀਓ ਦੇਖੋ ਕਿ ਕਿਵੇਂ ਊਰਜਾ ਬਚਤਾਂ ਨੂੰ ਤੁਹਾਡੇ ਵਪਾਰ ਵਿੱਚ ਮੁੜ ਨਿਵੇਸ਼ ਕੀਤਾ ਜਾਂਦਾ ਹੈ ਤਾਂ ਜੋ ਤੁਹਾਡੇ ਮੁਨਾਫ਼ੇ ਨੂੰ ਸੁਧਾਰਿਆ ਜਾ ਸਕੇ।
- ਭੋਜਨ ਸੇਵਾ ਉਪਕਰਣਾਂ ਲਈ ਛੋਟ। PG&E ਕਈ ਛੋਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਤੁਹਾਡੇ ਭੋਜਨ ਸੇਵਾ ਉਪਕਰਣਾਂ ਨੂੰ ਅਪਗ੍ਰੇਡ ਕਰਨ ਵਿੱਚ ਤੁਹਾਨੂੰ ਪੈਸੇ ਬਚਾਉਣ ਅਤੇ ਉਤਪਾਦਕਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ।
- ਭੋਜਨ ਸੇਵਾ ਤਕਨਾਲੋਜੀ ਕੇਂਦਰ। ਆਪਣੇ ਕਾਰਜਾਂ ਅਤੇ ਊਰਜਾ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਮੁੱਖ ਸਿਖਲਾਈ ਪ੍ਰੋਗਰਾਮਾਂ, ਡਿਜ਼ਾਈਨ ਸਲਾਹਕਾਰਾਂ ਅਤੇ ਟੈਸਟ ਰਸੋਈ ਯੋਜਨਾਵਾਂ ਤੱਕ ਪਹੁੰਚ ਕਰੋ।
- ਬਜਟ ਬਿਲਿੰਗ। ਜੇਕਰ ਤੁਸੀਂ ਇੱਕ ਛੋਟੇ ਕਾਰੋਬਾਰ ਦੇ ਮਾਲਕ ਹੋ, ਤਾਂ ਬਜਟ ਬਿਲਿੰਗ ਵਿੱਚ ਨਾਮ ਦਰਜ ਕਰਵਾ ਕੇ ਤੁਸੀਂ ਹਰ ਮਹੀਨੇ ਇੱਕ ਅਨੁਮਾਨਿਤ ਬਿੱਲ ਪ੍ਰਾਪਤ ਕਰ ਸਕਦੇ ਹੋ। ਗਰਮੀਆਂ ਵਿੱਚ ਜ਼ਿਆਦਾ ਬਿਲ ਤੋਂ ਬਚਣ ਲਈ, ਇਹ ਪ੍ਰੋਗਰਾਮ ਪਿਛਲੇ ਮਹੀਨਿਆਂ ਦੇ ਬਿਲਾਂ ਦੀ ਔਸਤ ਕੱਢਕੇ ਤੁਹਾਡੀ ਆਉਣ ਵਾਲੀ ਮਹੀਨਾਵਾਰ ਅਦਾਇਗੀ ਦਾ ਅਨੁਮਾਨ ਲਗਾਉਂਦਾ ਹੈ।
- ਊਰਜਾ-ਕੁਸ਼ਲਤਾ ਪ੍ਰੋਗਰਾਮ। ਵੱਖ-ਵੱਖ ਕਾਰੋਬਾਰੀ ਖੇਤਰਾਂ ਲਈ ਅਨੁਕੂਲਿਤ ਹਲ ਪ੍ਰਦਾਨ ਕਰਨ ਲਈ, PG&E ਬਾਹਰੀ ਕੰਪਨੀਆਂ ਨਾਲ ਠੇਕਾ ਕਰਦਾ ਹੈ।
- ਆਪਣੀ ਸਭ ਤੋਂ ਵਧੀਆ ਕੀਮਤ ਵਾਲੀ ਯੋਜਨਾ ਲੱਭੋ। ਗਾਹਕ ਇਸ ਆਨਲਾਈਨ ਟੂਲ ਦੀ ਵਰਤੋਂ ਰੇਟਾਂ ਦਾ ਵਿਸ਼ਲੇਸ਼ਣ ਕਰਨ ਲਈ ਕਰ ਸਕਦੇ ਹਨ, ਤਾਂ ਜੋ ਇਹ ਪਤਾ ਚਲ ਸਕੇ ਕਿ ਉਹਨਾਂ ਦੇ ਕਾਰਜਾਂ ਲਈ ਉਹ ਸਭ ਤੋਂ ਵਧੀਆ ਦਰ ਯੋਜਨਾ ‘ਤੇ ਹਨ ਜਾਂ ਨਹੀਂ। ਪਿਛਲੇ ਸਾਲ, ਅਸੀਂ ਗਾਹਕਾਂ ਦੇ $5.4 ਮਿਲੀਅਨ ਡਾਲਰਾਂ ਦੀ ਬਚਤ ਕਰਨ ਦੇ ਯੋਗ ਹੋਏ ਸੀ।
- ਆਰਥਿਕ ਵਿਕਾਸ ਦਰ। ਇਹ ਯੋਗ ਕਾਰੋਬਾਰੀ ਗਾਹਕਾਂ ਨੂੰ ਤਿੰਨ ਘਟਾਏ ਗਏ ਬਿਜਲੀ ਦਰ ਵਿਕਲਪਾਂ ਵਿੱਚੋਂ ਇੱਕ ਰਾਹੀਂ ਲਾਗਤਾਂ ਨੂੰ ਘਟਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। PG&E ਨੇ California ਵਿੱਚ ਕਾਰੋਬਾਰਾਂ ਨੂੰ ਵਧਾਉਣ ਜਾਂ ਨੌਕਰੀ ਬਰਕਰਾਰ ਰੱਖਣ ਵਿੱਚ ਮਦਦ ਕਰਨ ਲਈ ਇਹ ਦਰ ਵਿਕਸਿਤ ਕੀਤੀ ਹੈ। ਸਾਡੇ ਸੇਵਾ ਖੇਤਰ ਵਿੱਚ ਮਿਆਰੀ 12% ਦਰ ਉਪਲਬਧ ਹੈ।
PG&E ਛੋਟੇ ਅਤੇ ਦਰਮਿਆਨੇ ਕਾਰੋਬਾਰੀ ਗਾਹਕ ਸਹਾਇਤਾ ਬਾਰੇ ਵਧੇਰੀ ਜਾਣਕਾਰੀ ਲਈ, pge.com/smbsupport‘ਤੇ ਜਾਓ।
PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਬਾਰੇ
PG&E ਕਾਰਪੋਰੇਸ਼ਨ ਫਾਊਂਡੇਸ਼ਨ (Corporation Foundation) ਇੱਕ ਸੁਤੰਤਰ 501(c)(3) ਗੈਰ-ਲਾਭਕਾਰੀ ਸੰਸਥਾ ਹੈ, ਜੋ PG&E ਤੋਂ ਵੱਖ ਹੈ ਅਤੇ PG&E ਕਾਰਪੋਰੇਸ਼ਨ ਦੁਆਰਾ ਸਪਾਂਸਰ ਕੀਤੀ ਗਈ ਹੈ।