ਰਿਹਾਇਸ਼ੀ PG&E ਗਾਹਕ ਹੁਣ Apple Home ਐਪ ਤੋਂ ਬਿਜਲੀ ਵਰਤੋਂ ਡੇਟਾ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ

PG&E ਗਾਹਕ iPhone, iPad, Mac ਅਤੇ Apple Watch ‘ਤੇ Home ਐਪ ਤੋਂ ਆਪਣੀ ਬਿਜਲੀ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਸਮਝ ਸਕਦੇ ਹਨ ਅਤੇ ਸੂਚਿਤ ਫੈਸਲੇ ਲੈ ਸਕਦੇ ਹਨ

ਓਕਲੈਂਡ, ਕੈਲੀਫ.—Apple ਦੇ ਨਵੀਨਤਮ ਸਾਫਟਵੇਅਰ ਅੱਪਡੇਟਾਂ ਦੀ ਰਿਲੀਜ਼ ਦੇ ਨਾਲ, iPhone, iPad, Mac, ਅਤੇ Apple Watch ਵਾਲੇ ਰਿਹਾਇਸ਼ੀ Pacific Gas and Electric Company (PG&E) ਦੇ ਬਿਜਲੀ ਗਾਹਕਾਂ ਕੋਲ ਹੁਣ Home ਐਪ ਦੇ ਅੰਦਰ ਨਵੀਆਂ ਬਿਜਲੀ ਵਰਤੋਂ ਵਿਸ਼ੇਸ਼ਤਾਵਾਂ ਤੱਕ ਪਹੁੰਚ ਹੈ। ਗਾਹਕ ਹੁਣ ਆਪਣੇ PG&E ਖਾਤੇ ਨੂੰ Home ਐਪ ਨਾਲ ਜੋੜ ਸਕਦੇ ਹਨ, ਜੋ ਉਹਨਾਂ ਨੂੰ ਬਿਜਲੀ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰਨ, ਸਮਝਣ ਅਤੇ ਸੂਚਿਤ ਫੈਸਲੇ ਲੈਣ ਦੇ ਯੋਗ ਬਣਾਉਂਦਾ ਹੈ।

ਇਹ ਜਾਣਨਾ ਕਿ ਬਿਜਲੀ ਨੂੰ ਕਿਵੇਂ ਮਾਪਿਆ ਜਾਂਦਾ ਹੈ ਅਤੇ ਵਰਤੋਂ ਸਮੇਂ ਦੇ ਨਾਲ ਕਿਵੇਂ ਬਦਲਦੀ ਹੈ, ਗਾਹਕਾਂ ਨੂੰ ਆਪਣੀ ਘਰੇਲੂ ਊਰਜਾ ਵਰਤੋਂ ਅਤੇ ਸੰਭਾਵੀ ਤਬਦੀਲੀਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰ ਸਕਦਾ ਹੈ ਜੋ ਉਹ ਪੈਸੇ ਅਤੇ ਊਰਜਾ ਬਚਾਉਣ ਲਈ ਕਰ ਸਕਦੇ ਹਨ।

“PG&E ਅਤੇ Apple ਵਿਚਕਾਰ ਸਹਿਯੋਗ ਬਿਜਲੀ ਵਰਤੋਂ ਡੇਟਾ ਨੂੰ ਸਿੱਧਾ ਗਾਹਕਾਂ ਦੇ ਹੱਥਾਂ ਵਿੱਚ ਪਹੁੰਚਾਉਂਦਾ ਹੈ, ਜਿਸ ਨਾਲ ਇਹ ਪਤਾ ਚੱਲਦਾ ਹੈ ਕਿ ਬਿਜਲੀ ਕਦੋਂ ਸਭ ਤੋਂ ਸਾਫ਼ ਅਤੇ ਘੱਟ ਲਾਗਤ ਵਾਲੀ ਹੁੰਦੀ ਹੈ, ਅਤੇ ਅੰਤ ਵਿੱਚ ਸਾਡੇ ਗਾਹਕਾਂ ਦੀ ਨਿਕਾਸ ਨੂੰ ਘਟਾਉਂਦੇ ਹੋਏ ਉਨ੍ਹਾਂ ਦੇ ਊਰਜਾ ਬਿੱਲਾਂ ‘ਤੇ ਬਚਤ ਕਰਨ ਵਿੱਚ ਮਦਦ ਕਰਦਾ ਹੈ,” ਮਾਈਕ ਡੇਲਾਨੀ, ਉਪ-ਪ੍ਰਧਾਨ, ਯੂਟੀਲਿਟੀ ਭਾਈਵਾਲੀ ਅਤੇ ਨਵੀਨਤਾ, PG&E ਨੇ ਕਿਹਾ।

Home ਐਪ ਵਿੱਚ ਬਿਜਲੀ ਵਰਤੋਂ ਦੀਆਂ ਵਿਸ਼ੇਸ਼ਤਾਵਾਂ

Home ਐਪ ਵਿੱਚ ਨਵੀਂ ਬਿਜਲੀ ਵਰਤੋਂ ਵਿਸ਼ੇਸ਼ਤਾ ਵਿੱਚ ਰੋਜ਼ਾਨਾ ਅਤੇ ਹਫ਼ਤਾਵਾਰੀ ਦਿੱਖ ਸ਼ਾਮਲ ਹਨ, ਜੋ ਇਸ ਬਾਰੇ ਸਿੱਧੀ ਜਾਣਕਾਰੀ ਪ੍ਰਦਾਨ ਕਰਦੇ ਹਨ ਕਿ ਕਿੰਨੀ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ, ਅਤੇ ਇਹ ਘੰਟੇ ਅਤੇ ਦਿਨ-ਪ੍ਰਤੀ-ਦਿਨ ਕਿਵੇਂ ਬਦਲਦੀ ਹੈ। ਐਪ ਵਿੱਚ ਵਰਤੋਂ ਦੀ ਜਾਣਕਾਰੀ ਦਿਖਾਈ ਦੇਣ ਵਿੱਚ ਲਗਭਗ 48 ਘੰਟੇ ਲੱਗਦੇ ਹਨ, ਇਸ ਲਈ ਗਾਹਕ ਆਪਣੀ ਵਰਤੋਂ ਨੂੰ ਦੋ ਦਿਨ ਪਹਿਲਾਂ ਦੇਖ ਸਕਦੇ ਹਨ ਅਤੇ ਫਿਰ ਲੰਬੀ ਮਿਆਦ ਦੀ ਤੁਲਨਾ ਲਈ ਮਹੀਨਾਵਾਰ ਅਤੇ ਸਾਲਾਨਾ ਦਿੱਖ ਤੱਕ ਵੇਖ ਸਕਦੇ ਹਨ।

ਅੱਪਡੇਟ ਕੀਤੀ Home ਐਪ ਜਿਆਦਾ ਅਤੇ ਘੱਟ ਮੰਗ ਵਾਲੇ ਘੰਟਿਆਂ ਦੌਰਾਨ ਵਰਤੀ ਜਾਣ ਵਾਲੀ ਬਿਜਲੀ ਦੇ ਪ੍ਰਤੀਸ਼ਤ ਦਾ ਇੱਕ ਸੰਖੇਪ ਝਲਕ ਪ੍ਰਦਾਨ ਕਰਦੀ ਹੈ।

  • ਬਿਜਲੀ ਦੀਆਂ ਲਾਗਤਾਂ ਇਸ ਗੱਲ ‘ਤੇ ਨਿਰਭਰ ਕਰਦੀਆਂ ਹਨ ਕਿ ਗਾਹਕ ਕਿੰਨੀ ਵਰਤੋਂ ਕਰਦਾ ਹੈ, ਕਦੋਂ ਵਰਤਦਾ ਹੈ, ਅਤੇ ਉਨ੍ਹਾਂ ਦੀ ਦਰ ਯੋਜਨਾ ਕੀ ਹੈ। ਰਿਹਾਇਸ਼ੀ PG&E ਗਾਹਕ ਮੂਲ ਰੂਪ ਵਿੱਚ ਵਰਤੋਂ-ਦਾ-ਸਮਾਂ ਦਰ ਯੋਜਨਾਵਾਂ ‘ਤੇ ਹੁੰਦੇ ਹਨ, ਜਿਸਦਾ ਮਤਲਬ ਹੈ ਕਿ ਦਰਾਂ ਦਿਨ ਦੇ ਵੱਖ-ਵੱਖ ਸਮਿਆਂ ‘ਤੇ ਬਿਜਲੀ ਦੀ ਮੰਗ ਦੇ ਆਧਾਰ ‘ਤੇ ਵੱਖ-ਵੱਖ ਹੁੰਦੀਆਂ ਹਨ।
  • ਉੱਚ-ਮੰਗ (ਆਮ ਤੌਰ ‘ਤੇ ਸ਼ਾਮ 4:00-9:00 ਵਜੇ) ਉਹ ਸਮਾਂ ਹੈ ਜਦੋਂ ਦਰਾਂ ਅਤੇ ਮੰਗ ਜਿਆਦਾ ਹੁੰਦੀ ਹੈ। ਘੱਟ-ਮੰਗ (ਆਮ ਤੌਰ ‘ਤੇ 12:00 ਵਜੇ ਰਾਤ-4:00 ਵਜੇ ਸ਼ਾਮ ਅਤੇ 9 ਵਜੇ ਸ਼ਾਮ-12:00 ਵਜੇ ਰਾਤ) ਉਹ ਸਮਾਂ ਹੈ ਜਦੋਂ ਦਰਾਂ ਅਤੇ ਮੰਗ ਘੱਟ ਹੁੰਦੀ ਹੈ।

Home ਐਪ ਵਿੱਚ ਇੱਕ ਗਰਿੱਡ ਫੋਰਕਾਸਟ ਵਿਸ਼ੇਸ਼ਤਾ ਵੀ ਸ਼ਾਮਲ ਹੈ, ਜੋ ਦਿਨ ਦੇ ਉਹਨਾਂ ਸਮਿਆਂ ਨੂੰ ਉਜਾਗਰ ਕਰਦੀ ਹੈ ਜਦੋਂ ਸਾਫ਼ ਸਰੋਤਾਂ, ਜਿਵੇਂ ਕਿ ਸੂਰਜੀ ਜਾਂ ਪੌਣ ਊਰਜਾ ਤੋਂ ਬਿਜਲੀ, ਗਰਿੱਡ ‘ਤੇ ਉਪਲਬਧ ਹੁੰਦੀ ਹੈ।

  • PG&E ਦਾ ਊਰਜਾ ਮਿਸ਼ਰਣ ਦੇਸ਼ ਵਿੱਚ ਸਭ ਤੋਂ ਸਾਫ਼ ਵਿੱਚੋਂ ਇੱਕ ਹੈ: 2023 ਵਿੱਚ, PG&E ਦੁਆਰਾ ਰਿਟੇਲ ਗਾਹਕਾਂ—ਰਿਹਾਇਸ਼ੀ ਗਾਹਕਾਂ ਅਤੇ ਕਾਰੋਬਾਰਾਂ ਨੂੰ ਜਿਨ੍ਹਾਂ ਨੂੰ ਕੰਪਨੀ ਸਿੱਧੇ ਤੌਰ ‘ਤੇ ਬਿਜਲੀ ਵੇਚਦੀ ਹੈ—ਨੂੰ ਪਹੁੰਚਾਈ ਗਈ ਕੁੱਲ ਬਿਜਲੀ ਦਾ 34% ਨਿਰਧਾਰਤ ਯੋਗ-ਨਵਿਆਉਣਯੋਗ ਸਰੋਤਾਂ ਤੋਂ ਆਇਆ ਸੀ, ਜਿਸ ਵਿੱਚ ਸੂਰਜੀ ਅਤੇ ਪੌਣ ਊਰਜਾ, ਛੋਟੀ ਪਣ-ਬਿਜਲੀ ਪੈਦਾਵਾਰ ਅਤੇ ਜੈਵਿਕ ਊਰਜਾ ਸ਼ਾਮਲ ਹਨ। PG&E ਦੇ ਰਿਟੇਲ ਗਾਹਕਾਂ ਨੂੰ ਡਿਆਬਲੋ ਕੈਨਿਯਨ ਪਾਵਰ ਪਲਾਂਟ ਦੁਆਰਾ ਪੈਦਾ ਕੀਤੀ ਗਈ ਕਾਰਬਨ-ਮੁਕਤ ਪਰਮਾਣੂ ਊਰਜਾ ਤੋਂ 53% ਅਤੇ ਵੱਡੀ ਪਣ-ਬਿਜਲੀ ਊਰਜਾ ਤੋਂ 13% ਬਿਜਲੀ ਸਪਲਾਈ ਵੀ ਪ੍ਰਾਪਤ ਹੋਈ।

ਬਿਜਲੀ ਦੀ ਵਰਤੋਂ ਨੂੰ ਕੀ ਪ੍ਰਭਾਵਿਤ ਕਰਦਾ ਹੈ?

ਗਾਹਕ ਦੇ ਘਰ ਦਾ ਆਕਾਰ, ਇਸਦੀ ਉਸਾਰੀ ਦੀ ਕਿਸਮ, ਅਤੇ ਸਥਾਨਕ ਮੌਸਮ ਕੁਝ ਅਜਿਹੇ ਕਾਰਕ ਹਨ ਜੋ ਇਹ ਪ੍ਰਭਾਵਿਤ ਕਰਦੇ ਹਨ ਕਿ ਕਿੰਨੀ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ। ਹੀਟਿੰਗ ਅਤੇ ਕੂਲਿੰਗ ਸਿਸਟਮ, ਉਪਕਰਨ, ਅਤੇ ਰੋਸ਼ਨੀ ਵੀ ਬਿਜਲੀ ਦੀ ਵਰਤੋਂ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਕਾਰਕ ਹਨ।

ਇਹ ਜਾਣਨਾ ਕਿ ਘਰ ਵਿੱਚ ਸਭ ਤੋਂ ਵੱਧ ਬਿਜਲੀ ਦੀ ਖਪਤ ਕੀ ਕਰਦਾ ਹੈ, ਗਾਹਕਾਂ ਨੂੰ ਦਿਨ ਦੇ ਸਾਫ਼ ਅਤੇ ਘੱਟ ਮਹਿੰਗੇ ਘੰਟਿਆਂ ਦੌਰਾਨ ਵਰਤੋਂ ਨੂੰ ਵੱਧ ਤੋਂ ਵੱਧ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।

  • ਕੂਲਿੰਗ ਅਤੇ ਹੀਟਿੰਗ ਸਿਸਟਮ, ਵਾਟਰ ਹੀਟਰ, ਇਲੈਕਟ੍ਰਿਕ ਵਾਹਨ ਚਾਰਜਿੰਗ, ਰੈਫ੍ਰਿਜਰੇਟਰ, ਵਾਸ਼ਰ ਅਤੇ ਡ੍ਰਾਈਅ, ਅਤੇ ਇਨਕੈਂਡੀਸੈਂਟ ਜਾਂ ਹੈਲੋਜਨ ਲਾਈਟਿੰਗ ਨੂੰ ਸਭ ਤੋਂ ਵੱਧ ਬਿਜਲੀ ਖਪਤ ਕਰਨ ਵਾਲੇ ਮੰਨਿਆ ਜਾਂਦਾ ਹੈ।
  • ਸੀਲਿੰਗ ਫੈਨ, ਡਿਸ਼ਵਾਸ਼ਰ, ਟੋਸਟਰ ਓਵਨ, ਟੀਵੀ, ਲੈਪਟਾਪ, ਅਤੇ LED ਜਾਂ ਫਲੋਰੋਸੈਂਟ ਲਾਈਟਿੰਗ ਨੂੰ ਘੱਟ ਬਿਜਲੀ ਖਪਤ ਕਰਨ ਵਾਲੇ ਮੰਨਿਆ ਜਾਂਦਾ ਹੈ।

ਰਿਹਾਇਸ਼ੀ PG&E ਖਾਤੇ ਨੂੰ Home ਐਪ ਨਾਲ ਕਨੈਕਟ ਕਰਨਾ

ਰਿਹਾਇਸ਼ੀ ਗਾਹਕ ਆਪਣੇ PG&E ਖਾਤੇ ਨੂੰ ਨਵੇਂ ਸੌਫਟਵੇਅਰ ਚਲਾਉਣ ਵਾਲੇ iPhone, iPad, ਜਾਂ Mac ‘ਤੇ Home ਐਪ ਨਾਲ ਕਨੈਕਟ ਕਰ ਸਕਦੇ ਹਨ। 1ਆਪਣੇ PG&E ਖਾਤੇ ਨੂੰ iPhone ‘ਤੇ Home ਐਪ ਨਾਲ ਕਨੈਕਟ ਕਰਨ ਲਈ, ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰੋ:

  1. ਆਪਣੇ iPhone ‘ਤੇ Home ਐਪ ‘ਤੇ ਜਾਓ।
  2. ਹੋਮ ਟੈਬ ‘ਤੇ ਟੈਪ ਕਰੋ, ਫਿਰ ਹੋਮ ਸੈਟਿੰਗਜ਼ ‘ਤੇ ਟੈਪ ਕਰੋ।
  3. ਐਨਰਜੀ ‘ਤੇ ਟੈਪ ਕਰੋ, ਫਿਰ ਕਨੈਕਟ ਅਕਾਊਂਟ ‘ਤੇ ਟੈਪ ਕਰੋ।
  4. ਆਪਣੇ PG&E ਖਾਤੇ ਨੂੰ ਲਿੰਕ ਕਰਨ ਲਈ ਆਨਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ।

ਇੱਕ ਵਾਰ ਇਹ ਸਟੈਪ ਪੂਰੇ ਹੋ ਜਾਣ ਤੋਂ ਬਾਅਦ, ਬਿਜਲੀ ਵਰਤੋਂ ਵਿਸ਼ੇਸ਼ਤਾ ਊਰਜਾ ਵਰਤੋਂ ਡੇਟਾ ਨੂੰ ਸਿੰਕ ਕਰਨਾ ਸ਼ੁਰੂ ਕਰ ਦੇਵੇਗੀ, ਜਿਸ ਨੂੰ ਦਿਖਾਈ ਦੇਣ ਵਿੱਚ ਕੁਝ ਘੰਟੇ ਲੱਗ ਸਕਦੇ ਹਨ।

PG&E ਬਾਰੇ

Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/newsਤੇ ਜਾਓ।  


  1. [1] ਰਿਹਾਇਸ਼ੀ PG&E ਗਾਹਕ ਆਪਣੇ PG&E ਖਾਤੇ ਨੂੰ iOS 18 ਅਤੇ ਇਸ ਤੋਂ ਬਾਅਦ ਦੇ ਵਰਜਨ ਵਾਲੇ iPhone, iPadOS 18 ਅਤੇ ਇਸ ਤੋਂ ਬਾਅਦ ਦੇ ਵਰਜਨ ਵਾਲੇ iPad, ਅਤੇ macOS Sequoia ਅਤੇ ਇਸ ਤੋਂ ਬਾਅਦ ਦੇ ਵਰਜਨ ਵਾਲੇ Mac ‘ਤੇ Home ਐਪ ਨਾਲ ਜੋੜ ਸਕਦੇ ਹਨ।  ↩︎
Translate »