PG&E ਗਾਹਕਾਂ ਨੂੰ ਉਬਰ ਰਹੇ “ਬਾਰਕੋਡ ਘੁਟਾਲੇ” ਬਾਰੇ ਚੇਤਾਵਨੀ ਦਿੰਦਾ ਹੈ: ਇੱਥੇ ਦੱਸਿਆ ਗਿਆ ਹੈ ਕਿ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ

ਘੁਟਾਲੇ ਦੇ ਸ਼ਿਕਾਰ ਵਿਅਕਤੀਆਂ ਨੂੰ ਇਸ ਸਾਲ ਹੁਣ ਤੱਕ ਔਸਤਨ $969 ਦਾ ਨੁਕਸਾਨ ਹੋਇਆ ਹੈ

ਓਕਲੈਂਡ, ਕੈਲੀਫੋਰਨੀਆ — ਇਸ ਸਾਲ ਹੁਣ ਤੱਕ, Pacific Gas and Electric Company (PG&E) ਗਾਹਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਘੁਟਾਲਿਆਂ ਤੋਂ ਮਾਲੀ ਨੁਕਸਾਨ ਹੋਣਾ ਜਾਰੀ ਹੈ ਜਿਸ ਨੇ 2025 ਨਾਲੋਂ ਵੱਧ ਰਫ਼ਤਾਰ ਫੜੀ ਹੈ, ਜਿਸ ਕਰਕੇ ਗਾਹਕਾਂ ਨੂੰ ਸਾਲ ਦੇ ਮੱਧ ਤੱਕ $211,000 ਤੋਂ ਵੱਧ ਨੁਕਸਾਨ ਹੋਇਆ ਹੈ। ਘੁਟਾਲੇ ਦੇ ਸੰਕੇਤਾਂ ਦਾ ਪਤਾ ਲਗਾਉਣ ਅਤੇ ਸ਼ਿਕਾਰ ਬਣਨ ਤੋਂ ਬਚਣ ਵਿੱਚ ਗਾਹਕਾਂ ਦੀ ਮਦਦ ਕਰਨ ਲਈ, PG&E ਮਹੱਤਵਪੂਰਨ ਨੁਕਤੇ ਸਾਂਝੇ ਕਰ ਰਿਹਾ ਹੈ ਅਤੇ ਗਾਹਕਾਂ ਨੂੰ ਇੱਕ ਉਭਰ ਰਹੇ ਘੁਟਾਲੇ ਦੀ ਚੇਤਾਵਨੀ ਦੇ ਰਿਹਾ ਹੈ ਜੋ ਇਸ ਉਭਾਰ ਵਿੱਚ ਭੂਮਿਕਾ ਨਿਭਾ ਰਿਹਾ ਹੋ ਸਕਦਾ ਹੈ।

ਸਭ ਤੋਂ ਆਮ ਘੁਟਾਲੇ ਵਿੱਚ ਘੁਟਾਲੇਬਾਜ਼ਾਂ ਦੁਆਰਾ PG&E ਗਾਹਕਾਂ ਨੂੰ ਫ਼ੋਨ ਕਰਕੇ ਡਿਸਕਨੈਕਸ਼ਨ ਤੋਂ ਬਚਣ ਲਈ ਤੁਰੰਤ ਭੁਗਤਾਨ ਦੀ ਮੰਗ ਕਰਨਾ ਲਗਾਤਾਰ ਸਭ ਤੋਂ ਆਮ ਘੁਟਾਲਾ ਬਣਿਆ ਹੋਇਆ ਹੈ। 2026 ਵਿੱਚ ਉਸ ਘੁਟਾਲੇ ਵਿੱਚ ਇੱਕ ਨਵੀਂ ਗੁਪਤ ਚੀਜ਼ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਘੁਟਾਲੇਬਾਜ਼ ਡਿਸਕਨੈਕਸ਼ਨ ਦੀ ਧਮਕੀ ਦੇਣ ਲਈ ਗਾਹਕਾਂ ਨੂੰ ਫ਼ੋਨ ਕਰਦੇ ਹਨ, ਅਤੇ ਫੇਰ ਉਹਨਾਂ ਨੂੰ ਟੈਕਸਟ ਜਾਂ ਈਮੇਲ ਦੁਆਰਾ ਬਾਰਕੋਡ ਜਾਂ ਫੇਰ QR ਕੋਡ ਭੇਜਦੇ ਹਨ। ਫੇਰ, ਗਾਹਕ ਨੂੰ ਬਾਰਕੋਡ ਜਾਂ QR ਕੋਡ ਨੂੰ ਕਿਸੇ ਸਟੋਰ ਜਾਂ ਕਾਰੋਬਾਰੀ ਥਾਂ ਵਿਖੇ ਲਿਜਾ ਕੇ ਕੈਸ਼ੀਅਰ ਨੂੰ ਦਿਖਾਉਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਤਾਂ ਜੋ ਭੁਗਤਾਨ ਕੀਤਾ ਜਾਵੇ।

“ਘੁਟਾਲੇਬਾਜ਼ ਗਾਹਕਾਂ ਨੂੰ ਧੋਖਾ ਦੇਣ ਲਈ ਲਗਾਤਾਰ ਤਰਕੀਬਾਂ ਬਣਾ ਰਹੇ ਹਨ, ਅਤੇ ਨਵੀਨਤਮ ‘ਬਾਰਕੋਡ ਘੁਟਾਲਾ’ ਇਸਦਾ ਸਭ ਤੋਂ ਉੱਤਮ ਉਦਾਹਰਣ ਹੈ। ਸਿਰਫ਼ ਇੱਕ ਗੱਲ ਵਿੱਚ ਨਹੀਂ ਬਦਲੀ ਹੈ ਕਿ ਉਹ ਤੁਹਾਨੂੰ ਹਾਲੇ ਵੀ ਡਿਸਕਨੈਕਸ਼ਨ ਤੋਂ ਬਚਣ ਲਈ ਤੁਹਾਡੇ ਬਿੱਲ ਦਾ ਤੁਰੰਤ ਭੁਗਤਾਨ ਕਰਨ ਦੀ ਮੰਗ ਕਰ ਰਹੇ ਹਨ। ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਫ਼ੋਨ ਆਉਂਦਾ ਹੈ, ਤਾਂ ਕਾਲ ਕੱਟ ਦਿਓ। ਜੇਕਰ ਤੁਹਾਡੇ ਘਰ ਆ ਕੇ ਕੋਈ ਵਿਅਕਤੀ ਤੁਹਾਡੇ ਤੋਂ ਉਪਯੋਗਤਾ ਬਿੱਲ ਮੰਗਦਾ ਹੈ, ਤਾਂ ਦਰਵਾਜ਼ਾ ਬੰਦ ਕਰ ਦਿਓ। ਫਿਰ, ਆਪਣੇ ਬਿਲਿੰਗ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਸਾਡੇ 800 ਨੰਬਰ ‘ਤੇ ਕਾਲ ਕਰੋ ਜਾਂ PGE.com ‘ਤੇ ਆਪਣੇ ਖਾਤੇ ਵਿੱਚ ਲੌਗਇਨ ਕਰੋ,” PG&E ਦੇ ਮੁੱਖ ਘੁਟਾਲਾ ਜਾਂਚਕਰਤਾ ਮੈਟ ਫੋਲੀ ਨੇ ਕਿਹਾ।

“ਯਾਦ ਰੱਖੋ, PG&E ਕਦੇ ਵੀ ਤੁਹਾਨੂੰ ਫ਼ੋਨ ‘ਤੇ ਵਿੱਤੀ ਜਾਣਕਾਰੀ ਜਾਂ ਬਾਰ ਕੋਡ, QR ਕੋਡ, ਜਾਂ ਪ੍ਰੀ-ਪੇਡ ਡੈਬਿਟ ਕਾਰਡਾਂ ਜਾਂ Zelle ਵਰਗੀਆਂ ਮਨੀ ਟ੍ਰਾਂਸਫਰ ਸੇਵਾਵਾਂ ਰਾਹੀਂ ਭੁਗਤਾਨ ਲਈ ਨਹੀਂ ਪੁੱਛੇਗਾ, ਅਤੇ ਅਸੀਂ ਤੁਹਾਡੇ ਦਰਵਾਜ਼ੇ ‘ਤੇ ਤੁਹਾਡਾ ਬਿੱਲ ਦੇਖਣ ਲਈ ਨਹੀਂ ਕਹਾਂਗੇ,” ਉਸਨੇ ਕਿਹਾ। 

ਅੰਕੜਿਆਂ ਅਨੁਸਾਰ

  • 2025 ਦੌਰਾਨ PG&E ਨੂੰ ਉਨ੍ਹਾਂ ਗਾਹਕਾਂ ਤੋਂ ਤਕਰੀਬਨ 24,000 ਰਿਪੋਰਟਾਂ ਪ੍ਰਾਪਤ ਹੋਈਆਂ ਜਿਨ੍ਹਾਂ ਨੂੰ PG&E ਦੀ ਨਕਲ ਕਰਨ ਵਾਲੇ ਘੁਟਾਲੇਬਾਜ਼ਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, ਅਤੇ ਧੋਖਾਧੜੀ ਦੇ ਭੁਗਤਾਨਾਂ ਵਿੱਚ ਲਗਭਗ $301,000 ਤੋਂ ਵੱਧ ਗੁਆਏ ਸਨ ਔਸਤ ਗਾਹਕ ਨੂੰ $590 ਦਾ ਨੁਕਸਾਨ ਹੋਇਆ।
  • ਸਾਲ 2026 ਦੇ ਮੱਧ ਤੱਕ, ਗਾਹਕਾਂ ਨੇ ਪਹਿਲਾਂ ਹੀ ਉਪਭੋਗਤਾ ਘੁਟਾਲੇਬਾਜ਼ਾਂ ਕਾਰਨ ਹੋਏ $211,000 ਤੋਂ ਵੱਧ ਨੁਕਸਾਨ ਦੀ ਰਿਪੋਰਟ ਕੀਤੀ ਹੈ, ਜੋ ਸਾਲ ਦੇ ਅੰਤ ਤੱਕ ਵਿੱਤੀ ਨੁਕਸਾਨ ਵਿੱਚ ਲਗਭਗ 30% ਵਾਧੇ ਨੂੰ ਦਰਸਾਉਂਦਾ ਹੈ, ਜਿਸਦੇ ਨਾਲ ਔਸਤ ਨੁਕਸਾਨ $969 ਰਿਹਾ ਹੈ।

ਬਦਕਿਸਮਤੀ ਨਾਲ, ਇਹ ਗਿਣਤੀ ਸੰਭਾਵੀ ਸਮੁੱਚੇ ਘੁਟਾਲਿਆਂ ਦਾ ਸਿਰਫ ਛੋਟਾ ਜਿਹਾ ਹਿੱਸਾ ਹੈ, ਕਿਉਂਕਿ ਬਹੁਤ ਸਾਰੇ ਮਾਮਲੇ ਰਿਪੋਰਟ ਹੀ ਨਹੀਂ ਕੀਤੇ ਜਾਂਦੇ ਹਨ।

ਛੋਟੇ ਅਤੇ ਮੱਧਮ-ਆਕਾਰ ਦੇ ਕਾਰੋਬਾਰ ਵੀ ਨਿਸ਼ਾਨਾ ਬਣਦੇ ਹਨ, ਅਤੇ ਘੁਟਾਲੇਬਾਜ਼ ਵਿਅਸਤ ਕਾਰੋਬਾਰੀ ਸਮੇਂ ਦੇ ਦੌਰਾਨ ਆਪਣੀਆਂ ਕੋਸ਼ਿਸ਼ਾਂ ਉੱਤੇ ਖਾਸ ਧਿਆਨ ਦਿੰਦੇ ਹਨ ਤਾਂ ਜੋ ਕਾਰੋਬਾਰੀ ਮਾਲਕਾਂ ਦੇ ਅਤਿ-ਜ਼ਰੂਰੀ ਹੋਣ ਦੇ ਵਿਵੇਕ ਨੂੰ ਸ਼ਿਕਾਰ ਬਣਾਇਆ ਜਾਵੇ ਜਿਸ ਨਾਲ ਦਰਵਾਜ਼ੇ ਖੁੱਲ੍ਹੇ ਰਹਿਣਗੇ ਅਤੇ ਲਾਈਟਾਂ ਚਾਲੂ ਰਹਿਣਗੀਆਂ। 2026 ਵਿੱਚ, ਅੱਧੇ ਸਾਲ ਤੋਂ ਘੱਟ ਸਮੇਂ ਵਿੱਚ, PG&E ਨੂੰ ਕਾਰੋਬਾਰੀ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲੇ ਦੀ ਕੋਸ਼ਿਸ਼ਾਂ ਦੀਆਂ ਲਗਭਗ 656 ਰਿਪੋਰਟਾਂ ਮਿਲੀਆਂ ਹਨ। ਇਹ ਦਰ 2025 ਦੇ ਅੰਕੜਿਆਂ ਨੂੰ ਆਸਾਨੀ ਨਾਲ ਪਾਰ ਕਰਨ ਵਾਲੀ ਹੈ, ਜਦੋਂ ਘੁਟਾਲੇਬਾਜ਼ਾਂ ਦੁਆਰਾ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਸੰਬੰਧੀ 846 ਰਿਪੋਰਟਾਂ ਮਿਲੀਆਂ ਸਨ।

ਸੰਭਾਵੀ ਘੁਟਾਲੇ ਦੇ ਸੰਕੇਤ

  • ਕਨੈਕਸ਼ਨ ਕੱਟਣ ਦੀ ਧਮਕੀ: ਘੁਟਾਲੇਬਾਜ਼ ਕਥਿਤ ਤੌਰ ‘ਤੇ ਪਿਛਲੇ ਬਕਾਇਆ ਬਿੱਲ ਲਈ ਹਮਲਾਵਰ ਤੌਰ ‘ਤੇ ਤੁਰੰਤ ਭੁਗਤਾਨ ਦੀ ਮੰਗ ਕਰ ਸਕਦੇ ਹਨ।
  • ਤੁਹਾਡਾ ਬਿੱਲ ਦੇਖਣ ਲਈ ਬੇਨਤੀ ਕਰਨਾ: ਜੇਕਰ ਕੋਈ ਤੁਹਾਡੇ ਘਰ ਆਉਂਦਾ ਹੈ ਅਤੇ ਤੁਹਾਡਾ ਬਿੱਲ ਦੇਖਣ ਲਈ ਕਹਿੰਦਾ ਹੈ, ਤਾਂ ਉਹ PG&E ਨਾਲ ਨਹੀਂ ਹਨ।
  • ਪ੍ਰੀਪੇਡ ਡੈਬਿਟ ਕਾਰਡ ਜਾਂ ਮਨੀ ਟ੍ਰਾਂਸਫਰ ਸੇਵਾ ਰਾਹੀਂ ਤੁਰੰਤ ਭੁਗਤਾਨ ਲਈ ਬੇਨਤੀ: ਘੁਟਾਲੇਬਾਜ਼ ਗਾਹਕ ਨੂੰ ਪ੍ਰੀਪੇਡ ਡੈਬਿਟ ਕਾਰਡ ਖਰੀਦਣ ਲਈ ਕਹਿ ਸਕਦੇ ਹਨ ਅਤੇ ਫਿਰ ਉਨ੍ਹਾਂ ਨੂੰ ਬਿੱਲ ਦਾ ਭੁਗਤਾਨ ਕਰਨ ਲਈ ਸ਼ਾਇਦ ਵਾਪਸ ਕਾਲ ਕਰ ਸਕਦੇ ਹਨ, ਜਾਂ ਉਹ Zelle ਵਰਗੀ ਮਨੀ ਟ੍ਰਾਂਸਫਰ ਸੇਵਾ ਰਾਹੀਂ ਭੁਗਤਾਨ ਲਈ ਕਹਿ ਸਕਦੇ ਹਨ।
  • ਰਿਫੰਡ ਜਾਂ ਛੋਟ ਦੀਆਂ ਪੇਸ਼ਕਸ਼ਾਂ: ਘੁਟਾਲੇਬਾਜ਼ ਇਹ ਕਹਿ ਸਕਦੇ ਹਨ ਕਿ ਤੁਹਾਡੀ ਉਪਯੋਗਤਾ ਕੰਪਨੀ ਨੇ ਤੁਹਾਡੇ ਤੋਂ ਜਿਆਦਾ ਬਿੱਲ ਵਸੂਲਿਆ ਸੀ ਅਤੇ ਤੁਹਾਨੂੰ ਰਿਫੰਡ ਦੇਣਾ ਹੈ, ਜਾਂ ਇਹ ਕਿ ਤੁਹਾਨੂੰ ਛੋਟ ਮਿਲਣੀ ਹੈ, ਅਤੇ ਤੁਹਾਡੇ ਤੋਂ ਤੁਹਾਡੀ ਬੈਂਕ ਦੀ ਜਾਣਕਾਰੀ ਦੀ ਮੰਗ ਕਰਦੇ ਹਨ।

ਗ੍ਰਾਹਕ ਆਪਣੇ ਆਪ ਨੂੰ ਕਿਵੇਂ ਬਚਾਉਣ

ਸੇਵਾ ਕੱਟਣ ਜਾਂ ਬੰਦ ਹੋਣ ਤੋਂ ਬਚਣ ਲਈ ਗਾਹਕਾਂ ਨੂੰ ਕਦੇ ਵੀ ਪ੍ਰੀਪੇਡ ਕਾਰਡ ਨਹੀਂ ਖਰੀਦਣਾ ਚਾਹੀਦਾ। PG&E ਇਹ ਨਹੀਂ ਦੱਸਦਾ ਹੈ ਕਿ ਗਾਹਕਾਂ ਨੂੰ ਬਿੱਲ ਦਾ ਭੁਗਤਾਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਬਿੱਲ ਦਾ ਭੁਗਤਾਨ ਕਰਨ ਦੇ ਕਈ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਆਨਲਾਈਨ, ਫ਼ੋਨ ਰਾਹੀਂ, ਆਟੋਮੈਟਿਕ ਬੈਂਕ ਡ੍ਰਾਫਟ, ਮੇਲ ਰਾਹੀਂ ਜਾਂ ਵਿਅਕਤੀਗਤ ਤੌਰ ‘ਤੇ ਭੁਗਤਾਨ ਸਵੀਕਾਰ ਕਰਨਾ ਸ਼ਾਮਲ ਹੈ।

ਜੇਕਰ ਕੋਈ ਘੁਟਾਲਾ ਕਰਨ ਵਾਲਾ ਅਗਾਊਂ ਸੂਚਨਾ ਤੋਂ ਬਿਨਾਂ ਸੇਵਾ ਨੂੰ ਤੁਰੰਤ ਡਿਸਕਨੈਕਟ ਜਾਂ ਬੰਦ ਕਰਨ ਦੀ ਧਮਕੀ ਦਿੰਦਾ ਹੈ, ਤਾਂ ਗਾਹਕਾਂ ਨੂੰ ਫ਼ੋਨ ਕੱਟ ਦੇਣਾ ਚਾਹੀਦਾ ਹੈ, ਈਮੇਲ ਨੂੰ ਮਿਟਾਉਣਾ ਚਾਹੀਦਾ ਹੈ, ਜਾਂ ਦਰਵਾਜ਼ਾ ਬੰਦ ਕਰਨਾ ਚਾਹੀਦਾ ਹੈ। ਬਕਾਇਆ ਖਾਤਿਆਂ ਵਾਲੇ ਗਾਹਕਾਂ ਨੂੰ ਇੱਕ ਅਗਾਊਂ ਡਿਸਕਨੈਕਸ਼ਨ ਨੋਟੀਫਿਕੇਸ਼ਨ ਪ੍ਰਾਪਤ ਹੁੰਦਾ ਹੈ, ਖਾਸ ਤੌਰ ‘ਤੇ ਮੇਲ ਰਾਹੀਂ ਅਤੇ ਉਹਨਾਂ ਦੇ ਨਿਯਮਤ ਮਹੀਨਾਵਰ ਬਿੱਲ ਵਿੱਚ ਸ਼ਾਮਲ ਹੁੰਦਾ ਹੈ।

ਜੇਕਰ ਕੋਈ ਤੁਹਾਡੇ ਦਰਵਾਜ਼ੇ ‘ਤੇ PG&E ਨਾਲ ਹੋਣ ਦਾ ਦਾਅਵਾ ਕਰਦਾ ਹੈ, ਤਾਂ ਗਾਹਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ PG&E ਕਰਮਚਾਰੀ ਆਪਣੀ ਪਛਾਣ ਰੱਖਦੇ ਹਨ ਅਤੇ ਬੇਨਤੀ ਕਰਨ ‘ਤੇ ਇਸਨੂੰ ਦਿਖਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਜੇਕਰ ਕਿਸੇ ਗਾਹਕ ਨੂੰ ਅਜੇ ਵੀ ਸ਼ੱਕ ਹੈ, ਤਾਂ ਉਹ 800-743-5000 ‘ਤੇ ਕਾਲ ਕਰਕੇ ਇਹ ਪੁਸ਼ਟੀ ਕਰ ਸਕਦੇ ਹਨ ਕਿ ਕੀ ਕੋਈ ਵਿਅਕਤੀ ਅਧਿਕਾਰਤ ਕੰਪਨੀ ਦੇ ਕਾਰੋਬਾਰ ਵਿੱਚ ਹੈ। ਅਤੇ ਯਾਦ ਰੱਖੋ, ਜੇਕਰ ਕੋਈ ਤੁਹਾਡਾ ਬਿੱਲ ਦੇਖਣ ਲਈ ਕਹਿੰਦਾ ਹੈ, ਤਾਂ ਉਹ PG&E ਨਾਲ ਨਹੀਂ ਹਨ ਅਤੇ ਤੁਹਾਨੂੰ ਦਰਵਾਜ਼ਾ ਬੰਦ ਕਰ ਦੇਣਾ ਚਾਹੀਦਾ ਹੈ।

ਯਾਦ ਰੱਖੋ, PG&E ਕਦੇ ਵੀ ਕਿਸੇ ਗ੍ਰਾਹਕ ਨੂੰ ਸੇਵਾ ਵਿੱਚ ਰੁਕਾਵਟ ਦੇ ਇੱਕ ਘੰਟੇ ਦੇ ਅੰਦਰ ਇੱਕ ਵੀ ਸੂਚਨਾ ਨਹੀਂ ਭੇਜੇਗਾ, ਅਤੇ ਅਸੀਂ ਕਦੇ ਵੀ ਗ੍ਰਾਹਕਾਂ ਨੂੰ ਪ੍ਰੀ-ਪੇਡ ਡੈਬਿਟ ਕਾਰਡ, ਗਿਫਟ ਕਾਰਡ, ਕਿਸੇ ਵੀ ਕਿਸਮ ਦੀ ਕ੍ਰਿਪਟੋਕਰੰਸੀ, ਜਾਂ ਤੀਜੀ ਧਿਰ ਡਿਜੀਟਲ ਭੁਗਤਾਨ ਮੋਬਾਈਲ ਐਪਲੀਕੇਸ਼ਨ, ਜਿਵੇਂ ਕਿ Zelle ਜਾਂ Venmo ਰਾਹੀਂ ਭੁਗਤਾਨ ਕਰਨ ਲਈ ਨਹੀਂ ਕਹਾਂਗੇ।

PGE.com ‘ਤੇ ਆਨਲਾਈਨ ਖਾਤੇ ਲਈ ਸਾਈਨ ਅੱਪ ਕਰਨਾ ਇਕ ਹੋਰ ਸੁਰੱਖਿਆ ਉਪਾਅ ਹੈ। ਗਾਹਕ ਨਾ ਸਿਰਫ਼ ਆਪਣੇ ਬਕਾਏ ਅਤੇ ਭੁਗਤਾਨ ਇਤਿਹਾਸ ਦੀ ਜਾਂਚ ਕਰਨ ਲਈ ਲੌਗਇਨ ਕਰ ਸਕਦੇ ਹਨ, ਉਹ ਆਵਰਤੀ ਭੁਗਤਾਨਾਂ, ਕਾਗਜ਼ ਰਹਿਤ ਬਿਲਿੰਗ ਅਤੇ ਮਦਦਗਾਰ ਚੇਤਾਵਨੀਆਂ ਲਈ ਸਾਈਨ ਅੱਪ ਕਰ ਸਕਦੇ ਹਨ।

ਘੁਟਾਲੇਬਾਜ਼ ਭਰੋਸੇਮੰਦ ਨੰਬਰਾਂ ਦੀ ਨਕਲ ਕਰ ਰਹੇ ਹਨ: ਘੁਟਾਲੇਬਾਜ਼ ਹੁਣ ਪ੍ਰਮਾਣਿਕ ​​ਦਿੱਖ ਵਾਲੇ 800 ਨੰਬਰ ਬਣਾਉਣ ਦੇ ਯੋਗ ਹਨ ਜੋ ਤੁਹਾਡੇ ਫ਼ੋਨ ਡਿਸਪਲੇ ‘ਤੇ ਦਿਖਾਈ ਦਿੰਦੇ ਹਨ। ਦੋਬਾਰਾ ਕਾੱਲ ਕੀਤੇ ਜਾਣ ‘ਤੇ ਨੰਬਰ PG&E ਨੂੰ ਨਹੀਂ ਲੱਗਦੇ, ਹਾਲਾਂਕਿ, ਇਸ ਲਈ ਜੇਕਰ ਤੁਹਾਨੂੰ ਕੋਈ ਸ਼ੱਕ ਹੈ, ਤਾਂ ਰੁਕੋ ਅਤੇ PG&E ਨੂੰ 1-833-500-SCAM ‘ਤੇ ਕਾਲ ਕਰੋ। ਜੇਕਰ ਗ੍ਰਾਹਕ ਕਦੇ ਵੀ ਮਹਿਸੂਸ ਕਰਨ ਕਿ ਉਹ ਸਰੀਰਕ ਖਤਰੇ ਵਿੱਚ ਹਨ, ਤਾਂ ਉਹ 911 ‘ਤੇ ਕਾੱਲ ਕਰ ਸਕਦੇ ਹਨ।

ਜਿਨ੍ਹਾਂ ਗਾਹਕਾਂ ਨੂੰ ਸ਼ੱਕ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਜਾਂ ਜਿਨ੍ਹਾਂ ਨੂੰ ਇਹਨਾਂ ਘੁਟਾਲੇਬਾਜ਼ਾਂ ਵਿੱਚੋਂ ਕਿਸੇ ਇੱਕ ਦੇ ਸੰਪਰਕ ਦੌਰਾਨ ਖ਼ਤਰਾ

ਮਹਿਸੂਸ ਹੋਇਆ ਹੈ, ਉਹਨਾਂ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਫੈਡਰਲ ਟਰੇਡ ਕਮਿਸ਼ਨ ਦੀ ਵੈੱਬਸਾਈਟ ਵੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਬਾਰੇ ਜਾਣਕਾਰੀ ਦਾ ਇੱਕ ਚੰਗਾ ਸਰੋਤ ਹੈ।

ਘੁਟਾਲਿਆਂ ਬਾਰੇ ਹੋਰ ਜਾਣਕਾਰੀ ਲਈ, pge.com/scams ਜਾਂ consumer.ftc.gov‘ਤੇ ਜਾਓ।   

Translate »