ਊਰਜਾ ਦੀ ਬਰਬਾਦੀ ‘ਤੇ ਨਿਯੰਤ੍ਰਣ ਕਰਨ ਅਤੇ ਬਿੱਲਾਂ ਨੂੰ ਘਟਾਉਣ ਵਿੱਚ ਮਦਦ ਲਈ ਅਨੰਦਦਾਇਕ, ਬਜਟ-ਅਨੁਕੂਲ ਤਰਕੀਬਾਂ
ਓਕਲੈਂਡ, ਕੈਲੀਫੋਰਨੀਆ — ‘ਘਰ ਵਿੱਚ ਜ਼ਿਆਦਾ ਮਹਿਮਾਨਾਂ, ਮੂੰਹ ਵਿੱਚ ਪਾਣੀ ਲਿਆਉਣ ਵਾਲੇ ਭੋਜਨਾਂ ਦਾ, ਅਤੇ ਚੁੰਧਿਆ ਦੇਣ ਵਾਲੀ ਸਜਾਵਟ ਦਾ ਇਹ ਮੌਸਮ। Pacific Gas and Electric Company (PG&E) ਗਾਹਕਾਂ ਦੀ ਇਸ ਛੁੱਟੀ ਦੇ ਮੌਸਮ ਵਿੱਚ ਊਰਜਾ ਦੀ ਵਰਤੋਂ ਅਤੇ ਬਿੱਲਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਲਈ ਸਰਲ, ਊਰਜਾ-ਪ੍ਰਭਾਵੀ ਕਾਰਵਾਈਆਂ ਨੂੰ ਸਾਂਝਾ ਕਰ ਰਹੇ ਹਨ।
ਕੈਲੀਫੋਰਨੀਆ ਐਨਰਜੀ ਕਮੀਸ਼ਨ (California Energy Commission) ਦੇ ਮੁਤਾਬਕ, ਆਮ ਤੌਰ ‘ਤੇ ਘਰਾਂ ਦੀ 10% ਊਰਜਾ ਦੀ ਵਰਤੋਂ ਰੋਸ਼ਨੀ ਤੋਂ ਹੁੰਦੀ ਹੈ ਅਤੇ 31% ਰਸੋਈ ਦੇ ਉਪਕਰਣਾਂ ਤੋਂ ਹੁੰਦੀ ਹੈ। ਤਿਉਹਾਰਾਂ ਦੀਆਂ ਜ਼ਿਆਦਾ ਦਾਅਵਤਾਂ, ਲਾਈਟ ਦੇ ਡਿਸਪਲੇ, ਅਤੇ ਛੁੱਟੀਆਂ ਦੇ ਦੌਰਾਨ ਘਰ ਨੂੰ ਗਰਮ ਰੱਖਣ ਦੇ ਨਾਲ, ਊਰਜਾ ਦੀ ਵਰਤੋਂ ਵੱਧ ਸਕਦੀ ਹੈ, ਜਿਸ ਨਾਲ ਪਤਝੜ ਅਤੇ ਸਰਦੀ ਦੇ ਬਿਜਲੀ ਦੇ ਬਿੱਲ ਵੱਧ ਜਾਂਦੇ ਹਨ।
“ਛੁੱਟੀਆਂ ਵਿੱਚ ਊਰਜਾ ਦੀਆਂ ਲਾਗਤਾਂ ਬਹੁਤ ਜ਼ਿਆਦਾ ਬਦਲ ਸਕਦੀਆਂ ਹਨ, ਪਰ ਗਾਹਕ ਆਪਣੇ ਮੌਸਮਾਂ ਦੀ ਤਿਆਰੀ ਵਿੱਚ ਕੁਝ ਕੁ ਊਰਜਾ-ਪ੍ਰਭਾਵੀ ਕਦਮਾਂ ਨੂੰ ਲਾਗੂ ਕਰਕੇ ਜਸ਼ਨ ਮਨਾ ਸਕਦੇ ਹਨ ਅਤੇ ਬੱਚਤ ਵੀ ਕਰ ਸਕਦੇ ਹਨ”, PG&E ਐਨਰਜੀ ਐਫੀਸ਼ਿਏਂਸੀ ਦੇ ਡਾਇਰੈਕਟਰ, ਡੇਵਿਡ ਪੋਸਟਰ ਨੇ ਕਿਹਾ। “ਛੋਟੇ-ਛੋਟੇ ਬਦਲਾਵ ਇਕੱਠੇ ਹੋ ਕੇ ਸਾਰਥਕ ਅੰਤਰ ਪੈਦਾ ਕਰ ਸਕਦੇ ਹਨ।”
PG&E ਗਾਹਕਾਂ ਦੀ ਮਦਦ ਲਈ ਕੁਝ ਕੁ ਸਕਰੂਜ-ਪਰੂਫ (ਸਸਤੀਆਂ) ਤਰਕੀਬਾਂ ਦੇ ਨਾਲ ਊਰਜਾ ਨਿਪੁੰਨਤਾ ਦਾ ਤੋਹਫ਼ਾ ਦੇ ਰਹੇ ਹਨ ਤਾਂ ਜੋ ਉਹਨਾਂ ਦੀ ਛੁੱਟੀਆਂ ਦੇ ਲਾਗਤ-ਪ੍ਰਭਾਵੀ ਅਤੇ ਆਰਾਮਦਾਇਕ ਮੌਸਮ ਦੀ ਲੋੜ ਪੂਰੀ ਕੀਤੀ ਜਾਵੇ:
- ਥਰਮੋਸਟੈਟ ਨੂੰ ਹੇਠਾਂ ਡਾਇਲ ਕਰੋ: ਤੁਸੀਂ ਆਪਣੇ ਥਰਮੋਸਟੈਟ ਨੂੰ ਜਿੰਨਾ ਡਿਗਰੀ ਘਟਾਉਂਦੇ ਹੋ, ਤੁਸੀਂ ਆਪਣੇ ਸਾਲਾਨਾ ਬਿੱਲ ਦਾ 1% ਬਚਾ ਸਕਦਾ ਹੈ।
- ਕਨਵੈਕਸ਼ਨ ਜਾਂਚ: ਆਪਣੇ ਓਵੇਨ ਉੱਤੇ ਕਨਵੈਕਸ਼ਨ ਸੈਟਿੰਗ ਦੀ ਵਰਤੋਂ ਕਰੋ। ਇਸ ਨਾਲ ਭੋਜਨ ਤੇਜ਼ੀ ਨਾਲ ਅਤੇ ਘੱਟ ਤਾਪਮਾਨ ‘ਤੇ ਪਕਦਾ ਹੈ, ਜਿਸ ਨਾਲ ਬਿਜਲੀ ਅਤੇ ਪੈਸਿਆਂ ਦੀ ਬੱਚਤ ਹੁੰਦੀ ਹੈ।
- ਗਰੁੱਪ ਗੋਮੇਟ: ਸਾਈਡ ਡਿੱਸ਼ਾਂ ਨੂੰ ਓਵੇਨ ਵਿੱਚ ਇੱਕੋ ਸਮੇਂ ‘ਤੇ ਨਾਲੋਂ-ਨਾਲ ਪਕਾਓ। ਇਹ ਤੁਹਾਡੇ ਓਵੇਨ ਨੂੰ ਘੱਟ ਸਮੇਂ ਲਈ ਚਲਾ ਕੇ ਤਿਆਰੀ ਦਾ ਸਮਾਂ ਘਟਾਉਂਦਾ ਹੈ ਅਤੇ ਊਰਜਾ ਬਚਾਉਂਦਾ ਹੈ।
- ਢੱਕਣ ਲਗਾਉਣੇ, ਦਰਵਾਜ਼ੇ ਬੰਦ ਕਰਨੇ: ਜਿੰਨੀ ਵਾਰ ਓਵੇਨ ਦਾ ਦਰਵਾਜ਼ਾ ਖੁੱਲ੍ਹਦਾ ਹੈ, ਅੰਦਰਲਾ ਤਾਪਮਾਨ 25 ਡਿਗਰੀ ਤਕ ਘੱਟ ਜਾਂਦਾ ਹੈ। ਇਸਦੀ ਬਜਾਏ ਓਵੇਨ ਵਿੰਡੋ ਦੀ ਵਰਤੋਂ ਕਰੋ। ਭਾਂਡਿਆਂ ਅਤੇ ਕੜਾਹੀਆਂ ਉੱਤੇ ਢੱਕਣ ਲਗਾ ਕੇ ਰੱਖਣ ਅਤੇ ਕੱਚ ਜਾਂ ਚੀਨੀ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਕੇ ਵੀ ਪਕਾਉਣ ਦਾ ਸਮਾਂ ਘਟਾਇਆ ਜਾ ਸਕਦਾ ਹੈ।
- ਇੰਡਕਸ਼ਨ ਪ੍ਰੇਰਣਾ: ਭੋਜਨਾਂ ਲਈ ਪੁਰਾਣੇ ਸਟੋਵਟੋਪ ਦੇ ਬਜਾਏ ਪਕਾਉਣ ਦੀਆਂ ਵਿਕਲਪਿਕ ਵਿਧੀਆਂ ਦੀ ਖੋਜ ਕਰੋ, ਜਿਹਨਾਂ ਵਿੱਚ ਮਾਈਕ੍ਰੋਵੇਵ, ਕ੍ਰੋਕਪੋਟ, ਜਾਂ ਇੰਡਕਸ਼ਨ ਕੁੱਕਟਾਪ ਸ਼ਾਮਲ ਹਨ, ਤਾਂ ਜੋ ਬਿਜਲੀ ਦੀਆਂ ਲਾਗਤਾਂ ਘਟਾਈਆਂ ਜਾਣ। PG&E ਇੰਡਕਸ਼ਨ ਕੁੱਕਟਾਪ ਲੋਨਰ ਪ੍ਰੋਗਰਾਮ (PG&E Induction Cooktop Loaner Program) ਗਾਹਕਾਂ ਨੂੰ ਦੋ ਹਫਤਿਆਂ ਲਈ ਬਿਨਾਂ ਕਿਸੇ ਖਰਚ ਦੇ ਸਿੰਗਲ-ਬਰਨਰ ਵਾਲਾ ਇੰਡਕਸ਼ਨ ਕੁੱਕਟਾਪ ਅਤੇ ਕੜਾਹੀ ਉਧਾਰ ‘ਤੇ ਲੈਣ ਦੀ ਇਜਾਜ਼ਤ ਦਿੰਦਾ ਹੈ।
- ਡਿਸ਼ਵਾਸ਼ਰ ਡਿਊਟੀ: ਬਰਤਨਾਂ ਨੂੰ ਹੱਥ ਨਾਲ ਧੋਣ ਦੀ ਬਜਾਏ ਆਪਣੇ ਡਿਸ਼ਵਾਸ਼ਰ ਦੀ ਵਰਤੋਂ ਕਰਕੇ ਜ਼ਿਆਦਾ ਊਰਜਾ ਦੀ ਬੱਚਤ ਹੁੰਦੀ ਹੈ। ਇਸ ਨੂੰ ਪੂਰੇ ਲੋਡ ‘ਤੇ ਚਲਾਓ ਅਤੇ ਤਾਪ ਨਾਲ ਸੁਕਾਉਣ ਦੇ ਚੱਕਰ ਤੋਂ ਪਹਿਲਾਂ ਬੰਦ ਕਰੋ ਤਾਂ ਜੋ ਊਰਜਾ ਬਚਾਈ ਜਾ ਸਕੇ।
- LED ਲਾਈਟਾਂ: LED ਹੋਲੀਡੇ ਲਾਈਟਾਂ ਘੱਟੋ-ਘੱਟ 75% ਜ਼ਿਆਦਾ ਊਰਜਾ ਪ੍ਰਭਾਵੀ ਹੁੰਦੀਆਂ ਹਨ, ਅਤੇ ਪੁਰਾਣੀਆਂ ਇਨਕੈਂਡੇਸੇਂਟ (ਭੱਖਦੀਆਂ) ਲਾਈਟਾਂ ਨਾਲੋਂ 25 ਗੁਣਾ ਜ਼ਿਆਦਾ ਲੰਮੇ ਸਮੇਂ ਲਈ ਚੱਲਦੀਆਂ ਹਨ। ਇਹ ਤਾਪ ਵੀ ਘੱਟ ਛੱਡਦੀਆਂ ਹਨ, ਜਿਸ ਨਾਲ ਸਾੜ ਜਾਂ ਅੱਗ ਦੇ ਖ਼ਤਰਿਆਂ ਦਾ ਜੋਖਮ ਘੱਟ ਜਾਂਦਾ ਹੈ।
- ਸਮਾਰਟ ਟਾਇਮਰ: ਤਿਉਹਾਰ ਦੇ ਜਸ਼ਨਾਂ ‘ਤੇ ਖਾਸ ਧਿਆਨ ਦੇਣ ਲਈ ਆਪਣੀਆਂ ਹੋਲੀਡੇ ਲਾਈਟਾਂ ਨੂੰ ਸਵੈਚਲਿਤ ਬਣਾਓ, ਨਾਲ ਹੀ ਊਰਜਾ ਦੀ ਬਚਤ ਵੀ ਕਰੋ। ਨਿਰਧਾਰਿਤ ਸਮੇਂ ‘ਤੇ ਚਾਲੂ/ਬੰਦ ਕਰਨਾ ਸਾਰੇ-ਦਿਨ ਲਈ ਅਤੇ ਸਾਰੀ-ਰਾਤ ਲਈ ਫਜ਼ੂਲ ਦੇ ਡਿਸਪਲੇ ਨੂੰ ਰੋਕਦਾ ਹੈ।
- ਹੀਟ ਪੰਪ ਟੇਕਨੋਲੋਜੀ ‘ਤੇ ਵਿਚਾਰ ਕਰੋ: ਜੇ ਛੁੱਟੀਆਂ ਵਿੱਚ ਤੁਹਾਡਾ ਪਾਣੀ ਦਾ ਹੀਟਰ ਜਾਂ ਭੱਠੀ ਖਰਾਬ ਹੋ ਜਾਂਦੀ ਹੈ, ਤਾਂ ਹੀਟ ਪੰਪ ਦੇ ਵਿਕਲਪ ‘ਤੇ ਵਿਚਾਰ ਕਰੋ। ਇਹ ਪਾਣੀ ਨੂੰ ਗਰਮ ਕਰਨ ਜਾਂ ਤੁਹਾਡੇ ਘਰ ਨੂੰ ਗਰਮ/ਠੰਢਾ ਕਰਨ ਦਾ ਸਭ ਤੋਂ ਕੁਸ਼ਲ ਤਰੀਕਾ ਹੈ। pge.com/electrification ‘ਤੇ ਹੋਰ ਜਾਣੋ।
ਜ਼ਿਆਦਾ ਸਥਾਈ ਰਸੋਈ ਬਣਾਉਣ ਦੇ ਹੋਰ ਤਰੀਕਿਆਂ ਲਈ ਇਹ ਵੀਡੀਓ ਦੇਖੋ। ਤੁਹਾਡੇ ਛੁੱਟੀਆਂ ਦੇ ਰਿਵਾਜ ਵਿੱਚ ਊਰਜਾ-ਪ੍ਰਭਾਵੀ ਰੁਝਾਨ ਸ਼ਾਮਲ ਕਰਨ ਦੇ ਵਾਧੂ ਤਰੀਕੇ ਇੱਥੇ ਮਿਲ ਸਕਦੇ ਹਨ।
ਊਰਜਾ ਕੁਸ਼ਲਤਾ DIY ਟੂਲ ਕਿੱਟ
ਗਾਹਕ ਊਰਜਾ ਪ੍ਰਭਾਵੀ DIY ਟੂਲ ਕਿੱਟ ਦਾ ਨਿਰਮਾਣ ਕਰਕੇ ਆਪਣੇ ਬਿਜਲੀ ਦੇ ਬਿੱਲਾਂ ਉੱਤੇ ਇੱਕ ਸਾਲ ਵਿੱਚ ਕਈ ਸੈਂਕੜੇ ਡਾਲਰ ਬਚਾ ਸਕਦੇ ਹਨ। ਇਸ ਕਿੱਟ ਦੀ ਸਮੱਗਰੀ $200 ਤੋਂ ਘੱਟ ਰਕਮ ਵਿੱਚ ਖਰੀਦੀ ਜਾ ਸਕਦੀ ਹੈ।
ਵਾਧੂ ਊਰਜਾ ਪ੍ਰਭਾਵੀ ਸੰਸਾਧਨ
- ਸੁਨਹਿਰੀ ਰਾਜ ਛੋਟਾਂ:: ਇਹ ਰਾਜ ਵਿਆਪੀ ਪ੍ਰੋਗਰਾਮ ਘਰ ਦੇ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਸਮਾਰਟ ਥਰਮੋਸਟੈਟਸ, ਏਅਰ ਕੰਡੀਸ਼ਨਰ, ਅਤੇ ਵਾਟਰ ਹੀਟਰਾਂ ਸਮੇਤ ਊਰਜਾ-ਕੁਸ਼ਲ ਉਤਪਾਦਾਂ ‘ਤੇ ਤੁਰੰਤ ਛੋਟ ਪ੍ਰਦਾਨ ਕਰਦਾ ਹੈ।
- ਗੋਗ੍ਰੀਨ ਹੋਮ ਫਾਈਨੈਂਸਿੰਗ: ਇੱਕ ਰਾਜ ਵਿਆਪੀ ਪ੍ਰੋਗਰਾਮ ਹੈ ਜੋ ਘਰ ਦੇ ਮਾਲਕਾਂ ਅਤੇ ਕਿਰਾਏਦਾਰਾਂ ਦੀ ਊਰਜਾ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਊਰਜਾ ਕੁਸ਼ਲਤਾ ਅੱਪਗ੍ਰੇਡ ਲਈ ਕਿਫਾਇਤੀ ਵਿੱਤ ਪ੍ਰਦਾਨ ਕਰਦਾ ਹੈ।
- ਵੈੱਟਰ ਸੇਵਰ ਪ੍ਰੋਗਰਾਮ: ਇੱਕ ਪ੍ਰੋਗਰਾਮ ਜੋ ਊਰਜਾ ਦੀਆਂ ਕੀਮਤਾਂ ਘੱਟ ਹੋਣ ਸਮੇਂ ਇਸਦੀ ਵਰਤੋਂ ਕਰਨ ਲਈ ਤੁਹਾਨੂੰ ਭੁਗਤਾਨ ਕਰਦਾ ਹੈ। ਤੁਹਾਡਾ ਕਨੈਕਟ ਕੀਤਾ ਪਾਣੀ ਦਾ ਹੀਟਰ ਆਪਣੇ ਆਪ ਘੱਟ ਬਿਜਲੀ ਦਰਾਂ ਦਾ ਲਾਭ ਲੈ ਸਕਦਾ ਹੈ, ਇਸ ਲਈ ਪਾਣੀ ਦਿਨ ਦੇ ਸਭ ਤੋਂ ਸਸਤੇ ਸਮੇਂ ‘ਤੇ ਗਰਮ ਕੀਤਾ ਜਾਂਦਾ ਹੈ।
- ਊਰਜਾ ਕਾਰਵਾਈ ਗਾਈਡ: PG&E ਦੇ ਔਨਲਾਈਨ ਸੰਸਾਧਨ ਜੋ ਵਿਅਕਤੀਗਤ ਬਣਾਈਆਂ ਊਰਜਾ-ਪ੍ਰਭਾਵੀ ਉਤਪਾਦ ਸਿਫਾਰਿਸ਼ਾਂ ਦਾ ਪਤਾ ਲਗਾਉਣ ਲਈ ਗਾਹਕਾਂ ਦੀ ਮਦਦ ਕਰਦਾ ਹੈ।
- ਸਵਿੱਚ ਇਜ਼ ਔਨ: PG&E ਦੀ ਭਾਈਵਾਲ ਵੈਬਸਾਈਟ ਜੋ ਗੈਸ ਤੋਂ ਬਿਜਲੀ ਦੇ ਉਪਕਰਣਾਂ ‘ਤੇ ਤਬਦੀਲੀ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਸੰਸਾਧਨ, ਸੰਦ, ਅਤੇ ਇਨਸੈਂਟਿਵ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ।
ਊਰਜਾਂ ‘ਤੇ ਹੋਰ ਬੱਚਤਾਂ ਲਈ, ਤੁਸੀਂ pge.com/winter ‘ਤੇ ਜਾ ਸਕਦੇ ਹੋ।
ਆਮਦਨ-ਯੋਗ ਸਹਾਇਤਾ ਪ੍ਰੋਗਰਾਮ
PG&E ਕੋਲ ਆਮਦਨ-ਯੋਗ ਗਾਹਕਾਂ ਨੂੰ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਕਈ ਸਹਾਇਤਾ ਪ੍ਰੋਗਰਾਮ ਹਨ:
- ਊਰਜਾ ਲਈ California ਦੀਆਂ ਵਿਕਲਪਿਕ ਦਰਾਂ ਸਬੰਧੀ ਪ੍ਰੋਗਰਾਮ (CARE): ਗੈਸ ਅਤੇ ਬਿਜਲੀ ਦੇ ਬਿੱਲਾਂ ‘ਤੇ ਹਰ ਮਹੀਨੇ 20% ਜਾਂ ਇਸ ਤੋਂ ਵੱਧ ਦੀ ਛੋਟ ਪ੍ਰਦਾਨ ਕਰਦਾ ਹੈ।
- ਪਰਿਵਾਰ ਲਈ ਬਿਜਲੀ ਦਰ ਸਬੰਧੀ ਸਹਾਇਤਾ ਪ੍ਰੋਗਰਾਮ (Family Electric Rate Assistance, FERA): ਤਿੰਨ ਜਾਂ ਵੱਧ ਲੋਕਾਂ ਵਾਲੇ ਘਰਾਂ ਲਈ ਬਿਜਲੀ ਦੇ ਬਿੱਲਾਂ ‘ਤੇ 18% ਦੀ ਮਹੀਨਾਵਾਰ ਛੋਟ ਦੀ ਪੇਸ਼ਕਸ਼ ਕਰਦਾ ਹੈ।
- ਘੱਟ ਆਮਦਨੀ ਵਾਲੇ ਘਰ ਲਈ ਊਰਜਾ ਸਹਾਇਤਾ (Low Income Home Energy Assistance, LIHEAP): ਸੂਬੇ ਦੁਆਰਾ ਨਿਗਰਾਨੀ ਕੀਤਾ ਗਿਆ ਇੱਕ ਸੰਘੀ ਫੰਡ ਪ੍ਰਾਪਤ ਸਹਾਇਤਾ ਪ੍ਰੋਗਰਾਮ ਜੋ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਆਪਣੇ ਘਰਾਂ ਨੂੰ ਗਰਮ ਕਰਨ ਜਾਂ ਠੰਡਾ ਕਰਨ ਲਈ $1,000 ਤੱਕ ਦਾ ਇੱਕ-ਵਾਰ ਭੁਗਤਾਨ ਦੀ ਪੇਸ਼ਕਸ਼ ਕਰਦਾ ਹੈ।
- ਬਕਾਇਆ ਪ੍ਰਬੰਧਨ ਯੋਜਨਾ (Arrearage Management Plan, AMP): ਯੋਗ ਰਿਹਾਇਸ਼ੀ ਗਾਹਕਾਂ ਲਈ ਕਰਜ਼ਾ ਮੁਆਫ਼ੀ ਯੋਜਨਾ।
PG&E ਬਾਰੇ
Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/news‘ਤੇ ਜਾਓ।