PG&E ਗਾਹਕਾਂ ਨੂੰ ਯੂਟੀਲਿਟੀ ਨਾਲ ਜੁੜੇ ਸਕੈਮਾਂ ਤੋਂ ਬਚਣ ਲਈ “ਕਿਓਸਕ ਤੋਂ ਬਚੋ” ਦੀ ਚਿਤਾਵਨੀ ਦਿੰਦਾ ਹੈ।

2026 ਦੇ ਦੌਰਾਨ, PG&E ਗਾਹਕਾਂ ਨੂੰ ਘੁਟਾਲੇ ਕਰਨ ਵਾਲਿਆਂ ਦੇ ਕਰਕੇ $300,000 ਦਾ ਨੁਕਸਾਨ ਹੋਇਆ

ਓਕਲੈਂਡ, ਕੈਲੀਫੋਰਨੀਆ — ਅੱਗੇ ਆਉਂਦੀਆਂ ਛੁੱਟੀਆਂ ਦੇ ਮੱਦੇਨਜ਼ਰ, Pacific Gas and Electric Company (PG&E) ਗਾਹਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਯੂਟੀਲਿਟੀ ਨਾਲ ਜੁੜੇ ਘੁਟਾਲੇਬਾਜ਼ਾਂ ਨੂੰ ਜਾਲਸਾਜ਼ੀ, ਜ਼ਿਆਦਾ ਜਲਦੀ ਮਚਾਉਣ ਜਿਹੀਆਂ ਤਰਕੀਬਾਂ ਰਾਹੀਂ ਤੁਹਾਡਾ ਪੈਸਾ ਚੁਰਾਉਣ ਲਈ ਛੁੱਟੀਆਂ ਕਰਕੇ ਰਹਿਣ ਵਾਲੀ ਜਲਦਬਾਜ਼ੀ ਦਾ ਫਾਇਦਾ ਚੁੱਕਣ ਨਾ ਦਿਓ।

PG&E ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲਿਆਂ ਦੀਆਂ ਰਿਪੋਰਟਾਂ ਪੂਰੇ 2026 ਦੇ ਦੌਰਾਨ ਚਿੰਤਾਜਨਕ ਤੌਰ ‘ਤੇ ਵੱਧ ਰਹੀਆਂ ਹਨ। ਦਰਅਸਲ, ਸਾਲ-ਦਰ-ਸਾਲ ਲਗਭਗ 10,000 ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਗਾਹਕਾਂ ਨੂੰ ਲਗਭਗ $300,000 ਤੋਂ ਵੱਧ ਦਾ ਨੁਕਸਾਨ ਅਤੇ ਔਸਤਨ $929 ਦਾ ਨੁਕਸਾਨ ਹੋਇਆ ਹੈ।

ਹਾਲਾਂਕਿ ਘੁਟਾਲੇਬਾਜ਼ ਯੂਟੀਲਿਟੀ ਨਾਲ ਜੁੜੇ ਗਾਹਕਾਂ ਨਾਲ ਧੋਖੇਬਾਜ਼ੀ ਕਰਨ ਦੇ ਨਵੇਂ-ਨਵੇਂ ਤਰੀਕੇ ਅਖ਼ਤਿਆਰ ਕਰਦੇ ਰਹਿੰਦੇ ਹਨ, ਪਰ ਇੱਕ ਤਰਕੀਬ ਹਰ ਵਾਰ ਇਹੀ ਹੁੰਦੀ ਹੈ ਕਿ ਉਹ ਇੱਕ ਖ਼ਾਸ ਤਰੀਕੇ ਭੁਗਤਾਨ ਕਰਨ ਲਈ ਕਹਿੰਦੇ ਹਨ, ਜਿਵੇਂ ਕਿ ਤੁਹਾਡੀਆਂ ਯੂਟੀਲਿਟੀ ਸੇਵਾਵਾਂ ਤੁਰੰਤ ਬੰਦ ਕਰਨ ਤੋਂ ਬਚਣ ਲਈ ਕਿਸੇ ਸਟੋਰ ਦੇ ਭੁਗਤਾਨ ਕਿਓਸਕ ‘ਤੇ ਜਾਣਾ ਜਾਂ ਪ੍ਰੀ-ਪੇਡ ਡੈਬਿਟ ਕਾਰਡਾਂ ਰਾਹੀਂ ਜਾਂ ਪੈਸਾ ਟ੍ਰਾੰਸਫਰ ਕਰਨ ਵਾਲੀਆਂ ਸੇਵਾਵਾਂ ਦੀ ਵਰਤੋਂ ਕਰਨਾ।

“ਯਾਦ ਰੱਖੋ, PG&E ਕਦੇ ਵੀ ਅਜਿਹੀ ਕੋਈ ਮੰਗ ਨਹੀਂ ਕਰਦੀ ਕਿ ਤੁਸੀਂ ਕਿਸੇ ਖ਼ਾਸ ਤਰੀਕੇ ਹੀ ਭੁਗਤਾਨ ਕਰੋ, ਜਿਵੇਂ ਕਿ ਕਿਸੇ ਰੀਟੇਲ ਸਟੋਰ ਦੇ ਭੁਗਤਾਨ ਕਿਓਸਕ ‘ਤੇ ਜਾਣਾ, ਸਕੈਨ ਹੋਣ ਵਾਲੇ ਬਾਰ ਕੋਡ ਜਾਂ QR ਕੋਡ ਰਾਹੀਂ ਜਾਂ ਪ੍ਰੀ-ਪੇਡ ਡੈਬਿਟ ਕਾਰਡਾਂ ਰਾਹੀਂ ਜਾਂ ਫਿਰ ਔਨਲਾਈਨ ਪੈਸਾ ਟ੍ਰਾੰਸਫਰ ਕਰਨ ਵਾਲੀਆਂ ਸੇਵਾਵਾਂ ਦੀ ਵਰਤੋਂ ਕਰਨਾ। ਜੇਕਰ ਫ਼ੋਨ ‘ਤੇ ਜਾਂ ਤੁਹਾਡੇ ਦਰਵਾਜ਼ੇ ‘ਤੇ ਕੋਈ ਵਿਅਕਤੀ ਤੁਹਾਨੂੰ ਧਮਕੀ ਦਿੰਦਾ ਹੈ ਕਿ ਜੇਕਰ ਤੁਸੀਂ ਤੁਰੰਤ ਭੁਗਤਾਨ ਨਹੀਂ ਕੀਤਾ ਤਾਂ ਤੁਹਾਡੀਆਂ ਜ਼ਰੂਰੀ ਸੇਵਾਵਾਂ (ਜਿਵੇਂ ਬਿਜਲੀ, ਪਾਣੀ ਆਦਿ) ਬੰਦ ਕਰ ਦਿੱਤੀਆਂ ਜਾਣਗੀਆਂ, ਤਾਂ ਫ਼ੋਨ ਕੱਟ ਦਿਓ, ਦਰਵਾਜ਼ਾ ਬੰਦ ਕਰ ਲਓ ਅਤੇ ਇਸ ਧੋਖਾਧੜੀ ਨੂੰ ਖ਼ਤਮ ਕਰੋ। ਫਿਰ ਤੁਸੀਂ PGE.com/waystopay ‘ਤੇ ਜਾਕੇ ਆਪਣਾ ਬਕਾਇਆ ਦੇਖ ਸਕਦੇ ਹੋ ਅਤੇ ਬਿਲ ਭਰਨ ਦੇ ਵਿਕਲਪ ਵੀ ਦੇਖ ਸਕਦੇ ਹੋ,” PG&E ਦੇ ਪ੍ਰੋਟੈਕਟਿਵ ਇੰਟੈਲੀਜੈਂਸ ਐਨਾਲਿਸਟ, ਮੈਟ ਫੋਲੀ ਨੇ ਕਿਹਾ।

ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਵੀ ਨਿਸ਼ਾਨੇ ‘ਤੇ ਹੁੰਦੇ ਹਨ, ਅਤੇ ਧੋਖਾਧੜੀ ਕਰਨ ਵਾਲੇ ਕਾਰੋਬਾਰੀ ਸਮੇਂ ਦੇ ਰੁਝੇਵੇਂ ਭਰੇ ਘੰਟਿਆਂ ਦੌਰਾਨ ਆਪਣੀਆਂ ਕੋਸ਼ਿਸ਼ਾਂ ਕੇਂਦਰਿਤ ਕਰਦੇ ਹਨ, ਉਹ ਕਾਰੋਬਾਰੀ ਮਾਲਕਾਂ ਦੀ ਉਸ ਕਾਹਲੀ ਜਾਂ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ ਜਿਸ ਤਹਿਤ ਉਹ ਆਪਣੇ ਕਾਰੋਬਾਰ ਨੂੰ ਚਾਲੂ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਅਸਲ ਵਿੱਚ, PG&E ਨੂੰ 2025 ਦੌਰਾਨ ਇਨ੍ਹਾਂ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲੇ ਦੀਆਂ ਕੋਸ਼ਿਸ਼ਾਂ ਦੀਆਂ ਲਗਭਗ 1,000 ਰਿਪੋਰਟਾਂ ਪ੍ਰਾਪਤ ਹੋਈਆਂ ਹਨ।

ਸੁਰੱਖਿਅਤ ਰਹਿਣ ਅਤੇ ਕਿਸੇ ਝਾਂਸੇ ਵਿੱਚ ਆਉਣ ਤੋਂ ਬਚਣ ਲਈ ਸੁਝਾਅ:

  • ਜੇਕਰ ਤੁਹਾਨੂੰ ਤੁਰੰਤ ਭੁਗਤਾਨ ਨਾ ਕਰਨ ‘ਤੇ ਕੁਨੈਕਸ਼ਨ ਕੱਟਣ ਦੀ ਧਮਕੀ ਵਾਲੀ ਕਾਲ ਆਉਂਦੀ ਹੈ, ਤਾਂ ਕਾਲ ਕੱਟ ਦਿਓ ਅਤੇ ਕਾਲ ਖਤਮ ਕਰ ਦਿਓ। ਯਾਦ ਰੱਖੋ, PG&E ਕਦੇ ਵੀ ਫ਼ੋਨ ‘ਤੇ ਗੱਲ ਨਹੀਂ ਕਰੇਗਾ ਅਤੇ ਕਿਸੇ ਵੀ ਭੁਗਤਾਨ ਜਾਣਕਾਰੀ ਦੀ ਮੰਗ ਨਹੀਂ ਕਰੇਗਾ ਅਤੇ ਅਸੀਂ ਤੁਹਾਨੂੰ ਕਦੇ ਵੀ ਕਿਸੇ ਖ਼ਾਸ ਤਰੀਕੇ, ਜਿਵੇਂ ਕਿ ਭੁਗਤਾਨ ਕਿਓਸਕ, ਪ੍ਰੀ-ਪੇਡ ਡੈਬਿਟ ਕਾਰਡ ਜਾਂ ਹੋਰ ਔਨਲਾਈਨ ਪੈਸੇ ਟ੍ਰਾਂਸਫਰ ਕਰਨ ਵਾਲੀਆਂ ਸੇਵਾਵਾਂ ਰਾਹੀਂ ਭੁਗਤਾਨ ਕਰਨ ਲਈ ਨਹੀਂ ਕਹਾਂਗੇ।
  • ਆਪਣੇ ਖਾਤੇ ਦੀ ਸਥਿਤੀ ਦੀ ਜਾਂਚ ਕਰਨ ਲਈ PGE.com ‘ਤੇ “ਮੇਰਾ ਖਾਤਾ” ਵਿੱਚ ਲੌਗਇਨ ਕਰੋ ਜਾਂ PG&E ਗਾਹਕ ਸੇਵਾ ਨੂੰ 1-800-743-5000 ‘ਤੇ ਕਾਲ ਕਰੋ। ਸ਼ੱਕੀ ਘੁਟਾਲੇਬਾਜ਼ ਦੁਆਰਾ ਦਿੱਤੇ ਗਏ ਫ਼ੋਨ ਨੰਬਰ ਦੀ ਵਰਤੋਂ ਕਦੇ ਵੀ ਨਾ ਕਰੋ।
  • ਘਟਨਾ ਦੀ ਤੁਰੰਤ ਰਿਪੋਰਟ PG&E ਨੂੰ 1-833-500-SCAM ‘ਤੇ ਕਾਲ ਕਰਕੇ ਜਾਂ PGE.com/scams ‘ਤੇ ਜਾ ਕੇ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਕਾਲ ਕਰਕੇ ਦਿਓ। ਰਿਪੋਰਟਿੰਗ ਮਹੱਤਵਪੂਰਨ ਹੈ, ਕਿਉਂਕਿ PG&E ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਘੁਟਾਲੇ ਦੀਆਂ ਕੋਸ਼ਿਸ਼ਾਂ ਦੇ ਰੁਝਾਨਾਂ ਦਾ ਪਤਾ ਲਗਾਉਣ ਅਤੇ ਗਾਹਕਾਂ ਨੂੰ ਘੁਟਾਲਿਆਂ ਦਾ ਪਤਾ ਲਗਾਉਣ ਅਤੇ ਸ਼ਿਕਾਰ ਹੋਣ ਤੋਂ ਬਚਣ ਬਾਰੇ ਸਿੱਖਿਅਤ ਕਰਨ ਲਈ ਕੰਮ ਕਰਦਾ ਹੈ।

ਗਾਹਕ ਆਪਣੇ ਆਪ ਨੂੰ ਕਿਵੇਂ ਬਚਾਉਣ

  • pge.com ‘ਤੇ ਔਨਲਾਈਨ ਖਾਤੇ ਲਈ ਸਾਈਨ ਅੱਪ ਕਰਨਾ ਇੱਕ ਮਹੱਤਵਪੂਰਨ ਸੁਰੱਖਿਆ ਉਪਾਅ ਹੈ। ਗਾਹਕ ਨਾ ਸਿਰਫ਼ ਆਪਣੇ ਬਕਾਏ ਅਤੇ ਭੁਗਤਾਨ ਇਤਿਹਾਸ ਦੀ ਜਾਂਚ ਕਰਨ ਲਈ ਲੌਗਇਨ ਕਰ ਸਕਦੇ ਹਨ, ਉਹ ਆਵਰਤੀ ਭੁਗਤਾਨਾਂ, ਕਾਗਜ਼ ਰਹਿਤ ਬਿਲਿੰਗ ਅਤੇ ਮਦਦਗਾਰ ਚੇਤਾਵਨੀਆਂ ਲਈ ਸਾਈਨ ਅੱਪ ਕਰ ਸਕਦੇ ਹਨ।
  • ਘੁਟਾਲੇਬਾਜ਼ ਭਰੋਸੇਮੰਦ ਨੰਬਰਾਂ ਦੀ ਨਕਲ ਕਰ ਰਹੇ ਹਨ: ਘੁਟਾਲੇਬਾਜ਼ ਹੁਣ ਪ੍ਰਮਾਣਿਕ ਦਿੱਖ ਵਾਲੇ 800 ਨੰਬਰ ਬਣਾਉਣ ਦੇ ਯੋਗ ਹਨ ਜੋ ਤੁਹਾਡੇ ਫ਼ੋਨ ਡਿਸਪਲੇ ‘ਤੇ ਦਿਖਾਈ ਦਿੰਦੇ ਹਨ। ਜੇਕਰ ਵਾਪਸ ਕਾਲ ਕਰੀਏ, ਤਾਂ ਨੰਬਰ PG&E ਵੱਲ ਵਾਪਸ ਨਹੀਂ ਜਾਂਦੇ ਹਨ। ਜੇਕਰ ਕਿਸੇ ਗਾਹਕ ਨੂੰ ਕਾਲ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਹੈ, ਤਾਂ ਉਸਨੂੰ ਕਾਲ ਬੰਦ ਕਰ ਦੇਣੀ ਚਾਹੀਦੀ ਹੈ ਅਤੇ PG&E ਨੂੰ 1-833-500-SCAM ‘ਤੇ ਕਾਲ ਕਰਨੀ ਚਾਹੀਦਾ ਹੈ। ਜੇਕਰ ਗਾਹਕ ਕਦੇ ਵੀ ਮਹਿਸੂਸ ਕਰਨ ਕਿ ਉਹ ਸਰੀਰਕ ਖਤਰੇ ਵਿੱਚ ਹਨ, ਤਾਂ ਉਹ 911 ‘ਤੇ ਕਾਲ ਕਰ ਸਕਦੇ ਹਨ।
  • ਜਿਨ੍ਹਾਂ ਗਾਹਕਾਂ ਨੂੰ ਸ਼ੱਕ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਜਾਂ ਜੋ ਕਿਸੇ ਘੁਟਾਲੇਬਾਜ਼ ਨਾਲ ਸੰਪਰਕ ਕਰਨ ਦੌਰਾਨ ਖ਼ਤਰਾ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਫੈਡਰਲ ਟਰੇਡ ਕਮਿਸ਼ਨ ਦੀ ਵੈੱਬਸਾਈਟ ਵੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਬਾਰੇ ਜਾਣਕਾਰੀ ਦਾ ਇੱਕ ਚੰਗਾ ਸਰੋਤ ਹੈ।

ਘੁਟਾਲਿਆਂ ਬਾਰੇ ਹੋਰ ਜਾਣਕਾਰੀ ਲਈ, pge.com/scams ਜਾਂ consumer.ftc.gov ‘ਤੇ ਜਾਓ।

Translate »