ਪਹੁੰਚ ਦਾ ਵਿਸਤਾਰ: ਨਵੇਂ ਸਹਾਇਤਾ ਪ੍ਰੋਗਰਾਮ ਦਿਸ਼ਾ-ਨਿਰਦੇਸ਼ਾਂ ਤਹਿਤ 18% ਬਿਜਲੀ ਦੀ ਛੋਟ ਲਈ ਯੋਗ ਹੋਰ PG&E ਗਾਹਕ

ਹਕਾਂ ਨੂੰ ਯੋਗਤਾ ਦੀ ਜਾਂਚ ਕਰਨ ਅਤੇ ਮਹੀਨਾਵਾਰ ਬਿਜਲੀ ਛੋਟ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ

ਓਕਲੈਂਡ, ਕੈਲੀਫੋਰਨੀਆ। — ਅੰਦਾਜ਼ਨ 150,000 ਤੋਂ ਵੱਧ ਵਾਧੂ Pacific Gas and Electric Company (PG&E) ਗਾਹਕ ਹੁਣ ਆਪਣੇ ਬਿਜਲੀ ਦਰ ‘ਤੇ 18% ਛੋਟ ਲਈ ਯੋਗ ਹਨ।

ਫੈਮਿਲੀ ਇਲੈਕਟ੍ਰਿਕ ਰੇਟ ਅਸਿਸਟੈਂਸ (FERA) ਪ੍ਰੋਗਰਾਮ, ਇੱਕ- ਅਤੇ ਦੋ-ਵਿਅਕਤੀਆਂ ਵਾਲੇ ਪਰਿਵਾਰਾਂ ਨੂੰ ਸ਼ਾਮਲ ਕਰਨ ਲਈ ਵਿਸਤਾਰ ਕਰ ਰਿਹਾ ਹੈ। ਪਿਛਲੇ ਯੋਗਤਾ-ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਸਿਰਫ਼ ਤਿੰਨ ਜਾਂ ਵੱਧ ਲੋਕਾਂ ਵਾਲੇ ਪਰਿਵਾਰ ਹੀ ਯੋਗ ਸਨ।

ਇਹ ਛੋਟ ਗੈਸ ਦਰਾਂ ‘ਤੇ ਲਾਗੂ ਨਹੀਂ ਹੁੰਦੀ ਹੈ।

ਯੋਗਤਾ, ਆਮਦਨ ਅਤੇ ਪਰਿਵਾਰ ਦੇ ਆਕਾਰ ‘ਤੇ ਅਧਾਰਤ ਹੁੰਦੀ ਹੈ। ਉਦਾਹਰਣ ਵਜੋਂ, ਇੱਕ ਜਾਂ ਦੋ ਵਿਅਕਤੀਆਂ ਵਾਲਾ ਪਰਿਵਾਰ ਜਿਸਦੀ ਸਾਲਾਨਾ ਆਮਦਨ $52,875 ਤੱਕ ਹੈ, ਸਹਾਇਤਾ ਲਈ ਯੋਗ ਹੋ ਸਕਦਾ ਹੈ। ਆਮਦਨ-ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਸੂਚੀ ਅਤੇ ਮਹੀਨਾਵਾਰ ਛੋਟ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਜਾਣਕਾਰੀ ਇੱਥੇ ਦਿੱਤੀ ਗਈ ਹੈ। ਗਾਹਕ, FERA ਪ੍ਰੋਗਰਾਮ ਨੂੰ 1-877-660-6789 ‘ਤੇ ਵੀ ਕਾਲ ਕਰ ਸਕਦੇ ਹਨ ਜਾਂ CAREandFERA@pge.com ‘ਤੇ ਈਮੇਲ ਭੇਜ ਸਕਦੇ ਹਨ।

2024 ਵਿੱਚ, 39,000 ਤੋਂ ਵੱਧ FERA-ਨਾਮਜ਼ਦ PG&E ਗਾਹਕਾਂ ਨੂੰ ਕੁੱਲ $21 ਮਿਲੀਅਨ ਤੋਂ ਵੱਧ ਦੀਆਂ ਛੋਟਾਂ ਪ੍ਰਾਪਤ ਹੋਈਆਂ। ਗਾਹਕਾਂ ਨੇ ਆਪਣੇ ਬਿਜਲੀ ਬਿੱਲ ‘ਤੇ ਔਸਤਨ $45 ਪ੍ਰਤੀ ਮਹੀਨਾ ਤੋਂ ਵੱਧ ਦੀ ਬਚਤ ਕੀਤੀ।

“FERA ਛੋਟਾਂ ਲਈ ਮਾਪਦੰਡਾਂ ਦਾ ਵਿਸਤਾਰ ਕਰਨ ਨਾਲ ਵਧੇਰੇ ਘਰਾਂ ਨੂੰ ਅਰਥਪੂਰਨ ਬੱਚਤ ਮਿਲ ਸਕਦੀ ਹੈ,” PG&E ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਗਾਹਕ ਅਨੁਭਵ ਵਿਨਸੈਂਟ ਡੇਵਿਸ ਨੇ ਕਿਹਾ। “ਅਸੀਂ ਆਪਣੇ ਗਾਹਕਾਂ ਨੂੰ ਮਾਸਿਕ ਸਹਾਇਤਾ ਲਈ ਅਰਜ਼ੀ ਦੇਣ ਅਤੇ ਯੋਗਤਾ ਪ੍ਰਾਪਤ ਕਰਨ ਵਾਲੇ ਹੋਰ ਲੋਕਾਂ ਤੱਕ ਇਹ ਖਬਰ ਫੈਲਾਉਣ ਲਈ ਉਤਸ਼ਾਹਿਤ ਕਰਦੇ ਹਾਂ।”

ਕੈਲੀਫੋਰਨੀਆ ਰਾਜ ਵਿਧਾਨ ਸਭਾ ਨੇ 2024 ਵਿੱਚ ਸੈਨੇਟ ਬਿੱਲ 1130 ਪਾਸ ਕਰਕੇ ਯੋਗਤਾ ਦਿਸ਼ਾ-ਨਿਰਦੇਸ਼ਾਂ ਨੂੰ ਸੋਧਿਆ, ਜਿਸ ਨਾਲ FERA ਲਈ ਯੋਗਤਾ ਪ੍ਰਾਪਤ ਕਰਨ ਲਈ ਤਿੰਨ ਜਾਂ ਵੱਧ ਵਿਅਕਤੀਆਂ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ। ਇਸ ਲਈ PG&E ਅਤੇ ਕੈਲੀਫੋਰਨੀਆ ਵਿੱਚ ਹੋਰ ਨਿਵੇਸ਼ਕ-ਮਾਲਕੀਅਤ ਵਾਲੀਆਂ ਉਪਯੋਗਤਾਵਾਂ ਨੂੰ California Public Utilities Commission ਨੂੰ ਪ੍ਰੋਗਰਾਮ ਵਿੱਚ ਗਾਹਕਾਂ ਨੂੰ ਦਰਜ ਕਰਨ ਦੇ ਯਤਨਾਂ ਦੀ ਰਿਪੋਰਟ ਕਰਨ ਦੀ ਵੀ ਲੋੜ ਹੈ।

ਆਮਦਨ-ਯੋਗ ਸਹਾਇਤਾ ਪ੍ਰੋਗਰਾਮ

ਦੂਜੇ ਪ੍ਰੋਗਰਾਮਾਂ ਵਿੱਚ Medical Baseline ਸ਼ਾਮਲ ਹੈ, ਜੋ ਵਿਸ਼ੇਸ਼ ਮੈਡੀਕਲ ਜ਼ਰੂਰਤਾਂ ਲਈ ਊਰਜਾ ਉੱਤੇ ਨਿਰਭਰ ਹੋਣ ਵਾਲੇ ਗਾਹਕਾਂ ਨੂੰ ਊਰਜਾ ਬਿੱਲਾਂ ਉੱਤੇ ਕਟੌਤੀ ਦੀ ਪੇਸ਼ਕਸ਼ ਕਰਦਾ ਹੈ।

ਊਰਜਾ ਕੁਸ਼ਲਤਾ DIY ਟੂਲ ਕਿੱਟ

ਕੀਤੁਸੀਂ ਜਾਣਦੇ ਹੋ ਕਿ ਤੁਸੀਂ ਊਰਜਾ ਕੁਸ਼ਲਤਾ DIY ਟੂਲ ਕਿੱਟ ਦਾ ਨਿਰਮਾਣ ਕਰਕੇ ਊਰਜਾ ਦੇ ਬਿੱਲਾਂ ਨੂੰ ਘਟਾ ਸਕਦੇ ਹੋ ਅਤੇ ਪੈਸੇ ਬਚਾ ਸਕਦੇ ਹੋ? ਊਰਜਾ-ਕੁਸ਼ਲ ਸਮੱਗਰੀ ਵਿੱਚ ਨਿਵੇਸ਼ ਦੇ ਨਾਲ, ਗਾਹਕ ਹਰ ਸਾਲ ਲਗਭਗ ਕਈ ਸੈਂਕੜੇ ਡਾਲਰਾਂ ਦੀ ਬੱਚਤ ਕਰ ਸਕਦੇ ਹਨ।  

ਮਹੀਨਾਵਾਰ ਬਿੱਲਾਂ ਦਾ ਪ੍ਰਬੰਧਨ ਕਰਨ ਦੇ ਹੋਰ ਤਰੀਕਿਆਂ ਦੀ ਪੜਚੋਲ ਕਰਨ ਲਈ, ਗਾਹਕਾਂ ਨੂੰ ਆਪਣੇ ਪਰਿਵਾਰ ਲਈ ਸਭ ਤੋਂ ਵਧੀਆ ਦਰ ਯੋਜਨਾ ਲੱਭਣ, ਇੱਕ ਨਵੇਂ ਸੇਵਿੰਗਜ਼ ਫਾਈਂਡਰ ਟੂਲ ਦੀ ਵਰਤੋਂ ਕਰਨ, ਬਜਟ ਬਿਲਿੰਗ ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾਉਣ, ਜਾਂ pge.com/billhelp ‘ਤੇ ਜਾਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। 

PG&E ਬਾਰੇ

Pacific Gas and Electric Company PG&E ਕਾਰਪੋਰੇਸ਼ਨ (NYSE: PCG) ਦੀ ਇੱਕ ਸਹਾਇਕ ਕੰਪਨੀ, ਇੱਕ ਸੰਯੁਕਤ ਕੁਦਰਤੀ ਗੈਸ ਅਤੇ ਇਲੈਕਟ੍ਰਿਕ ਉਪਯੋਗਤਾ ਹੈ, ਜੋ ਉੱਤਰੀ ਅਤੇ ਕੇਂਦਰੀ California ਵਿੱਚ 70,000 ਵਰਗ ਮੀਲ ਵਿੱਚ ਸੋਲ੍ਹਾਂ ਮਿਲੀਅਨ ਤੋਂ ਵੱਧ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਵਧੇਰੀ ਜਾਣਕਾਰੀ ਲਈ, pge.com ਅਤੇ pge.com/newsਤੇ ਜਾਓ।  

Translate »