ਜਿਵੇਂ ਕਿ ਘੁਟਾਲੇਬਾਜ਼ PG&E ਗਾਹਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਇਸਲਈ ਆਪਣੇ ਆਪ ਨੂੰ ਉਨ੍ਹਾਂ ਦੇ ਸ਼ਿਕਾਰ ਬਣਨ ਤੋਂ ਬਚਾਉਣ ਲਈ ਤੁਹਾਡੇ ਲਈ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ
ਗਾਹਕਾਂ ਨੇ 2024 ਦੇ ਦੌਰਾਨ $334,000 ਤੋਂ ਵੱਧ ਦੇ ਨੁਕਸਾਨ ਦੀ ਰਿਪੋਰਟ ਕੀਤੀ
ਓਕਲੈਂਡ, ਕੈਲੀ. — ਓਪਭੋਗਤਾ ਘੁਟਾਲੇ 2024 ਦੌਰਾਨ ਚਿੰਤਾਜਨਕ ਦਰ ਨਾਲ ਵੱਧ ਰਹੇ ਹਨ, ਜਿਸ ਵਿੱਚ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ (Pacific Gas and Electric, PG&E) ਦੇ ਗਾਹਕਾਂ ਨੇ ਘੁਟਾਲੇਬਾਜ਼ਾਂ ਦੇ ਕਾਰਨ $334,000 ਤੋਂ ਵੱਧ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ। ਇਸ ਰੁਝਾਨ ਨੂੰ ਰੋਕਣ ਲਈ, PG&E ਗਾਹਕਾਂ ਨੂੰ ਘੁਟਾਲੇ ਦੇ ਸੰਕੇਤਾਂ ਨੂੰ ਪਛਾਣਨ ਅਤੇ ਇਸਦਾ ਸ਼ਿਕਾਰ ਹੋਣ ਤੋਂ ਬਚਣ ਵਿੱਚ ਮਦਦ ਕਰਨ ਲਈ ਵਚਨਬੱਧ ਹੈ।
ਕਿਸੇ ਉਪਯੋਗਤਾ ਗਾਹਕ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲੇ ਦੇ ਇੱਕ ਆਮ ਸੰਕੇਤ ਵਿੱਚ ਇੱਕ ਕਾਲਰ ਸ਼ਾਮਲ ਹੈ ਜੋ PG&E ਤੋਂ ਹੋਣ ਦਾ ਦਾਅਵਾ ਕਰਦਾ ਹੈ ਅਤੇ ਪ੍ਰੀ-ਪੇਡ ਡੈਬਿਟ ਕਾਰਡ, ਡਿਜੀਟਲ ਭੁਗਤਾਨ ਮੋਬਾਈਲ ਐਪਲੀਕੇਸ਼ਨ, ਜਾਂ ਪੈਸੇ ਟ੍ਰਾਂਸਫਰ ਦੇ ਹੋਰ ਤਰੀਕਿਆਂ ਰਾਹੀਂ ਤੁਰੰਤ ਭੁਗਤਾਨ ਨਾ ਕਰਨ ‘ਤੇ ਕਨੈਕਸ਼ਨ ਕੱਟਣ ਦੀ ਧਮਕੀ ਦਿੰਦਾ ਹੈ। ਯਾਦ ਰੱਖੋ, PG&E ਕਦੇ ਵੀ ਕਿਸੇ ਗ੍ਰਾਹਕ ਨੂੰ ਸੇਵਾ ਵਿੱਚ ਰੁਕਾਵਟ ਦੇ ਇੱਕ ਘੰਟੇ ਦੇ ਅੰਦਰ ਇੱਕ ਵੀ ਸੂਚਨਾ ਨਹੀਂ ਭੇਜੇਗਾ, ਅਤੇ ਅਸੀਂ ਕਦੇ ਵੀ ਗ੍ਰਾਹਕਾਂ ਨੂੰ ਪ੍ਰੀ-ਪੇਡ ਡੈਬਿਟ ਕਾਰਡ, ਗਿਫਟ ਕਾਰਡ, ਕਿਸੇ ਵੀ ਕਿਸਮ ਦੀ ਕ੍ਰਿਪਟੋਕਰੰਸੀ, ਜਾਂ ਇੰਸਟੈਂਟ ਮੋਬਾਈਲ ਭੁਗਤਾਨ ਐਪਲੀਕੇਸ਼ਨ, ਜਿਵੇਂ ਕਿ Zelle® ਜਾਂ Venmo ਰਾਹੀਂ ਭੁਗਤਾਨ ਕਰਨ ਲਈ ਨਹੀਂ ਕਹਾਂਗੇ।
PG&E ਲਈ ਪ੍ਰਮੁੱਖ ਗ੍ਰਾਹਕ ਘੁਟਾਲੇ ਜਾਂਚਕਰਤਾ, ਮੈਟ ਫੋਲੇ ਨੇ ਕਿਹਾ, “ਘੁਟਾਲਿਆਂ ਵਿੱਚ ਡਰ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇਕਰ ਤੁਰੰਤ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਉਪਯੋਗਤਾ ਸੇਵਾਵਾਂ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।” “ਜੇਕਰ ਕੋਈ ਫ਼ੋਨ ਕਾਲ, ਤੁਹਾਡੇ ਘਰ ਦਾ ਦੌਰਾ ਜਾਂ ਈਮੇਲ ਸਹੀ ਨਹੀਂ ਲਗਦੀ ਹੈ, ਤਾਂ ਇਸ ਦੇ ਝਾਂਸੇ ਵਿੱਚ ਨਾ ਆਓ। ਰੁਕੋ, ਦਰਵਾਜ਼ਾ ਬੰਦ ਕਰੋ ਜਾਂ ਇਸਨੂੰ ਮਿਟਾਓ। ਯਾਦ ਰੱਖੋ, PG&E ਕਦੇ ਵੀ ਫ਼ੋਨ ‘ਤੇ ਜਾਂ ਈਮੇਲ ਰਾਹੀਂ ਤੁਹਾਡੀ ਵਿੱਤੀ ਜਾਣਕਾਰੀ ਨਹੀਂ ਮੰਗੇਗਾ, ਨਾ ਹੀ ਅਸੀਂ ਪ੍ਰੀ-ਪੇਡ ਡੈਬਿਟ ਕਾਰਡਾਂ ਜਾਂ ਮੋਬਾਈਲ ਐਪਲੀਕੇਸ਼ਨਾਂ ਸਮੇਤ ਮਨੀ ਟ੍ਰਾਂਸਫ਼ਰ ਦੇ ਹੋਰ ਤਰੀਕਿਆਂ ਰਾਹੀਂ ਭੁਗਤਾਨ ਦੀ ਬੇਨਤੀ ਕਰਾਂਗੇ।”
2024 ਦੇ ਦੌਰਾਨ, PG&E ਨੂੰ ਰਿਹਾਇਸ਼ੀ ਅਤੇ ਕਾਰੋਬਾਰੀ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲਿਆਂ ਦੀਆਂ ਲਗਭਗ 15,000 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚ ਗਾਹਕਾਂ ਨੇ $334,000 ਤੋਂ ਵੱਧ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ। ਔਸਤ ਤੌਰ ਤੇ, ਘੁਟਾਲੇ ਦੇ ਸ਼ਿਕਾਰ ਵਿਅਕਤੀ ਨੂੰ $600 ਤੋਂ ਵੱਧ ਦਾ ਨੁਕਸਾਨ ਹੋਇਆ ਸੀ, ਅਤੇ 500 ਤੋਂ ਵੱਧ ਗਾਹਕਾਂ ਨੇ ਇਸਦਾ ਸ਼ਿਕਾਰ ਹੋਣ ਦੀ ਰਿਪੋਰਟ ਕੀਤੀ ਸੀ। ਹਾਲਾਂਕਿ, ਇਹ ਸੰਭਾਵਤ ਤੌਰ ਤੇ ਸ਼ੁਰੂਆਤ ਮਾਤਰ ਹੀ ਹੈ, ਕਿਉਂਕਿ ਬਹੁਤ ਸਾਰੇ ਘੁਟਾਲੇ ਬਾਰੇ ਰਿਪੋਰਟ ਹੀ ਨਹੀਂ ਕੀਤੀ ਜਾਂਦੀ।
ਵਪਾਰਕ ਗਾਹਕ ਵੀ ਇਹਨਾਂ ਘੁਟਾਲੇ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਤੋਂ ਬੱਚੇ ਨਹੀਂ ਹੋਏ ਹਨ। ਅਸਲ ਵਿੱਚ, PG&E ਨੂੰ ਇਸ ਸਾਲ ਛੋਟੇ ਅਤੇ ਮੱਧਮ ਅਕਾਰ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਨਾਉਣ ਵਾਲੀਆਂ 528 ਧੋਖਾਧੜੀ ਦੀਆਂ ਰਿਪੋਰਟਾਂ ਮਿਲੀਆਂ ਹਨ, ਅਤੇ ਇਹ ਕੋਸ਼ਿਸ਼ਾਂ ਅਕਸਰ ਵਿਅਸਤ ਕਾਰੋਬਾਰੀ ਘੰਟਿਆਂ ਦੌਰਾਨ ਹੁੰਦੀਆਂ ਹਨ ਜਦੋਂ ਧੋਖੇਬਾਜ਼ ਉਮੀਦ ਕਰਦੇ ਹਨ ਕਿ ਪੀੜਤ ਜਦੋਂ ਧਿਆਨ-ਭੰਗ ਜਾਂ ਤਣਾਅ ਵਿੱਚ ਹੋਣਗੇ ਤਾਂ ਉਹਨਾਂ ਨੂੰ ਫਸਾ ਸਕਣਗੇ।
ਹਾਲ ਹੀ ਵਿੱਚ ਇੱਕ ਹੋਰ ਧੋਖਾਧੜੀ ਦਾ ਰੁਝਾਨ ਇਹ ਹੈ ਕਿ ਧੋਖੇਬਾਜ਼ ਨਕਲੀ ਵੈਬਸਾਈਟਾਂ ਬਣਾਉਂਦੇ ਹਨ, ਜੋ PG&E ਨਾਲ ਸੰਬੰਧਿਤ ਸੇਵਾਵਾਂ, ਜਿਵੇਂ “ਬਿੱਲ ਭੁਗਤਾਨ” ਜਾਂ “ਸਟਾਰਟ/ਸਟੋਪ” ਸੇਵਾ ਦੀ ਖੋਜ ਕਰਨ ਦੌਰਾਨ ਜਾਲਸਾਜ਼ੀ ਵਾਲਾ ਫੋਨ ਨੰਬਰ ਪ੍ਰਦਾਨ ਕਰਦੇ ਹਨ। ਇਹ ਸਾਈਟਾਂ ਅਤੇ ਫ਼ੋਨ ਨੰਬਰ ਅਕਸਰ ਉਦੋਂ ਦਿਖਾਈ ਦਿੰਦੇ ਹਨ ਜਦੋਂ PG&E ਨੂੰ ਖੋਜਣ ਅਤੇ ਸੰਪਰਕ ਕਰਨ ਲਈ ਇੱਕ ਹੈਂਡਹੈਲਡ ਡਿਵਾਈਸ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਰਿਮਾਇਂਡਰ ਦੇ ਤੌਰ ‘ਤੇ, ਗਾਹਕਾਂ ਨੂੰ PG&E ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸਾਡੇ ਗਾਹਕ ਸੇਵਾ ਨੰਬਰ, 800-743-5000 ਤੇ ਕਾਲ ਕਰਨੀ ਚਾਹੀਦੀ ਹੈ ਜਾਂ www.pge.com ਤੇ ਆਪਣੇ ਖਾਤੇ ਵਿੱਚ ਲੌਗਇਨ ਕਰਨਾ ਚਾਹੀਦਾ ਹੈ।
ਘੁਟਾਲੇਬਾਜ਼ ਗੱਲਾਂ ਵਿੱਚ ਲਾਉਣ ਵਾਲੇ ਹੋ ਸਕਦੇ ਹਨ ਅਤੇ ਅਕਸਰ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਸਭ ਤੋਂ ਕਮਜ਼ੋਰ ਹੁੰਦੇ ਹਨ, ਬਜ਼ੁਰਗ ਨਾਗਰਿਕ ਅਤੇ ਘੱਟ ਆਮਦਨੀ ਵਾਲੇ ਭਾਈਚਾਰਿਆਂ ਸਮੇਤ। ਉਹ ਰੁਝੇਵੇਂ ਭਰੇ ਗਾਹਕ ਸੇਵਾ ਘੰਟਿਆਂ ਦੌਰਾਨ ਛੋਟੇ ਕਾਰੋਬਾਰੀ ਮਾਲਕਾਂ ‘ਤੇ ਆਪਣੇ ਘੁਟਾਲੇ ਦਾ ਟੀਚਾ ਰੱਖਦੇ ਹਨ। ਹਾਲਾਂਕਿ, ਸਹੀ ਜਾਣਕਾਰੀ ਦੇ ਨਾਲ, ਗਾਹਕ www.pge.com/scams ‘ਤੇ ਜਾ ਕੇ ਜਾਂ 1-833-500-SCAM ‘ਤੇ ਕਾਲ ਕਰਕੇ ਇਨ੍ਹਾਂ ਸ਼ਿਕਾਰੀ ਘੁਟਾਲਿਆਂ ਦਾ ਪਤਾ ਲਗਾਉਣਾ ਅਤੇ ਰਿਪੋਰਟ ਕਰਨਾ ਸਿੱਖ ਸਕਦੇ ਹਨ।
ਸੰਭਾਵੀ ਘੁਟਾਲੇ ਦੇ ਸੰਕੇਤ
- ਕਨੈਕਸ਼ਨ ਕੱਟਣ ਦੀ ਧਮਕੀ: ਘੁਟਾਲੇਬਾਜ਼ ਕਥਿਤ ਤੌਰ ‘ਤੇ ਪਿਛਲੇ ਬਕਾਇਆ ਬਿੱਲ ਲਈ ਹਮਲਾਵਰ ਤੌਰ ‘ਤੇ ਤੁਰੰਤ ਭੁਗਤਾਨ ਦੀ ਮੰਗ ਕਰ ਸਕਦੇ ਹਨ।
- ਫੌਰੀ ਭੁਗਤਾਨ ਲਈ ਬੇਨਤੀ: ਘੁਟਾਲੇਬਾਜ਼ ਗ੍ਰਾਹਕ ਨੂੰ ਪ੍ਰੀਪੇਡ ਕਾਰਡ ਖਰੀਦਣ ਲਈ ਕਹਿ ਸਕਦੇ ਹਨ ਅਤੇ ਫਿਰ ਬਿੱਲ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਵਾਪਸ ਕਾਲ ਕਰ ਸਕਦੇ ਹਨ।
- ਪ੍ਰੀਪੇਡ ਕਾਰਡ ਲਈ ਬੇਨਤੀ: ਜਦੋਂ ਗਾਹਕ ਵਾਪਿਸ ਕਾਲ ਕਰਦਾ ਹੈ, ਤਾਂ ਕਾਲਰ ਗਾਹਕ ਨੂੰ ਪ੍ਰੀਪੇਡ ਕਾਰਡ ਦੇ ਨੰਬਰ ਲਈ ਪੁੱਛਦਾ ਹੈ, ਜੋ ਘਪਲੇਬਾਜ਼ ਨੂੰ ਕਾਰਡ ਦੇ ਫੰਡਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕਰਦਾ ਹੈ।
- ਰੀਫੰਡ ਅਤੇ ਛੋਟਾਂ ਦੇ ਆਫਰ: ਘੁਟਾਲੇਬਾਜ਼ ਇਹ ਕਹਿ ਸਕਦੇ ਹਨ ਕਿ ਤੁਹਾਡੀ ਉਪਯੋਗਤਾ ਕੰਪਨੀ ਨੇ ਤੁਹਾਡੇ ਤੋਂ ਜਿਆਦਾ ਬਿੱਲ ਵਸੂਲਿਆ ਸੀ ਅਤੇ ਤੁਹਾਨੂੰ ਰਿਫੰਡ ਦੇਣਾ ਹੈ, ਜਾਂ ਇਹ ਕਿ ਤੁਹਾਨੂੰ ਛੋਟ ਮਿਲਣੀ ਹੈ, ਅਤੇ ਤੁਹਾਡੇ ਤੋਂ ਤੁਹਾਡੀ ਨਿੱਜੀ ਵਿੱਤੀ ਜਾਣਕਾਰੀ ਦੀ ਮੰਗ ਕਰਦੇ ਹਨ।
- ਘੁਟਾਲੇਬਾਜ਼ ਭਰੋਸੇਮੰਦ ਨੰਬਰ ਹਾਸਿਲ ਕਰ ਰਹੇ ਹਨ: ਘੁਟਾਲੇਬਾਜ਼ ਹੁਣ ਪ੍ਰਮਾਣਿਕ ਦਿੱਖ ਵਾਲੇ 800 ਨੰਬਰ ਬਣਾਉਣ ਦੇ ਯੋਗ ਹਨ ਜੋ ਤੁਹਾਡੇ ਫ਼ੋਨ ਡਿਸਪਲੇ ‘ਤੇ ਦਿਖਾਈ ਦਿੰਦੇ ਹਨ। ਜੇ ਵਾਪਸ ਕਾਲ ਕੀਤੀ ਜਾਂਦੀ ਹੈ ਤਾਂ ਨੰਬਰ PG&E ਵੱਲ ਵਾਪਸ ਨਹੀਂ ਜਾਂਦੇ, ਹਾਲਾਂਕਿ, ਇਸ ਲਈ ਜੇ ਤੁਹਾਨੂੰ ਸ਼ੱਕ ਹੈ, ਤਾਂ ਹੈਂਗ ਅੱਪ ਕਰੋ ਅਤੇ ਜਾਂ ਤਾਂ ਆਪਣੇ ਬਿੱਲ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ pge.com ਆਪਣੇ ਖਾਤੇ ਵਿੱਚ ਲੌਗਇਨ ਕਰੋ ਜਾਂ PG&E ਨੂੰ 1-833-500-SCAM ‘ਤੇ ਕਾਲ ਕਰੋ। ਜੇਕਰ ਗਾਹਕ ਕਦੇ ਵੀ ਮਹਿਸੂਸ ਕਰਨ ਕਿ ਉਹ ਸਰੀਰਕ ਖਤਰੇ ਵਿੱਚ ਹਨ, ਤਾਂ ਉਹ 911 ‘ਤੇ ਕਾਲ ਕਰ ਸਕਦੇ ਹਨ।
ਗਾਹਕ ਆਪਣੇ ਆਪ ਨੂੰ ਕਿਵੇਂ ਬਚਾਉਣ
- ਸੇਵਾ ਕੱਟਣ ਜਾਂ ਬੰਦ ਹੋਣ ਤੋਂ ਬਚਣ ਲਈ ਗਾਹਕਾਂ ਨੂੰ ਕਦੇ ਵੀ ਪ੍ਰੀਪੇਡ ਕਾਰਡ ਨਹੀਂ ਖਰੀਦਣਾ ਚਾਹੀਦਾ। PG&E ਇਹ ਨਹੀਂ ਦੱਸਦਾ ਹੈ ਕਿ ਗਾਹਕਾਂ ਨੂੰ ਬਿੱਲ ਦਾ ਭੁਗਤਾਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਬਿੱਲ ਦਾ ਭੁਗਤਾਨ ਕਰਨ ਦੇ ਕਈ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਆਨਲਾਈਨ, ਫ਼ੋਨ ਰਾਹੀਂ, ਆਟੋਮੈਟਿਕ ਬੈਂਕ ਡ੍ਰਾਫਟ, ਮੇਲ ਰਾਹੀਂ ਜਾਂ ਵਿਅਕਤੀਗਤ ਤੌਰ ‘ਤੇ ਭੁਗਤਾਨ ਸਵੀਕਾਰ ਕਰਨਾ ਸ਼ਾਮਲ ਹੈ।
- ਜੇਕਰ ਕੋਈ ਘੋਟਾਲਾ ਕਰਨ ਵਾਲਾ ਅਗਾਊਂ ਸੂਚਨਾ ਤੋਂ ਬਿਨਾਂ ਸੇਵਾ ਨੂੰ ਤੁਰੰਤ ਡਿਸਕਨੈਕਟ ਜਾਂ ਬੰਦ ਕਰਨ ਦੀ ਧਮਕੀ ਦਿੰਦਾ ਹੈ, ਤਾਂ ਗਾਹਕਾਂ ਨੂੰ ਫ਼ੋਨ ਕੱਟ ਦੇਣਾ ਚਾਹੀਦਾ ਹੈ, ਈਮੇਲ ਨੂੰ ਮਿਟਾਉਣਾ ਚਾਹੀਦਾ ਹੈ, ਜਾਂ ਦਰਵਾਜ਼ਾ ਬੰਦ ਕਰਨਾ ਚਾਹੀਦਾ ਹੈ। ਬਕਾਇਆ ਖਾਤਿਆਂ ਵਾਲੇ ਗਾਹਕਾਂ ਨੂੰ ਇੱਕ ਅਗਾਊਂ ਡਿਸਕਨੈਕਸ਼ਨ ਨੋਟੀਫਿਕੇਸ਼ਨ ਪ੍ਰਾਪਤ ਹੁੰਦਾ ਹੈ, ਖਾਸ ਤੌਰ ‘ਤੇ ਮੇਲ ਰਾਹੀਂ ਅਤੇ ਉਹਨਾਂ ਦੇ ਨਿਯਮਤ ਮਹੀਨਾਵਰ ਬਿੱਲ ਵਿੱਚ ਸ਼ਾਮਲ ਹੁੰਦਾ ਹੈ।
- pge.com ‘ਤੇ ਔਨਲਾਈਨ ਖਾਤੇ ਲਈ ਸਾਈਨ ਅੱਪ ਕਰਨਾ ਇਕ ਹੋਰ ਸੁਰੱਖਿਆ ਉਪਾਅ ਹੈ। ਗਾਹਕ ਨਾ ਸਿਰਫ਼ ਆਪਣੇ ਬਕਾਏ ਅਤੇ ਭੁਗਤਾਨ ਇਤਿਹਾਸ ਦੀ ਜਾਂਚ ਕਰਨ ਲਈ ਲੌਗਇਨ ਕਰ ਸਕਦੇ ਹਨ, ਉਹ ਆਵਰਤੀ ਭੁਗਤਾਨਾਂ, ਕਾਗਜ਼ ਰਹਿਤ ਬਿਲਿੰਗ ਅਤੇ ਮਦਦਗਾਰ ਚੇਤਾਵਨੀਆਂ ਲਈ ਵੀ ਸਾਈਨ ਅੱਪ ਕਰ ਸਕਦੇ ਹਨ।
- ਉਹ ਗਾਹਕ ਜਿਨ੍ਹਾਂ ਨੂੰ ਸ਼ੱਕ ਹੈ ਕਿ ਉਹ ਧੋਖਾਧੜੀ ਦੇ ਸ਼ਿਕਾਰ ਹੋਏ ਹਨ, ਜਾਂ ਜੋ ਇਹਨਾਂ ਧੋਖਾਧੜੀ ਕਰਨ ਵਾਲਿਆਂ ਵਿੱਚੋਂ ਕਿਸੇ ਦੇ ਸੰਪਰਕ ਦੌਰਾਨ ਖਤਰਾ ਮਹਿਸੂਸ ਕਰਦੇ ਹਨ, ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਫੈਡਰਲ ਟਰੇਡ ਕਮਿਸ਼ਨ ਦੀ ਵੈੱਬਸਾਈਟ ਵੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਬਾਰੇ ਜਾਣਕਾਰੀ ਦਾ ਇੱਕ ਚੰਗਾ ਸਰੋਤ ਹੈ।
ਘੁਟਾਲਿਆਂ ਬਾਰੇ ਹੋਰ ਜਾਣਕਾਰੀ ਲਈ, pge.com/scams ਜਾਂ https://consumer.ftc.gov/scams ‘ਤੇ ਜਾਓ।
PG&E ਬਾਰੇ
ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ (Pacific Gas and Electric Company), PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, pge.com ਅਤੇ pge.com/news ‘ਤੇ ਜਾਓ।