ਕੂਲ ਵਿਨਜ਼: PG&E ਗਾਹਕਾਂ ਨੂੰ ਗਰਮੀਆਂ ਵਿੱਚ ਬਿਜਲੀ ਬਚਾਉਣ ਦੇ ਸਰਲ ਕਦਮਾਂ ਬਾਰੇ ਦੱਸਦਾ ਹੈ

ਸਮਾਰਟ ਟੂਲ, ਭਰਮਾਂ ਨੂੰ ਖਤਮ ਕਰਨ ਵਾਲੇ ਸੁਝਾਅ, ਅਤੇ ਸਹਾਇਤਾ ਪ੍ਰੋਗਰਾਮ ਘਰਾਂ ਅਤੇ ਕਾਰੋਬਾਰਾਂ ਨੂੰ ਮੌਸਮੀ ਠੰਢਕ ਦੀਆਂ ਲਾਗਤਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕਰ ਸਕਦੇ ਹਨ।

ਓਕਲੈਂਡ, ਕੈਲੀਫੋਰਨੀਆ — ਕਿਉਂਕਿ ਗਰਮ ਤਾਪਮਾਨ ਕਰਕੇ ਬਿਜਲੀ ਦੀ ਵਰਤੋਂ ਵਿੱਚ ਕਾਫੀ ਵਾਧਾ ਹੁੰਦਾ ਹੈ, Pacific Gas and Electric Company (PG&E) ਗਾਹਕਾਂ ਨੂੰ ਅਜਿਹੇ ਸਰੋਤਾਂ ਨਾਲ ਜੋੜ ਰਹੀ ਹੈ ਜਿਹਨਾਂ ਦੀ ਲੋੜ ਉਹਨਾਂ ਨੂੰ ਸੁਰੱਖਿਅਤ, ਠੰਢਾ ਰੱਖਣ ਲਈ, ਅਤੇ ਇਸ ਗਰਮੀਆਂ ਦੀ ਰੁੱਤ ਵਿੱਚ ਬਿਜਲੀ ਦੀਆਂ ਲਾਗਤਾਂ ਨੂੰ ਘੱਟ ਰੱਖਣ ਲਈ ਹੁੰਦੀ ਹੈ।

ਇਸ ਗਰਮੀ ਦੀ ਰੁੱਤ ਵਿੱਚ ਠੰਢਕ ਸਬੰਧੀ ਲਾਗਤਾਂ ਦਾ ਪ੍ਰਬੰਧ ਕਰਨਾ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ PG&E ਦੇ ਮੌਸਮ ਵਿਗਿਆਨ ਸੰਚਾਲਨ ਵਿਭਾਗ ਵਲੋਂ ਔਸਤ ਤੋਂ ਵੱਧ ਤਾਪਮਾਨ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਅਮਰੀਕਾ ਊਰਜਾ ਵਿਭਾਗ  ਦਾ ਅਨੁਮਾਨ ਹੈ ਕਿ ਘਰਾਂ ਦੇ ਮਾਲਕ ਆਪਣੇ ਏਅਰ ਕੰਡੀਸ਼ਨਰਾਂ ਨੂੰ ਚਲਾਉਣ ਲਈ ਹਰ ਸਾਲ $29 ਬਿਲੀਅਨ ਦਾ ਖਰਚਾ ਕਰਦੇ ਹਨ।

PG&E ਦੇ ਸੀਨੀਅਰ ਉਪ-ਪ੍ਰਧਾਨ, ਕਸਟਮਰ ਐਕਸਪੀਰੀਐਂਸ, ਵਿਨਸੇਂਟ ਡੈਵਿਸ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਗਰਮ ਮੌਸਮ ਘਰੇਲੂ ਊਰਜਾ ਲਾਗਤਾਂ ’ਤੇ ਵਾਧੂ ਦਬਾਅ ਪਾ ਸਕਦਾ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਗਾਹਕਾਂ ਨੂੰ ਜਾਣਕਾਰੀ ਹੋਵੇ ਕਿ ਉਹ ਗਰਮੀ ਦੇ ਇਹਨਾਂ ਮਹੀਨਿਆਂ ਦੌਰਾਨ ਇਕੱਲੇ ਨਹੀਂ ਹਨ।” “ਪਰਿਵਾਰਾਂ ਲਈ ਛੋਟਾਂ, ਊਰਜਾ-ਬਚਤ ਸਾਧਨਾਂ ਅਤੇ ਉਪਲਬਧ ਸਹਾਇਤਾ ਤੱਕ ਪਹੁੰਚ ਨੂੰ ਆਸਾਨ ਬਣਾ ਕੇ, ਅਸੀਂ ਗਾਹਕਾਂ ਦੀ ਉਹਨਾਂ ਦੇ ਗਰਮੀ ਦੇ ਊਰਜਾ ਬਿੱਲਾਂ ਦਾ ਪ੍ਰਬੰਧਨ ਕਰਨ ਅਤੇ ਉਨ੍ਹਾਂ ਨੂੰ ਘਟਾਉਣ ਲਈ ਅਰਥਪੂਰਨ ਕਦਮ ਚੁੱਕਣ ਵਿੱਚ ਮਦਦ ਕਰ ਰਹੇ ਹਾਂ।”

ਗਰਮੀ ਦੀ ਤੀਬਰਤਾ ਨਾਲ ਨਜਿੱਠਣ ਵਿੱਚ ਗਾਹਕਾਂ ਦੀ ਮਦਦ ਕਰਨ ਲਈ, PG&E ਸਰਲ ਕਦਮਾਂ ਨੂੰ ਸਾਂਝਾ ਕਰ ਰਿਹਾ ਹੈ ਜੋ ਊਰਜਾ ਦੀ ਵਰਤੋਂ ਅਤੇ ਬਿੱਲਾਂ ਨੂੰ ਘਟਾਸਕਦੇ ਹਨ, ਜਦਕਿ ਊਰਜਾ ਨਾਲ ਸਬੰਧਤ ਆਮ ਭਰਮਾਂ ਅਤੇ ਤੱਥਾਂ ਨੂੰ ਵੀ ਸਪਸ਼ਟ ਕਰ ਰਹੇ ਹਨ, ਤਾਂ ਜੋ ਗਾਹਕ ਜਾਣਕਾਰੀਪੂਰਣ ਫ਼ੈਸਲੇ ਲੈ ਸਕਣ।

ਊਰਜਾ ਸਬੰਧੀ ਭਰਮ ਬਨਾਮ ਤੱਥ

ਭਰਮਤੱਥ
ਥਰਮੋਸਟੈਟ ਨੂੰ 60º ਘਟਾ ਕੇ ਤੁਹਾਡਾ ਘਰ ਤੇਜ਼ੀ ਨਾਲ ਠੰਢਾ ਹੁੰਦਾ ਹੈਥਰਮੋਸਟੈਟ ਨੂੰ 60º ਘੁਮਾ ਕੇ ਤੁਹਾਡਾ ਘਰ ਤੇਜ਼ੀ ਨਾਲ ਠੰਢਾ ਨਹੀਂ ਹੋਵੇਗਾ ਅਤੇ ਇਹ ਊਰਜਾ ਦੀ ਵਰਤੋਂ ਨੂੰ ਵਧਾ ਸਕਦਾ ਹੈ। ENERGY STAR® ਸਮਾਰਟ ਥਰਮੋਸਟੈਟ ਔਸਤ ਕੈਲੀਫੋਰਨੀਆ ਗਾਹਕ ਦੀ ਇੱਕ ਸਾਲ ਵਿੱਚ $50-$78 ਦੇ ਵਿੱਚਕਾਰ ਬਚਤ ਕਰ ਸਕਦੇ ਹਨ, ਅਤੇ PG&E ਦਾ ਸਵੈਚਲਿਤ ਪ੍ਰਤੀਕਿਰਿਆ ਟੈਕਨੋਲੋਜੀ (Automated Response Technology, ART) ਪ੍ਰੋਗਰਾਮ ਉੱਚ ਮੰਗ ਵਾਲੇ ਸਮਿਆਂ ਦੌਰਾਨ ਊਰਜਾ ਦੀ ਵਰਤੋਂ ਨੂੰ ਆਪਣੇ ਆਪ ਹੋਰ ਸਮਿਆਂ ਵੱਲ ਤਬਦੀਲ ਕਰ ਦਿੰਦਾ ਹੈ।
ਛੱਤ ਵਾਲੇ ਪੱਖੇ ਕਮਰੇ ਠੰਢੇ ਕਰਦੇ ਹਨਪੱਖੇ ਲੋਕਾਂ ਨੂੰ ਠੰਢਾ ਕਰਦੇ ਹਨ, ਕਮਰਿਆਂ ਨੂੰ ਨਹੀਂ। ਆਪਣੇ AC ’ਤੇ ਵਾਧੂ ਊਰਜਾ ਖਰਚ ਕੀਤੇ ਬਿਨਾਂ ਠੰਢੀ ਹਵਾ ਲੈਣ ਲਈ ਛੱਤ ਵਾਲੇ ਪੱਖੇ ਦੀ ਵਰਤੋਂ ਕਰੋ।
ਪਲੱਗ ਵਿੱਚ ਲੱਗੇ ਹੋਏ ਪਰ ਵਰਤੋਂ ਵਿੱਚ ਨਾ ਹੋਣ ਵਾਲੇ ਉਪਕਰਨ ਊਰਜਾ ਦੀ ਖਪਤ ਵਿੱਚ ਵਾਧਾ ਨਹੀਂ ਕਰਦੇਲਾਈਟਾਂ, ਡਿਸਪਲੇ ਜਾਂ ਟਾਈਮਰ ਵਾਲੇ ਉਪਕਰਨ “ਬੰਦ” ਹੋਣ ਦੇ ਬਾਵਜੂਦ ਵੀ ਬਿਜਲੀ ਦੀ ਖਪਤ ਕਰ ਸਕਦੇ ਹਨ। ਚਾਰਜਰਾਂ, ਲੈਪਟੌਪਾਂ ਅਤੇ ਛੋਟੇ ਰਸੋਈ ਉਪਕਰਨਾਂ ਵਰਗੇ ਉਪਕਰਨਾਂ ਨੂੰ ਅਣਪਲੱਗ ਕਰ ਦਿਓ ਜਦੋਂ ਇਹਨਾਂ ਦੀ ਵਰਤੋਂ ਨਹੀਂ ਹੋ ਰਹੀ ਹੁੰਦੀ।
ਊਰਜਾ ਬਚਾਉਣ ਲਈ ਮਹਿੰਗੇ ਸੁਧਾਰਾਂ ਦੀ ਲੋੜ ਹੁੰਦੀ ਹੈਬਹੁਤ ਸਾਰੇ ਸੁਧਾਰ ਸਸਤੇ ਹੁੰਦੇ ਹਨ, ਜਿਹਨਾਂ ਵਿੱਚ ਵੇਦਰਸਟ੍ਰਿਪਿੰਗ (ਹਵਾ-ਰੋਧਕ ਸੀਲਿੰਗ), ਪਾਵਰ ਸਟ੍ਰਿਪਾਂ ਅਤੇ ਏਅਰ ਫਿਲਟਰ ਸ਼ਾਮਲ ਹਨ। ਗਾਹਕ ਊਰਜਾ ਪ੍ਰਭਾਵੀ DIY ਟੂਲ ਕਿੱਟਦਾ ਨਿਰਮਾਣ ਕਰਕੇ ਆਪਣੇ ਬਿਜਲੀ ਦੇ ਬਿੱਲਾਂ ਉੱਤੇ ਇੱਕ ਸਾਲ ਵਿੱਚ ਕਈ ਸੈਂਕੜੇ ਡਾਲਰ ਬਚਾ ਸਕਦੇ ਹਨ।

ਗਰਮੀ ਦੇ ਸੰਸਾਧਨ

ਗਾਹਕਾਂ ਨੂੰ ਇਹ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਕੀ ਉਹਨਾਂ ਦੇ ਘਰ ਸਭ ਤੋਂ ਘੱਟ ਲਾਗਤ ਵਾਲਾ ਰੇਟ ਪਲੈਨ ਲਾਗੂ ਹੁੰਦਾ ਹੈ। ਗਾਹਕ ਆਪਣੇ PG&E ਔਨਲਾਈਨ ਖਾਤੇ ਵਿੱਚ ਲੌਗਇਨ ਕਰਕੇ ਅਤੇ ਰੇਟ ਤੁਲਨਾ ਟੂਲ ਦੀ ਵਰਤੋਂ ਕਰਕੇ ਆਪਣਾ ਸਭ ਤੋਂ ਘੱਟ ਰੇਟ ਲੱਭ ਸਕਦੇ ਹਨ। ਗਾਹਕ ਦੀ ਕਿਸਮ ਅਤੇ ਊਰਜਾ ਦੀ ਵਰਤੋਂ ਦੇ ਆਧਾਰ ‘ਤੇ ਬਚਤ ਵੱਖੋ-ਵੱਖ ਹੋ ਸਕਦੀ ਹੈ।

ਗਾਹਕ ਬਜਟ ਬਿਲਿੰਗ ਪ੍ਰੋਗਰਾਮ ਵਿੱਚ ਭਰਤੀ ਹੋ ਕੇ ਅਤੇ ਬਿੱਲ ਭਵਿੱਖਬਾਣੀ ਚੇਤਾਵਨੀਆਂ ਲਈ ਸਾਈਨ ਅੱਪ ਕਰਕੇ ਦੋਵੇਂ – ਹੀ ਮੁਫ਼ਤ ਬਿੱਲਾਂ ਦੇ ਅਚਾਨਕ ਵਾਧੇ ਨੂੰ ਘਟਾ ਸਕਦੇ ਹਨ। ਬਜਟ ਬਿਲਿੰਗ ਨਾਲ ਊਰਜਾ ਦੀਆਂ ਲਾਗਤਾਂ ਪੂਰੇ ਸਾਲ ਵਿੱਚ ਵੰਡੀਆਂ ਜਾਂਦੀਆਂ ਹਨ, ਜਦਕਿ ਬਿੱਲ ਭਵਿੱਖਬਾਣੀ ਚੇਤਾਵਨੀਆਂ ਗਾਹਕਾਂ ਨੂੰ ਈਮੇਲ, ਟੈਕਸਟ, ਜਾਂ ਫ਼ੋਨ ਦੁਆਰਾ ਸੂਚਨਾ ਦਿੰਦੀਆਂ ਹਨ ਜੇਕਰ ਕਿਸੇ ਬਿੱਲ ਦੀ ਗਾਹਕ ਦੁਆਰਾ ਤੈਅ ਕੀਤੀ ਰਕਮ ਤੋਂ ਵੱਧ ਜਾਣ ਦੀ ਉਮੀਦ ਕੀਤੀ ਜਾਂਦੀ ਹੈ।

HomeIntel ਪ੍ਰੋਗਰਾਮ ਵਿੱਚ ਇੱਕ ਨਿੱਜੀ ਊਰਜਾ ਕੋਚ ਵੱਲੋਂ ਆਮ੍ਹੋ-ਸਾਮ੍ਹਣੇ ਬਹਿ ਕੇ ਮੁਫ਼ਤ ਵਿੱਚ ਮਦਦ ਪੇਸ਼ ਕੀਤੀ ਜਾਂਦੀ ਹੈ, ਅਤੇ ਗਾਹਕ ਇੱਕ ਸਾਲ ਵਿੱਚ ਔਸਤ $350 ਬਚਾ ਸਕਦੇ ਹਨ। ਗਾਹਕ PG&E SmartRate™ ਲਈ ਸਾਈਨ ਅੱਪ ਵੀ ਕਰ ਸਕਦੇ ਹਨ ਜਿਸਦੇ ਤਹਿਤ “ਸਮਾਰਟਡੇਅਜ਼” ਘੋਸ਼ਿਤ ਕੀਤੇ ਜਾਣ ’ਤੇ ਸ਼ਾਮ 4-9 ਵਜੇ ਦੇ ਵਿੱਚਕਾਰ ਘੱਟ ਬਿਜਲੀ ਦੀ ਵਰਤੋਂ ਕਰਨ ਤੇ ਘਟਾਈ ਗਈ ਦਰ ਪੇਸ਼ ਕੀਤੀ ਜਾਂਦੀ ਹੈ।

ਛੁੱਟੀਆਂ ਦੌਰਾਨ ਊਰਜਾ ਪ੍ਰਬੰਧਨ ਲਈ ਤਿਆਰ ਕੀਤੀ ਗਈ ਜਾਂਚ-ਸੂਚੀ ਅਤੇ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਹੋਰ ਤਰੀਕਿਆਂ ਬਾਰੇ ਜਾਣਨ ਲਈ, ਇੱਥੇ ਜਾਓ pge.com/summer

ਊਰਜਾ ਕੁਸ਼ਲਤਾ ਸਹਾਇਤਾ ਪ੍ਰੋਗਰਾਮ

  • ਸਵਿੱਚ ਚਾਲੂ ਹੈ: ਇੱਕ ਰਾਜ ਵਿਆਪੀ ਔਨਲਾਈਨ ਸਰੋਤ ਜੋ ਘਰਾਂ ਦੇ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਉਪਲਬਧ ਪ੍ਰੋਤਸਾਹਨਾਂ ਅਤੇ ਯੋਗ ਠੇਕੇਦਾਰਾਂ ਨਾਲ ਜੋੜ ਕੇ ਗੈਸ ਤੋਂ ਬਿਜਲੀ ਦੇ ਉਪਕਰਣਾਂ ਵੱਲ ਬਦਲਣ ਵਿੱਚ ਦਿਲਚਸਪੀ ਰੱਖਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
  • ਗੋਗ੍ਰੀਨ ਹੋਮ ਫਾਈਨੈਂਸਿੰਗ: ਇੱਕ ਰਾਜ ਵਿਆਪੀ ਪ੍ਰੋਗਰਾਮ ਹੈ ਜੋ ਘਰ ਦੇ ਮਾਲਕਾਂ ਅਤੇ ਕਿਰਾਏਦਾਰਾਂ ਦੀ ਊਰਜਾ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਊਰਜਾ ਕੁਸ਼ਲਤਾ ਅੱਪਗ੍ਰੇਡ ਲਈ ਕਿਫਾਇਤੀ ਵਿੱਤ ਪ੍ਰਦਾਨ ਕਰਦਾ ਹੈ।

ਆਮਦਨ-ਯੋਗ ਸਹਾਇਤਾ ਪ੍ਰੋਗਰਾਮ

PG&E ਆਮਦਨ-ਯੋਗ ਗਾਹਕਾਂ ਨੂੰ ਮਾਸਿਕ ਬਿੱਲਾਂ ਨੂੰ ਘਟਾਉਣ ਅਤੇ ਇਹਨਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਲਈ ਵਚਨਬੱਧ ਹੈ।

ਗਾਹਕ ਮੈਡੀਕਲ ਬੇਸਲਾਈਨ ਲਈ ਯੋਗ ਬਣ ਸਕਦੇ ਹਨ, ਜੋ ਘੱਟ ਬੇਸਲਾਈਨ ਦਰ ’ਤੇ ਊਰਜਾ ਦੀ ਵਾਧੂ ਮਨਜ਼ੂਰਸ਼ੁਦਾ ਮਾਤਰਾ ਪ੍ਰਦਾਨ ਕਰਦਾ ਹੈ ਜਾਂ ਉਹਨਾਂ ਦਰ ਯੋਜਨਾਵਾਂ ’ਤੇ ਛੋਟ ਦਿੰਦਾ ਹੈ ਜਿਨ੍ਹਾਂ ਵਿੱਚ ਬੇਸਲਾਈਨ ਪ੍ਰਬੰਧ ਨਹੀਂ ਹੁੰਦਾ, ਅਤੇ ਉਹਨਾਂ ਗਾਹਕਾਂ ਲਈ ਤਰਜੀਹੀ ਬਿਜਲੀ ਬੰਦ ਹੋਣ ਦੀਆਂ ਸੂਚਨਾਵਾਂ ਵੀ ਮੁਹੱਈਆ ਕਰਦਾ ਹੈ ਜੋ ਕੁਝ ਖਾਸ ਡਾਕਟਰੀ ਲੋੜਾਂ ਲਈ ਬਿਜਲੀ ’ਤੇ ਨਿਰਭਰ ਹਨ। ਭਰਤੀ ਲਈ ਕਿਸੇ ਯੋਗਤਾ-ਪ੍ਰਾਪਤ ਮੈਡੀਕਲ ਪ੍ਰੈਕਟੀਸ਼ਨਰ ਵਲੋਂ ਪ੍ਰਮਾਣੀਕਰਣ ਦੀ ਲੋੜ ਹੁੰਦੀ ਹੈ।

PG&E ਦੇ ਸਹਾਇਤਾ ਪ੍ਰੋਗਰਾਮਾਂ ਬਾਰੇ ਹੋਰ ਜਾਣਨ ਲਈ, ਇੱਕ ਮੁਫ਼ਤ ਸੇਵਿੰਗਜ਼ ਫਾਈਂਡਰ ਟੂਲ ਦੀ ਵਰਤੋਂ ਕਰੋ ਜਾਂ pge.com/billhelp‘ਤੇ ਜਾਓ। 

Translate »